ਸਾਊਦੀ-ਕਤਰ ਸੰਬੰਧ: ਨਰਮ ਹੋ ਰਹੇ ਸਖਤ ਵਤੀਰੇ

40ਵੇਂ ਗਲਫ ਸਹਿਕਾਰਤਾ ਪਰਿਸ਼ਦ (ਜੀਸੀਸੀ) ਵਲੋਂ ਆਯੋਜਿਤ ਸੁਪਰੀਮ ਕੌਂਸਲ ਸੰਮੇਲਨ ਦੌਰਾਨ ਸਾਊਦੀ-ਕਤਰ ਸੰਬੰਧ ਹੋਰ ਨਾਜ਼ੁਕ ਹੋ ਗਏ ਜਦੋਂ ਸਾਊਦੀ ਅਰਬ, ਮਿਸਰ, ਯੂ.ਏ.ਈ ਅਤੇ ਬਹਿਰੀਨ, ਇਨ੍ਹਾਂ ਚਾਰਾਂ ਨੇ ਕਤਰ ‘ਤੇ ਅੱਤਵਾਦੀ ਅਤੇ ਕੱਟੜਪੰਥੀ ਸਮੂਹਾਂ ਦੀ ਹਮਾਇਤ ਕਰਨ ਦਾ ਦੋਸ਼ ਲਾਇਆ ਸੀ। ਸਾਊਦੀ ਰਾਜਾ ਸਲਮਾਨ ਬਿਨ ਅਬਦੁਲਾਜ਼ੀਜ਼ ਅਲ ਸਾਊਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੂੰ ਰਿਆਦ ਵਿੱਚ ਸਾਲ 2019 ਦੇ ਜੀ.ਸੀ.ਸੀ ਸੰਮੇਲਨ ਵਿਚ ਹਿੱਸਾ ਲੈਣ ਲਈ ਨਿੱਜੀ ਸੱਦਾ ਭੇਜਿਆ ਸੀ। ਇਸ ਦੇ ਜਵਾਬ ‘ਚ, ਕਤਰ ਨੇ ਆਪਣੇ 'ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਬਿਨ ਨਸੇਰ ਅਲ ਥਾਨੀ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਲਈ ਭੇਜਿਆ ਜੋ ਸੱਚਮੁੱਚ 2017 ਤੋਂ ਬਾਅਦ ਕਤਰ ਦੀ ਸਭ ਤੋਂ ਵੱਡੀ ਨੁਮਾਇੰਦਗੀ ਸੀ। ਸਾਊਦੀ ਅਰਬ ਨੇ ਪਹਿਲੀ ਵਾਰ 200 ਮੀਟਰ ਚੌੜਾਈ ਦੀ ਇੱਕ ‘ਸਲਵਾ’ ਨਾਮੀ ਨਹਿਰ ਖੁਦਵਾਉਣ ਦੀ ਇੱਛਾ ਜਾਹਿਰ ਕੀਤੀ ਜਿਸ ਦੀ 61 ਕਿਲੋਮੀਟਰ ਦੀ ਸਰਹੱਦ ਕਤਰ ਨਾਲ ਸਾਂਝੀ ਹੋਵੇਗੀ। 

ਸਾਊਦੀ-ਕਤਰ ਨਰਮ ਵਰਤਾਅ ਕਾਰਨ ਦੋਵਾਂ ਦੇਸ਼ਾਂ ਦੇ ਸੰਬੰਧ ਕੁਝ ਦੋਸਤਾਨਾ ਜਾਪਦੇ ਹਨ। ਇਸ ਸਾਲ ਦੇ ਸ਼ੁਰੂ ਵਿਚ, ਕਤਰ ਪ੍ਰੀਮੀਅਰ ਸਾਊਦੀ ਅਰਬ ਅਰਾਮਕੋ ਤੇਲ ਦੀ ਸਹੂਲਤ 'ਤੇ ਹਮਲੇ ਦੇ ਮੱਦੇਨਜ਼ਰ ਹੋਏ ਇੱਕ ਐਮਰਜੈਂਸੀ ਸੁਰੱਖਿਆ ਸੰਮੇਲਨ ਵਿਚ ਸ਼ਾਮਲ ਹੋਣ ਲਈ ਸਾਊਦੀ ਅਰਬ ਗਿਆ ਸੀ। ਸਾਊਦੀ ਅਰਬ ਦੀ ਇੰਟੇਲੀਜੈਂਸ ਸਰਵਿਸ ਦੇ ਸਾਬਕਾ ਮੁਖੀ ਪ੍ਰਿੰਸ ਤੁਰਕੀ ਅਲ-ਫ਼ੈਸਲ ਨੇ ਜ਼ੋਰ ਦੇ ਕੇ ਕਿਹਾ ਕਿ ਦੋਹਾ ਵਿੱਚ ਆਯੋਜਿਤ ਕੀਤੇ ਜਾ ਰਹੇ ਗਲਫ ਕੱਪ ਸਾਕਰ ਟੂਰਨਾਮੈਂਟ ਵਿੱਚ ਸਾਊਦੀ ਅਰਬ, ਯੂ.ਏ.ਈ ਅਤੇ ਬਹਿਰੀਨ ਦੀ ਤਾਜ਼ਾ ਭਾਗੀਦਾਰੀ ਇਸ ਗੱਲ ਦਾ ਸੰਕੇਤ ਸੀ ਕਿ ਇਹ ਤਿੰਨੋਂ ਦੇਸ਼ ਕਤਰ ਨਾਲ ਸੰਬੰਧ ਸੁਧਾਰਨ ਲਈ ਤਿਆਰ ਹਨ। ਸਾਊਦੀ ਦੀ ਨਰਮ ਦਿਲੀ ਦਾ ਇੱਕ ਕਾਰਨ ਅਰਮਕੋ ਹਮਲੇ ਤੋਂ ਬਾਅਦ ਤੇਲ ਦੇ ਉਤਪਾਦਨ ਦਾ ਅੱਧਾ ਹੋ ਜਾਣਾ ਸੀ। ਇਸ ਤੋਂ ਇਲਾਵਾ, ਅਮਰੀਕਾ ਦੁਆਰਾ ਖੇਤਰੀ ਸਮਾਗਮਾਂ ਖਾਸ ਤੌਰ 'ਤੇ ਅਰਾਮਕੋ ਹਮਲੇ ਪ੍ਰਤੀ ਹਲਕੀ ਪ੍ਰਤੀਕ੍ਰਿਆ ‘ਤੇ ਸਾਊਦੀ ਅਰਬ ਨੇ ਆਪਣੀ ਅਮਰੀਕਾ 'ਤੇ ਨਿਰਭਰਤਾ ਘਟਾਉਣ ਅਤੇ ਖਾੜੀ ਏਕਤਾ ਨੂੰ ਮਜ਼ਬੂਤ ​​ਕਰਨ ਦੀ ਅਗਵਾਈ ਕੀਤੀ, ਜੋ ਕਿ ਸਾਲ 2019 ਦੇ ਜੀ.ਸੀ.ਸੀ. ਸੰਮੇਲਨ ਦੇ ਸਾਂਝੇ ਭਾਸ਼ਣ ਵਿੱਚ ਦਿਖਾਈ ਦਿੱਤੀ ਸੀ।

ਹਾਲਾਂਕਿ, ਇਨ੍ਹਾਂ ਗੱਲਾਂ ਤੋਂ ਕਤਰ ਦੇ ਸੰਕਟ ਵਿਚੋਂ ਬਾਹਰ ਆਉਣ ਦੇ ਕੋਈ ਅਸਾਰ ਨਹੀਂ ਦਿਖਦੇ ਕਿਉਂਕਿ ਅਮਰੀਕਾ ਦਾ ਕਤਰ ਲਈ ਸਖਤ ਰੱਵਈਆ ਪਹਿਲਾਂ ਵਾਂਗ ਹੀ ਜਾਰੀ ਹੈ ਅਤੇ ਉਸ ਨੇ ਉਸ ਤਰ੍ਹਾਂ ਦਾ ਕੋਈ ਵੀ ਸੰਕੇਤ ਨਹੀਂ ਦਿੱਤਾ ਹੈ ਜਿਸ ਤੋਂ ਲੱਗੇ ਕਿ ਅਮਰੀਕ ਕਤਰ ਪ੍ਰਤੀ ਅਪਣਾ ਨਜ਼ਰੀਆ ਬਦਲ ਰਿਹਾ ਹੈ।ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਰਾਜ ਮੰਤਰੀ ਅਨਵਰ ਗਰਗਸ਼ ਨੇ ਇਸ ਸੰਕਟ ਲਈ ਕਤਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਨ੍ਹਾਂ ਉਲਝੇਵਿਆਂ ਦਾ ਹੱਲ ਕਤਰ ਦਾ ਫ਼ਰਜ਼ ਸੀ ਜੋ ਸੰਕਟ ਦਾ ਇੱਕ ਕਾਰਨ ਬਣੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਤਰ ਸੰਕਟ ਦੇ ਹੱਲ ਲਈ ਹੋਰ ਸਮੇਂ ਦੀ ਜ਼ਰੂਰਤ ਹੈ। ਬਹਿਰੀਨ ਦੇ ਵਿਦੇਸ਼ ਮੰਤਰੀ ਖਾਲਿਦ ਬਿਨ ਅਹਿਮਦ ਅਲ ਖਲੀਫਾ ਨੇ ਜੀ.ਸੀ.ਸੀ ਸੰਮੇਲਨ ਵਿਚ ਕਤਰ ਅਮੀਰ ਦੀ ਗੈਰਹਾਜ਼ਰੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਤਰ ਸਾਊਦੀ ਦੀ ਅਗਵਾਈ ਵਾਲੇ ਸਮੂਹ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਮਨਮੁਟਾਉ ਨੂੰ ਖਤਮ ਕਰਨ ਲਈ ਗੰਭੀਰ ਨਹੀਂ ਹੈ।

ਫਿਰ ਵੀ, ਕਤਰ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਮੁਹੰਮਦ ਬਿਨ ਅਬਦੁੱਰਹਮਾਨ ਬਿਨ ਜਸੀਮ ਅਲ ਥਾਨੀ ਨੇ ਕਤਰ ਦੀ ਦੂਜੇ ਰਾਜਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਆਪਸੀ ਸਤਿਕਾਰ ਅਤੇ ਗੈਰ-ਦਖਲਅੰਦਾਜ਼ੀ ਦੇ ਅਧਾਰ ‘ਤੇ ਬਿਨਾਂ ਸ਼ਰਤ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਇੱਛਾ ਨੂੰ ਦੁਹਰਾਇਆ। ਕਤਰੀ ਅਮੀਰ ਦੇ ਭਰਾ ਸ਼ੇਖ ਸੁਲਤਾਨ ਦੀ ਮੌਤ 'ਤੇ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਅਫ਼ਸੋਸ ਜਤਾਇਆ। ਉਨ੍ਹਾਂ ਨੇ ਅਕਤੂਬਰ ਵਿੱਚ ਕਤਰ ‘ਚ ਬਹਿਰੀਨ ਨਾਲ ਜੁੜੀ ਇੱਕ ਹੈਂਡਬਾਲ ਖੇਡ ਵਿਚ ਵੀ ਹਿੱਸਾ ਲਿਆ ਸੀ। ਰਵਾਇਤੀ ਅਰਬ ਸੰਸਾਰ ਵਿੱਚ ਅਜਿਹੇ ‘ਦ੍ਰਿਸ਼ਟੀਕੋਣ’ ਮਹੱਤਵਪੂਰਣ ਹਨ।ਹਾਲਾਂਕਿ, ਜੀ.ਸੀ.ਸੀ ਵਿਚ ਦਰਾਰ ਨੂੰ ਦੂਸਰੀ ਖੇਤਰੀ ਤਾਕਤ, ਈਰਾਨ ਦੁਆਰਾ ਵੇਖਿਆ ਜਾਂਦਾ ਹੈ, ਜੋ ਕਿ ਅਮਰੀਕਾ ਦੀਆਂ ਲਾਈਆਂ ਪਾਬੰਦੀਆਂ ਤੋਂ ਬਾਹਰ ਆਉਣ ਦੀ ਤਾਕ ‘ਚ ਹੈ।

ਭਾਰਤ ਨੇ ਹਮੇਸ਼ਾਂ ਕਤਰ ਸੰਕਟ ਦੇ ਹੱਲ ਲਈ ਮੰਗ ਕੀਤੀ ਹੈ। ਇਹ ਪਰਸ਼ੀਆ ਗਲਫ ਦੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਸਾਊਦੀ ਅਰਬ ਵਿਚ 3.2 ਮਿਲੀਅਨ ਭਾਰਤੀ ਅਤੇ ਕਤਰ ਵਿਚ 0.6 ਮਿਲੀਅਨ ਪਰਵਾਸੀ ਹਨ, ਜਿਨ੍ਹਾਂ ਦੀ ਸੁਰੱਖਿਆ ਭਾਰਤ ਲਈ ਵੱਡੀ ਚਿੰਤਾ ਮਸਲਾ ਹੈ। ਸਾਊਦੀ ਅਰਬ ਵਪਾਰ, ਉਰਜਾ, ਵਿਦੇਸ਼ੀ, ਪਰਵਾਸ ਅਤੇ ਹੱਜ ਯਾਤਰਾ ਕਾਰਨ ਭਾਰਤ ਲਈ ਮਹੱਤਵਪੂਰਨ ਹੈ; ਜਦੋਂ ਕਿ ਕਤਰ ਇਕਲੌਤਾ ਦੇਸ਼ ਹੈ ਜਿਸ ਨਾਲ ਭਾਰਤ ਦਾ ਲੰਮੇ ਸਮੇਂ ਲਈ ਉਰਜਾ ਆਯਾਤ ਸਮਝੌਤਾ ਹੈ।

ਭਾਰਤ ਨੇ ਇਸ ਮਸਲੇ ਉੱਪਰ ਸੰਤੁਲਿਤ ਰੁਖ ਅਪਣਾਇਆ ਹੈ ਜਦੋਂ ਚਾਰਾਂ ਦੇਸ਼ਾਂ ਨੇ ਕਤਰ ਨੂੰ ਦਰਕਿਨਾਰ ਕਰ ਦਿੱਤਾ ਸੀ। ਭਾਰਤ ਨੇ ਹੋਰਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਆਪਸੀ ਸਤਿਕਾਰ, ਪ੍ਰਭੂਸੱਤਾ ਅਤੇ ਅਸਹਿ-ਦਖਲਅੰਦਾਜ਼ੀ ਦੇ ਅੰਤਰ-ਰਾਸ਼ਟਰੀ ਸਿਧਾਂਤ ਦੇ ਅਧਾਰ ਤੇ ਉਸਾਰੂ ਸੰਵਾਦ ਅਤੇ ਸ਼ਾਂਤਮਈ ਗੱਲਬਾਤ ਦੀ ਪ੍ਰਕਿਰਿਆ ਰਾਹੀਂ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਅਧਿਕਾਰਤ ਬਿਆਨ ਜਾਰੀ ਕੀਤੇ। ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ਲਈ ਕਤਰ ਸੰਕਟ ਦਾ ਹੱਲ ਲਾਜ਼ਮੀ ਹੈ ਅਤੇ ਸਾਊਦੀ-ਕਤਰ ਸੰਬੰਧਾਂ ਵਿਚ ਪਿਘਲਣ ਦੇ ਸੰਕੇਤ ਖੇਤਰ ਅਤੇ ਭਾਰਤ ਲਈ ਵੀ ਸਕਾਰਾਤਮਕ ਸੰਕੇਤ ਦਿੱਤੇ ਹਨ।




ਸਕ੍ਰਿਪਟ: ਡਾ. ਲਕਸ਼ਮੀ ਪ੍ਰਿਆ, ਖੋਜ ਵਿਸ਼ਲੇਸ਼ਕ, ਆਈ.ਡੀ.ਐਸ.ਏ

ਅਨੁਵਾਦਕ- ਨਿਤੇਸ਼

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