ਭਾਰਤ-ਚੀਨ ਸਰਹੱਦ ‘ਤੇ ਦੋਵਾਂ ਦੇਸ਼ਾਂ ਨੇ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਉਣ ਦਾ ਲਿਆ ਫ਼ੈਸਲਾ
ਭਾਰਤ ਅਤੇ ਚੀਨ ਦੇ ਵਿਸ਼ੇਸ਼ ਦੋ ਨੁਮਾਇੰਦਿਆਂ ਵਿਚਾਲੇ ਭਾਰਤ-ਚੀਨ ਸਰਹੱਦ ਮਸਲਿਆਂ ‘ਤੇ 2 ਘੰਟਿਆਂ ਤੱਕ ਚੱਲੀ ਬੈਠਕ ਤੋਂ ਬਾਅਦ ਦੋਵਾਂ ਧਿਰਾਂ ਨੇ ਆਪੋ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਉਣ ਦਾ ਫ਼ੈਸਲਾ ਕੀਤਾ।ਇਸ ਫ਼ੈਸਲੇ ਨਾਲ 5 ਮਈ ਤੋਂ ਗਲਵਾਨ ਘਾਟੀ ‘ਚ ਸ਼ੂਰੂ ਹੋਏ ਟਕਰਾਅ ਨੂੰ ਕੁੱਝ ਠੱਲ ਪਵੇਗੀ।ਦੱਸਣਯੋਗ ਹੈ ਕਿ ਗਲਵਾਨ ਘਾਟੀ ‘ਚ ਭਾਰਤ ਅਤੇ ਚੀਨ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਸੀ।
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਇਕ ਵਰਚੁਅਲ ਬੈਠਕ ਹੋਈ।ਟੈਲੀਫੋਨ ‘ਤੇ ਹੋਈ ਗੱਲਬਾਤ ਦੌਰਾਨ ਦੋਵਾਂ ਹੀ ਵਿਸ਼ੇਸ਼ ਨੁਮਾਇੰਦਿਆਂ ਨੇ ਭਾਰਤ ਅਤੇ ਚੀਨ ਦਰਮਿਆਨ ਖੇਤਰੀ ਵਿਵਾਦ ਅਤੇ ਸਮੁੱਚੇ ਸੁਰੱਖਿਆ ਮਸਲਿਆਂ ਨੂੰ ਹੱਲ ਕਰਨ ਲਈ ਸਹਿਮਤੀ ਪ੍ਰਗਟ ਕੀਤੀ।ਇਸ ਟਕਰਾਅ ਦੀ ਸਥਿਤੀ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਲਈ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ।ਇਸ ਐਲਾਨ ਤੋਂ ਬਾਅਦ ਸਰਹੱਦਾਂ ‘ਤੇ ਸਾਂਤੀ ਅਤੇ ਅਮਨ ਦੀ ਪੂਰੀ ਤਰ੍ਹਾਂ ਨਾਲ ਬਹਾਲੀ ਦੀ ਉਮੀਦ ਕੀਤੀ ਜਾ ਰਹੀ ਹੈ।ਇਹ ਕੰਮ ਪੜਾਅਵਾਰ ਅਤੇ ਇੱਕ-ਇੱਕ ਕਰਕੇ ਮੁਕੰਮਲ ਕੀਤਾ ਜਾਵੇਗਾ।ਇਸ ‘ਚ ਅੱਗੇ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੂੰ ਅਸਲ ਕੰਟਰੋਲ ਰੇਖਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਦੀ ਸਥਿਤੀ ‘ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਲਈ ਇਕਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ ਹੈ ਅਤੇ ਭਵਿੱਖ ‘ਚ ਕਿਸੇ ਵੀ ਅਜਿਹੀ ਘਟਨਾ , ਜੋ ਕਿ ਸਰਹੱਦੀ ਖੇਤਰਾਂ ਦੀ ਅਮਨ ਸ਼ਾਂਤੀ ਭੰਗ ਕਰ ਸਕਦੀ ਹੈ, ਉਸ ਤੋਂ ਬਚਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਬੈਠਕ ਤੋਂ ਬਾਅਧ ਸੈਨਿਕਾਂ ਵੱਲੋਂ ਪਿੱਛੇ ਹੱਟਣ ਦੀ ਕਾਰਵਾਈ ਨੂੰ ਅਮਲ ‘ਚ ਲਿਆਉਣਾ ਸ਼ੂਰੂ ਕਰ ਦਿੱਤਾ ਗਿਆ ਹੈ।ਤਣਾਅ ਘੱਟ ਕਰਨ ਦੇ ਪਹਿਲੇ ਸੰਕੇਤ ਵੱਜੋਂ ਚੀਨੀ ਫੌਜ ਨੇ ਪੂਰਬੀ ਲੱਦਾਖ ਦੇ ਟਕਰਾਅ ਵਾਲੇ ਕੁੱਝ ਖੇਤਰਾਂ ‘ਚੋਂ ਸੀਮਤ ਗਿਣਤੀ ‘ਚ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ।ਸੂਤਰਾਂ ਮੁਤਾਬਕ ਚੀਨ ਦੀ ਸੈਨਾ ਨੇ ਗਲਵਾਨ ਘਾਟੀ ‘ਚ ਗਸ਼ਤ ਬਿੰਦੂ 14 ਤੋਂ ਆਪਣੇ ਸੈਨਿਕਾਂ ਨੂੰ 1.5 ਕਿਮੀ. ਪਿੱਛੇ ਹਟਾ ਲਿਆ ਹੈ। ਇਸ ਤੋਂ ਇਲਾਵਾ ਹਾਟ ਸਪਰਿੰਗਰਸ ਅਤੇ ਗੋਗਰਾ ‘ਚ ਵੀ ਵਾਹਨਾਂ ਅਤੇ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕ੍ਰਿਆ ਜਾਰੀ ਹੈ।ਭਾਰਤ ਵੱਲੋਂ ਚੀਨ ਦੀ ਇਸ ਕਾਰਵਾਈ ਦੀ ਪੂਰੀ ਤਰ੍ਹਾਂ ਨਾਲ ਤਸਦੀਕ ਕੀਤੀ ਜਾਵੇਗੀ।5 ਮਈ ਤੋਂ ਅਸਲ ਕੰਟਰੋਲ ਰੇਖਾ ‘ਤੇ ਚੀਨੀ ਸੈਨਿਕਾਂ ਵੱਲੋਂ ‘ਗ੍ਰੇਅ ਜ਼ੋਨ’ ਦੇ ਵਿਵਾਦਿਤ ਖੇਤਰਾਂ ‘ਚ ਦਾਖਲ ਹੋਣ ਦਾ ਯਤਨ ਕੀਤਾ ਗਿਆ ਸੀ, ਜਿਸ ਦਾ ਕਿ ਭਾਰਤੀ ਸੈਨਿਕਾਂ ਨੇ ਸਖ਼ਤੀ ਨਾਲ ਵਿਰੋਧ ਕੀਤਾ ਸੀ।ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਗੱਲਬਾਤ ਦੌਰਾਨ ਹਰ ਮੁੱਦੇ ‘ਤੇ ਸਪੱਸ਼ਟ ਅਤੇ ਡੂੰਗਾਈ ਨਾਲ ਚਰਚਾ ਹੋਈ ਹੈ।ਦੋਵਾਂ ਧਿਰਾਂ ਨੇ ਅਸਲ ਕੰਟਰੋਲ ਰੇਖਾ ਨੇੜਿਓਂ ਜਲਦ ਤੋਂ ਜਲਦ ਸੈਨਿਕਾਂ ਨੂੰ ਪਿੱਛੇ ਹਟਾਉਣ ਅਤੇ ਭਾਰਤ-ਚੀਨ ਸਰਹੱਦ ਨੂੰ ਤਣਾਅ ਮੁਕਤ ਕਰਨ ਦੀ ਵੀ ਸਹਿਮਤੀ ਪ੍ਰਗਟ ਕੀਤੀ ਹੈ।
ਪੱਛਮੀ ਸੈਕਟਰ ਤੋਂ ਦੱਖਣ-ਪੂਰਬੀ ਸੈਕਟਰ ਤੱਕ 65 ਗਸ਼ਤ ਬਿੰਦੂਆਂ ‘ਚੋਂ ਕੁੱਝ ਖੇਤਰ ਹਾਲ ‘ਚ ਗੰਭੀਰ ਤਣਾਅ ਦਾ ਕੇਂਦਰ ਬਣ ਗਏ ਸਨ।
1990 ਦੇ ਦਹਾਕੇ ਤੋਂ ਸ਼ੁਰੂ ਹੋਏ ਸੀਬੀਐਮ ਦੀ ਬੁਨਿਆਦ ‘ਤੇ ਦੋਵਾਂ ਧਿਰਾਂ ਦੀਆਂ ਹਥਿਆਰਬੰਦ ਫੌਜਾਂ ਨੇ ਪਿੱਛੇ ਹੱਟਣ ਦਾ ਫ਼ੈਸਲਾ ਲਿਆ ਹੈ ਅਤੇ 6 ਅਤੇ 22 ਜੂਨ ਨੂੰ ਹੋਈਆਂ ਬੈਠਕਾਂ ਦੌਰਾਨ ਇਸ ਬਾਰੇ ਚਰਚਾ ਕੀਤੀ ਗਈ ਸੀ।ਪਰ 15 ਜੂਨ ਦੀ ਰਾਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ‘ਚ ਭਾਰਤ ਦੇ 20 ਜਵਾਨ ਵੀਰਗਤੀ ਪ੍ਰਾਪਤ ਕਰ ਗਏ ਅਤੇ ਚੀਨੀ ਪੀਐਲਏ ਦੇ ਵੀ 43 ਸੈਨਿਕ ਮਾਰੇ ਗਏ । ਇਸ ਸਥਿਤੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਦਰਮਿਆਨ ਖੱਟਾਸ ਭਰ ਦਿੱਤੀ ਹੈ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਜੁਲਾਈ ਨੂੰ ਲੱਦਾਖ ਦਾ ਦੌਰਾ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਧ ਹੀ ਦੋਵੇਂ ਵਿਸ਼ੇਸ਼ ਨੁਮਾਇੰਦਿਆਂ ਵਿਚਾਲੇ ਇਸ ਬੈਠਕ ਦਾ ਆਯੋਜਨ ਹੋਇਆ।ਪੀਐਮ ਮੋਦੀ ਨੇ ਫੌਜ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ।
ਦੋਵੇਂ ਦੇਸ਼ਾਂ ਵਿਚਾਲੇ ਸਾਲ 1993 ‘ਚ “ ਸ਼ਾਂਤੀ ਅਤੇ ਅੰਨ” ਸਮਝੌਥਾ ਸਹੀਬੱਧ ਹੋਈਆ ਸੀ।1996 ‘ਚ ਸੀਬੀਐਮ ਅਤੇ 2005 ਅਤੇ 2013 ‘ਚ ਸਰਹੱਦ ਸੁਰੱਖਿਆ ਸਹਿਯੋਗ ਸਮਝੌਤਾ ਸਹੀਬੱਧ ਕੀਤਾ ਗਿਆ ਸੀ।ਜ਼ਿਕਰਯੋਗ ਹੈ ਕਿ 2017 ‘ਚ ਡੋਕਲਾਮ ਟਕਰਾਅ ਅਤੇ ਹਾਲ ‘ਚ ਵਾਪਰੀ ਇਸ ਘਟਨਾ ਨੇ ਨਾ ਸਿਰਫ ਪੱਛਮੀ ਸੈਕਟਰ ‘ਚ ਤਣਾਅ ਦੀ ਸਥਿਤੀ ਪੈਦਾ ਕੀਤੀ ਹੈ ਬਲਕਿ ਸਿੱਕਮ ‘ਚ ਨਾਕੂ ਲਾ ‘ਚ ਵੀ ਇਸ ਦਾ ਪ੍ਰਭਾਵ ਵੇਖਣ ਨੂੰ ਮਿਿਲਆ ਹੈ।