ਭਾਰਤ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੀ ਰਾਹ ‘ਤੇ ਅੱਗੇ ਵੱਧਣ ਲਈ ਤਿਆਰ: ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗਲੋਬਲ ਵੀਕ-2020 ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ।ਇਸ ਤਿੰਨ ਦਿਨਾਂ ਵਰਚੁਅਲ ਕਾਨਫਰੰਸ ‘ਚ 30 ਦੇਸ਼ਾਂ ਦੇ 5 ਹਜ਼ਾਰ ਭਾਗੀਦਾਰਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ।ਇਸ ਦੇ 75 ਸੈਸ਼ਨਾਂ ‘ਚ 250 ਗਲੋਬਲ ਬੁਲਾਰੇ ਸੰਬੋਧਨ ਕਰਨਗੇ।ਉੱਘੀਆਂ ਹਸਤੀਆਂ ‘ਚ ਬ੍ਰਿਿਟਸ਼ ਵਿਦੇਸ਼ ਸਕੱਤਰ ਡੋਮਿਿਨਕ ਰਬ, ਬ੍ਰਿਿਟਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਵਰਗੇ ਸਿਆਸੀ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਤੋਂ ਇਲਾਵਾ ਉੱਦਮੀ ਅਤੇ ਹੋਰ ਖੇਤਰਾਂ ਨਾਲ ਸੰਬੰਧਤ ਲੋਕਾਂ ਨੇ ਗਲੋਬਲ ਵੀਕ-2020 ‘ਚ ਹਿੱਸਾ ਲਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮਾਗਮ ਦਾ ਆਯੋਜਨ ਕਰਨ ਲਈ ਇੰਡੀਆ ਇੰਕ ਸਮੂਹ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਭਾਰਤ ‘ਚ ਮੌਜੂਦ ਮੌਕਿਆਂ ਨੂੰ ਵਿਸ਼ਵਵਿਆਪੀ ਪੱਧਰ ‘ਤੇ ਪਹੁੰਚਾਉਣ ‘ਚ ਮਦਦਗਾਰ ਹੋਣਗੇ।ਪੀਐਮ ਮੋਦੀ ਨੇ ਭਾਰਤ ਅਤੇ ਬ੍ਰਿਟੇਨ ਵਿਚਲੇ ਸਬੰਧਾਂ ਦੀ ਪ੍ਰਸ਼ੰਸਾ ਵੀ ਕੀਤੀ ਜੋ ਕਿ ਸਮੇਂ ਦੇ ਨਾਲ ਨਾਲ ਹੋਰ ਮਜ਼ਬੂਤ ਹੋ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਪੁਨਰ ਸੁਰਜੀਤੀ ਬਾਰੇ ਗੱਲ ਕਰਨਾ ਸੁਭਾਵਿਕ ਹੀ ਹੈ ਅਤੇ ਭਾਰਤ ਅਤੇ ਵਿਸ਼ਵ ਦੀ ਪੁਨਰ ਸੁਰਜੀਤੀ ਨੂੰ ਆਪਸ ‘ਚ ਜੋੜਨਾ ਵੀ ਕੁਦਰਤੀ ਹੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਭਰ ਦੀ ਪੁਨਰ ਸੁਰਜੀਤੀ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਆਲਮੀ ਭਲਾਈ ਤੇ ਖੁਸ਼ਹਾਲੀ ਲਈ ਭਾਰਤ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਪੂਰੀ ਦੁਨੀਆ ਨੇ ਭਾਰਤ ਦੀ ਪ੍ਰਤਿਭਾ ਅਤੇ ਹੁਨਰ ਦੀ ਤਾਕਤ ਦੇ ਯੋਗਦਾਨ ਨੂੰ ਵੇਖਿਆ ਹੈ।
