ਭਾਰਤੀ ਰੇਲਵੇ ਦੀ ਆਧੁਨਿਕੀਕਰਨ ਵੱਲ ਤੇਜ ਦੌੜ
ਸਕਰਿਪਟ ਯੋਗੇਸ਼ ਸੂਦ
ਪੱਤਰਕਾਰ
ਭਾਰਤੀ ਰੇਲਵੇ ਵਲੋਂ ਆਧੁਨਿਕੀਕਰਨ ਦੀ ਦੌੜ ਵਿਚ ਆਪਣੇ ਆਪ ਨੂੰ ਸ਼ਾਮਿਲ ਕਰਦੇ ਹੋਏ 2030 ਤੱਕ ਵੱਖ ਵੱਖ ਪਹਿਲਕਦਮੀਆਂ ਰਾਹੀਂ ਇਕ ਪੂਰਣ ਜੀਰੋ ਕਾਰਬਨ ਐਮੀਟਰ ਨੂੰ ਅਪਣਾਉਂਦੇ ਹੋਏ ਰੇਲਵੇ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ( ਗਰੀਨ) ਬਣਾਉਣ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਜਿਸ ਵਿਚ ਬ੍ਰੌਡਗੇਜ ਦਾ ਬਿਜਲੀਕਰਨ, ਇਸਦੀ ਕਾਰਜ ਕੁਸ਼ਲਤਾ ਵਿਚ ਹੋਰ ਸੁਧਾਰ ਅਤੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸਦੇ ਨਾਲ ਹੀ 2023 ਤੱਕ ਭਾਰਤ ਦੇ ਸਾਰੇ ਰੂਟਾਂ ਦਾ ਬਿਜਲੀਕਰਨ ਕਰਨ ਦਾ ਟੀਚਾ ਵੀ ਨਿਰਧਾਰਿਤ ਕੀਤਾ ਗਿਆ ਹੈ। ਰੇਲਵੇ ਦਾ ਬਿਜਲੀਕਰਨ, ਲੋਕੋਮੋਟਿਵ ਅਤੇ ਗੱਡੀਆਂ ਦੀ ਕਾਰਜ ਕੁਸ਼ਲਤਾ ਵਿਚ ਸੁਧਾਰ, ਕੋਚਾਂ ਵਿਚ ਬਾਇਉ ਪਖਾਨਿਆਂ ਦੀ ਫਿਟਿੰਗ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਵੱਲ ਵੱਧਣਾ, ਇਸ ਪੂਰਣ ਜੀਰੋ ਕਾਰਬਨ ਨੂੰ ਪ੍ਰਾਪਤ ਕਰਨ ਦੀ ਰਣਨੀਤੀ ਦਾ ਹੀ ਇਕ ਹਿੱਸਾ ਹੈ।
ਬੀਤੇ ਦਿਨ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਭਾਰਤੀ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਹੋਇਆ ਦੱਸਿਆ ਕਿ ਭਾਰਤੀ ਰੇਲਵੇ ਦਾ ਅਗਲੇ ਸਾਢੇ ਤਿੰਨਾਂ ਸਾਲਾਂ ਵਿਚ 100 ਫੀਸਦੀ ਬਿਜਲੀਕਰਨ ਅਤੇ ਅਗਲੇ 10 ਸਾਲਾਂ ਵਿਚ 100 ਫੀਸਦੀ ਨੈਟ ਜੀਰੋ ਆਪਰੇਟਰ ਸਿਸਟਮ ਕਰਨ ਦਾ ਨਿਸ਼ਾਨਾ ਹੈ । ਜਿਸ ਨਾਲ 2030 ਤੱਕ ਭਾਰਤ ਦਾ ਹਰ ਸ਼ਹਿਰੀ ਇਹ ਮਾਣ ਮਹਿਸੂਸ ਕਰੇਗਾ ਕਿ ਉਹ ਵਿਸ਼ਵ ਦੀ ਸਭ ਤੋਂ ਵੱਡੀ ਪੂਰਣ ਤੌਰ ਤੇ ਗੰਦਗੀ ਰਹਿਤ ਰੇਲਵੇ ਦਾ ਹਿੱਸਾ ਹੈ। ਉਹਨਾਂ ਅੱਗੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਸੂਰਜ,ਇਕ ਸੰਸਾਰ ਅਤੇ ਇਕ ਗਰਿੱਡ ਦੇ ਮੁਦਈ ਹਨ। ਭਾਰਤ ਅੰਤਰ ਰਾਸ਼ਟਰੀ ਪੱਧਰ ਤੇ ਨਵਿਆਉਣਯੋਗ ਸਰੋਤਾਂ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਅਤੇ ਸਾਡੇ ਵਲੋਂ ਵਿਸ਼ਵਵਿਆਪੀ ਊਰਜਾ ਗਰਿੱਡ ਖੇਤਰਾਂ ਵਿਚ ਆਦਾਨ ਪ੍ਰਦਾਨ 'ਤੇ ਵਿਸ਼ੇਸ਼ ਕੰਮ ਕੀਤਾ ਜਾ ਰਿਹਾ ਹੈ।
ਭਾਰਤੀ ਰੇਲਵੇ ਨੇ ਕੋਵਿਡ-19 ਦੇ ਵਿਰੁੱਧ ਸਲਾਹੁਣਯੋਗ ਕੰਮ ਕਰਦਿਆਂ ਅਨੁਸ਼ਾਸ਼ਿਤ ਕਾਮਿਆਂ ਦੀ ਸ਼ਕਤੀ ਰਾਹੀਂ ਸਰੋਤਾਂ ਦੀ ਢੋਆ ਢੁਆਈ ਅਤੇ ਹਰ ਤਰਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਵਾਸਤੇ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਿਚ ਚੁਸਤੀ ਅਤੇ ਸਿਆਣਪ ਦਿਖਾਈ ਹੈ। ਅਨਾਜ, ਦੁੱਧ, ਡੇਅਰੀ, ਖੇਤੀ ਉਤਪਾਦਾਂ ਅਤੇ ਦਵਾਈਆਂ ਨੂੰ ਰਵਾਇਤੀ ਟ੍ਰੈਫਿਕ ਮਾਰਗਾਂ ਵਿਚ ਤਬਦੀਲੀਆਂ ਕਰਕੇ ਹਰ ਲੋੜ ਵੰਦ ਖੇਤਰਾਂ ਵਿਚ ਪਹੁੰਚਾ ਕੇ ਰੋਜੀ ਰੋਟੀ ਦੀ ਸਹਾਇਤਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਇਸਦੇ ਨਾਲ ਹੀ ਛੋਟੇ ਅਤੇ ਉਪਰੇਟਿੰਗ ਪਾਰਸਲ, ਮੈਡੀਕਲ ਉਪਕਰਣਾਂ ਅਤੇ ਕੋਵਿਡ-19 ਨਾਲ ਲੜਨ ਵਾਲੇ ਵਿਸ਼ੇਸ਼ ਉਪਕਰਣ ਜਿਵੇਂ ਕਿ ਪੀਪੀਈ ਕਿੱਟਾਂ ਨੂੰ ਪਹੁੰਚਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਇਸਦੇ ਨਾਲ ਹੀ ਭਾਰਤੀ ਰੇਲਵੇ ਨੇ ਪੀਪੀਈ ਵੈਟੀਲੇਟਰਾਂ , ਹਸਪਤਾਲਾਂ ਦੇ ਬਿਸਤਰੇ ਅਤੇ ਕੋਵਿਡ-19 ਆਈਸੋਲੇਸ਼ਨ ਕੋਚ ਬਣਾਉਣ ਵਿਚ ਵੀ ਆਪਣੀ ਸਮਰੱਥਾ ਦਾ ਬਾਕਮਾਲ ਪ੍ਰਦਰਸ਼ਨ ਕੀਤਾ ਹੈ। ਇਸਤੋਂ ਇਲਾਵਾ ਦੂਰ ਦੁਰਾਡੇ ਖੇਤਰਾਂ ਵਿਚ ਭੋਜਨ ਅਤੇ ਰਾਸ਼ਨ ਵਿਤਰਣ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ। ਹਰ ਤਰਾਂ ਦੀ ਸਪਲਾਈ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਵਾਸਤੇ ਐਨਾਕੌਡਾ ਟਰੇਨ ਨੂੰ ਚਲਾਇਆ ਗਿਆ,ਜੋ ਆਮ ਗੱਡੀਆਂ ਨਾਲੋ ਤਿੰਨ ਗੁਣਾ ਵੱਡੀ ਹੈ ਅਤੇ ਇਸਦੇ ਨਾਲ ਹੀ ਸੇਤੂ ਨਾਮ ਦੀ ਰੇਲਵੇ ਵਲੋਂ ਇਕ ਹੈਲਪ ਲਾਈਨ ਦੀ ਸ਼ੁਰੂਆਤ ਵੀ ਕੀਤੀ ਗਈ। ਇਸਨੇ ਭਾਰਤੀ ਰੇਲਵੇ ਨੁੰ ਆਈ ਟੀ ਖੇਤਰ ਅਤੇ ਹੋਰਨਾਂ ਖੇਤਰਾਂ ਵਿਚ ਅੱਗੇ ਰਹਿਣ ਵਿਚ ਸਹਾਇਤਾ ਕੀਤੀ ਹੈ। ਜਿਸ ਨਾਲ ਯਾਤਰੀ ਅਤੇ ਮਾਲ ਦੀ ਢੋਆ ਢੁਆਈ ਕਾਰਜਾਂ ਵਾਸਤੇ ਆਨਲਾਈਨ ਗਾਹਕ ਸੇਵਾ ਪੂਰੀ ਤਰਾਂ ਸਫਰ ਰਹੀ ਹੈ
ਦੇਸ਼ ਦੀਆਂ 645544 ਵੱਡੀਆਂ ਸੰਸਥਾਵਾਂ ਵਿਚੋਂ ਇਕ ਭਾਰਤੀ ਰੇਲਵੇ ਨਾ ਸਿਰਫ ਯਾਤਰੀਆਂ ਅਤੇ ਮਾਲ ਦੀ ਢੋਆ ਢੁਆਈ ਵਿਚ ਆਪਣੀ ਭੂਮਿਕਾ ਨਿਭਾ ਰਹੀ ਹੈ, ਬਲਕਿ ਸਕੂਲਾਂ ਅਤੇ ਹਸਪਤਾਲਾਂ ਵਾਂਗ ਸਮਾਜਿਕ ਕਾਰਜਾਂ ਵਿਚ ਵੀ ਆਪਣੇ ਯੋਗਦਾਨ ਦੇ ਰਹੀ ਹੈ। ਸੰਸਾਰ ਬੈਂਕ ਦੇ ਅਨੁਸਾਰ 2018 ਵਿਚ ਭਾਰਤ ਵਿਚ ਰੇਲਵੇ ਦਾ ਨੈਟਵਰਕ 68,443 ਕਿਲੋਮੀਟਰ ਸੀ, ਜੋ ਕਿ ਅਮਰੀਕਾ, ਚੀਨ ਅਤੇ ਰੂਸ ਦੇ ਨਾਲ ਨਾਲ ਦੁਨੀਆ ਦੇ ਚਾਰ ਸਭ ਤੋਂ ਵੱਡੇ ਰੇਲ ਨੈਟਵਰਕਾਂ ਵਿਚ ਇਕ ਹੈ। ਜਦੋਂ ਕਿ ਭਾਰਤ ਵਿਚ ਹਰ ਕਿਲੋਮੀਟਰ ਦੀ ਦੂਰੀ ਵਿਚ ਭੂਗੋਲਿਕ ਖੇਤਰ ਅਲੱਗ ਹੈ।ਜੋ ਕਿ ਜਰਮਨੀ, ਰੂਸ, ਚੀਨ ਜਾਂ ਕਨੇਡਾ ਤੋਂ ਬਹੁਤ ਘੱਟ ਹੈ। ਭਾਰਤੀ ਰੇਲਵੇ ਵਲੋਂ ਚਲਾਈਆਂ ਜਾਂਦੀਆਂ ਰੇਲ ਗੱਡੀਆਂ ਯਾਤਰੀਆਂ ਨੂੰ ਉਹਨਾਂ ਦੀ ਮੰਜਿਲ ਤੇ ਪਹੁੰਚਾਉਣ ਤੋਂ ਇਲਾਵਾ, ਸਮਾਜਿਕ ਆਦਾਨ ਪ੍ਰਦਾਨ ਅਤੇ ਦੂਰ ਦੁਰਾਡੇ ਇਲਾਕਿਆਂ ਨੂੰ ਇਕ ਦੂਸਰੇ ਨਾਲ ਜੋੜਨ ਵਿਚ ਵੀ ਆਪਣੀ ਜਿੰਮੇਵਾਰੀ ਨੂੰ ਪੂਰਾ ਕਰਦੀਆਂ ਹਨ। ਹੁਣ ਤੱਕ ਭਾਰਤੀ ਰੇਲਵੇ ਨੇ 40,000 ਕਿਲੋਮੀਟਰ ਤੋਂ ਵੱਧ ਰੂਟ ਦਾ ਬਿਜਲੀਕਰਨ ਪੂਰਾ ਕਰ ਲਿਆ ਹੈ ਅਤੇ ਇਹ ਛੱਤ ਤੋਂ ਉਪਰ ਵਾਲੇ ਸੋਲਰ ਪੈਨਲਾਂ ਰਾਹੀਂ 500 ਮੈਗਾ ਵਾਟ ਊਰਜਾ ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।
ਭਾਰਤੀ ਰੇਲਵੇ ਨੇ ਵਧੇਰੇ ਰੇਲ ਗੱਡੀਆਂ ਚਲਾਉਣ ਲਈ ਸਿਸਟਮ ਦੀ ਕਾਰਜ ਕੁਸ਼ਲਤਾ ਵਿਚ ਸੁਧਾਰ ਲਿਆਉਣ ਲਈ ਨਵੀਂ ਤਕਨੀਕ ਦਾ ਲਾਭ ਉਠਾਉਣ ਦਾ ਫੈਸਲਾ ਕੀਤਾ ਹੈ। ਅਜਿਹੀ ਹੀ ਇਕ ਪਹਿਲ ਵਿਚ ਰੀਅਲ ਟਾਈਣ ਟਰੇਨ ਇਨਫਰਮੇਸ਼ਨ ਸਿਸਟਮ ( ਆਰਟੀਆਈਐਸ) ਹੈ,ਜਿਸਦੀ ਵਰਤੋਂ ਲੋਕੋਮੋਟਿਵਜ ਵਿਚ ਸਥਾਪਿਤ ਜੀਪੀਐਸ ਉਪਕਰਣਾਂ ਦੁਆਰਾ ਰੀਅਲ ਟਾਈਮ ਵਿਚ ਰੇਲ ਗੱਡੀਆਂ ਦੀ ਸਥਿਤੀ ਨੂੰ ਟਰੈਕ ਕਰਨ ਲਈ ਕੀਤੀ ਜਾਂਦੀ ਹੈ। ਹਾਲ ਵਿਚ ਹੀ ਭਾਰਤੀ ਰੇਲਵੇ ਨੇ ਯਾਤਰੀ ਰੇਲ ਗੱਡੀਆਂ ਚਲਾਉਣ ਵਿਚ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਰੇਲਵੇ ਨੇ 151ਨਵੀਆਂ ਰੇਲ ਗੱਡੀਆਂ ਵਿਚੋ 109 ਰੇਲ ਗੱਡੀਆਂ ਨੂੰ ਨਿੱਜੀ ਸੰਸਥਾਵਾਂ ਰਾਹੀਂ ਚਲਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ । ਜਿਸਦੇ ਅੰਤਰਗਤ ਉਹਨਾਂ ਲੋਕਾਂ ਅਤੇ ਸੰਸਥਾਵਾਂ ਪਾਸੇ ਵਿਕਰੇਤਾ ਸਮਰੱਥਾ ਅਤੇ ਯੋਗਤਾਵਾਂ ਦੇ ਪ੍ਰਸਤਾਵ ਮੰਗੇ ਹਨ, ਜੋ ਮੌਜੂਦਾ ਰੇਲਗੱਡੀਆਂ ਦੇ ਬੁਨਿਆਦੀ ਢਾਂਚੇ ਵਿਚ ਕਾਰਜ ਕੁਸ਼ਲਤਾ ਦੇ ਆਧਾਰ ਤੇ ਆਧੁਨਿਕਤਾ ਲਿਆ ਸਕਦੇ ਹਨ। ਨਵੀਂ ਪੀੜੀ ਦੁਆਰਾ ਰੇਲਵੇ ਦੇ ਆਧੁਨਿਕੀਕਰਨ ਨਾਲ ਲਗਭਗ 30 ਅਰਬ ਦਾ ਨਿਵੇਸ਼ ਆਕਰਿਸ਼ਤ ਕਰਦਾ ਹੈ।
ਅਨੁਵਾਦਕ
ਮਨਜੀਤ ਅਣਖੀ

Comments
Post a Comment