ਭਾਰਤ-ਚੀਨ ਦਰਮਿਆਨ 22ਵੀਂ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਵਾਰਤਾ ‘ਚ ਹੋਈ ਤਰੱਕੀ
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਲੋਂ ਆਪਣੇ ਭਾਰਤ ਦੌਰੇ ਦੌਰਾਨ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮਿਲ ਕੇ ਸਰਹੱਦੀ ਮਸਲਿਆਂ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ।ਇਸ ਮੌਕੇ ਤੇ ਵਿਦੇਸ਼ ਮੰਤਰੀ ਵਾਂਗ ਯੀ ਵਲੋਂ ਭਾਰਤ ਦੇ ਉੁਪ ਰਾਸ਼ਟਰਪਤੀ ਸ਼ੀ੍ ਵੈਂਕਯਾ ਨਾਇਡੂ ਨਾਲ ਵੀ ਗੱਲਬਾਤ ਕੀਤੀ ਗਈ।ਇਹ ਗੱਲਬਾਤ ਦੇ ਮਹੱਤਵਪੂਰਣ ਹੋਣ ਦੇ ਕਈ ਕਾਰਣ ਸਨ। ਅਕਤੂਬਰ 2019 ਵਿਚ ਭਾਰਤੀ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਵਿਚਕਾਰ ਚੇਨਈ ਨਜਦੀਕ ਮਹਾਬਲੀਪੁਰਮ ਵਿਖੇ ਦੂਸਰੀ ਗੈਰ ਰਸਮੀ ਸ਼ਿਖਰ ਵਾਰਤਾ ਹੋਈ ਸੀ,ਜਿਸ ਵਿਚ ਦੋਵਾਂ ਨੇਤਾਵਾਂ ਨੇ ਆਪਸ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਬੇਹਤਰ ਬਣਾਉਣ ਉਤੇ ਜੋਰ ਦਿੱਤਾ ਸੀ,ਤਾਂ ਜੋ ਭਾਰਤ - ਚੀਨ ਸਰਹੱਦ ‘ਤੇ ਸ਼ਾਤੀ ਦਾ ਮਾਹੌਲ ਬਣਿਆ ਰਹਿ ਸਕੇ।
ਦੋਵਾਂ ਨੇਤਾਵਾਂ ਦੀ ਇਸ ਭਾਵਨਾ ਨੂੰ ਅੱਗੇ ਲਿਜਾਂਦੇ ਐਨਐਸਏ ਅਜੀਤ ਡੋਵਾਲ ਨੇ ਆਖਿਆ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਇਕ ਨਵੀਂ ਸਾਕਾਰਾਤਮਕ ਦਿੱਖ ਦਿੱਤੀ ਜਾਵੇ ਅਤੇ ਸਰਹੱਦੀ ਮਸਲਿਆਂ ਨੂੰ ਹੱਲ ਕੀਤਾ ਜਾਵੇ।ਦੂਸਰੇ ਪਾਸੇ ਚੀਨੀ ਧਿਰ ਨੇ ਵੀ ਗੱਲਬਾਤ ਤੋਂ ਬਾਦ ਆਖਿਆ ਕਿ ਚੀਨ ਅਤੇ ਭਾਰਤ ਦੋਵੇਂ ਆਪਸ ਵਿਚ ਇਸ ਮੁੱਦੇ ਤੇ ਸਹਿਮਤ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਬੰਧਾਂ ਦੇ ਮਜਬੂਤ ਹੋਣ ਦੇ ਨਾਲ ਨਾਲ ਸੈਨਾਵਾਂ ਵਿਚਕਾਰ ਸੰਚਾਰ,ਆਦਾਨ ਪਰਦਾਨ ਕਰਨ ਅਤੇ ਆਪਸ ਵਿਚ ਮਿਲਵਰਤਣ ਦੀ ਭਾਵਨਾ ਮਜਬੂਤ ਹੋਵੇ। ਇਸ ਲਈ ਇਸ ਗੱਲਬਾਤ ਤੋਂ ਦੋਵੇ ਧਿਰਾਂ ਸਹਿਮਤ ਹਨ ਕਿ ਸਰਹੱਦਾਂ ਉਤੇ ਸੈਨਾਵਾਂ ਵਿਚਕਾਰ ਬਣੇ ਅਨਿਸ਼ਚਿਤਤਾ ਦੇ ਮਾਹੌਲ ਨੂੰ ਖਤਮ ਕਰਨ ਦੇ ਨਾਲ ਨਾਲ ਸੈਨਾ ਦੇ ਆਧੁਨਿਕੀਕਰਣ ਬਾਰੇ ਵੀ ਕਦਮ ਪੁੱਟੇ ਜਾਣ। ਇਸਦੇ ਨਾਲ ਹੀ ਸਰਹੱਦ ਉਤੇ ਸੁਰਖਿਆ ਪ੍ਬੰਧਾਂ ਨੂੰ ਲੈ ਕੇ ਜੋ ਕਮੀਆਂ ਪਾਈਆਂ ਜਾ ਰਹੀਆਂ ਹਨ,ਉਹਨਾਂ ਨੂੰ ਦੂਰ ਕੀਤਾ ਜਾਵੇ।
ਭਾਰਤ ਵਲੋਂ ਲੱਦਾਖ ਨੂੰ ਕੇਂਦਰ ਸ਼ਾਸ਼ਿਤ ਰਾਜ ਵਿਚ ਤਬਦੀਲ ਕਰਨ ਉਪਰੰਤ ਭਾਰਤ ਅਤੇ ਚੀਨ ਵਿਚਕਾਰ ਇਹ ਪਹਿਲੀ 22ਵੀ ਸਰਹੱਦੀ ਵਾਰਤਾ ਸੀ।ਭਾਰਤ ਸਰਕਾਰ ਵਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਉਪਰੰਤ ਚੀਨ ਲੱਦਾਖ ਦੇ ਮੁੱਦੇ ਤੇ ਆਪਣਾ ਇਤਰਾਜ ਜਤਾਉਂਦਾ ਰਿਹਾ ਹੈ ਅਤੇ ਪਾਕਿਸਤਾਨ ਵਲੋਂ ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਸੁਰਖਿਆ ਪੀ੍ਸ਼ਦ ਵਿਚ ਉਠਾਉਣ ਤੇ ਵੀ ਚੀਨ ਪਾਕਿਸਤਾਨ ਦਾ ਸਾਥ ਦਿੰਦਾ ਰਿਹਾ ਹੈ,ਜਦੋਂ ਕਿ ਦੂਸਰੇ ਪਾਸੇ ਭਾਰਤ ਵਲੋਂ ਕਦੇ ਵੀ ਇਸਦੀ ਪਰਵਾਹ ਨਹੀਂ ਕੀਤੀ ਗਈ ਅਤੇ ਭਾਰਤ ਵਲੌ ਇਸਨੂੰ ਅਸਫਲ ਕਰ ਦਿੱਤ ਗਿਆ ਸੀ।
ਹਾਂਲਾਕਿ ਇਸ ਸਰਹੱਦੀ ਵਾਰਤਾ ਤੋਂ ਠੀਕ ਪਹਿਲਾਂ ਵੀ ਚੀਨ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ ਨੂੰ ਉਠਾਉਣ ਦਾ ਯਤਨ ਕਰਦਿਆਂ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕਰਨ ਦਾ ਪ੍ਸਤਾਵ ਰੱਖਿਆ ਸੀ,ਪਰ ਸੁਰਖਿਆ ਪਰੀਸ਼ਦ ਦੇ ਮੈਂਬਰਾਂ ਨੂੰ ਇਸ ਸਬੰਧੀ ਕਿਸੇ ਵੀ ਤਰਾਂ ਸ਼ੁਤੰਸ਼ਟ ਕਰਨ ਵਿਚ ਅਸਫਲ ਰਹਿਣ ਕਰਕੇ ਇਹ ਮੀਟਿੰਗ ਟਾਲ ਦਿੱਤੀ ਗਈ ਸੀ। ਇਸਦੇ ਬਾਵਜੂਦ ਯੂ ਐਨ ਵਿਚ ਚੀਨੀ ਰਾਜਦੂਤ ਨੇ ਆਖਿਆ ਹੈ ਕਿ ਉਹ ਇਕ ਵਾਰ ਫਿਰ ਇਸ ਮੁੱਦੇ ਤੇ ਮੀਟਿੰਗ ਆਯੋਜਿਤ ਕਰਨ ਦੀ ਮੰਗ ਕਰਨਗੇ।
ਦੂਸਰੇ ਪਾਸੇ ਭਾਰਤ ਨੇ ਸ਼ਪੱਸ਼ਟ ਕੀਤਾ ਹੈ ਕਿ ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਹਨ ਕਿ ਦੋਵਾਂ ਨੂੰ ਇਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੇ ਨਾਲ ਨਾਲ ਇੱਕ ਦੂਜੇ ਦੀਆਂ ਚਿੰਤਾਵਾਂ ਸਬੰਧੀ ਗੰਭੀਰ ਹੋਣ ਦੇ ਨਾਲ ਨਾਲ ਆਪਸੀ ਵਿਸ਼ਵਾਸ਼ ਦੀ ਭਾਵਨਾ ਨੂੰ ਮਜਬੂਤ ਕਰਨਾ ਚਾਹੀਦਾ ਹੈ।ਇਸਦੇ ਨਾਲ ਹੀ ਚੀਨ ਨੂੰ ਉਹਨਾਂ ਸਾਰੇ ਫੈਸਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ,ਜੋ ਭਾਰਤ ਸਰਕਾਰ ਆਪਣੇ ਹਿੱਤਾਂ ਨੂੰ ਸੁਰਖਿਤ ਹੋਣ ਕਰਕੇ ਲੈਂਦੀ ਹੈ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਆਖਿਆ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਮਸਲਿਆਂ ਨੂੰ ਹੱਲ ਕਰਨ ਦੇ ਮਨੋਰਥ ਨਾਲ ਗੱਲਬਾਤ ਕਰਨ ਵਾਸਤੇ ਵਿਹਾਰਕ ਪੱਧਰ ਤੇ ਵਿਸ਼ੇਸ਼ ਖਾਕਾ ਉਲੀਕਿਆ ਹੈ।ਚੀਨੀ ਵਿਦੇਸ਼ ਮੰਤਰੀ ਦੇ ਇਸ ਬਿਆਨ ਨੂੰ ਸਾਕਾਰਾਤਮਕ ਰੂਪ ਵਿਚ ਵੇਖਿਆ ਜਾ ਰਿਹਾ ਹੈ,ਜੋ ਪਿਛਲੇ ਦੌਰ ਵਿਚ ਚੀਨ ਵਲੌਂ ਭਾਰਤ ਵੱਲ ਪੁੱਟ ਗਏ ਹਨ।
ਦੋਵਾਂ ਦੇਸ਼ਾ ਇਸ ਸਰਹੱਦੀ ਗੱਲਬਾਤ ਨੂੰ ਲੈ ਕੇ ਇਸ ਕਰਕੇ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ,ਕਿਉਕਿ ਅਗਲੇ ਸਾਲ ਵਿਚ ਭਾਰਤ ਅਤੇ ਚੀਨ ਆਪਣੇ ਕੂਟਨੀਤਕ ਸਬੰਧਾਂ ਦੀ 70ਵੀ ਵਰੇਗੰਢ ਮਨਾ ਰਹੇ ਹਨ। ਇਸ ਲਈ ਮਹੱਤਵਪੂਰਣ ਹੈ ਕਿ ਦੋਵੇ ਦੇਸ਼ ਇਸ ਮੌਕੇ ਤੇ ਆਪਣੇ ਸਬੰਧਾਂ ਵਿਚ ਵਧੇਰੇ ਸੁਧਾਰ ਲਿਆਉਣ ਲਈ ਯਤਨ ਕਰ ਰਹੇ ਹਨ।ਇਸਦੇ ਤਹਿਤ ਅਗਲੇ ਵਰੇ ਤੋਂ ਲੋਕਾਂ ਦੇ ਆਪਸੀ ਮੇਲ ਮਿਲਾਪ ਦੇ ਮੌਕਿਆਂ ਨੂੰ ਆਯੋਜਿਤ ਕਰਨ ਦੇ ਨਾਲ ਨਾਲ ਸਭਿਆਚਾਰਕ ਵਟਾਂਦਰੇ ਤਹਿਤ ਪੋ੍ਗਰਾਮ ਆਯੋਜਿਤ ਕਰਨ ਦੀ ਯੋਜਨਾ ਹੈ। ਚੀਨ ਵਲੋਂ ਇਸਨੂੰ ਦੋਸਤੀ ਦੀ ਸਾਮਾਜਿਕ ਅਤੇ ਜਨਤਕ ਬੁਨਿਆਦ ਆਖ ਕੇ ਇੱਕ ਦੂਸਰੇ ਦੀਆਂ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਸਮਝਣ ਦੀ ਪਹਿਲ ਵਜੋਂ ਲਿਆ ਜਾ ਰਿਹਾ ਹੈ।
ਦੋਵਾਂ ਦੇਸ਼ਾਂ ਵਲੋਂ ਸਭਿਆਚਾਰਕ ਕਦਰਾਂ ਕੀਮਤਾਂ ਦੇ ਸੰਦਰਭ ਵਿਚ ਆਪਸੀ ਸਬੰਧਾਂ ਨੂੰ ਬੇਹਤਰ ਬਣਾਉਣ ਅਤੇ ਸਰਹੱਦੀ ਜਮੀਨੀ ਮਸਲਿਆਂ ਨੂੰ ਹੱਲ ਕਰਨਾ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਦੀ ਪਹੁੰਚ ਨੂੰ ਵੀ ਪੇਸ਼ ਕਰਦਾ ਹੈ।
ਸੰਖੇਪ ਰੂਪ ਵਿਚ ਕਹਿ ਸਕਦੇ ਹਾਂ ਕਿ ਬੀਤੇ ਵਿਚ ਭਾਰਤ ਚੀਨ ਸਬੰਧਾਂ ਨੇ ਬਹੁਤ ਉਤਾਰ ਚੜਾਅ ਦੇਖੇ ਹਨ,ਪਰ ਇਹ ਮੌਜੂਦਾ ਵਾਰਤਾ ਦੋਵਾਂ ਦੇਸ਼ਾ ਵਾਸਤੇ ਇੱਕ ਸਾਕਾਰਾਤਮਕ ਕਦਮ ਹੈ,ਜਿਸ ਨਾਲ ਆਉਦੇ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਬੰਧ ਬੇਹਤਰ ਅਤੇ ਮਜਬੂਤ ਹੋਣਗੇ।
ਸਕ੍ਰਿਪਟ: ਡਾ.ਐਮ.ਐਸ.ਪ੍ਰਤਿਭਾ, ਚੀਨ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ
Comments
Post a Comment