ਭਾਰਤ-ਰੂਸ ਰਣਨੀਤਕ ਭਾਈਵਾਲੀ ਨਵੇਂ ਸਿਖਰਾਂ ‘ਤੇ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ 25 ਜੂਨ ਤੋਂ 1 ਜੁਲਾਈ 2020 ਤੱਕ ਰੂਸ ‘ਚ ਸੰਵਿਧਾਨਕ ਸੋਧਾਂ ਲਈ ਹੋਈ ਰਾਏਸ਼ੁਮਾਰੀ ਦੇ ਸਫਲਤਾਪੂਰਵਕ ਮੁਕੰਮਲ ਹੋਣ ‘ਤੇ ਵਧਾਈ ਪੇਸ਼ ਕੀਤੀ।ਰਾਏਸ਼ੁਮਾਰੀ ‘ਚ ਮਿਲੀ ਜਿੱਤ ਨਾਲ ਰਾਸ਼ਟਰਪਤੀ ਪੁਤਿਨ 2024 ‘ਚ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ 2036 ਤੱਕ ਦੋ ਵਾਰ ਸੰਭਾਵਤ ਛੇ ਸਾਲਾਂ ਦੀ ਮਿਆਦ ਲਈ ਇਸ ਅਹੁਦੇ ‘ਤੇ ਬਣੇ ਰਹਿ ਸਕਦੇ ਹਨ।ਪੀਐਮ ਮੋਦੀ ਦੁਨੀਆ ਦੇ ਪਹਿਲੇ ਆਗੂ ਹਨ, ਜਿੰਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਨੂੰ ਇਸ ਸਬੰਧ ‘ਚ ਵਧਾਈ ਦਿੱਤੀ ਹੈ।
ਦੂਜੇ ਵਿਸ਼ਵ ਯੁੱਧ ‘ਚ ਮਿਲੀ ਜਿੱਤ ਦੀ 75ਵੀਂ ਵਰ੍ਹੇਗੰਢ ਸਮਾਰੋਹਾਂ ਦਾ ਜ਼ਿਕਰ ਕਰਦਿਆਂ ਪੀਐਮ ਮੋਦੀ ਨੇ 24 ਜੂਨ ਨੂੰ ਵਿਜੇ ਦਿਵਸ ਪਰੇਡ ‘ਚ ਭਾਰਤ ਦੀ ਸੁਰੱਖਿਆ ਟੁੱਕੜੀ ਦੀ ਸ਼ਮੂਲੀਅਤ ਨੂੰ ਭਾਰਤ ਅਤੇ ਰੂਸ ਦਰਮਿਆਨ ਸਥਾਈ ਮਿੱਤਰਤਾ ਦਾ ਪ੍ਰਤੀਕ ਦੱਸਿਆ।
ਇਸ ਗੱਲਬਾਤ ਦੌਰਾਨ ਦੋਵਾਂ ਹੀ ਆਗੂਆਂ ਨੇ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਣ ਵਾਲੇ ਮਾੜੇ ਨਤੀਜਿਆਂ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਵੱਲੋਂ ਚੁੱਕੇ ਗਏ ਪ੍ਰਭਾਵੀ ਉਪਾਵਾਂ ਦੀ ਵੀ ਚਰਚਾ ਕੀਤੀ।ਉਨ੍ਹਾਂ ਨੇ ਮਹਾਂਮਾਰੀ ਕਾਲ ਤੋਂ ਬਾਅਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਤੌਰ ‘ਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਸਹਿਮਤੀ ਪ੍ਰਗਟ ਕੀਤੀ।
ਭਾਰਤੀ ਪੀਐਮ ਮੋਦੀ ਨੇ ਭਾਰਤ ‘ਚ ਸਾਲ 2020 ਦੇ ਅੰਤ ‘ਚ ਆਯੋਜਿਤ ਹੋਣ ਵਾਲੇ ਸਾਲਾਨਾ ਦੁਵੱਲੇ ਸੰਮੇਲਨ ‘ਚ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਨ ਦੀ ਇੱਛਾ ਪ੍ਰਗਟ ਕੀਤੀ।
ਇਸ ਗੱਲਬਾਤ ਦੌਰਾਨ ਰੂਸ ਦੇ ਰਾਸ਼ਟਰਪਤੀ ਨੇ ਭਾਰਤ ਅਤੇ ਰੂਸ ਵਿਚਾਲੇ ਖਾਸ ਅਤੇ ਉੱਚ ਪੱਧਰੀ ਰਣਨੀਤਕ ਸਬੰਧਾਂ ਨੂੰ ਵਧੇਰੇ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
1991 ‘ਚ ਰੂਸ ਫੈਡਰੇਸ਼ਨ ਦੇ ਇੱਕ ਸੁਤੰਤਰ ਦੇਸ਼ ਵੱਜੋਂ ਉਭਰਨ ਤੋਂ ਪਹਿਲਾਂ ਭਾਰਤ ਅਤੇ ਤਤਕਾਲੀ ਸੋਵੀਅਤ ਯੂਨੀਅਨ ਵਿਚਾਲੇ ਇੱਕ ਵਿਲੱਖਣ, ਮਜ਼ਬੂਤ ਸਾਂਝੇਦਾਰੀ ਸੀ।ਜੋ ਕਿ 1971 ਦੀ ਸ਼ਾਂਤੀ, ਦੋਸਤੀ ਅਤੇ ਸਹਿਕਾਰਤਾ ਸੰਧੀ ਦੌਰਾਨ ਆਪਣੀ ਚਰਮ ਸੀਮਾ ‘ਤੇ ਸੀ।ਇਸ ਦੇ ਕਾਰਨ ਹੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਧ ਬੰਗਲਾਦੇਸ਼ ਦੀ ਅਜ਼ਾਦੀ ਨੂੰ ਯਕੀਨੀ ਬਣਾਇਆ ਗਿਆ ਸੀ ਕਿਉਂਕਿ ਉਸ ਸਮੇਂ ਅਮਰੀਕਾ ਅਤੇ ਚੀਨ ਨੇ ਇਸ ਕਦਮ ਦਾ ਸਖ਼ਤ ਵਿਰੋਧ ਦਰਜ ਕੀਤਾ ਸੀ।
1991 ‘ਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਧ ਸਾਲ 2000 ‘ਚ ਭਾਰਤ ਅਤੇ ਰੂਸ ਨੇ ਇੱਕ ਰਣਨੀਤਕ ਸਾਂਝੇਦਾਰੀ ਦੀ ਨੀਂਵ ਰੱਖੀ, ਜਿਸ ਨੂੰ ਕਿ ਸਾਲ 2010 ‘ਚ ਇੱਕ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ ‘ਚ ਤਬਦੀਲ ਕੀਤਾ ਗਿਆ।ਇਸ ਪਹਿਲ ਨੇ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਅਤੇ ਸਾਂਝ ਦੇ ਵੱਧ ਰਹੇ ਕਦਮਾਂ ਨੂੰ ਪੇਸ਼ ਕੀਤਾ।
2000 ‘ਚ ਰਾਸ਼ਟਰਪਤੀ ਪੁਤਿਨ ਨੇ ਪਹਿਲੀ ਵਾਰ ਭਾਰਤ ਦਾ ਦੌਰਾ ਕੀਤਾ ਸੀ ਅਤੇ ਇਸ ਫੇਰੀ ਦੌਰਾਨ ਹੀ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਇੱਕ ਸਾਲਾਨਾ ਸੰਮੇਲਨ ਦੀ ਸ਼ੁਰੂਆਤ ਕੀਤੀ ਗਈ ਸੀ।ਇਹ ਸੰਮੇਲਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੋਵੇਂ ਦੇਸ਼ ਇਕ ਦੂਜੇ ਨੂੰ ਕਿੰਨੀ ਮਹੱਤਤਾ ਅਤੇ ਤਰਜੀਹ ਦਿੰਦੇ ਹਨ।ਪਿਛਲੇ 20 ਸਾਲਾਂ ਤੋਂ ਇਹ ਸੰਮੇਲਨ ਸਾਲਾਨਾ ਬਿਨ੍ਹਾਂ ਰੋਕ ਟੋਕ ਆਯੋਜਿਤ ਹੋ ਰਿਹਾ ਹੈ।
ਭਾਰਤ ਅਤੇ ਰੂਸ ਦਰਮਿਆਨ ਪਿਛਲੇ 20 ਸਾਲਾਂ ‘ਚ ਕਈ ਖੇਤਰਾਂ ‘ਚ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਤੇਜ਼ੀ ਅਤੇ ਵਿਕਾਸ ਵੇਖਣ ਨੂੰ ਮਿਿਲਆ ਹੈ।ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦੇ ਖੇਤਰਾਂ ‘ਚੋਂ ਸਭ ਤੋਂ ਮਹੱਤਵਪੂਰਨ ਰੱਖਿਆ ਖੇਤਰ ਹੈ।ਹਾਲਾਂਕਿ ਭਾਰਤ ਨੇ ਪਿਛਲੇ ਕਈ ਸਾਲਾਂ ਤੋਂ ਆਪਣੀ ਰੱਖਿਆ ਖ੍ਰੀਦ ਨੂੰ ਅਮਰੀਕਾ, ਫਰਾਂਸ ਅਤੇ ਇਜ਼ਰਾਇਲ ਵਰਗੇ ਦੇਸ਼ਾਂ ਤੋਂ ਵੀ ਪੂਰਾ ਕੀਤਾ ਹੈ, ਪਰ ਫਿਰ ਵੀ ਰੂਸ ਭਾਰਤ ਦੇ ਰੱਖਿਆ ਉਪਕਰਣਾਂ ਦਾ 60% ਹਿੱਸਾ ਮੁਹੱਈਆ ਕਰਵਾਉਂਦਾ ਹੈ।
