ਭਾਰਤ ਅਤੇ ਮਾਲਦੀਵ ਦਰਮਿਆਨ 6ਵੀਂ ਸੰਯੁਕਤ ਕਮਿਸ਼ਨ ਦੀ ਬੈਠਕ ਹੋਈ ਮੁਕੰਮਲ
ਭਾਰਤ ਅਤੇ ਮਾਲਦੀਵ ਵਿਚਾਲੇ 6ਵੀਂ ਸੰਯੁਕਤ ਕਮਿਸ਼ਨ ਦੀ ਬੈਠਕ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ।ਇਸ ਬੈਠਕ ਦੀ ਪ੍ਰਧਾਨਗੀ ਮਾਲਦੀਵ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਅਬਦੁੱਲਾ ਸ਼ਾਹਿਦ ਅਤੇ ਭਾਰਤੀ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨੇ ਕੀਤੀ।ਜੇਸੀਐਮ ਭਾਰਤ ਅਤੇ ਮਾਲਦੀਵ ਦੇ ਦਰਮਿਆਨ ਦੁਵੱਲੇ ਸਬੰਧਾਂ ਦੇ ਸਮੁੱਚੇ ਦਾਇਰੇ ਦੀ ਸਮੀਖਿਆ ਲਈ ਮੌਕੇ ਪ੍ਰਦਾਨ ਕਰਦਾ ਹੈ।
ਮਾਲਦੀਵ ‘ਚ ਸੋਲਿਹ ਸਰਕਾਰ ਦੇ ਗਠਨ ਤੋਂ ਬਾਅਧ ਪਿਛਲੇ ਇਕ ਸਾਲ ਤੋਂ ਦੇਸ਼ ਭਰ ‘ਚ ਸਕਾਰਾਤਮਕ ਜਮਹੂਰੀ ਤਬਦੀਲੀ ਵੇਖਣ ਨੂੰ ਮਿਲੀ ਹੈ , ਜਿਸ ਨਾਲ ਕਿ ਵਿਆਪਕ ਪੱਧਰ ‘ਤੇ ਵਿਭਿੰਨ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰਾਹ ਪੱਧਰਾ ਕੀਤਾ ਹੈ।ਮਾਲਦੀਵ ‘ਚ ਵਿਕਾਸ ਮਦਦ ਰਾਹੀਂ ਸਮਾਜਿਕ ਖੇਤਰ ਦੇ ਵਿਕਾਸ ਤੋਂ ਇਲਾਵਾ, ਦੋਵੇਂ ਹੀ ਮੁਲਕ ਸਮੁੰਦਰੀ, ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਦੇ ਯਤਨ ਕਰ ਰਹੇ ਹਨ।ਮਾਲਦੀਵ ‘ਚ ਰਾਸ਼ਟਰਪਤੀ ਚੌਣਾਂ ਤੋਂ ਬਾਅਧ ਭਾਰਤ ਨੇ 1.4 ਬਿਲੀਅਨ ਡਾਲਰ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਭਾਰਤ ਨੇ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ 800 ਮਿਲੀਅਨ ਡਾਲਰ ਦੇ ਕਰਜੇ ਦਾ ਐਲਾਨ ਕੀਤਾ ਅਤੇ ਨਾਲ ਹੀ ਉੱਚ ਪ੍ਰਭਾਵ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਲਈ 5.6 ਮਿਲੀਅਨ ਡਾਲਰ ਦੀ ਗ੍ਰਾਂਟ ਦੇਣ ਦੀ ਵਚਨਬੱਧਤਾ ਪੇਸ਼ ਕੀਤੀ।