ਭਾਰਤੀ ਪੇਸ਼ੇਵਰਾਂ, ਡਾਕਟਰਾਂ, ਨਰਸਾਂ, ਬੈਂਕਰਾਂ, ਵਕੀਲਾਂ, ਵਿਿਗਆਨੀਆਂ, ਪ੍ਰੋਫੈਸਰਾਂ, ਮਿਹਨਤੀ ਮਜ਼ਦੂਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਕੋਈ ਵੀ ਭਾਰਤੀ ਤਕਨੀਕੀ ਉਦਯੋਗ ਅਤੇ ਤਕਨੀਕੀ ਪੇਸ਼ੇਵਰਾਂ ਦੀ ਅਹਿਮੀਅਤ ਤੋਂ ਮੁੱਖ ਨਹੀਂ ਮੋੜ ਸਕਦਾ ਹੈ।ਭਾਰਤ ਦੀ ਸੁਧਾਰ ਅਤੇ ਪੁਨਰ ਸੁਰਜੀਤੀ ਦੀ ਯੋਗਤਾ ਬਹੁਤ ਉੱਚ ਹੈ।ਭਾਰਤੀ ਕੁਦਰਤੀ ਰੂਪ ‘ਚ ਹੀ ਸੁਧਾਰਕ ਹਨ।ਇਤਿਹਾਸ ਨੇ ਹਮੇਸ਼ਾਂ ਦਰਸਾਇਆ ਹੈ ਕਿ ਭਾਰਤ ਨੇ ਹਰ ਤਰ੍ਹਾਂ ਦੀ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ ਹੈ।ਚੁਣੌਤੀ ਸਮਾਜਕ ਹੋਵੇ ਜਾਂ ਫਿਰ ਆਰਥਿਕ , ਪਰ ਭਾਰਤ ਨੇ ਹਰ ਚੁਣੌਤੀ ਨੂੰ ਪਛਾੜਿਆ ਹੈ।ਭਾਰਤ ਨੇ ਸੁਧਾਰ ਅਤੇ ਨਵੀਨੀਕਰਨ ਦੀ ਭਾਵਨਾ ਨਾਲ ਹੀ ਅਜਿਹਾ ਕੀਤਾ ਹੈ ਅਤੇ ਅੱਜ ਵੀ ਭਾਰਤੀ ਇਸੇ ਭਾਵਨਾ ਸਦਕਾ ਸੁਧਾਰ ਦੀ ਰਾਹ ‘ਤੇ ਅੱਗੇ ਵੱਧਦੇ ਰਹਿਣ ਦੇ ਚਾਹਵਾਨ ਹਨ।
ਇਸ ਸਮੇਂ ਭਾਰਤ ਵਿਸ਼ਵ ਵਿਆਪੀ ਮਹਾਮਾਰੀ ਨਾਲ ਲੜ੍ਹ ਰਿਹਾ ਹੈ।ਭਾਰਤ ਦਾ ਜਿੱਥੇ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਨਾਲ ਚੌਕਸ ਹੈ ਉੱਥੇ ਹੀ ਭਾਰਤ ਆਰਥਿਕਤਾ ‘ਤੇ ਵੀ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਿਹਾ ਹੈ।ਜਦੋਂ ਭਾਰਤ ਮੁੜ ਸੁਰਜੀਤੀ ਦੀ ਗੱਲ ਕਰਦਾ ਹੈ ਤਾਂ ਉਸ ਸਮੇਂ ਸਾਂਭ ਸੰਭਾਲ, ਰਹਿਮਦਿਲੀ ਵਰਗੇ ਕਾਰਕਾਂ ਨੂੰ ਵੀ ਮੁੱਖ ਰੱਖਿਆ ਜਾਂਦਾ ਹੈ, ਜੋ ਕਿ ਟਿਕਾਊ ਹਨ।ਅਜਿਹੀ ਸਥਿਤੀ ਵਾਤਾਵਰਨ ਅਤੇ ਆਰਥਿਕਤਾ ਦੋਵਾਂ ਲਈ ਹੀ ਉੱਤਮ ਹੈ।
ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 6 ਸਾਲਾਂ ‘ਚ ਭਾਰਤ ਨੇ ਕੁੱਲ ਵਿੱਤੀ ਸ਼ਮੂਲੀਅਤ, ਰਿਹਾਇਸ਼ੀ ਰਿਕਾਰਡ ਅਤੇ ਬੁਨਿਆਦੀ ਢਾਂਚੇ, ਵਪਾਰ ਕਰਨ ‘ਚ ਅਸਾਨੀ, ਜੀਐਸਟੀ ਸਮੇਤ ਅਹਿਮ ਕਰ ਸੁਧਾਰ ਵਰਗੇ ਖੇਤਰਾਂ ‘ਚ ਆਪਣਾ ਰੁਤਬਾ ਕਾਇਮ ਕੀਤਾ ਹੈ।ਇਸ ਤੋਂ ਇਲਾਵਾ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸਬੰਧੀ ਪਹਿਲਕਦਮੀ ਆਯੁਸ਼ਮਾਨ ਭਾਰਤ ਵੀ ਇਸ ‘ਚ ਸ਼ਾਮਲ ਹੈ।ਇੰਨ੍ਹਾਂ ਪ੍ਰਾਪਤੀਆਂ ਨੇ ਵਿਕਾਸ ਦੀਆਂ ਪਹਿਲਕਦਮੀਆਂ ਲਈ ਅਗਲੇ ਗੇੜ੍ਹ ਦੀ ਨੀਂਹ ਸਥਾਪਤ ਕੀਤੀ ਹੈ।
ਜਦੋਂ ਵੀ ਆਰਥਿਕ ਸੁਧਾਰ ਦੀ ਗੱਲ ਆਉਂਦੀ ਹੈ ਤਾਂ ਭਾਰਤ ਪਹਿਲਾਂ ਹੀ ਹਰੇ ਨਿਸ਼ਾਨੇ ਨੂੰ ਤੈਅ ਕਰ ਚੁੱਕਾ ਹੈ।ਇਸ ਗੰਭੀਰ ਮਹਾਮਾਰੀ ਦੇ ਸਮੇਂ ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਕਈ ਤਰ੍ਹਾਂ ਦੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਨਾਲ ਹੀ ਬੁਨਿਆਦੀ ਢਾਂਚੇ ‘ਚ ਕਈ ਸੁਧਾਰ ਵੀ ਕੀਤੇ ਹਨ।ਸਰਕਾਰ ਆਰਥਿਕਤਾ ਨੂੰ ਵਧੇਰੇ ਲਾਭਕਾਰੀ ਬਣਾਉਣਾ ਚਾਹੁੰਦੀ ਹੈ ਅਤੇ ਇਸ ਦੇ ਨਾਲ ਹੀ ਨਿਵੇਸ਼ ਦੇ ਉੱਚ ਪੰਧ ਵੱਜੋਂ ਪੇਸ਼ ਕਰਨ ਲਈ ਯਤਨਸ਼ੀਲ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਰਾਹਤ ਪੈਕੇਜ ਲੋੜਵੰਦ ਲੋਕਾਂ ਅਤੇ ਬਹੁਤ ਹੀ ਗਰੀਬਾਂ ਨੂੰ ਧਿਆਨ ‘ਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਅਜਿਹੇ ਸਮੇਂ ‘ਚ ਉਨ੍ਹਾਂ ਨੂੰ ਭੁੱਖ ਦੀ ਮਾਰ ਨਾ ਪਵੇ।ਸਹੀ ਲਾਭਪਾਤਰੀਆਂ ਤੱਕ ਰਾਹਤ ਪੈਕੇਜ ਤਹਿਤ ਦਿੱਤੀ ਜਾਣ ਵਾਲੀ ਰਕਮ ਨੂੰ ਸਿੱਧੇ ਉਨ੍ਹਾਂ ਤੱਕ ਪਹੁੰਚਾਉਣ ‘ਚ ਤਕਨੀਕ ਨੇ ਬਹੁਤ ਹੀ ਅਹਿਮ ਭੂਮਿਕਾ ਅਦਾ ਕੀਤੀ ਹੈ।ਜਿਵੇਂ ਹੀ ਭਾਰਤ ‘ਚ ਲੌਕਡਾਊਨ ਦੀ ਸਥਿਤੀ ਖ਼ਤਮ ਹੋਈ ਤਾਂ ਭਾਰਤ ਸਰਕਾਰ ਵੱਲੋਂ ਦੁਨੀਆ ਦਾ ਸਭ ਤੋਂ ਵੱਡਾ ਜਨਤਕ ਕਾਰਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਲੱਖਾਂ ਹੀ ਕਾਮਿਆਂ ਨੂੰ ਰੁਜ਼ਗਾਰ ਮੁੱਹਈਆ ਹੋਵੇਗਾ।ਇਹ ਨਾ ਸਿਰਫ ਦਿਹਾਤੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ ਬਲਕਿ ਪੇਂਡੂ ਖੇਤਰਾਂ ‘ਚ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ ਵੀ ਮਦਦਗਾਰ ਹੋਵੇਗਾ।
ਭਾਰਤ ਦੁਨੀਆ ਭਰ ਦੀ ਸਭ ਤੋਂ ਖੁੱਲੀ ਅਰਥਵਿਵਸਥਾਵਾਂ ‘ਚੋਂ ਇੱਕ ਹੈ।ਪੀਐਮ ਮੋਦੀ ਨੇ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਭਾਰਤ ‘ਚ ਆ ਕੇ ਨਿਵੇਸ਼ ਕਰਨ ਦਾ ਖੁੱਲਾ ਸੱਦਾ ਦਿੱਤਾ।ਦੱਸਣਯੋਗ ਹੈ ਕਿ ਬਹੁਤ ਹੀ ਘੱਟ ਦੇਸ਼ਾਂ ਵੱਲੋਂ ਵਿਦੇਸ਼ੀ ਕੰਪਨੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।ਭਾਰਤ ‘ਚ ਕਈ ਅਜਿਹੇ ਖੇਤਰ ਹਨ ਜੋ ਕਿ ਭਵਿੱਖ ‘ਚ ਸੂਰਜ ਵਾਂਗਰ ਚਮਕਨਗੇ ਅਤੇ ਇੰਨ੍ਹਾਂ ਖੇਤਰਾਂ ‘ਚ ਸੰਭਾਵਨਾਵਾਂ ਅਤੇ ਮੌਕੇ ਭਰੇ ਪਏ ਹਨ।
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਐਮਐਸਐਮਈ ਖੇਤਰ ‘ਚ ਕਈ ਸੁਧਾਰ ਹੋਏ ਹਨ ਅਤੇ ਅਗਾਂਹ ਵੀ ਜਾਰੀ ਹਨ।ਰੱਖਿਆ ਅਤੇ ਖੇਤੀਬਾੜੀ ਖੇਤਰ ‘ਚ ਨਿਵੇਸ਼ ਦੇ ਕਈ ਮੌਕੇ ਮੌਜੂਦ ਹਨ।ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਫਾਰਮਾ ਉਦਯੋਗ ਸਿਰਫ ਭਾਰਤ ਲਈ ਹੀ ਨਹੀਂ ਬਲਕਿ ਵਿਸ਼ਵ ਭਰ ਲਈ ਖਾਸ ਹੈ।ਦੁਨੀਆ ਭਰ ਦੇ ਬੱਚਿਆਂ ਦੇ ਟੀਕਾਕਰਣ ਦੀਆਂ 2/3 ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤੀ ਫਾਰਮਾ ਜ਼ਿੰਮੇਵਾਰ ਹੈ।ਕੋਵਿਡ-19 ਦੇ ਟੀਕੇ ਦੀ ਖੋਜ ਲਈ ਭਾਰਤੀ ਮੈਡੀਕਲ ਕੰਪਨੀਆਂ ਅੰਤਰਰਾਸ਼ਟਰੀ ਯਤਨਾਂ ‘ਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ।
ਪੀਐਮ ਮੋਦੀ ਨੇ ਕਿਹਾ ਕਿ 1.3 ਬਿਲੀਅਨ ਭਾਰਤੀਆਂ ਨੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਆਹਾਨ ਕੀਤਾ ਹੈ।ਜਿਸ ‘ਚ ਸਥਾਨਕ ਉਦਯੋਗ ਨੂੰ ਉਤਸ਼ਾਹਤ ਕੀਤਾ ਜਾਵੇਗਾ।ਭਾਰਤ ਵਿਸ਼ਵ ਵਿਆਪੀ ਖੁਸ਼ਹਾਲੀ ਅਤੇ ਵਿਕਾਸ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਿਹਾ ਹੈ ਅਤੇ ਇਹ ਇਕ ਅਜਿਹਾ ਭਾਰਤ ਹੈ ਜੋ ਕਿ ਸੁਧਾਰ, ਕਾਰਗੁਜ਼ਾਰੀ ਅਤੇ ਤਬਦੀਲੀ ਦੀ ਰਾਹ ‘ਤੇ ਅੱਗੇ ਵੱਧ ਰਿਹਾ ਹੈ।ਇਹ ਭਾਰਤ ਆਰਥਿਕ ਮੌਕੇ ਪ੍ਰਦਾਨ ਕਰਦਾ ਹੈ।ਇਹ ਇੱਕ ਅਜਿਹਾ ਭਾਰਤ ਹੈ ਜੋ ਕਿ ਵਿਕਾਸ ਲਈ ਮਨੁੱਖੀ ਕੇਂਦ੍ਰਿਤ ਅਤੇ ਸੰਮਲਿਤ ਪਹੁੰਚ ਅਪਣਾ ਰਿਹਾ ਹੈ।
ਸਕ੍ਰਿਪਟ: ਕੌਸ਼ਿਕ ਰਾਏ; ਏਆਈਆਰ, ਨਿਊਜ਼ ਵਿਸ਼ਲੇਸ਼ਕ

Comments
Post a Comment