ਭਾਰਤ ਅਤੇ ਓਮਾਨ ਵਿਚਾਲੇ ਰਣਨੀਤਕ ਸਬੰਧਾਂ ‘ਚ ਆ ਰਹੀ ਹੈ ਮਜ਼ਬੂਤੀ
ਓਮਾਨ ਅਜਿਹਾ ਮੁਲਕ ਹੈ ਜੋ ਕਿ ਆਪਣੇ ਵੱਡੇ ਅਤੇ ਵਧੇਰੇ ਪ੍ਰਭਾਵੀ ਗੁਆਂਢੀ ਮੁਲਕਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਜ਼ਿਆਦਾ ਧਿਆਨ ‘ਚ ਨਹੀਂ ਆਉਂਦਾ ਹੈ।ਪਰ ਫਿਰ ਵੀ ਭਾਰਤ ਲਈ ਓਮਾਨ ਬਹੁਤ ਖਾਸ ਦੇਸ਼ ਹੈ।ਨਵੀਂ ਦਿੱਲੀ ਵੱਲੋਂ ਫਾਰਸ ਦੀ ਖਾੜੀ ‘ਚ ਆਪਣੀ ਰਣਨੀਤਕ ਨੀਤੀ ਦੇ ਵਿਸਥਾਰ ‘ਚ ਓਮਾਨ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਓਮਾਨ ਪਿਛਲੇ ਲੰਮੇ ਸਮੇਂ ਤੋਂ ਅੰਦਰੂਨੀ ਗੜਬੜ ਅਤੇ ਆਰਥਿਕ ਵਿਕਾਸ ਦੀ ਘਾਟ ਵਰਗੀਆਂ ਮੁਸ਼ਕਲਾਂ ਨਾਲ ਦੋ-ਚਾਰ ਹੋ ਰਿਹਾ ਸੀ, ਪਰ ਸੁਲਤਾਨ ਕਾਬੂਸ ਦੀ ਰਹਿਨੁਮਾਈ ‘ਚ ਮਹੱਤਵਪੂਰਨ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ।ਸੁਲਤਾਨ 1970 ਤੋਂ ਮੁਲਕ ਦੀ ਅਗਵਾਈ ਕਰ ਰਹੇ ਹਨ।ਦੇਸ਼ਵਾਸੀਆਂ ਦੀ ਭਲਾਈ ਲਈ ਤੇਲ ਸਰਮਾਏ ਨੂੰ ਆਰਥਿਕ ਵਿਕਾਸ ਦਾ ਅਧਾਰ ਬਣਾ ਕੇ ਤਰੱਕੀ ਦੀ ਰਹ ‘ਤੇ ਦੇਸ਼ ਨੂੰ ਅੱਗੇ ਤੋਰਿਆ ਹੈ।ਉਨ੍ਹਾਂ ਦੀ ਰਹਿਨੁਮਾਈ ‘ਚ ਓਮਾਨ ਨੇ ਆਪਣੇ ਗੁਆਂਢੀ ਮੁਲਕਾਂ ਨਾਲ ਵਧੀਆ ਸਬੰਧ ਕਾਇਮ ਕੀਤੇ ਹਨ ਜਿਸ ਦੇ ਬਲਬੂਤੇ ਓਮਾਨ ਨੂੰ ਫਾਰਸ ਦੀ ਖਾੜੀ ‘ਚ ਮਹੱਤਵਪੂਰਨ ਖੇਤਰੀ ਭੂਮਿਕਾ ਨਿਭਾਉਣ ਦਾ ਮੌਕਾ ਹਾਸਲ ਹੋਇਆ ਹੈ।ਖੇਤਰੀ ਤਣਾਅ ਨੂੰ ਦੂਰ ਕਰਨ ਅਤੇ ਵਿਵਾਦਪੂਰਨ ਮਸਲਿਆਂ ਦੇ ਹੱਲ ਲਈ ਕੂਟਨੀਤਕ ਪਹੁੰਚ ਲਗਾਤਾਰ ਪ੍ਰਦਾਨ ਕਰਨ ‘ਚ ਓਮਾਨ ਦੀ ਖਾਸ ਭੂਮਿਕਾ ਪ੍ਰਦਰਸ਼ਿਤ ਹੁੰਦੀ ਹੈ।
ਭਾਰਤ ਨੇ ਓਮਾਨ ਦੀ ਮਹੱਤਤਾ ਨੂੰ ਮਾਨਤਾ ਦਿੱਤੀ ਹੈ ਅਤੇ ਪਿਛਲੇ ਕੁੱਝ ਦਹਾਕਿਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਮਜ਼ਬੂਤ ਦੁਵੱਲੇ ਸਬੰਧ ਵੀ ਕਾਇਮ ਹੋਏ ਹਨ।ਦੁਵੱਲੇ ਸਬੰਧਾਂ ਦੇ ਦਾਇਰੇ ‘ਚ ਰਾਜਨੀਤਕ, ਕੂਟਨੀਤਕ, ਵਣਜ ਅਤੇ ਰਣਨੀਤਕ ਸਬੰਧਾਂ ਨੂੰ ਖਾਸ ਮਹੱਤਵ ਦਿੱਤਾ ਗਿਆ ਹੈ।ਜਿਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੀ ਰਾਜਨੀਤਕ ਅਤੇ ਕੂਟਨੀਤਕ ਪਹੁੰਚ ‘ਚ ਓਮਾਨ ਨੂੰ ਤਰਜੀਹ ਵਾਲੇ ਮੁਲਕਾਂ ‘ਚ ਰੱਖਿਆ ਗਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ-ਓਮਾਨ ਦੁਵੱਲੇ ਸਬੰਧਾਂ ਨੂੰ ਹੁਲਾਰਾ ਮਿਲਿਆ ਹੈ।