ਇੰਨ੍ਹਾਂ ਸਹਾਇਤਾ ਪ੍ਰਾਜੈਕਟਾਂ ਦੀ ਮਦਦ ਨਾਲ ਮਾਲਦੀਵ ਵੱਖ-ਵੱਖ ਟਾਪੂਆਂ ਵਿਚਲੇ ਵਿਕਾਸ ਪਾੜੇ ਨੂੰ ਦੂਰ ਕਰ ਪਾਵੇਗਾ।ਸੰਯੁਕਤ ਰਾਸ਼ਟਰ ਦੀ ਮਨੁੱਖੀ ਵਿਕਾਸ ਰਿਪੋਰਟ 2019 ਦੇ ਮੁਤਾਬਿਕ ਮਾਲਦੀਵ ‘ਚ ਅਸਮਾਨਤਾ ਦਾ ਪੱਧਰ ਲਗਾਤਾਰ ਵੱਧ ਦਾ ਹੀ ਜਾ ਰਿਹਾ ਹੈ।
ਦੋਵਾਂ ਮੁਲਕਾਂ ਦਰਮਿਆਨ ਸੁਰੱਖਿਆ ਸਹਿਯੋਗ ਦੁਵੱਲੇ ਸਬੰਧਾਂ ‘ਚ ਤਰਹੀਜੀ ਖੇਤਰ ਹੈ, ਕਿਉਂਕਿ ਖਿੱਤੇ ‘ਚ ਗੈਰ-ਰਵਾਇਤੀ ਖਤਰੇ ਲਗਾਤਾਰ ਵੱਧ ਰਹੇ ਹਨ।ਭਾਰਤ ਨੇ ਸਮੁੰਦਰੀ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਤੱਟੀ ਸੁਰੱਖਿਆ ਜਹਾਜ਼ ‘ਕਾਮਯਾਬ’ ਤੋਫਹੇ ਦੇ ਤੌਰ ‘ਤੇ ਦਿੱਤਾ ਹੈ।ਭਾਰਤ-ਮਾਲਦੀਵ ਰੱਖਿਆ ਸਹਿਯੋਗ ‘ਚ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਤੇ ਸਿਖਲਾਈ ਅਤੇ ਤੱਟਵਰਤੀ ਨਿਗਰਾਨ ਰਡਾਰ ਪ੍ਰਣਾਲੀ ਦੀ ਸਥਾਪਨਾ ਸ਼ਾਮਲ ਹੈ।
ਜੇਸੀਐਮ ‘ਚ ਦੋਵਾਂ ਦੇਸ਼ਾਂ ਨੇ ਅੱਤਵਾਦ ਵਿਰੋਧੀ ਅਤੇ ਹਿੰਸਕ ਦਹਿਸ਼ਤਰਦੀ ਦੇ ਖਿਲਾਫ ਸੰਯੁਕਤ ਵਰਕਿੰਗ ਗਰੁੱਪ ਦੀ ਬੈਠਕ ਲਈ ਤਾਰੀਖ ਜਲਦ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ।
ਮਾਲਦੀਵ ‘ਚ ਅੱਤਵਾਦ ਨਾਲ ਨਜਿੱਠਣ ਲਈ ਕਈ ਅਹਿਮ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ।ਅੱਤਵਾਦ ਰੋਕੂ ਐਕਟ ‘ਚ ਸੋਧ ਕੀਤੀ ਗਈ ਸੀ, ਜਿਸ ਦੇ ਤਹਿਤ ਸੀਰੀਆ ਨੂੰ ਜੰਗੀ ਖੇਤਰ ਐਲਾਨਿਆ ਗਿਆ ਸੀ ਅਤੇ ਸਰਕਾਰੀ ਆਗਿਆ ਤੋਂ ਬਿਨ੍ਹਾ ਸੀਰੀਆ ਦੀ ਯਾਤਰਾ ਵੀ ਇੱਕ ਸਜ਼ਾ ਯੋਗ ਅਪਰਾਧ ਹੈ।
