ਭਾਰਤ-ਅਮਰੀਕਾ ਵਪਾਰਕ ਸੰਬੰਧ ਹੋ ਰਹੇ ਹਨ ਵਧੇਰੇ ਮਜ਼ਬੂਤ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀਆਂ ਕੰਪਨੀਆਂ ਨੂੰ ਭਾਰਤ ‘ਚ ਵੱਖ-ਵੱਖ ਖੇਤਰਾਂ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।ਉਨ੍ਹਾਂ ਨੇ ਬੁਨਿਆਦੀ ਢਾਂਚਾ, ਹਵਾਬਾਜ਼ੀ, ਰੱਖਿਆ ਅਤੇ ਪੁਲਾੜ ਖੋਜ ਦੇ ਖੇਤਰਾਂ ‘ਚ ਅਮਰੀਕੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਕਿਹਾ ਹੈ।ਇਸ ਹਫ਼ਤੇ ਹੋਈ ਇੰਡੀਆ ਆਈਡੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਇਸ ਗੱਲ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਇਸ ਸੰਮੇਲਨ ਦੀ ਮੇਜ਼ਬਾਨੀ ਅਮਰੀਕਾ-ਭਾਰਤ ਵਪਾਰਕ ਕੌਂਸਲ ਵੱਲੋਂ ਕੀਤੀ ਗਈ ਸੀ।ਇਸ ਸਾਲ ਦਾ ਵਿਸ਼ਾ- “ ਇੱਕ ਵਧੀਆ ਭਵਿੱਖ ਦਾ ਨਿਰਮਾਣ” ਸੀ।ਇਸ ਸੰਮੇਲਨ ਦਾ ਉਦੇਸ਼ ਵਿਦੇਸ਼ੀ ਮੁਦਰਾ ਨੂੰ ਭਾਰਤ ਵੱਲ ਆਕਰਸ਼ਤ ਕਰਨਾ ਹੈ, ਜੋ ਕਿ ਕੋਵਿਡ-19 ਤੋਂ ਬਾਅਧ ਦੇ ਰਿਕਵਰੀ ਏਜੰਡਾ ਦਾ ਹਿੱਸਾ ਹੈ।


ਪੀਐਮ ਮੋਦੀ ਨੇ ਦੱਸਿਆ ਕਿ 2020-21 ਦੀ ਪਹਿਲੀ ਤਿਮਾਹੀ ਤਿਮਾਹੀ ਦੌਰਾਨ ਭਾਰਤ ਨੂੰ 20 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਹਾਸਲ ਹੋਇਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਕਾਰੋਬਾਰ ਕਰਨ ਦੀ ਸਹੂਲਤ ‘ਚ ਅਸਾਨੀ ਸਬੰਧੀ ਦਰਜਾਬੰਦੀ ‘ਚ ਵੀ ਸੁਧਾਰ ਹੋਇਆ ਹੈ।


ਭਾਰਤ ਨੇ ਸਿੱਧੇ ਵਿਦੇਸ਼ੀ ਨਿਵੇਸ਼ ‘ਚ ਰਿਕਾਰਡ ਪਹੁੰਚ ਸਥਾਪਤ ਕੀਤੀ ਹੈ।ਐਫਆਈਆਈ ਪੋਰਟਫੋਲੀਓ ਤੋਂ ਐਫਡੀਆਈ ਵੱਲ ਹੋਈ ਤਬਦੀਲੀ ਇੱਕ ਸਵਾਗਤਯੋਗ ਰੁਝਾਨ ਨੂੰ ਦਰਸਾਉਂਦੀ ਹੈ।ਐਫਡੀਆਈ ਇੱਕ ਸਥਿਰ ਨਿਵੇਸ਼ ਹੈ ਜਦਕਿ ਐਫਆਈਆਈ ਵੱਧ ਵਿਆਜ਼ ਦਰਾਂ ਕਰਕੇ ਵਧੇਰੇ ਨਿਵੇਸ਼ ਨੂੰ ਆਕਰਸ਼ਤ ਕਰਨ ‘ਚ ਅਸਫਲ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਉਭਾਰ ਦਾ ਮਤਲਬ ਹੈ ਇੱਕ ਅਜਿਹੇ ਰਾਸ਼ਟਰ ਨਾਲ ਵਪਾਰਕ ਮੌਕਿਆਂ ‘ਚ ਵਾਧਾ, ਜਿਸ ‘ਤੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ।ਜਿੱਥੇ ਤੁਹਾਡਾ ਨਿਵੇਸ਼ ਜ਼ੋਖਮ ‘ਚ ਨਹੀਂ ਹੋਵੇਗਾ।ਪੀਐਮ ਮੋਦੀ ਨੇ 5ਜੀ ਤਕਨਾਲੋਜੀ, ਬਿਗ ਡਾਟਾ ਵਿਸ਼ਲੇਸ਼ਣ ਵਰਗੇ ਖੇਤਰਾਂ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਜਮਹੂਰੀ ਰਾਜ ਹਨ ਅਤੇ ਕੁਦਰਤੀ ਤੌਰ ‘ਤੇ ਦੁਵੱਲੇ ਭਾਈਵਾਲ ਹਨ।