ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ‘ਚ ਆਤਮ ਨਿਰਭਰ ਹੋਣ ਦੀ ਕੀਤੀ ਅਪੀਲ

ਖੇਤੀਬਾੜੀ ਭਾਰਤੀ ਆਰਥਿਕਤਾ ਦੀ ਨੀਂਵ ਹੈ।ਭਾਰਤੀ ਕਿਸਾਨ ਦੇਸ਼ ਲਈ ਵਾਧੂ ਅਨਾਜ ਪੈਦਾ ਕਰਦੇ ਹਨ।ਇਸੇ ਕਰਕੇ ਹੀ ਤਾਂ ਦੇਸ਼ ‘ਚ ਪ੍ਰਧਾਨ ਮੰਤਰੀ ਕਲਿਆਣ ਅੰਨ ਯੋਜਨਾ ਅਧੀਨ 80 ਕਰੋੜ ਭਾਰਤੀਆਂ ਨੂੰ ਨਵੰਬਰ 2020 ਤੱਕ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਖੋਜ, ਵਿਸਥਾਰ ਅਤੇ ਸਿੱਖਿਆ ਦੀ ਪ੍ਰਗਤੀ ਦਾ ਵੀਡੀਓ ਕਾਨਫਰੰਸ ਰਾਹੀਂ ਜਾਇਜ਼ਾ ਲਿਆ।
ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਡਾਇਰੈਕਟਰ ਜਨਰਲ ਅਤੇ ਖੇਤੀਬਾੜੀ ਖੋਜ ਅਤੇ ਵਿਸਥਾਰ ਮਹਿਕਮੇ ਦੇ ਸਕੱਤਰ ਡਾ.ਤ੍ਰਿਲੋਚਨ ਮਹਾਪਾਤਰਾ ਨੇ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਰਜੀਹ, ਪ੍ਰਦਰਸ਼ਨ ਅਤੇ ਤਿਆਰੀਆਂ ਨੂੰ ਪੇਸ਼ ਕੀਤਾ।ਆਈਸੀਏਆਰ ਦੇ ਵੱਖ-ਵੱਖ ਕੇਂਦਰਾਂ ‘ਚ ਹੋਈ ਖੋਜ ਦੇ ਅਧਾਰ ‘ਤੇ 2014 ਤੋਂ ਖੇਤੀ ਫਸਲਾਂ ਦੀਆਂ ਨਵੀਆਂ ਕਿਸਮਾਂ (1434), ਬਾਗ਼ਬਾਨੀ ਫਸਲਾਂ (462) ਅਤੇ ਜਲਵਾਯੂ ਮੁਤਾਬਕ ਵੱਖ-ਵੱਖ ਫਸਲੀ ਚੱਕਰ (1121) ਨੂੰ ਵਿਕਸਤ ਕੀਤਾ ਗਿਆ ਹੈ।


ਮੋਲੇਕੁਲਰ (ਅਣੂ) ਪ੍ਰਜਨਨ ਦੀਆਂ ਤਕਨੀਕਾਂ ਰਾਹੀਂ ਵੱਖ-ਵੱਖ ਕਿਸਮਾਂ ਨੂੰ ਤਿਆਰ ਕੀਤਾ ਗਿਆ ਹੈ, ਜੋ ਕਿ ਕਈ ਤਰ੍ਹਾਂ ਦੇ ਤਣਾਅ ਸਹਿਣ ਯੋਗ ਹਨ।ਕਣਕ ਦਾ ਐਚਡੀ 3226 ਅਤੇ ਟਮਾਟਰ ਕ੍ਰਮਵਾਰ 7 ਬਿਮਾਰੀਆਂ ਅਤੇ ਚਾਰ ਬਿਮਾਰੀਆਂ ਪ੍ਰਤੀਰੋਧਕ ਹਨ।


ਵਪਾਰਕ ਪ੍ਰੋਸੈਸਿੰਗ ਦੀ ਅਸਲ ਕਿਸਮ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਰਕਵਿਸੇਸ, ਆਰਕਅਲੇਸ਼ਾ ਅਤੇ ਆਰਕਯੋਜੀ ਵਰਗੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ।ਪ੍ਰਧਾਨ ਮੰਤਰੀ ਮੋਦੀ ਨੇ ਇੰਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਹੈ।ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਵਾਪਸ ਮਿਲੇਗੀ ਅਤੇ ਲਾਭ ਵਧੇਰੇ ਹੋਵੇਗਾ।