ਦੱਸਣਯੋਗ ਹੈ ਕਿ 2014 ‘ਚ ਸ੍ਰੀ ਮੋਦੀ ਵੱਲੋਂ ਭਾਰਤ ਦਾ ਬਤੌਰ ਪ੍ਰਧਾਨ ਮੰਤਰੀ ਅਹੁਦਾ ਸੰਭਾਲਿਆ ਗਿਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਜੂਨ 2014 ‘ਚ ਓਮਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਯੂਸਫ਼ ਬਿਨ ਅਲਵੀ ਪਹਿਲੇ ਵਿਦੇਸ਼ੀ ਉੱਚ ਪੱਧਵੀ ਵਾਲੇ ਆਗੂ ਸਨ ਜਿੰਨਾਂ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।ਸਾਲ 2015 ‘ਚ ਫਰਵਰੀ ਮਹੀਨੇ ਤਤਕਾਲੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਓਮਾਨ ਦਾ ਦੌਰਾ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਧ ਸਮਈ 2016 ‘ਚ ਭਾਰਤੀ ਰੱਖਿਆ ਮੰਤਰੀ ਮਨੋਹਰ ਪਾਰੀਕਰ ਵੱਲੋਂ ਮਸਕਟ ਦਾ ਦੌਰਾ ਕੀਤਾ ਗਿਆ ਸੀ।
ਦੁਵੱਲੇ ਸਬੰਧਾਂ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਨ ਦੇ ਮਕਸਦ ਨਾਲ ਫਰਵਰੀ 2018 ‘ਚ ਪੀਐਮ ਮੋਦੀ ਵੱਲੋਂ ਓਮਾਨ ਦੀ ਯਾਤਰਾ ਕੀਤੀ ਗਈ।ਉਨ੍ਹਾਂ ਨੇ ਆਪਣੀ ਇਸ ਫੇਰੀ ਦੌਰਾਨ ਸੁਲਤਾਨ ਕਾਬੂਸ ਨਾਲ ਮੁਲਾਕਾਤ ਕੀਤੀ।ਦੋਵਾਂ ਆਗੂਆਂ ਨੇ ਆਪਸੀ ਹਿੱਤ ਦੇ ਮਹੱਤਵਪੂਰਨ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਨੂਮ ਵਿਚਾਰਿਆ।
ਵਪਾਰ ਅਤੇ ਨਿਵੇਸ਼ਾਂ ਰਾਹੀਂ ਵਪਾਰਕ ਸਬੰਧਾਂ ਨੂੰ ਬਿਹਤਰ ਕਰਨ ਅਤੇ ਅੱਤਵਾਦ ਨਾਲ ਨਜਿੱਠਣ ਲਈ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਇਸ ਬੈਠਕ ਦੇ ਅਹਿਮ ਮਸਲਿਆਂ ‘ਚੋਂ ਇਕ ਸੀ।
ਭਾਰਤ ਅਤੇ ਓਮਾਨ ਨੇ ਸਮੁੰਦਰੀ ਸੁਰੱਖਿਆ ਦੇ ਖੇਤਰ ‘ਚ ਮਿਲ ਕੇ ਕੰਮ ਕਰਨ ਦੀ ਸਹਿਮਤੀ ਵੀ ਪ੍ਰਗਟ ਕੀਤੀ ਹੈ।ਹਿੰਦ ਮਹਾਂਸਾਗਰ ‘ਚ ਗਸ਼ਤ ਕਰ ਰਹੇ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ ਦੇ ਰੱਖ ਰਖਾਵ ਲਈ ਡਕਮ ਬੰਦਰਗਾਹ ‘ਤੇ ਡਰਾਈ ਡਾਕ ਦੀ ਵਰੋਤਂ ਲਈ ਵੀ ਦੋਵਾਂ ਧਿਰਾਂ ਨੇ ਇਕ ਮੰਗ ਪੱਤਰ ਸਹੀਬੱਧ ਕਰਨ ਦੀ ਸਹਿਮਤੀ ਪੇਸ਼ ਕੀਤੀ।
ਭਾਰਤੀ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਓਮਾਨ ਦਾ ਦੌਰਾ ਕੀਤਾ।ਉਨ੍ਹਾਂ ਦੀ ਇਸ ਫੇਰੀ ਦਾ ਉਦੇਸ਼ ਰਣਨੀਤਕ ਸਬੰਧਾਂ ਨੂੰ ਉੱਚਾ ਚੁੱਕਣਾ ਹੈ।ਇਸ ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਆਪਣੇ ਓਮਾਨੀ ਹਮਅਹੁਦਾ ਯੂਸੁਫ ਬਿਨ ਅਲਵੀ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ।ਸਮੁੰਦਰੀ ਆਵਾਜਾਈ ਦੇ ਖੇਤਰ ‘ਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਧਿਰਾਂ ਨੇ ਇਕ ਸਮਝੌਤੇ ਨੂੰ ਸਹੀਬੱਧ ਕੀਤਾ।ਸ੍ਰੀ ਜੈਸ਼ੰਕਰ ਮਸਕਟ ‘ਚ ਭਾਰਤੀ ਭਾਈਚਾਰੇ ਨਾਲ ਵੀ ਰੂਬਰੂ ਹੋਏ।ਦੱਸਣਯੋਗ ਹੈ ਕਿ ਇੱਥੇ ਲਗਭਗ 780,000 ਭਾਰਤੀ ਪ੍ਰਵਾਸੀ ਵਾਸ ਕਰਦੇ ਹਨ ਅਤੇ ਦੇਸ਼ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾ ਰਹੇ ਹਨ।
ਭਾਰਤ ਓਮਾਨ ਦਾ ਇਕ ਮਹੱਤਵਪੂਰਨ ਵਪਾਰਕ ਸਾਂਝੀਦਾਰ ਹੈ।ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਸਾਲ 2018-19 ‘ਚ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ।ਭਾਰਤ ਓਮਾਨ ਤੋਂ ਊਰਜਾ ਅਤੇ ਖਾਦ ਆਯਾਤ ਕਰਨ ਵਾਲੇ ਸਿਖਰਲੇ ਮੁਲਕਾਂ ‘ਚੋਂ ਇੱਕ ਹੈ।
ਖਾੜੀ ‘ਚ ਭਾਰਤ ਓਮਾਨ ਨੂੰ ਆਪਣਾ ਖਾਸ ਰਣਨੀਤਕ ਭਾਈਵਾਲ ਮੰਨਦਾ ਹੈ।ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਨੁਸਾਰ ਇਸ ਫੇਰੀ ਨਾਲ ਭਾਰਤ ਓਮਾਨ ਦੀ ਰਾਜਨੀਤਕ ਲੀਡਰਸ਼ਿਪ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਨੂੰ ਹੋਰ ਉਤਸ਼ਾਹਿਤ ਕਰਨ ਦਾ ਮੌਕਾ ਮਿਲੇਗਾ।
ਅੰਤ ‘ਚ ਕਹਿ ਸਕਦੇ ਹਾਂ ਕਿ ਭਾਰਤੀ ਵਿਦੇਸ਼ ਮੰਤਰੀ ਵੱਲੋਂ ਓਮਾਨ ਦੀ ਕੀਤੀ ਗਈ ਫੇਰੀ ਨਵੀਂ ਦਿੱਲੀ ਵੱਲੋਂ ਓਮਾਨ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਦੀ ਇੱਛਾ ਨੂੰ ਹੁਲਾਰਾ ਦੇਵੇਗੀ।
ਸਕ੍ਰਿਪਟ: ਦਾ.ਮੁਹੰਮਦ ਮੁਦੱਸਰ ਕਿਆਮਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment