ਪਾਕਿਸਤਾਨ ‘ਚ ਘੱਟ ਗਿਣਤੀ ਤਬਕੇ ‘ਤੇ ਜ਼ੁਲਮ ਜਾਰੀ

ਪਾਕਿਸਤਾਨ ‘ਚ ਵੱਸ ਰਹੇ ਘੱਟ ਗਿਣਤੀਆਂ ਨੂੰ ਸਰਕਾਰ ਵੱਲੋਂ ਤਿਆਰ ਦੇਸ਼ ਦੀ ਪੱਖਪਾਤੀ ਨੀਤੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਨਾਲ ਹੀ ਸੱਜੇ ਪੱਖੀ ਕੱਟੜਵਾਦੀਆਂ ਦੇ ਵੱਲੋਂ ਕੀਤੇ ਜਾਂਦੇ ਪੱਖਪਾਤ ਅਤੇ ਅੱਤਿਆਚਾਰ ਨੂੰ ਝੱਲਣਾ ਪੈ ਰਿਹਾ ਹੈ।ਪਾਕਿਸਤਾਨ ਦੀ ਕੁੱਲ ਆਬਾਦੀ ‘ਚ ਲਗਭਗ 3 ਮਿਲੀਅਨ ਹਿੰਸੂ, ਸਿੱਖ ਅਤੇ ਇਸਾਈ ਧਰਮ ਦੇ ਲੋਕ ਰਹਿੰਦੇ ਹਨ ਅਤੇ ਕਈ ਵਾਰ ਤਾਂ ਇੰਨ੍ਹਾਂ ਘੱਟ ਗਿਣਤੀ ਲੋਕਾਂ ਲਈ ਆਪਣੇ ਧਰਮ ਅਨੁਸਾਰ ਰੀਤਾਂ ਨੂੰ ਮੁਕੰਮਲ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।ਵਿਤਕਰੇ ਲਈ ਸਭ ਤੋਂ ਖ਼ਤਰਨਾਕ ਸਾਧਨ ਵੱਜੋਂ ਇੱਕ ਕੁਫ਼ਰ ਕਾਨੂੰਨ ਦੀ ਮਦਦ ਲਈ ਜਾਂਦੀ ਹੈ, ਜਿਸ ਦੇ ਤਹਿਤ ਘੱਟ ਗਿਣਤੀ ਲੋਕਾਂ ਨੂੰ ਇਸਲਾਮ ਦੇ ਸਿਧਾਂਤਾ ਜਾਂ ਸਿੱਖਿਆਵਾਂ ਦੀ ਨਿੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।ਕਹਿ ਸਕਦੇ ਹਾਂ ਕਿ ਕਾਰਵਾਈ ਦੇ ਨਾਂਅ ‘ਤੇ ਜ਼ੁਲਮ ਕੀਤਾ ਜਾਂਦਾ ਹੈ।

ਤਾਜ਼ਾ ਮਾਮਲਾ ਸਿੰਧ ਪ੍ਰਾਂਤ ਦਾ ਹੈ , ਜਿੱਥੋਂ ਦੇ ਇੱਕ ਘੱਟ ਗਿਣਤੀ ਡਾਕਟਰ ਨੂੰ ਧਾਰਮਿਕ ਪੁਸਤਕ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ।ਇਸੇ ਤਰ੍ਹਾਂ ਹੀ ਕੁੱਝ ਹਫ਼ਤੇ ਪਹਿਲਾਂ ਪੰਜਾਬ ਰਾਜ ‘ਚ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੇ ਇੱਕ ਜੋੜੇ ਨੂੰ ਇੱਕ ਆਦਮੀ ਨੂੰ ਗਲਤ ਸੁਨੇਹਾ ਭੇਜਣ ਦੇ ਦੋਸ਼ ‘ਚ ਕੁਫ਼ਰ ਤਹਿਤ ਹਿਰਾਸਤ ‘ਚ ਲਿਆ ਗਿਆ।ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਨਾਲ ਹੋ ਰਹੀ ਬਦਤਮੀਜ਼ੀ ਉਨ੍ਹਾਂ ਅੰਦਰ ਡਰ ਦਾ ਮਾਹੌਲ ਬਣਾ ਰਹੀ ਹੈ।ਲਾਹੌਰ ਦੀ ਹਦੂਦ ਅੰਦਰ ਆਉਂਦੇ ਨਾਰੋਵਾਲ ਵਿਖੇ ‘ਗੁਰੂ ਨਾਨਕ ਸਥਾਨ” ਨੂੰ ਢਾਹੁਣ ਦੀ ਘਟਨਾ ਨੇ ਘੱਟ ਗਿਣਤੀ ਲੋਕਾਂ ‘ਚ ਜਿੱਥੇ ਰੋਸ ਭਰਿਆ ਹੈ ਉੱਥੇ ਹੀ ਉਨ੍ਹਾਂ ਡਰ ਵੀ ਪੈਦਾ ਹੋ ਗਿਆ ਹੈ।

ਇਹ ਵੱਖੋ-ਵੱਖ ਘਟਨਾਵਾਂ ਨਹੀਂ ਹਨ, ਸਗੋਂ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ਦੀ ਨਿਰੰਤਰ ਹੋ ਰਹੀ ਉਲੰਘਣਾ ਦੀ ਕਹਾਣੀ ਨੂੰ ਪੇਸ਼ ਕਰਦੀਆਂ ਹਨ।ਵੱਡੀ ਗਣਤੀ ‘ਚ ਘੱਟ ਗਿਣਤੀ ਲੋਕਾਂ ਨੂੰ ਕੁਫ਼ਰ ਕਾਨੂੰਨ ਤਹਿਤ ਸਜ਼ਾ ਦਿੱਤੀ ਜਾਂਦੀ ਹੈ।ਇਸ ਮਾਮਲੇ ‘ਚ ਆਸੀਆ ਬੀਬੀ ਦਾ ਮਾਮਲਾ ਸਭ ਤੋਂ ਤਾਜ਼ਾ ਅਤੇ ਢੁਕਵੀਂ ਘਟਨਾ ਹੈ।ਜਿਸ ਨੇ ਕਿ ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਸਬੰਧੀ ਬਹਿਸ ਨੂੰ ਸੁਰੂ ਕੀਤਾ ਹੈ।ਹਾਲਾਂਕਿ ਇੰਨ੍ਹੀ ਵਧੇਰੇ ਆਲੋਚਨਾ ਹੋਣ ਦੇ ਬਾਵਜੂਦ ਵੀ ਪਾਕਿਸਤਾਨ ‘ਚ ਇਸ ਘਿਨਾਉਣੇ ਕਾਨੂੰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਸਿੰਧ ਸੂਬੇ ‘ਚ ਡਾਕਟਰ ਨੂੰ ਉਸ ਸਮੇਂ ਹਿਰਾਸਤ ‘ਚ ਲਿਆ ਗਿਆ ਜਦੋਂ ਇੱਕ ਸਥਾਨਕ ਮਸਜਿਦ ਦੇ ਮੌਲਵੀ ਨੇ ਉਸ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ।ਡਾਕਟਰ ਨੂੰ ਪਾਕਿ ਦੇ ਕੁਫ਼ਰ ਕਾਨੂੰਨ ਤਹਿਤ ਸਖ਼ਤ ਸਜ਼ਾ ਵੀ ਦਿੱਤੀ ਗਈ।ਇਸ ਕਾਨੂੰਨ ਦੇ ਅਣਕਹੇ ਨੇਮਾਂ ਨੇ ਪਾਕਿ ਨਾਗਰਿਕਾਂ ਦੇ ਦਿਮਾਗ ‘ਚ ਘਰ ਕੀਤਾ ਹੋਇਆ ਹੈ। ਇਹ ਉਹ ਨਾਗਰਿਕ ਹਨ ਜੋ ਕਿ ਭੀੜ੍ਹ ਦਾ ਸਹਾਰਾ ਲੈ ਕੇ ਕਿਸੇ ਅਣਸੁਖਾਂਵੀ ਘਟਨਾ ਨੂੰ ਅੰਜਾਮ ਦਿੰਦੇ ਹਨ।ਡਾਕਟਰ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਦੇ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ।ਇਹ ਸਾਰੀ ਘਟਨਾ ਸੂਬੇ ਦੇ ਕੱਟੜਵਾਦੀ ਖ਼ਿਆਲਾਂ ਦੇ ਮਾਲਕ ਲੋਕਾਂ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ।ਪਾਕਿਸਤਾਨੀ ਕੁਫ਼ਰ ਕਾਨੂੰਨ ‘ਚ ਅਸਪਸ਼ਟਤਾ ਅਤੇ ਜ਼ਬਰਦਸਤੀ ਦੀ ਭਰਮਾਰ ਤੇ ਨਿਆਂ ਦੀ ਘਾਟ ਵਿਖਾਈ ਦਿੰਦੀ ਹੈ।ਇਹ ਜਾਣ ਬੁੱਝ ਕੇ ਧਾਰਮਿਕ ਅਧਾਰ ‘ਤੇ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨੇ ‘ਤੇ ਲੈਂਦੇ ਹਨ।ਆਪਣੇ ਨਿੱਜੀ ਬਦਲੇ ਲੈਣ ਲਈ ਘੱਟ ਗਿਣਤੀ ਤਬਕੇ ਨਾਲ ਸੰਬੰਧਿਤ ਮਾਸੂਮ ਲੋਕਾਂ ’ਤੇ ਕਈ ਝੂਠੇ ਮਾਮਲੇ ਦਰਜ ਕੀਤਾ ਗਏ।

ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਨੂੰ ਆਪਣੇ ਧਾਰਮਿਕ ਸਥਾਨਾਂ ‘ਤੇ ਵੀ ਸੁਰੱਖਿਆ ਮੁਹੱਈਆ ਨਹੀਂ ਹੁੰਦੀ ਹੈ।ਇਸ ਲਈ ਇੰਨ੍ਹਾਂ ਇਤਿਹਾਸਿਕ ਅਤੇ ਮਹੱਤਵਪੂਰਨ ਵਿਰਾਸਤੀ ਸਥਾਨਾਂ ਨੂੰ ਸੱਜੇ-ਪੱਖੀ ਕੱਟੜਵਾਦੀਆਂ ਵੱਲੋਂ ਆਪਣੇ ਨਿਸ਼ਾਨੇ ‘ਤੇ ਲਿਆ ਜਾਂਦਾ ਹੈ।ਕੋਈ ਵੀ ਅਜਿਹੀਆਂ ਬੇਤੁਕੀਆਂ ਕਾਰਵਾਈਆਂ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰ ਰਿਹਾ ਹੈ।ਨਰੋਵਾਲ ‘ਚ ਗੁਰੁ ਨਾਨਕ ਸਥਾਨ ਜੋ ਕਿ 15ਵੀਂ ਸ਼ਤਾਬਦੀ ਦਾ ਗੁਰਦੁਆਰਾ ਹੈ, ਉਸ ਦੀਆਂ ਇਤਿਹਾਸਿਕ ਅਤੇ ਕੀਮਤੀ ਖਿੜਕੀਆਂ, ਦਰਵਾਜ਼ੇ ਅਤੇ ਹੋਰ ਖਾਸ ਵਸਤਾਂ ਚੋਰੀ ਹੋ ਗਈਆਂ ਹਨ।ਜਿੰਨ੍ਹਾਂ ਨੂੰ ਬਾਅਦ ‘ਚ ਬਾਜ਼ਾਰ ‘ਚ ਘੱਟ ਕੀਮਤ ‘ਤੇ ਵੇਚਿਆ ਵੀ ਗਿਆ ਹੈ।ਜਦੋਂ ਪ੍ਰਸ਼ਾਸਨ ਨੂੰ ਇਸ ਸਬੰਧੀ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਵੀ ਚੁੱਪੀ ਧਾਰ ਲਈ।ਅਜਿਹੀਆਂ ਘਟਨਾਵਾਂ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਏ ਕਰਤਾਰਪੁਰ ਗਲਿਆਰੇ ਦੀ ਪਹਿਲਕਦਮੀ ਲਈ ਵੀ ਇਹ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ, ਕਿਉਂਕਿ ਕਿਸੇ ਵੀ ਘਟਨਾ ਦਾ ਪ੍ਰਭਾਵ ਹੋਰਨਾਂ ਘਟਨਾਵਾਂ ‘ਤੇ ਜ਼ਰੂਰ ਪੈਂਦਾ ਹੈ।
ਸਥਾਨਕ ਲੋਕਾਂ ਵੱਲੋਂ ਇਸ ਵਿਰਾਸਤੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ, ਪਰ ਇੱਥੇ ਸਵਾਲ ਇਹ ਹੈ ਕਿ ਕੀ ਕਦੇ ਵੀ ਅਤੀਤ ‘ਚ ਪ੍ਰਸ਼ਾਸਨ ਵੱਲੋਂ ਅਜਿਹੀਆਂ ਘਟਨਾਵਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਸਿਰੇ ਚਾੜ੍ਹਿਆ ਗਿਆ ਹੈ?

ਪਾਕਿਸਤਾਨ ‘ਚ ਉਹ ਹਰ ਵਿਅਕਤੀ ਜੋ ਮੁਸਲਮਾਨ ਨਹੀਂ ਹੈ ਉਸ ਨੂੰ ਕਾਫ਼ਰ ਵੱਜੋਂ ਨਾਮਜ਼ਦ ਕੀਤਾ ਜਾਂਦਾ ਹੈ।ਇੱਥੇ ਸਮੱਸਿਆ ਇਹ ਹੈ ਕਿ ਪਾਕਿ ਸੰਵਿਧਾਨ ਅਤੇ ਰਾਜਾਂ ਦੇ ਢਾਂਚੇ ‘ਚ ਵੀ ਇਸ ਧਾਰਮਿਕ ਸਿਧਾਂਤ ਦੀ ਹਿਮਾਇਤ ਪੇਸ਼ ਕੀਤੀ ਗਈ ਹੈ।ਕੌਮੀ ਪੱਧਰ ‘ਤੇ ਘੱਟ ਗਿਣਤੀ ਲੋਕਾਂ ਲਈ ਭਾਵੇਂ ਸੰਸਦ ‘ਚ 5% ਸੀਟਾਂ ਰਾਖਵੀਆਂ ਹਨ ਪਰ ਇੰਨ੍ਹਾਂ ਦੀ ਸਹੀ ਢੰਗ ਨਾਲ ਨੁਮਾਇੰਦਗੀ ਨਹੀਂ ਹੁੰਦੀ ਹੈ।ਘੱਟ ਗਿਣਤੀਆਂ ਲਈ ਸੁਰੱਖਿਅਤ ਨਾ ਦੇ ਬਰਾਬਰ ਹੈ ਅਤੇ ਇੰਨ੍ਹਾਂ ਦੇ ਧਾਰਮਿਕ ਸਥਾਨਾਂ ਜਿਵੇਂ ਮੰਦਿਰ, ਗੁਰਦੁਆਰੇ ਅਤੇ ਗਿਰਜਾਘਰਾਂ ਲਈ ਵੀ ਸੁਰੱਖਿਆ ਦੇ ਕੋਈ ਪੁਖ਼ਤਾ ਪ੍ਰਬੰਧ ਮੌਜੂਦ ਨਹੀਂ ਹਨ।ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਨਾਲ ਬੇਇਨਸਾਫ਼ੀ ਕਰਨ ਵਾਲੇ ਜਾਂ ਫਿਰ ਉਨ੍ਹਾਂ ‘ਤੇ ਜ਼ੁਲਮ ਢਾਹੁਣ ਵਾਲੇ ਦੋਸ਼ੀ ਵਿਰੁੱਧ ਕੋਈ ਵੀ ਨਿਆਂਇਕ ਵਿਵਸਥਾ ਪ੍ਰਣਾਲੀ ਮੌਜੂਦ ਨਹੀਂ ਹੈ।ਅਜਿਹੀ ਸਥਿਤੀ ‘ਚ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸਕ੍ਰਿਪਟ: ਡਾ.ਜ਼ੈਨਾਬ ਅਖ਼ਤਰ, ਖੋਜ ਵਿਸ਼ਲੇਸ਼ਕ, ਦੱਖਣ ਏਸ਼ੀਆ ਕੇਂਦਰ

ਅਨੁਵਾਦਕ: ਸੁਮੀਤ ਸੈਣੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