ਗੰਨੇ ਦੀ ਕਰਨ-4 ਕਿਸਮ ਖੰਡ ਦੀ ਰਿਕਵਰੀ ‘ਚ ਵਾਧਾ ਕਰਦੀ ਹੈ ਅਤੇ ਉੱਤਰ ਪ੍ਰਦੇਸ਼ ‘ਚ ਇਸ ਦੀ ਅਸਲ ਅਤੇ ਰਿਵਾਇਤੀ ਪੈਦਾਵਾਰ ਕੀਤੀ ਜਾਂਦੀ ਹੈ।ਪੀਐਮ ਮੋਦੀ ਨੇ ਗੰਨੇ ਅਤੇ ਹੋਰ ਫਸਲਾਂ ਤੋਂ ਬਾਇਓ ਇਥਨੋਲ ਵਧਾਉਣ ਦੇ ਤਰੀਕਿਆਂ ਦੀ ਖੋਜ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।
ਕੁਪੋਸ਼ ਮੁਕਤ ਭਾਰਤ ਨੂੰ ਉਤਸ਼ਾਹਤ ਕਰਨ ਦੇ ਯਤਨਾਂ ‘ਚ 70 ਬਾਇਓ ਫੋਰਟੀਫਾਈਡ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ, ਜਿਸ ‘ਚ ਆਈਰਨ,ਜਿੰਕ ਅਤੇ ਪ੍ਰੋਟੀਨ ਸ਼ਾਮਲ ਹੈ।ਕ੍ਰਿਸ਼ੀ ਵਿਿਗਆਨ ਕੇਂਦਰਾਂ ਦੇ ਰਾਹੀਂ ਪੋਸ਼ਣ ਥਾਲੀ ਅਤੇ ਪੌਸ਼ਟਿਕ ਬਾਗ਼ਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਇਸ ਨਾਲ ਸਬੰਧਤ ਪਾਇਲਟ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ‘ਚ 76 ਕ੍ਰਿਸ਼ੀ ਵਿਿਗਆਨ ਕੇਂਦਰ ਅਤੇ 450 ਮਾਡਲ ਖੇਤ ਸ਼ਾਮਲ ਹਨ।


ਆਂਗਣਵਾੜੀ ਵਰਕਰਾਂ ਅਤੇ ਦਿਹਾਤੀ ਮਹਿਲਾਵਾਂ ਨੂੰ ਪੌਸ਼ਟਿਕ ਬਾਗ਼ਾਂ ਨੂੰ ਵਧਾਉਣ ਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਸੰਤੁਲਿਤ ਖੁਰਾਕ ਨੂੰ ਯਕੀਨੀ ਬਣਾਇਆ ਜਾ ਸਕੇ।ਪੋਸ਼ਣ ਥਾਲੀ ‘ਚ ਚਾਵਲ, ਸਥਾਨਕ ਦਾਲ, ਮੌਸਮੀ ਫਲ, ਹਰੀ ਸਬਜ਼ੀ, ਦੁੱਧ ਅਤੇ ਖੰਡ, ਗੁੜ੍ਹ ਅਤੇ ਤੇਲ ਵਰਗੇ ਹੋਰ ਘਟਕ ਹੁੰਦੇ ਹਨ।


ਪੀਐਮ ਮੋਦੀ ਨੇ ਜੈਵਿਕ ਅਤੇ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।ਆਈਸੀਏਆਰ ਨੇ ਭਾਰਤ ਲਈ ਜੈਵਿਕ ਕਾਰਬਨ ਨਕਸ਼ਾ ਤਿਆਰ ਕੀਤਾ ਹੈ।ਜਿਸ ‘ਚ 88 ਬਾਇਓ ਕੰਟਰੋਲ ਏਜੰਟ ਅਤੇ 22 ਬਾਇਓ ਕੀਟਨਾਸ਼ਕਾਂ ਦੀ ਪਛਾਣ ਕੀਤੀ ਗਈ ਹੈ , ਜੋ ਕਿ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ‘ਚ ਮਦਦਗਾਰ ਹਨ।


