ਐਸ.ਸੀ.ਓ ਵਿਦੇਸ਼ ਮੰਤਰੀਆਂ ਦੀ ਬੈਠਕ
ਵਿਦੇਸ਼ ਮਾਮਲਿਆਂ ਦੇ ਮੰਤਰੀ, ਸੁਸ਼ਮਾ ਸਵਰਾਜ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸ.ਸੀ.ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਬਿਸ਼ਕੇਕ, ਕਿਰਗਿਜ਼ਸਤਾਨ ਦਾ ਦੌਰਾ ਕੀਤਾ। ਵਿਦੇਸ਼ ਮਾਮਲਿਆਂ ਦੇ ਮੌਜੂਦਾ ਮੰਤਰੀ ਦਾ ਇਹ ਆਖਰੀ ਵਿਦੇਸ਼ ਦੌਰਾ ਸੀ। ਭਾਰਤੀ ਆਮ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਤੋਂ ਇਕ ਦਿਨ ਪਹਿਲਾਂ, ਉਨ੍ਹਾਂ ਦੀ ਫੇਰੀ ਨੇ ਦਰਸਾਇਆ ਕਿ ਭਾਰਤ ਲਈ ਐਸ.ਸੀ.ਓ. ਅਤਿਅੰਤ ਮਹੱਤਵਪੂਰਣ ਹੈ। ਸਾਲਾਂ ਦੌਰਾਨ, ਭਾਰਤੀ ਨੇਤਾ ਐਸ.ਸੀ.ਓ. ਦੀ ਬੈਠਕ ਵਿਚ ਸਮਰਪਿਤ ਰੂਪ ‘ਚ ਸ਼ਾਮਿਲ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2015 ਦੀ ਰੂਸ ਦੇ ਊਫ਼ਾ 'ਚ 15ਵੇਂ ਐਸ.ਸੀ.ਓ. ਸਿਖਰ ਸੰਮੇਲਨ ਤੋਂ ਬਾਅਦ ਐਸ.ਸੀ.ਓ. ਸਿਖਰ ਸੰਮੇਲਨ 'ਚ ਹਿੱਸਾ ਲੈ ਰਹੇ ਹਨ।
ਪਿਛਲੇ ਸਾਲ, ਸ਼੍ਰੀਮਤੀ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨ ਵਿਚ ਉਨ੍ਹਾਂ ਦੀ ਐਸ.ਸੀ.ਓ. ਮੀਟਿੰਗਾਂ ਵਿਚ ਹਿੱਸਾ ਲਿਆ। ਡੋਕਲਾਮ ਦੇ ਅੜਿੱਕੇ ਤੋਂ ਬਾਅਦ ਚੀਨੀ ਹਮਰੁਤਬਾਕਾਰਾਂ ਨਾਲ ਜੁੜਨ ਅਤੇ ਬਹੁ-ਪੱਖੀ ਸੈਟਿੰਗਾਂ ਵਿੱਚ ਕੇਂਦਰੀ ਏਸ਼ੀਆ ਅਤੇ ਰੂਸ ਤੱਕ ਪਹੁੰਚ ਕਰਨ ਲਈ ਬੈਠਕਾਂ ਨੇ ਇੱਕ ਪਲੇਟਫਾਰਮ ਮੁਹੱਈਆ ਕੀਤਾ ਸੀ। 2019 ਐਸ.ਸੀ.ਓ. ਦੀ ਬੈਠਕ ਦੇ ਮੌਕੇ 'ਤੇ, ਭਾਰਤੀ ਵਿਦੇਸ਼ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਮੁਲਾਕਾਤ ਕੀਤੀ ਅਤੇ ਵੁਹਾਨ ਇਨਫੋਰਮਲ ਸੰਮੇਲਨ ਦੇ ਦੌਰਾਨ ਸਹਿਮਤ ਹੋਏ ਸਿਧਾਂਤਾਂ ਦੀ ਪਾਲਣਾ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਜੂਨ 2017 ਵਿਚ ਭਾਰਤ ਨੂੰ ਇਕ ਪੂਰਨ ਮੈਂਬਰ ਵਜੋਂ ਐਸ.ਸੀ.ਓ. ਵਿਚ ਸ਼ਾਮਲ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਦੀ ਮੈਂਬਰਸ਼ਿਪ ਦੇ ਨਾਲ, ਐਸ.ਸੀ.ਓ. ਯੂਰੇਸ਼ੀਅਨ ਦਾ ਆਕਾਰ ਲੈ ਕੇ ਭਾਰਤੀ ਉਪ-ਮਹਾਂਦੀਪ ਵਿਚ ਫੈਲ ਰਿਹਾ ਹੈ। ਐਸ.ਸੀ.ਓ. ਦੇ ਅੰਦਰ ਨਿਯਮਤ ਅੰਤਰ-ਸੰਵਾਦ ਵੱਖ-ਵੱਖ ਪੱਧਰਾਂ 'ਤੇ ਮਿਲਦੇ ਹਨ।
ਐਸ.ਸੀ.ਓ. ਵਿੱਚ ਭਾਰਤ ਦੀ ਮੈਂਬਰਸ਼ਿਪ ਵਲੋਂ 'ਸੰਪਰਕ ਕੇਂਦਰੀ ਏਸ਼ੀਆ' ਨੀਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਅਫ਼ਗਾਨਿਸਤਾਨ ਅਤੇ ਈਰਾਨ ਐਸ.ਸੀ.ਓ. ਵਿਚ ਨਿਰੀਖਕ ਹਨ। ਆਪਣੇ ਸੰਬੋਧਨ 'ਚ, ਸ਼੍ਰੀਮਤੀ ਸਵਰਾਜ ਨੇ ਅਫ਼ਗਾਨਿਸਤਾਨ 'ਚ ਸ਼ਾਂਤੀ ਵਾਰਤਾ ਦੀ ਸੁਚੱਜਤਾ ਨੂੰ ਯਕੀਨੀ ਬਣਾਉਣ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ 'ਐਸ.ਸੀ.ਓ. ਅਫਗਾਨਿਸਤਾਨ ਸੰਪਰਕ ਗਰੁੱਪ' ਪ੍ਰਕਿਰਿਆ ਨੂੰ ਭਾਰਤ ਦੀ ਪੂਰੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਸੰਪਰਕ ਸਮੂਹ ਦੀਆਂ ਅਗਲੇਰੀਆਂ ਕਾਰਵਾਈਆਂ ਦੇ ਡਰਾਫਟ ਰੋਡਮੈਪ ਦੇ ਮੁਢਲੇ ਸਿੱਟੇ ਲਈ ਕਿਹਾ। ਖੇਤਰੀ ਹਿੱਸੇਦਾਰਾਂ ਦੇ ਸਾਂਝੇ ਸਮਰਥਨ ਅਤੇ ਸਮੂਹਿਕ ਯਤਨਾਂ ਦੇ ਬਿਨਾ, ਪ੍ਰਕਿਰਿਆ ਵਿਅਰਥ ਸਾਬਤ ਹੋਵੇਗੀ ਅਤੇ ਕੋਈ ਹੱਲ ਲੰਬਾ ਸਮਾਂ ਨਹੀਂ ਚੱਲੇਗਾ। ਭਾਰਤ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਲਈ ਖੇਤਰੀ ਸਹਿਯੋਗ ਵਾਸਤੇ ਐਸ.ਸੀ.ਓ. ਨੂੰ ਇਕ ਪਲੇਟਫਾਰਮ ਵਜੋਂ ਦੇਖਦਾ ਹੈ।
ਐਸ.ਸੀ.ਓ. ਵਿਚ ਭਾਰਤ ਦੇ ਸ਼ਾਮਲ ਹੋਣ ਨਾਲ ਅੱਤਵਾਦ ਵਿਰੁੱਧ ਖੇਤਰੀ ਲੜਾਈ ਪ੍ਰਤੀ ਭੂਮਿਕਾ ਅਹਿਮ ਹੋ ਗਈ ਹੈ। ਪੁਲਵਾਮਾ ਦੇ ਫਰਵਰੀ 2019 ਦੇ ਹਮਲੇ ਤੋਂ ਬਾਅਦ, ਭਾਰਤ ਅੱਤਵਾਦ ਵਿਰੁੱਧ ਲੜਾਈ ਵਿਚ ਵਧੇਰੇ ਸਰਗਰਮ ਹੋ ਗਿਆ ਹੈ। ਐਸ.ਸੀ.ਓ. ਦੇ ਅੰਗ, ਖੇਤਰੀ ਅੱਤਵਾਦ ਵਿਰੋਧੀ ਢਾਂਚਾ (ਰੈਟਸ) ਤਿੰਨ ਬੁਰਾਈਆਂ ਅੱਤਵਾਦ, ਵੱਖਵਾਦ ਅਤੇ ਕੱਟੜਤਾ ਨਾਲ ਨਜਿੱਠਣ ਲਈ ਸਥਾਪਿਤ ਕੀਤਾ ਗਿਆ ਸੀ। ਭਾਰਤ ਨੇ ਐਸ.ਸੀ.ਓ. ਦੇ ਸਲਾਨਾ ਅਭਿਆਸ, 'ਪੀਸ ਮਿਸ਼ਨ' ਵਿਚ ਹਿੱਸਾ ਲਿਆ ਹੈ। ਭਾਰਤ ਲਈ, ਐਸ.ਸੀ.ਓ. ਦਾ ਹਿੱਸਾ ਹੋਣ ਦੇ ਲਈ ਮੁੱਖ ