ਭਾਰਤ ਦਾ ਚੰਦਰਯਾਨ-2 ਮਿਸ਼ਨ ਜਲਦ ਹੋਵੇਗਾ ਸ਼ੁਰੂ

ਭਾਰਤ ਦਾ ਦੂਜਾ ਚੰਦਰਮਾ ਮਿਸ਼ਨ ਚੰਦਰਯਾਨ-2 ਇਸ ਸਾਲ ਜੁਲਾਈ ਮਹੀਨੇ ਦਾਗੇ ਜਾਣ ਦੀ ਯੋਜਨਾ ਹੈ।ਭਾਰਤ ਪੁਲਾੜ ਖੋਜ ਸੰਗਠਨ, ਇਸਰੋ ਅਨੁਸਾਰ ਦੇਸ਼ ਭਰ ਦੀਆਂ ਵੱਖ-ਵੱਖ ਖੋਜ ਸੰਸਥਾਵਾਂ ਵੱਲੋਂ 13 ਪੇਅਲੋਡਸ ਵਿਕਸਤ ਕੀਤੇ ਗਏ ਹਨ, ਜੋ ਕਿ ਕਈ ਵਿਿਗਆਨਕ ਪ੍ਰਯੋਗਾਂ ਨੂੰ ਅੰਜਾਮ ਦੇਣਗੇ ਅਤੇ ਡਾਟਾ ਇੱਕਠਾ ਕਰਨ ‘ਚ ਸਹਾਇਕ ਹੋਣਗੇ।ਪੁਲਾੜ ਵਾਹਨ ‘ਚ 3.8 ਟਨ ਭਾਰ ਦੇ ਤਿੰਨ ਮੈਡਿਊਲ- ਓਰਬਿਟ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ।ਨਾਸਾ ਦੇ ਪੈਸਿਵ ਪ੍ਰੋਗਾਤਮਕ ਮੌਡਿਊਲ ਦਾ ਮਕਸਦ ਧਰਤੀ ਅਤੇ ਇਸ ਦੇ ਕੁਦਰਤੀ ਉਪਗ੍ਰਹਿ ਵਿਚਾਲੇ ਦੂਰੀ ਨੂੰ ਮਾਪਣਾ ਹੈ।ਇਸਰੋ ਅਨੁਸਾਰ ਚੰਦਰਯਾਨ-2 ਦੀ ਸ਼ੁਰੂਆਤ ਲਈ ਸਾਰੇ ਹੀ ਮੈਡਿਊਲ ਤਿਆਰ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 6 ਸਤੰਬਰ ਨੂੰ ਚੰਦਰਮਾ ‘ਤੇ ਲੈਂਡਿੰਗ ਕੀਤੀ ਜਾਵੇਗੀ।
ਓਰਬਿਟਰ ਚੰਦਰਮਾ ਸਤ੍ਹਾ ਤੋਂ 100 ਕਿ.ਮੀ. ਦੀ ਦੂਰੀ ਤੈਅ ਕਰੇਗਾ, ਜਦਕਿ ਵਿਕਰਮ ਦੱਖਣੀ ਪੋਲ ਨਜ਼ਦੀਕ ਸੌਫਟ ਲੈਂੀਡੰਗ ਕਰੇਗਾ ਅਤੇ ਪ੍ਰਗਿਆਨ ਇਨ-ਸਿਤੂ ਪ੍ਰਯੋਗਾਂ ਨੂੰ ਅੰਜਾਮ ਦੇਵੇਗਾ।

ਚੰਦਰਯਾਨ -1, ਜਿਸ ਨੇ ਕਿ ਚੰਦਰਮਾ ਦੀ ਸਤ੍ਹਾ ‘ਤੇ ਪਾਣੀ ਦੀ ਮੌਜੂਦਗੀ ਦੀ ਖੋਜ ਕਰਕੇ ਬਹੁਤ ਸਫ਼ਲਤਾ ਹਾਸਿਲ ਕੀਤੀ ਸੀ, ਨੇ ਕੁੱਲ 11 ਪੇਅਲੋਡਸ ਆਪਣੇ ਨਾਲ ਲਏ ਸਨ।ਜਿੰਨ੍ਹਾਂ ‘ਚੋਂ ਪੰਜ ਭਾਰਤੀ ਤੇ ਪੰਜ ਵਿਦੇਸ਼ੀ ਪੇਅਲੋਡਸ ਸਨ।ਜਿਸ ‘ਚੋਂ ਤਿੰਨ ਯੂਰੋਪ ਅਤੇ 2 ਅਮਰੀਕਾ ਦੇ ਸਨ ਅਤੇ 1 ਬੁਲਗਾਰੀਆ ਦਾ ਸੀ।ਚੰਦਰਯਾਨ-2 ਤਕਨੀਕੀ ਪੱਖੋਂ ਉੱਨਤ ਹੈ ਅਤੇ ਚੰਦਰਮਾ ‘ਤੇ ਜਾਣ ਵਾਲੇ ਸਭ ਤੋਂ ਵਧੀਆ ਅਤੇ ਉੱਨਤ ਮਿਸ਼ਨਾਂ ‘ਚੋਂ ਇੱਕ ਹੋਵੇਗਾ।

ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਕਿਹਾ ਕਿ 6 ਸੰਤਬਰ ਦੇ ਆਸ-ਪਾਸ ਪੰਜ ਲੱਤਾਂ ਵਾਲਾ ਲੈਂਡਰ ਵਿਕਰਮ ਇੱਕ ਵਾਰ ਚੰਦਰਮਾ ‘ਤੇ ਉਤਰ ਜਾਵੇਗਾ ਤਾਂ ਰੋਬੌਟਿਕ ਰੋਵਰ, ਪ੍ਰਗਿਆਨ ਚੰਦਰਮਾ ਦੇ ਆਲੇ ਦੁਆਲੇ ਖੋਜ ਕਾਰਜਾਂ ਨੂੰ ਮੁਕੰਮਲ ਕਰੇਗਾ।ਪ੍ਰਗਿਆਨ ਚੰਦਰਮਾ ਦੀ ਸਤ੍ਹਾ ‘ਤੇ 300-400 ਮੀਟਰ ਚੱਕਰ ਕੱਟੇਗਾ।ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਗਿਆਨ ਚੰਦਰਮਾ ‘ਤੇ ਧਰਤੀ ਦੇ ਦਿਨਾਂ ਅਨੁਸਾਰ 14 ਦਿਨ ਬਿਤਾਏਗਾ ਅਤੇ ਇਸ ਸਮੇਂ ਦੌਰਾਨ ਉਹ ਕਈ ਪ੍ਰਯੋਗਾਂ ਨੂੰ ਪੂਰਾ ਕਰੇਗਾ।ਰੋਵਰ ਸਾਰੇ ਡਾਟੇ ਦਾ ਵਿਸ਼ਲੇਸ਼ਣ ਕਰੇਗਾ ਅਤੇ ਓਰਬਿਟਰ ਜ਼ਰੀਏ 15 ਮਿੰਟ ਦੇ ਅੰਦਰ ਵਾਪਸ ਧਰਤੀ ‘ਤੇ ਡਾਟਾ ਅਤੇ ਚਿੱਤਰ ਭੇਜੇਗਾ।3,800 ਕਿਲੋਗ੍ਰਾਮ ਵਾਲਾ ਇਹ ਪੁਲਾੜ ਵਾਹਨ ਓਰਬਿਟਰ ਸਮੇਤ 100 ਕਿ.ਮੀ. ਦੀ ਦੂਰੀ ਤੋਂ ਚੰਦਰਮਾ ਦਾ ਚੱਕਰ ਪੂਰਾ ਕਰੇਗਾ।

ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਇਹ ਮਿਸ਼ਨ ਬਹੁਤ ਹੀ ਗੁੰਝਲਦਾਰ ਅਤੇ ਅਹਿਮ ਮਿਸ਼ਨ ਹੈ।ਇਸਰੋ ਨੇ ਜਨਵਰੀ ‘ਚ ਕਿਹਾ ਸੀ ਕਿ ਉਹ ਅਜਿਹੇ ਸਥਾਨ ‘ਤੇ ਉਤਰਨ ਜਾ ਰਹੇ ਹਨ ਜਿੱਥੇ ਕਿ ਪਹਿਲਾਂ ਕਿਸੇ ਨੇ ਵੀ ਲੈਂਡਿੰਗ ਨਹੀਂ ਕੀਤੀ ਹੈ।ਇਹ ਹਿੱਸਾ ਚੰਦਰਮਾ ਦੇ ਦੱਖਣੀ ਧੁਰੇ ‘ਤੇ ਹੈ।ਇਸ ਖੇਤਰ ਬਾਰੇ ਅਜੇ ਕਿਸੇ ਨੇ ਖੋਜ ਨਹੀਂ ਕੀਤੀ ਹੈ।ਚੰਦਰਯਾਨ-2 ਆਪਣੇ ਪਿਛਲੇ ਚੰਦਰਯਾਨ-1 ਮਿਸ਼ਨ ਤੋਂ ਉੱਨਤ ਮਿਸ਼ਨ ਹੈ।ਚੰਦਰਯਾਨ ਮਿਸ਼ਨ ਲਗਭਗ 10 ਸਾਲ ਪਹਿਲਾਂ ਸ਼ੁਰੂ ਹੋਇਆ ਸੀ।

ਜੇਕਰ ਭਾਰਤ ਸਫ਼ਲਤਾਪੂਰਵਕ ਚੰਦਰਯਾਨ-2 ਮਿਸ਼ਨ ਨੂੰ ਦਾਗ ਲੈਂਦਾ ਹੈ ਤਾਂ ਅਜਿਹਾ ਕਰਨ ਵਾਲਾ ਉਹ ਚੌਥਾ ਮੁਲਕ ਹੋਵੇਗਾ।ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਨੇ ਇਹ ਸਫ਼ਲਤਾ ਹਾਸਿਲ ਕੀਤੀ ਹੈ।ਇਜ਼ਰਾੲਲਿ ਵੱਲੋਂ ਵੀ ਚੰਦਰਮਾ ਮਿਸ਼ਨ ਲਈ ਪੁਲਾਂਘ ਪੱਟੀ ਗਈ ਸੀ ਪਰ ਉਹ ਅਸਫਲ ਰਿਹਾ।ਭਾਰਤ ਵੱਲੋਂ ਚੰਦਰਯਾਨ ਮਿਸ਼ਨ-2 ਤਹਿਤ ਚੰਦਰਮਾ ਦੇ ਦੱਖਣੀ ਧੁਰੇ ‘ਤੇ ਪੁਲਾੜ ਵਾਹਨ ਨੂੰ ਉਤਰਾਨ ਦੀ ਯੋਜਨਾ ਹੈ ਅਤੇ ਇਸ ਤੋਂ ਪਹਿਲਾਂ ਚੀਨ ਵੱਲੋਂ ਅਜਿਹਾ ਕਰਨ ਦਾ ਯਤਨ ਕੀਤਾ ਗਿਆ ਸੀ।
ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸਾਲ ਜਨਵਰੀ ਮਹੀਨੇ ਚੀਨ ਨੇ Chang’e 4 ਪੁਲਾੜ ਵਾਹਨ ‘ਡਾਰਕ ਸਾਈਡ’ ‘ਤੇ ਉਤਾਰਿਆ ਸੀ।

ਚੰਦਰਯਾਨ-2 ਦੀ ਸਫ਼ਲਤਾ ਨਾਲ ਇਸਰੋ ਦੀ ਸਮਰੱਥਾ ਨੂੰ ਵਧੇਰੇ ਮਜ਼ਬੂਤੀ ਮਿਲੇਗੀ।ਭਾਰਤੀ ਪੁਲਾੜ ਖੋਜ ਸੰਗਠਨ ਪਹਿਲਾਂ ਹੀ ਪੁਲਾੜ ਖੇਤਰ ‘ਚ ਆਪਣੀ ਕਾਰਗੁਜ਼ਾਰੀ ਸਦਕਾ ਨਾਮਣਾ ਖੱਟ ਰਿਹਾ ਹੈ।

ਸਕ੍ਰਿਪਟ: ਯੋਗੇਸ਼ ਸੂਦ, ਪੱਤਰਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