ਇੰਨ੍ਹਾਂ ਘਟਨਾਵਾਂ ਨੇ ਉਜਾਗਰ ਕੀਤਾ ਹੈ ਕਿ ਬੀਜਿੰਗ ਵੱਲੋਂ ਸੀਬੀਐਮ ਦੀ ਨੇਮਾਂ ਅਨੁਸਾਰ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਦੋ ਏਸ਼ੀਆਈ ਦੇਸ਼ਾਂ ਵੱਲੋਂ ਸਰਹੱਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਜਾਣਾ ਸ਼ਲਾਘਾਯੋਗ ਹੈ ਪਰ ਚੀਨ ਦੇ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ‘ਚ ਹੋਰ ਕਈ ਤਰਜੀਹਾਂ ਦਾ ਵੀ ਵਰਣਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਚੀਨ ਸਰਹੱਦਾਂ ‘ਤੇ ਅਮਨ ਸ਼ਾਂਤੀ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ ਪਰ ਸਰਹੱਦਾਂ ‘ਤੇ ਆਪਣੀ ਖੇਤਰੀ ਪ੍ਰਭੂਸੱਤਾ ਦੀ ਸੁਰੱਖਿਆ ਲਈ ਜ਼ਰੂਰੀ ਕਾਰਵਾਈ ਵੀ ਜ਼ਰੂਰ ਕਰੇਗਾ।ਇਸ ਤੋਂ ਇਲਾਵਾ ਉਨ੍ਹਾਂ ਨੇ ਵਿਕਾਸ ਦੇ ਮੌਕਿਆਂ ਨੂੰ ਕੇਂਦਰ ‘ਚ ਰੱਖਣ ਲਈ ਸੰਯੁਕਤ ਮੋਰਚੇ ਦੀ ਰਣਨੀਤੀ ਦਾ ਵੀ ਸੁਝਾਅ ਦਿੱਤਾ।ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਨੇ ਸੁਝਾਅ ਦਿੱਤਾ ਹੈ ਕਿ ਲੋਕਾਂ ਦੀ ਰਾਏ ਨੂੰ ਸਹੀ ਦਿਸ਼ਾ ਵੱਲ ਸੇਧ ਦੇਣ ਦੀ ਜ਼ਰੂਰਤ ਹੈ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਮਤਭੇਦਾਂ ਦੇ ਵਦਾਵੇ ‘ਤੇ ਵਿਰਾਮ ਚਿੰਨ੍ਹ ਲਗਾਇਆ ਜਾਵੇ।
ਸਰੱਹਦਾਂ ‘ਤੇ ਸਥਿਤੀ ਨੂੰ ਆਮ ਕਰਨ ਲਈ ਚੀਨ ਨਾਲ ਭਾਰਤ ਦਾ ਜੋ ਤਜ਼ਰਬਾ ਰਿਹਾ ਹੈ ਉਸ ਦੇ ਅਧਾਰ ‘ਤੇ ਭਾਰਤ ਨੂੰ ਆਪਣੀ ਸਰਹੱਦੀ ਨਿਗਰਾਨੀ ਪ੍ਰਤੀ ਚੌਕਸ ਰਹਿਣ ਦੌ ਲੋੜ ਹੈ, ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਚੀਨ ਵੱਲੋਂ ਵੱਖ-ਵੱਖ ਖੇਤਰਾਂ ‘ਚ ਆਪਣੀ ਹਮਲਾਵਰ ਨੀਤੀ ਰਾਹੀਂ ਆਪਣੇ ਦਬਾਅ ਨੂੰ ਵਧਾਇਆ ਜਾ ਰਿਹਾ ਹੈ।ਅਜਿਹੀ ਸਥਿਤੀ ‘ਚ ਭਾਰਤ ਨੂੰ ਆਪਣੀਆਂ ਅੱਖਾਂ ਅਤੇ ਕੰਨ ਹਮੇਸ਼ਾਂ ਖੁੱਲੇ੍ਹ ਰੱਖਣ ਦੀ ਜ਼ਰੂਰਤ ਹੈ।
ਸਕ੍ਰਿਪਟ: ਪ੍ਰੋ.ਸ੍ਰੀਕਾਂਤ ਕੋਂਡਪਾਲੀ, ਚੀਨੀ ਅਧਿਐਨ ਕੇਂਦਰ, ਜੇਐਨਯੂ

Comments
Post a Comment