ਮਾਲਦੀਵ ਦੇ ਰਾਸ਼ਟਪਤੀ ਕਮਿਸ਼ਨ ਨੇ ਇਸਲਾਮਿਕ ਰਾਜ ਅਤੇ ਅਲ-ਕਾਇਦਾ ਨਾਲ ਸਬੰਧ ਰੱਖਣ ਵਾਲੇ ਮਾਲਦੀਵ ਬਨਾਗਰਿਕਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਮੁਹੰਮਦ ਅਮੀਨ ਪਹਿਲਾ ਮਾਲਦੀਵ ਨਾਗਰਿਕ ਸੀ, ਜਿਸ ਨੂੰ ਕਿ ਅਮਰੀਕਾ ਵੱਲੋਂ ‘ਅੱਵਾਦੀ ਆਗੂ’ ਐਲਾਨਿਆ ਗਿਆ।ਇਸ ਤੋਂ ਇਲਾਵਾ ਰਾਸ਼ਟਰਪਤੀ ਕਮਿਸ਼ਨ ਨੇ ਮੁਹੰਮਦ ਮਜ਼ੀਦ ਅਤੇ ਸੋਮਿਥ ਮੁਹੰਮਦ, ਜੋ ਕਿ ਕਥਿਤ ਤੌਰ ‘ਤੇ ਅਲ-ਕਾਇਦਾ ਦੇ ਆਗੂ ਦੱਸੇ ਜਾਂਦੇ ਹਨ, ਉਨ੍ਹਾਂ ਨੂੰ ਟਾਪੂ ਮੁਲਕ ‘ਚ ਅਹਿਮਦ ਰਿਲਵਾਨ ਯਾਮੀਨ ਰਾਸ਼ੀਦ ਵਰਗੇ ਨਾਮਵਰ ਬਲਾਗਰਾਂ ਅਤੇ ਪੱਤਰਕਾਰਾਂ ਦੇ ਕਤਲ ‘ਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਹੈ।ਸਾਲ 2014 ਤੋਂ ਦੇਸ਼ ‘ਚ ਧਾਰਮਿਕ ਕੱਟੜਤਾ ਦੇ 188 ਮਾਮਲੇ ਦਰਜ ਕੀਤੇ ਗਏ ਹਨ।
ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ‘ਚ ਤਰਜੀਹ ਦੇ ਅਧਾਰ ‘ਤੇ ਡਿਜੀਟਲ ਸੰਪਰਕ ਅਤੇ ਲੋਕਾਂ ਵਿਚਲੇ ਸਬੰਧਾਂ ਨੂੰ ਉਤਸ਼ਾਹਿਤ ਕੀਤੇ ਜਾਣ ਵਾਲ ਧਿਆਨ ਦਿੱਤਾ ਜਾ ਰਿਹਾ ਹੈ।ਜੇਸੀਐਮ ‘ਚ ਮੰਨਿਆ ਗਿਆ ਹੈ ਕਿ ਮਾਲਦੀਵ ‘ਚ ਰੁਪੇ ਵਿਧੀ ਨੂੰ ਅਪਣਾਉਣ ਅਤੇ ਰਾਸ਼ਟਰੀ ਗਿਆਨ ਨੈਟਵਰਕ ਦੇ ਵਿਸਥਾਰ ਨਾਲ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲੇਗੀ।
ਜੇਸੀਐਮ ‘ਚ ਹੁਲਹੂਮਲ ਵਿਖੇ ਕ੍ਰਿਕਟ ਸਟੇਡੀਅਮ ਦੇ ਵਿਕਾਸ ਸਬੰਧੀ ਤਰੱਕੀ ਦਾ ਜਾਇਜ਼ਾ ਵੀ ਲਿਆ ਗਿਆ।ਦੱਸਣਯੋਗ ਹੈ ਕਿ ਇਸ ਸਟੇਡੀਅਮ ਲਈ ਵਿੱਤੀ ਮਦਦ ਭਾਰਤ ਵੱਲੋਂ ਮੁਹੱਈਆ ਕਰਵਾਈ ਗਈ ਹੈ।ਇਸ ਤੋਂ ਇਲਾਵਾ ਇਸ ਬੈਠਕ ਦੌਰਾਨ ਦੋ ਮੰਗ ਪੱਤਰ ਵੀ ਸਹੀਬੱਧ ਕੀਤੇ ਗਏ।ਭਾਰਤੀ ਚੋਣ ਕਮਿਸ਼ਨ ਅਤੇ ਇਸ ਦੇ ਮਾਲਦੀਵ ਹਮਅਹੁਦਾ ਵਿਚਾਲੇ ਇਹ ਮੰਗਪੱਤਰ ਸਹੀਬੱਧ ਹੋਏ।
ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ।ਪੀਐਮ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਜੇਸੀਐਮ ਦੋਵਾਂ ਧਿਰਾਂ ਨੂੰ ਦੁਵੱਲੇ ਸਬੰਧਾਂ ਦੇ ਵਿਕਾਸ, ਸਹਿਯੋਗ ਅਤੇ ਆਪਸੀ ਲਾਭਦਾਇਕ ਹਿੱਤਾਂ ਦੀ ਤਰੱਕੀ ਦੀ ਸਮੀਖਿਆ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ‘ਚ ਅਹਿਮ ਭੂਮਿਕਾ ਅਦਾ ਕਰੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋਵਾਂ ਦੇਸ਼ਾਂ ਦਰਮਿਆਨ ਵਧੀਆ ਸਬੰਧ ਕਾਇਮ ਹੋਏ।ਕਈ ਉੱਚ ਪੱਧਰੀ ਬੈਠਕਾਂ ਦਾ ਆਯੋਜਨ ਹੋਇਆ।ਮਾਲਦੀਵ ਨੇ ਭਾਰਤ ਨਾਲ ਹਰ ਸੰਭਵ ਖੇਤਰ ‘ਚ ਸਹਿਯੋਗ ਦੇ ਵਾਧੇ ਦੀ ਇੱਛਾ ਪ੍ਰਗਟ ਕੀਤੀ ਹੈ।ਮਾਲਦੀਵ ਦੀ ਘਰੇਲੂ ਸਿਆਸਾਤ ‘ਚ ਸਥਿਰਤਾ ਵੀ ਦੋਵਾਂ ਦੇਸ਼ਾਂ ‘ਚ ਸਹਿਯੋਗ ਨੂੰ ਉਤਸ਼ਾਹਿਤ ਕਰ ਰਹੀ ਹੈ।
ਦੱਸਣਯੌਗ ਹੈ ਕਿ 6ਵੀਂ ਜੇਸੀਐਮ ਦਾ ਆਯੋਜਨ ਚਾਰ ਸਾਲਾਂ ਦੇ ਅੰਤਰਾਲ ਤੋਂ ਬਾਅਧ ਕੀਤਾ ਗਿਆ ਹੈ। ਹਾਲਾਂਕਿ ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਿਆ ਹੈ।ਮਾਲਦੀਵ ਨੂੰ ਉਮੀਦ ਹੈ ਕਿ ਖੇਤਰੀ ਸਹਿਯੋਗ ਦੀ ਦੱਖਣੀ ਏਸ਼ੀਅਨ ਐਸੋਸੀਏਸ਼ਨ ਦੇ ਅਧੀਨ ਖੇਤਰੀ ਸਹਿਯੋਗ ਨਤੀਜਾ ਕੇਂਦਰਿਤ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਇਸ ਦੇ ਠੋਸ ਲਾਭ ਪਹੁੰਚਣੇ ਚਾਹੀਦੇ ਹਨ।ਇਸ ਲਈ ਦੋਵੇਂ ਹੀ ਮੁਲਕਾਂ ਨੂੰ ਦੁਵੱਲੇ ਅਤੇ ਖੇਤਰੀ ਪੱਧਰ ‘ਤੇ ਸਹਿਯੋਗ ਵਧਾਉਣ ਲਈ ਮਿਲਜੁਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
7ਵੀਂ ਜੇਸੀਐਮ ਦਾ ਆਯੋਜਨ ਸਾਲ 2021 ‘ਚ ਮਾਲਦੀਵ ਵਿਖੇ ਕੀਤਾ ਜਾਵੇਗਾ।
ਸਕ੍ਰਿਪਟ: ਡਾ.ਐਮ ਸਮਾਥਾ, ਹਿੰਦ ਮਹਾਂਸਾਗਰ ਖੇਤਰ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment