ਅਫ਼ਗਾਨਿਸਤਾਨ : ਰਾਸ਼ਟਰਪਤੀ ਚੋਣਾਂ
ਅਫ਼ਗਾਨਿਸਤਾਨ ‘ਚ ਰਾਸ਼ਟਰਪਤੀ ਪੱਧਰ ਦੀਆਂ ਚੋਣਾਂ ਦੇ ਮੁਢਲੇ ਨਤੀਜਿਆਂ ਦੇ ਐਲਾਨ ਨਾਲ ਇਹ ਸਾਬਤ ਹੋ ਗਿਆ ਹੈ ਕਿ ਜੰਗ ਪ੍ਰਭਾਵਿਤ ਮੁਲਕ ਦੇ ਵਾਸੀਆਂ ਨੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇੱਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ।ਅਫ਼ਗਾਨਿਸਤਾਨ ਦੇ ਆਜ਼ਾਦ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਰਾਸ਼ਟਰਪਤੀ ਅਸ਼ਰਫ ਗਨੀ ਨੇ 50.46 % ਨਾਲ ਇੰਨ੍ਹਾਂ ਚੋਣਾਂ ‘ਚ ਜਿੱਤ ਦਾ ਝੰਡਾ ਗੱਡਿਆ ਹੈ।ਰਾਸ਼ਟਰਪਤੀ ਗਨੀ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਸਾਬਕਾ ਵਿਦੇਸ਼ ਮੰਤਰੀ ਡਾ.ਅਬਦੁੱਲ ਅਬਦੁੱਲ 2 ਲੱਖ ਵੋਟਾਂ ਦੇ ਵਕਫ਼ੇ ਨਾਲ ਹਾਰ ਗਏ ਹਨ।
ਅਫ਼ਗਾਨਿਸਤਾਨ ਅਜਿਹਾ ਮੁਲਕ ਹੈ ਜੋ ਕਿ ਪਿਛਲੇ ਲੰਮੇ ਅਰਸੇ ਤੋਂ ਤਾਲਿਬਾਨ ਵੱਲੋਂ ਫੈਲਾਈ ਜਾ ਰਹੀ ਹਿੰਸਾ ਦਾ ਸ਼ਿਕਾਰ ਹੈ ਅਤੇ ਅਜਿਹੇ ‘ਚ ਦੇਸ਼ ਦੇ ਸੁਤੰਤਰ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ‘ਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ, ਹਿੰਸਾ ਅਤੇ ਅਣਸੁਖਾਵੀਂ ਘਟਨਾਵਾਂ ਤੋਂ ਰਹਿਤ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਅਤੇ ਉਹ ਸਫਲ ਵੀ ਰਹੇ ਹਨ।ਚੋਣ ਕਮਿਸ਼ਨ ਦੀ ਚੌਕਸੀ ਸਦਕਾ ਹਜ਼ਾਰਾਂ ਹੀ ਵੋਟਰ ਬਾਇਓਮੈਟ੍ਰਿਕ ਟੈਸਟਾਂ ‘ਚ ਅਸਫਲ ਰਹੇ।ਇਸ ਦੇ ਬਾਵਜੂਦ ਚੋਣ ਕਮਿਸ਼ਨ ਨੂੰ ਕਈ ਸ਼ਿਕਾਇਤਾਂ ਹਾਸਲ ਹੋਈਆਂ ਅਤੇ ਚੋਣ ਕਮਿਸ਼ਨ ਨੇ ਵਾਅਦਾ ਕੀਤਾ ਸੀ ਕਿ ਉਹ ਹਰ ਇੱਕ ਸ਼ਿਕਾਇਤ ਦਾ ਨਿਪਟਾਰਾ ਕਰਨਗੇ।ਪਿਛਲੇ ਕਈ ਹਫ਼ਤਿਆਂ ਜਾਂ ਕਹਿ ਸਕਦੇ ਹੋ ਕਿ ਸ਼ਾਇਦ ਕੁੱਝ ਮਹੀਨਿਆਂ ਤੋਂ ਇਸ ਪ੍ਰਕ੍ਰਿਆ ਦੇ ਮੁਕੰਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ।ਜੇਕਰ ਵੋਟਾਂ ਦੀ ਗਿਣਤੀ ਦੇ ਅੰਤ ਤੱਕ ਰਾਸ਼ਟਰਪਤੀ ਗਨੀ ਨੂੰ 50% ਤੋਂ ਘੱਟ ਵੋਟਾਂ ਹਾਸਲ ਹੁੰਦੀਆਂ ਹਨ ਤਾਂ ਸੰਭਾਵਨਾ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਦੋ ਪ੍ਰਮੁੱਖ ਦਾਅਵੇਦਾਰਾਂ ਦਰਮਿਆਨ ਦੂਜੇ ਗੇੜ੍ਹ ਦੀਆਂ ਵੋਟਾਂ ਪੈ ਸਕਦੀਆਂ ਹਨ।ਪਰ ਕਿਉਂਕਿ ਇਹ ਪ੍ਰਕ੍ਰਿਆ ਲੰਮੇ ਸਮੇਂ ਤੋਂ ਬਾਅਧ ਆਪਣੇ ਪੰਧ ਵੱਲ ਵੱਧਣੀ ਸ਼ੁਰੂ ਹੋਈ ਹੈ ਤਾਂ ਅਜਿਹੇ ‘ਚ ਇਹ ਯਕੀਨੀ ਬਣਾਉਣਾ ਬਹੁਤ ਲਾਜ਼ਮੀ ਹੈ ਕਿ ਇਸ ਪੂਰੀ ਪ੍ਰਕ੍ਰਿਆ ਨੂੰ ਭੰਗ ਕਰਨ ਲਈ ਸ਼ਰਾਰਤੀ ਅੰਸਰਾਂ ਰਾਹੀਂ ਕਿਸੇ ਸਿਆਸੀ ਅਨਿਸ਼ਚਤਿਤਾ ਨੂੰ ਹੁਲਾਰਾ ਨਾ ਦਿੱਤਾ ਜਾਵੇ ਅਤੇ ਨਾ ਹੀ ਦੇਸ਼ ਦੀ ਲੀਹੋਂ ਲੱਥੀ ਲੋਕਤੰਤਰ ਦੀ ਗੱਡੀ ਨੂੰ ਨਕਾਰਾਤਮਕ ਇੰਜਣ ਨਾਲ ਜੋੜਿਆ ਜਾਵੇ।
ਰਾਸ਼ਟਰਪਤੀ ਚੋਣਾਂ ਦੇ ਭਾਵੇਂ ਅਜੇ ਆਖਰੀ ਨਤੀਜੇ ਨਹੀਂ ਐਲਾਨੇ ਗਏ ਹਨ ਅਤੇ ਦੁਨੀਆ ਭਰ ਦੇ ਆਗੂ ਇਸ ਸਥਿਤੀ ਦੇ ਅੰਤਿਮ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗਨੀ ਨੂੰ ਅਗਾਂਊ ਮੁਬਾਰਕਬਾਦ ਪੇਸ਼ ਕੀਤੀ ਹੈ।ਭਾਰਤ ਨੇ ਸ਼ੁਰੂ ਤੋਂ ਹੀ ਇੱਕ ਏਕੀਕ੍ਰਿਤ,ਸਥਿਰ, ਪ੍ਰਭੂਸੱਤਾ ਸੰਪਨ, ਖੁਸ਼ਹਾਲ, ਜਮਹੂਰੀ ਹੱਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਫ਼ਗਾਨਿਸਤਾਨ ਦੀ ਕਾਮਨਾ ਕੀਤੀ ਹੈ ਅਤੇ ਅਫ਼ਗਾਨਿਸਤਾਨ ਦੇ ਨੇੜਲੇ ਮਿੱਤਰ ਅਤੇ ਗੁਆਂਢੀ ਮੁਲਕ ਹੋਣ ਦੇ ਨਾਤੇ ਭਾਰਤ ਨੇ ਇਸ ਸਥਿਤੀ ਨੂੰ ਹਾਸਲ ਕਰਨ ਲਈ ਅਫ਼ਗਾਨਿਸਤਾਨ ਨੂੰ ਹਰ ਸੰਭਵ ਮਦਦ ਦੇਣ ਦੀ ਵਚਣਬੱਧਤਾ ਦਿੱਤੀ ਹੋਈ ਹੈ।ਪੀਐਮ ਮੋਦੀ ਨੇ ਅਫ਼ਗਾਨਿਸਤਾਨ ‘ਚ ਅਫ਼ਗਾਨ ਦੀ ਅਗਵਾਈ, ਮਲਕੀਅਤ ਅਤੇ ਨਿਯੰਤਰਣ ਵਾਲੀ ਸ਼ਾਂਤੀ ਪ੍ਰਕ੍ਰਿਆ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਸਿਧਾਂਤਕ ਸਮਰਥਨ ‘ਤੇ ਜ਼ੋਰ ਦਿੱਤਾ।ਸ੍ਰੀ ਮੋਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਦਾ ਰਣਨੀਤਕ ਭਾਈਵਾਲ ਹੋਣ ਦੇ ਨਾਤੇ, ਭਾਰਤ ਪੂਰੇ ਖੇਤਰ ‘ਚ ਵਿਕਾਸ ਨੂੰ ਯਕੀਨੀ ਬਣਾਉਣ, ਸੁਰੱਖਿਆ ਵਾਧੇ ਅਤੇ ਅੱਤਵਾਦ ਨਾਲ ਨਜਿੱਠਣ ਲਈ ਅਫ਼ਗਾਨਿਸਤਾਨ ਦਾ ਨੇੜਿਓਂ ਸਹਿਯੋਗ ਜਾਰੀ ਰੱਖੇਗਾ।
ਜ਼ਿਕਰਯੋਗ ਹੈ ਕਿ ਸਾਲ 2001 ਤੋਂ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਪਤਨ ਤੋਂ ਬਾਅਦ ਦੇਸ਼ ‘ਚ ਚੌਥੀ ਵਾਰ ਰਾਸ਼ਟਰਪਤੀ ਚੋਣਾਂ ਆਯੋਜਿਤ ਹੋਈਆਂ ਹਨ ਅਤੇ ਉਦੋਂ ਤੋਂ ਹੀ ਤਾਲਿਬਾਨ ਨੂੰ ਅਗਾਂਹ ਆਉਣ ਦਾ ਮੌਕਾ ਹਾਸਲ ਨਹੀਂ ਹੋਇਆ ਹੈ।ਪਰ ਅਜੇ ਵੀ ਉਨ੍ਹਾਂ ਪੂਰੀ ਤਰ੍ਹਾਂ ਨਾਲ ਹਾਰ ਦਾ ਮੂੰਹ ਨਹੀਂ ਵੇਖਿਆ ਹੈ।ਪਿਛਲੇ ਹਫ਼ਤੇ ਕਾਬੁਲ ‘ਚ ਚੋਣ ਨਤੀਜਿਆਂ ਦੇ ਐਲਾਨ ਤੋਂ ਕੁੱਝ ਦਿਨ ਬਾਅਧ ਹੀ ਤਾਲਿਬਾਨ ਨੇ ਉੱਤਰੀ ਬੱਲਖ ਸੂਬੇ ‘ਚ ਘੱਟੋ ਘੱਟ 15 ਸੁਰੱਖਿਆ ਮੁਲਾਜ਼ਮਾਂ ਨੂੰ ਹਲਾਕ ਕਰ ਦਿੱਤਾ ਅਤੇ ਨਾਲ ਹੀ ਪੱਛਮੀ ਫਰਾਹ ਪ੍ਰਾਂਤ ‘ਚ 27 ਸ਼ਾਂਤੀ ਰੱਖਿਅਕਾਂ ਨੂੰ ਵੀ ਅਗਵਾ ਕੀਤਾ।
ਅਜਿਹੀਆਂ ਅੜਚਨਾਂ ਦੇ ਬਾਵਜੂਦ ਅਫ਼ਗਾਨ ਵਾਸੀ ਬੰਦੂਕ ਦੇ ਸਹਾਰੇ ਕਾਇਮ ਸ਼ਾਸਨ ਦੇ ਮੁਕਾਬਲੇ ਸਿਵਲ ਸ਼ਾਸਨ ਨੂੰ ਸਥਾਪਤ ਕਰਨ ਲਈ ਸ਼ੰਘਰਸ਼ ਕਰ ਰਹੇ ਹਨ।ਇਸ ਲਈ ਨਵੀਂ ਦਿੱਲੀ ਅਫ਼ਗਾਨਿਸਤਾਨ ‘ਚ ਲੋਕਤੰਤਰ ਕਾਇਮ ਕਰਨ ਲਈ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਚ ਜੋ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ,ਉਸ ‘ਚੋਂ ਦੇਸ਼ ਨੂੰ ਨਿਜਾਤ ਦਵਾਉਣ ਲਈ ਹੀ ਨਵੀਂ ਦਿੱਲੀ ਨੇ ਅਫ਼ਗਾਨਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਸ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ।ਇਸ ਵਾਰ ਦੀਆਂ ਰਾਸ਼ਟਰਪੀ ਚੋਣਾਂ ਨੂੰ ਵੀ ਸ਼ਾਂਤੀ ਅਤੇ ਸਥਿਰਤਾ ਵੱਲ ਵੱਧਣ ਦੇ ਕਦਮ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।
ਰਾਸ਼ਟਰਪਤੀ ਅਸ਼ਰਫ ਗਨੀ ਅਤੇ ਡਾ.ਅਬਦੁੱਲ ਅਬਦੁੱਲ ਭਾਵੇਂ ਦੋਵੇਂ ਹੀ ਅਫ਼ਗਾਨਿਸਤਾਨ ਦੇ ਵੱਖ-ਵੱਖ ਨਸਲੀ ਹਲਕਿਆਂ ਦੀ ਨੁਮਾਇੰਦਗੀ ਕਰ ਰਹੇ ਹਨ, ਪਰ ਦੋਵੇਂ ਹੀ ਰਾਸ਼ਟਰਪਤੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ।ਤੀਜੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ, ਦੋਵਾਂ ਨੇ ਹੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਸਾਂਝੇ ਤੌਰ ਨਿਭਾਉਣ ਲਈ ਰਜ਼ਾਮੰਦ ਕੀਤਾ ਗਿਆ ਸੀ।ਡਾ.ਅਬਦੁੱਲ ਨੇ ਆਪਣੀ ਉੱਚ ਸਿੱਖਿਆ ਦਾ ਵੱਡਾ ਹਿੱਸਾ ਭਾਰਤ ‘ਚ ਹਾਸਲ ਕੀਤਾ ਹੈ ਅਤੇ ਰਾਸ਼ਟਰਪਤੀ ਗਨੀ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦਾ ਵਧੀਆ ਤਜ਼ਰਬਾ ਹੈ।ਇਹ ਦੋਵੇਂ ਹੀ ਅਫ਼ਗਾਨਿਸਤਾਨ ਦੇ ਬੁੱਧੀਜੀਵੀ ਵਰਗ ਦੀ ਸਰਬੋਤਮ ਨੁਮਾਇੰਦਗੀ ਕਰਦੇ ਹਨ।ਹੋ ਸਕਦਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਦੋਵੇਂ ਇੱਕਠੇ ਹੋ ਕੇ ਸਰਕਾਰ ਚਲਾਉਣ ਲਈ ਰਜ਼ਾਮੰਦ ਹੋ ਜਾਣ।ਅਫ਼ਗਾਨਿਸਤਾਨ ਲਈ ਤਾਲਿਬਾਨ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਲਈ ਸਭ ਤੋਂ ਪਹਿਲਾਂ ਇਸ ਨਾਲ ਨਜਿੱਠਣ ਦੀ ਲੋੜ ਹੈ ਤਾਂ ਜੋ ਮੁਲਕ ‘ਚ ਸ਼ਾਂਤੀ, ਸਥਿਰਤਾ ਅਤੇ ਲੋਕਤੰਤਰ ਨੂੰ ਸਥਾਪਤ ਕੀਤਾ ਜਾ ਸਕੇ।
ਸਕ੍ਰਿਪਟ: ਐਮ.ਕੇ.ਟਿੱਕੂ, ਸਿਆਸੀ ਟਿੱਪਣੀਕਾਰ

Comments
Post a Comment