ਪੀਐਮ ਮੋਦੀ ਨੇ ਕਿਹਾ ਕਿ ਖੇਤੀਬਾੜੀ ਸੈਕਟਰ ‘ਚ ਵੀ ਵਧੇਰੇ ਨਵੀਨਤਾ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ।ਤਕਨੀਕ ਨੂੰ ਹਰ ਪੱਖ ਤੋਂ ਵਰਤੋਂ ‘ਚ ਲਿਆਉਣਾ ਇਸ ਦਾ ਮਕਸਦ ਹੌਣਾ ਚਾਹੀਦਾ ਹੈ।ਉਨ੍ਹਾਂ ਨੇ ਕਿਸਾਨਾਂ ਦੀ ਮੰਗ ‘ਤੇ ਜਾਣਕਾਰੀ ਪ੍ਰਦਾਨ ਕਰਨ ਲਈ ਸੂਚਨਾ ਤਕਨਾਲੋਜੀ ਦਾ ਲਾਭ ਚੁੱਕਣ ਦੀ ਲੋੜ ਨੂੰ ਵੀ ਉਜ਼ਾਗਰ ਕੀਤਾ।


ਪੀਐਮ ਮੋਦੀ ਨੇ ਕਿਹਾ ਕਿ ‘ਹੈਕਥਾਨ’ ਨੂੰ ਸਾਲ ‘ਚ ਦੋ ਵਾਰੀ ਆਯੋਜਿਤ ਕੀਤਾ ਜਾ ਸਕਦਾ ਹੈ ਤਾਂ ਜੋ ਖੇਤੀਬਾੜੀ ਨਾਲ ਸਬੰਧਤ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਨਾਲ ਹੀ ਸੰਦਾਂ ਅਤੇ ਉਪਕਰਣਾਂ ਦੇ ਡਿਜ਼ਾਇਨ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।


ਉਨ੍ਹਾਂ ਨੇ ਪਾਣੀ ਦੀ ਵਰਤੋਂ ਦੀ ਨਿਪੁੰਨਤਾ ਨੂੰ ਵਧਾਉਣ ਲਈ ਜਾਗਰੂਕਤਾ ਅਤੇ ਪਹੁੰਚ ਪ੍ਰੋਗਰਾਮਾਂ ਚਲਾਉਣ ਦੀ ਇੱਛਾ ਪਰਗਟ ਕੀਤੀ।
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਭਾਰਤੀ ਲੋਕਾਂ ਦਾ ਰਿਵਾਇਤੀ ਗਿਆਨ ਤਕਨਾਲੋਜੀ ਨਾਲ ਮਿਲ ਕੇ ਦੁਗਣੇ ਨਤੀਜੇ ਦੇ ਸਕਦਾ ਹੈ।ਨੌਜਵਾਨਾਂ ਅਤੇ ਖੇਤੀਬਾੜੀ ਅਧਿਐਨ ‘ਚ ਗ੍ਰੈਜੂਏਟ ਹੋ ਚੁੱਕੇ ਵਿਿਦਆਰਥੀਆਂ ਲਈ ਹੁਨਰ ਸੈੱਟ ਕੀਤਾ ਜਾਣਾ ਚਾਹੀਦਾ ਹੈ।


ਇਸ ਤੋਂ ਇਲਾਵਾ ਪੀਐਮ ਨੇ ‘ਆਤਮ ਨਿਰਭਰ ਭਾਰਤ’ ਇਨੋਵੇਸ਼ਨ ਚੈਲੇਂਜ ਦੀ ਵੀ ਸ਼ੁਰੂਆਤ ਕੀਤੀ ਹੈ ਤਾਂ ਜੋ ਸਰਬੋਤਮ ਭਾਰਤੀ ਐਪਾਂ ਦੀ ਪਛਾਣ ਕੀਤੀ ਜਾ ਸਕੇ।ਇਹ ਉਹ ਐਪ ਹਨ ਜਿੰਨ੍ਹਾਂ ਦੀ ਵਰਤੋਂ ਭਾਰਤੀਆਂ ਵੱਲੋਂ ਪਹਿਲਾ ਹੀ ਹੋ ਰਹੀ ਹੈ ਅਤੇ ਵਿਸ਼ਵ ਪੱਧਰ ‘ਤੇ ਆਪਣਾ ਸਥਾਨ ਬਣਾਉਣ ਦੀ ਸਮਰੱਥਾ ਰੱਖਦੇ ਹਨ।



ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਕਈ ਨਵੇਂ ਰਾਹ ਖੋਲ੍ਹੇਗਾ।

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