ਆਈ.ਸੀ.ਸੀ. ਵਿਸ਼ਵ ਕੱਪ ਦਾ ਆਗਾਜ਼

12ਵਾਂ ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 14 ਜੁਲਾਈ, 2019 ਤੱਕ ਜਾਰੀ ਰਹੇਗਾ।ਇਸ ਵਾਰ ਇੰਗਲੈਂਡ ਅਤੇ ਵੇਲਜ਼ ਵੱਲੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।ਲਗਭਗ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਆਯੋਜਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ, ਆਈ.ਸੀ.ਸੀ ਵੱਲੋਂ ਕੀਤਾ ਜਾਂਦਾ ਹੈ।ਜ਼ਿਕਰੇਖਾਸ ਹੈ ਕਿ ਇੰਗਲ਼ੈਂਡ ਪੰਜਵੀਂ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।ਇਸ ਤੋਂ ਪਹਿਲਾਂ 1975, 1979, 1983 ਅਤੇ 1999 ‘ਚ ਵਿਸ਼ਵ ਕੱਪ ਦਾ ਆਯੋਜਨ ਇੰਗਲੈਂਡ ਦੀ ਸਰਜ਼ਮੀਨ ‘ਤੇ ਹੋਇਆ ਸੀ।

ਹਾਲਾਂਕਿ ਕ੍ਰਿਕਟ ਦੀ ਖੇਡ ਕੁੱਝ ਹੀ ਮੁਲਕਾਂ ਵੱਲੋਂ ਖੇਡੀ ਜਾਂਦੀ ਹੈ, ਖਾਸ ਕਰਕੇ ਉਹ ਦੇਸ਼ ਜੋ ਕਿ ਬ੍ਰਿਿਟਸ਼ ਸਾਮਰਾਜ ਦੀਆਂ ਕਲੋਨੀਆਂ ਦਾ ਹਿੱਸਾ ਰਹੇ ਸਨ।ਜੇਕਰ ਕ੍ਰਿਕਟ ਦੇ ਦਰਸ਼ਕਾਂ ਅਤੇ ਇਸ ਨੂੰ ਅਪਣਾਉਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਹ ਫੁੱਟਬਾਲ ਅਤੇ ਲਾਅਨ ਟੈਨਿਸ ਤੋਂ ਬਾਅਦ ਤੀਜਾ ਸਥਾਨ ਰੱਖਦਾ ਹੈ।ਉਪ ਮਹਾਂਦੀਪ ‘ਚ ਕ੍ਰਿਕਟ ਨੂੰ ਇਕ ਧਰਮ ਵੱਜੋਂ ਮਾਨਤਾ ਪ੍ਰਾਪਤ ਹੈ ਅਤੇ ਕ੍ਰਿਕਟ ਦੇ ਪ੍ਰਸੰਸਕਾ ਵੱਲੋਂ ਇਸ ਦੇ ਖਿਡਾਰੀਆਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ।ਉਪ ਮਹਾਂਦੀਪ ਦੀਆਂ ਟੀਮਾਂ ‘ਚ ਰਿਵਾਇਤੀ ਵਿਰੋਧੀ ਟੀਮਾਂ ਮੌਜੂਦ ਹਨ, ਜਿੰਨ੍ਹਾਂ ‘ਚ ਕਈ ਵਾਰ ਸਖ਼ਤ ਮੁਕਾਬਲਾ ਵੇਖਿਆ ਜਾਂਦਾ ਹੈ।ਇਹ ਇੱਕ ਤਰ੍ਹਾਂ ਨਾਲ ਭਾਰਤ, ਸ੍ਰੀਲੰਕਾ ਅਤੇ ਪਾਕਿਸਤਾਨ ਲਈ ਵੱਡੀ ਮਾਣ ਦੀ ਗੱਲ ਹੈ ਕਿ ਇੰਨ੍ਹਾਂ ਦੇਸ਼ਾਂ ਨੇ 4 ਵਾਰ ਵਿਸ਼ਵ ਕੱਪ ‘ਤੇ ਕਬਜਾ ਕੀਤਾ ਹੈ।ਸੰਸਰਾ ਭਰ ‘ਚੋਂ ਜੇਕਰ ਇਸ ਖੇਤਰ ‘ਚ ਕ੍ਰਿਕਟ ਪ੍ਰਸੰਸਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਤੱਥ ਪੇਸ਼ ਕਰਨਾ ਜ਼ਰੂਰੀ ਹੈ ਕਿ ਉਪ ਮਹਾਂਦੀਪ ਦੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਸਾਬਕਾ ਕ੍ਰਿਕਟਰ ਹੈ ਅਤੇ ਦੱਖਣੀ ਏਸ਼ੀਆ ਖੇਤਰ ਦੇ ਕਈ ਮੁਲਕਾਂ ਦੇ ਮੰਤਰੀ ਅਤੇ ਵਿਧਾਇਕ ਵੀ ਇੱਕ ਸਮੇਂ ਕ੍ਰਿਕਟ ਦੇ ਵਧੀਆ ਖਿਡਾਰੀ ਰਹਿ ਚੁੱਕੇ ਹਨ।

ਇਸ ਵਾਰ ਦੇ ਵਿਸ਼ਵ ਕੱਪ ਦਾ ਪਹਿਲਾ ਮੈਚ ਓਵਲ, ਲੰਦਨ ਵਿਖੇ ਖੇਡਿਆ ਜਾਵੇਗਾ, ਜਿਸ ‘ਚ ਮੇਜ਼ਬਾਨ ਇੰਗਲੈਂਗ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਇਸ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਲੋਰਡਸ ਵਿਖੇ ਖੇਡਿਆ ਜਾਵੇਗਾ।

ਵਿਸ਼ਵ ਕੱਪ ਟੂਰਨਾਮੈਂਟ ‘ਚ 10 ਮੁਲਕਾਂ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਹਰੇਕ ਟੀਮ ਨੂੰ ਦੂਜੀਆਂ ਨੌਂ ਟੀਮਾਂ ਨਾਲ ਮੈਚ ਖੇਡਣੇ ਹੋਣਗੇ ਅਤੇ ਸਿਖਰਲੀਆਂ ਚਾਰ ਟੀਮਾਂ ਸੈਮੀ-ਫਾਈਨਲ ਗੇੜ੍ਹ ‘ਚ ਪਹੁੰਚਣਗੀਆਂ।ਸਹਿਯੋਗੀ ਟੀਮਾਂ ਦੀ ਘਾਟ ਕਰਕੇ ਇਸ 10 ਟੀਮਾਂ ਵਾਲੇ ਟੂਰਨਾਮੈਂਟ ਨੂੰ ਆਲੋਚਨਾ ਦਾ ਮੂੰਹ ਵੀ ਵੇਖਣਾ ਪਿਆ।ਸਾਲ 2017 ‘ਚ ਜੂਨ ਮਹੀਨੇ ਅਫ਼ਗਾਨਿਸਤਾਨ ਅਤੇ ਆਇਰਲੈਂਡ ਦੀਆਂ ਟੀਮਾਂ ਨੂੰ ਵੀ ਟੈਸਟ ਟੀਮਾਂ ਵੱਜੋਂ ਮਾਨਤਾ ਪ੍ਰਾਪਤ ਹੋਈ ਸੀ ਜਿਸ ਕਰਕੇ ਕੁੱਲ ਟੀਮਾਂ ਦੀ ਗਿਣਤੀ 10 ਤੋਂ 12 ਹੋ ਗਈ ਸੀ।ਇਹ ਪਹਿਲੀ ਵਾਰ ਹੈ ਕਿ ਵਿਸ਼ਵ ਕੱਪ ‘ਚ ਸਾਰੀਆਂ ਟੀਮਾਂ ਹਿੱਸਾ ਨਹੀਂ ਲੈ ਰਹੀਆਂ ਹਨ ਅਤੇ ਨਾਲ ਹੀ ਟੂਰਨਾਮੈਂਟ ‘ਚ ਕੁਆਲੀਫਾਈ ਕਰਨ ਵਾਲੀਆਂ ਸਹਿਯੋਗੀ ਟੀਮਾਂ ਨੂੰ ਵੀ ਨਹੀਂ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਕ੍ਰਿਕਟ ਦਾ ਜਨਮਦਾਤਾ ਇੰਗਲੈਂਡ ਹੈ ਪਰ ਅੱਜ ਤੱਕ ਕਦੇ ਵੀ ਉਸ ਦੀ ਝੌਲੀ ਵਿਸ਼ਵ ਕੱਪ ਨਹੀਂ ਪਿਆ ਹੈ, ਜੋ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ।ਇੰਗਲ਼ੈਂਡ ਦੀ ਟੀਮ ਆਪਣੀ ਸਰਜ਼ਮੀਨ ‘ਤੇ ਹੀ ਵਿਸ਼ਵ ਕੱਪ ਖੇਡੇਗੀ, ਪਰ ਭਾਰਤੀ ਟੀਮ ਵੀ ਵਿਸ਼ਵ ਕੱਪ ‘ਤੇ ਨਜ਼ਰਾਂ ਟਿਕਾਈ ਬੈਠੀ ਹੈ।ਭਾਰਤ ਨੇ 1983 ਅਤੇ 2011 ‘ਚ ਦੋ ਵਾਰ ਵਿਸ਼ਵ ਕੱਪ ਜਿੱਤਿਆ ਹੈ।ਸਾਲ 2015 ‘ਚ ਆਸਟ੍ਰੇਲੀਆ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਭਾਰਤ ਸੈਮੀਫਾਈਨਲ ਤੋਂ ਅੱਗੇ ਨਹੀਂ ਵੱਧ ਸਕਿਆ ਸੀ।ਵਿਸ਼ਵ ਕੱਪ ਦੇ ਖ਼ਿਤਾਬ ਨੂੰ ਹਾਸਿਲ ਕਰਨ ਲਈ ਆਸਟ੍ਰੇਲੀਆ, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਵੀ ਕਤਾਰ ‘ਚ ਹਨ।ਇਸ ‘ਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਦੇ ਵਿਸ਼ਵ ਕੱਪ ਨੂੰ ਕੋਈ ਵੀ ਟੀਮ ਹਲਕੇ ‘ਚ ਨਹੀਂ ਲਵੇਗੀ।

ਭਾਰਤੀ ਟੀਮ ਦੀ ਅਗਵਾਈ ਵਿਰਾਟ ਕੋਹਲੀ ਵੱਲੋਂ ਕੀਤੀ ਜਾ ਰਹੀ ਹੈ।ਭਾਰਤ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਸਾਰੇ ਖੇਤਰਾਂ ‘ਚ ਹੀ ਮਜ਼ਬੂਤ ਹੈ।ਵਿਕਟ ਕੀਪਰ ਵੱਜੋਂ ਸੀਨੀਅਰ ਖਿਡਾਰੀ ਮਹੇਂਦਰ ਸਿੰਘ ਧੋਨੀ ਦਾ ਟੀਮ ‘ਚ ਹੋਣਾ ਬਹੁਤ ਮਾਅਨੇ ਰੱਖਦਾ ਹੈ। ਧੋਨੀ 2011 ਅਤੇ 2015 ‘ਚ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ।ਕੋਈ ਵੀ ਕ੍ਰਿਕਟ ਪ੍ਰਸੰਸਕ ਧੋਨੀ ਵੱਲੋਂ 2011 ‘ਚ ਮੁਬੰਈ ਵਿਖੇ ਵਾਨਖੇਡੇ ਸਟੇਡੀਅਮ ‘ਚ ਸ੍ਰੀਲੰਕਾ ਖ਼ਿਲਾਫ ਮਾਰੇ ਗਏ ਛੱਕੇ ਨੂੰ ਨਹੀਂ ਭੁੱਲ ਸਕਦੇ ਹਨ , ਜਿਸ ਦੀ ਬਦੌਲਤ ਟੀਮ ਨੂੰ ਜਿੱਤ ਹਾਸਿਲ ਹੋਈ ਸੀ।ਇਸ ਇੱਕ ਹਿੱਟ ਨੇ ਸਚਿਨ ਤੇਂਦੁਲਕਰ ਨੂੰ ਵਿਸ਼ਵ ਕੱਪ ਤੋਹਫ਼ੇ ਵੱਜੋਂ ਦਿੱਤਾ ਸੀ।

ਭਾਰਤੀ ਟੀਮ 5 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਆਪਣੀ ਵਿਸ਼ਵ ਕੱਪ ਦੀ ਮੁਹਿੰਮ ਦਾ ਆਗਾਜ਼ ਕਰੇਗੀ।ਬਾਅਦ ‘ਚ 9 ਜੂਨ ਨੂੰ ਆਸਟ੍ਰੇਲੀਆ ਅਤੇ 13 ਜੂਨ ਨੂੰ ਨਿਊਜ਼ੀਲੈਂਡ ਨਾਲ ਮੈਚ ਖੇਡੇਗੀ।16 ਜੂਨ ਨੂੰ ਭਾਰਤ ਦਾ ਮੁਕਾਬਲਾ ਆਪਣੀ ਰਿਵਾੲਤੀ ਵਿਰੋਧੀ ਟੀਮ ਪਾਕਿਸਤਾਨ ਨਾਲ ਹੋਵੇਗਾ।ਇਸ ਵਿਸ਼ੇਸ਼ ਮੈਚ ਲਈ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿੱਕ ਚੁੱਕੀਆਂ ਹਨ।ਦੱਸਣਯਜੋਗ ਹੈ ਕਿ ਵਿਸ਼ਵ ਕੱਪ ‘ਚ ਭਾਰਤ ਕਦੇ ਵੀ ਪਾਕਿਸਤਾਨ ਤੋਂ ਹਾਰਿਆ ਨਹੀਂ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਭਾਰਤੀ ਟੀਮ ਜਿੱਤ ਦਾ ਝੰਡਾ ਜ਼ਰੂਰ ਲਹਿਰਾਏਗੀ।ਇਸ ਮੁਕਾਬਲੇ ਤੋਂ ਬਾਅਦ ਭਾਰਤ ਨਵੀਂ ਟੀਮ ਅਫ਼ਗਾਨਿਸਤਾਨ, ਵੈਸਟ ਇੰਡੀਜ਼, ਮੇਜ਼ਬਾਨ ਇੰਗਲੈਂਡ, ਬੰਗਲਾਦੇਸ਼ ਅਤੇ ਸ੍ਰੀਲੰਕਾ ਨਾਲ ਭਿੜੇਗਾ।

ਪਹਿਲਾ ਸੈਮੀਫਾਈਨਲ ਮੁਕਾਬਲਾ 9 ਜੁਲਾਈ ਨੂੰ ਓਲਡ ਪ੍ਰੈਫਰਡ ਵਿਖੇ ਖੇਡਿਆ ਜਾਵੇਗਾ। ਇਹ ਮੈਚ ‘ਚ ਪਹਿਲੇ ਅਤੇ ਚੌਥੇ ਕੁਆਲੀਫਾਈਰ ਦਰਮਿਅਨ ਖੇਡਿਆ ਜਾਵੇਗਾ।ਦੂਜੇ ਅਤੇ ਤੀਜੇ ਕੁਆਲੀਫਾਈਨ ਵਿਚਾਲੇ ਦੂਜਾ ਸੈਮੀਫਾਈਨਲ ਮੈਚ 11 ਜੁਲਾਈ ਨੂੰ ਬਰਮਿੰਘਮ ‘ਚ ਅਡਗਬਸਟਨ ਵਿਖੇ ਖੇਡਿਆ ਜਾਵੇਗਾ।ਦੋਵਾਂ ਸੈਮੀਫਾਈਨਲ ਦੀਆਂ ਜੇਤੂ ਟੀਮਾਂ ਵਿਚਾਲੇ ਖ਼ਿਤਾਬੀ ਮੈਚ ਹੋਵੇਗਾ।ਵਿਸ਼ਵ ਕੱਪ ਜੇਤੂ ਟੀਮ ਨੂੰ ਖ਼ਿਤਾਬੀ ਟਰਾਫੀ ਦੇ ਨਾਲ-ਨਾਲ 4 ਮਿਲੀਅਨ ਡਾਲਰ ਨਕਦੀ ਇਨਾਮ ਵੀ ਮਿਲੇਗਾ।

ਸਕ੍ਰਿਪਟ: ਕੌਸ਼ਿਕ ਰਾਏ, ਆਕਾਸ਼ਵਾਣੀ, ਨਿਊਜ਼ ਵਿਸ਼ਲੇਸ਼ਕ

ਅਨੁਵਾਦਕ: ਸੁਮੀਤ ਸੈਣੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