ਅਮਰੀਕਾ ਅਤੇ ਭਾਰਤ ਦੀ ਸਾਂਝੇਦਾਰੀ ਵਿਸ਼ਵ ਵਿਆਪੀ ਮਹਾਂਮਾਰੀ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਯਤਨਾਂ ‘ਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਇਸ ਮਹਾਂਮਾਰੀ ਦੇ ਦੌਰ ‘ਚ ਆਲਮੀ ਆਰਥਿਕਤਾ ਨੂੰ ਘਰੇਲੂ ਆਰਥਿਕ ਸਮਰੱਥਾ ਅਤੇ ਕੁਸ਼ਲਤਾ ਅਤੇ ਹੁਨਰ ਅਨੁਕੂਲਤਾ ਰਾਹੀਂ ਉੱਚਾ ਚੁੱਕਿਆ ਜਾ ਸਕਦਾ ਹੈ।ਪੀਐਮ ਮੋਦੀ ਨੇ “ ਆਤਮ ਨਿਰਭਰ ਭਾਰਤ” ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਕਿਸੇ ਵੀ ਨੀਤੀ ਦੀ ਅਨਿਸ਼ਚਿਤਤਾ ਤਰੱਕੀ ਦੀ ਰਫ਼ਤਾਰ ਨੂੰ ਹੌਲੀ ਕਰ ਸਕਦੀ ਹੈ।
ਪੀਐਮ ਮੋਦੀ ਨੇ ਖੇਤੀਬਾੜੀ, ਸਿਹਤ ਵਰਗੇ ਖੇਤਰਾਂ ‘ਚ ਭਾਰਤ ਅਤੇ ਅਮਰੀਕਾ ਦੀ ਵੱਧ ਰਹੀ ਸਾਂਝ ਨੂੰ ਵੀ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਵਪਾਰਕ ਸਬੰਧ ਕਾਇਮ ਹੋ ਰਹੇ ਹਨ।ਸਾਫ ਊਰਜਾ ‘ਚ ਨਿਵੇਸ਼ ਦੇ ਕਈ ਮੌਕੇ ਮੌਜੂਦ ਹਨ।ਇਸ ਤੋਂ ਇਲਾਵਾ ਬੁਨਿਆਦੀ ਢਾਂਚਾ ਖੇਤਰ ‘ਚ ਵੀ ਨਿਵੇਸ਼ ਕੀਤਾ ਜਾ ਸਕਦਾ ਹੈ।
ਸਿਵਲ ਹਵਾਬਾਜ਼ੀ ਖੇਤਰ ਵੀ ਸੰਭਾਵੀ ਵਿਕਾਸ ਵੱਜੋਂ ਉਭਰ ਕੇ ਸਾਹਮਣੇ ਆਇਆ ਹੈ।ਪੀਐਮ ਮੋਦੀ ਨੇ ਦੱਸਿਆ ਕਿ ਅਗਲੇ 8 ਸਾਲਾਂ ‘ਚ ਹਵਾਈ ਯਾਤਰੀਆਂ ਦੀ ਗਿਣਤੀ ‘ਚ ਦੁੱਗਣੇ ਤੋਂ ਵੀ ਵੱਧ ਹੋਣ ਦੀ ਉਮੀਦ ਹੈ।ਕਈ ਨਵੇਂ ਨਿੱਜੀ ਹਵਾਈ ਜਹਾਜ਼ ਇਸ ਸੇਵਾ ‘ਚ ਸ਼ਾਮਲ ਕੀਤੇ ਜਾ ਰਹੇ ਹਨ।
ਰੱਖਿਆ ਅਤੇ ਪੁਲਾੜ ਖੇਤਰਾਂ ‘ਚ ਭਾਰਤ ਨੇ ਐਫਡੀਆਈ ਕੈਪ ‘ਚ 74% ਤੱਕ ਸੋਧ ਪੇਸ਼ ਕੀਤੀ ਹੈ।ਇਸ ਤੋਂ ਇਲਾਵਾ ਬੀਮਾ ਖੇਤਰ ‘ਚ ਐਫਡੀਆਈ ਕੈਪ 100% ਰਹੀ ਹੈ।ਭਾਰਤ ਨੇ ਕਈ ਬੀਮਾ ਯੋਜਨਾਵਾਂ ਨੂੰ ਪੇਸ਼ ਕੀਤਾ ਹੈ, ਜਿਸ ‘ਚ ਆਯੁਸ਼ਮਾਨ ਭਾਰਤ ਸਿਹਤ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਫਸਲ ਬੀਮਾ ਸਕੀਮ ਅਤੇ ਜਨ ਸੁਰੱਖਿਆ ਅਤੇ ਹੋਰ ਸੁਰੱਖਿਆ ਯੋਜਨਾਵਾਂ ਸ਼ਾਮਲ ਹਨ।
ਮੌਜੂਦ ਸਮੇਂ ਕੋਵਿਡ-19 ਮਹਾਂਮਾਰੀ ਨੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਫਿਰ ਵੀ ਭਾਰਤ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਤ ਕਰ ਰਿਹਾ ਹੈ।ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੱਥੇ ਭਾਰਤ ਐਫਡੀਆਈ ਨੂੰ ਮਜ਼ਬੂਤ ਕਰ ਰਿਹਾ ਹੈ ਉੱਥੇ ਹੀ ਘਰੇਲੂ ਨਿੱਜੀ ਸੈਕਟਰ ਨੂੰ ਵੀ ਮਜ਼ਬੂਤ ਕਰਨਾ ਸਮੇਂ ਦੀ ਅਸਲ ਮੰਗ ਹੈ।ਮਹਾਂਮਾਰੀ ਤੋਂ ਬਾਅਧ ਆਰਥਿਕਤਾ ਨੂੰ ਮੁੜ ਲੀਹੇ ਲਿਆਉਣ ਲਈ ਪ੍ਰਮੁੱਖ ਸੈਕਟਰਾਂ ‘ਚ ਨਿਵੇਸ਼ ਬਹੁਤ ਜ਼ਰੂਰੀ ਹੈ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