ਲੱਦਾਖ ‘ਚ ਪੈਦਾ ਹੋਏ ਟਕਰਾਅ ਅਤੇ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ ਆਪਣੀ ਰੱਖਿਆ ਸਪਲਾਈ ਜਲਦੀ ਉਸ ਦੇ ਸੁਪਰਦ ਕਰਨ ਲਈ ਰੂਸ ਨੂੰ ਗੁਜ਼ਾਰਿਸ਼ ਕੀਤੀ ਹੈ।ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ , ਜਿੰਨ੍ਹਾਂ ਨੇ ਰੂਸ ਦੇ 75ਵੇਂ ਵਿਜੇ ਦਿਵਸ ਸਮਾਰੋਹ ‘ਚ ਸ਼ਿਰਕਤ ਕੀਤੀ ਸੀ ਉਨ੍ਹਾਂ ਨੇ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਦੀ ਫੌਰੀ ਸਪਲਾਈ ਬਾਰੇ ਗੱਲਬਾਤ ਵੀ ਕੀਤੀ ਸੀ।ਰੂਸ ਨੇ ਸਮੇਂ ਤੋਂ ਪਹਿਲਾਂ ਹੀ ਰੱਖਿਆ ਉਪਕਰਣਾਂ ਅਤੇ ਹੋਰ ਫੌਜੀ ਸਮਾਨ ਦੀ ਸੁਪਰਦਗੀ ਦੇਣ ਦਾ ਵਾਅਦਾ ਕੀਤਾ ਹੈ।
ਇਕ ਪਾਸੇ ਰੂਸ ਅਤੇ ਚੀਨ ਇਕ ਦੂਜੇ ਦੇ ਨੇੜੇ ਆ ਰਹੇ ਹਨ ਅਤੇ ਦੂਜੇ ਪਾਸੇ ਭਾਰਤ ਅਤੇ ਅਮਰੀਕਾ ‘ਚ ਵੱਧ ਰਹੀਆਂ ਨਜ਼ਦੀਕੀਆਂ ਦੇ ਬਾਵਜੂਦ ਭਾਰਤ ਅਤੇ ਰੂਸ ਦੇ ਸਬੰਧਾਂ ‘ਚ ਕੋਈ ਖੱਟਾਸ ਨਹੀਂ ਆਈ ਹੈ।ਭਾਰਤ ਨੇ ਆਪਣੇ ਸੀਏਏਟੀਐਸਏ ਘਰੇਲੂ ਕਾਨੂੰਨ ਤਹਿਤ ਰੂਸ ਤੋਂ ਐਸ-400 ਮਿਜ਼ਾਇਲ ਆਯਾਤ ਕਰਨ ਦਾ ਫ਼ੈਸਲਾ ਲਿਆ।
ਨਾਗਰਿਕ ਪ੍ਰਮਾਣੂ ਊਰਜਾ, ਤੇਲ, ਗੈਸ, ਕੋਲਾ ਆਦਿ ਅਜਿਹੇ ਸੈਕਟਰ ਹਨ ਜਿੰਨ੍ਹਾਂ ‘ਚ ਭਾਰਤ ਅਤੇ ਰੂਸ ਵਿਚਾਲੇ ਦੁਵੱਲਾ ਸਹਿਯੋਗ ਉੱਚਾਈਆਂ ‘ਤੇ ਹੈ।ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਹੀ ਅਜਿਹਾ ਖੇਤਰ ਹੈ ਜਿੱਥੇ ਸਹਿਯੋਗ ਸਭ ਤੋਂ ਘੱਟ ਦਰਜ ਕੀਤਾ ਜਾਂਦਾ ਹੈ।
ਪੀਐਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਇਸ ਟੈਲੀਫੋਨਿਕ ਗੱਲਬਾਤ ਨੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਉਸ਼ਾਹਤ ਕੀਤਾ ਹੈ।ਮੌਜੂਦਾ ਸਮੇਂ ‘ਚ ਤੇਜ਼ੀ ਨਾਲ ਬਦਲ ਰਹੇ ਭੂ-ਰਾਜਨੀਤਿਕ ਦ੍ਰਿਸ਼ੇੀਕੋਣ ‘ਚ ਭਾਰਤ ਅਤੇ ਰੂਸ ਵਿਚਾਲੇ ਸਬੰਧਾਂ ਨਾ ਸਿਰਫ ਆਪਸੀ ਲਾਭਕਾਰੀ ਹਨ ਬਲਕਿ ਖੇਤਰੀ ਅਤੇ ਆਲਮੀ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦਾ ਵੀ ਅਹਿਮ ਸਰੋਤ ਹਨ।
ਸਕ੍ਰਿਪਟ: ਸਫੀਰ ਅਸ਼ੋਕ ਸੱਜਣਹਰ, ਸਾਬਕਾ ਭਾਰਤੀ ਕੂਟਨੀਤਕ

Comments
Post a Comment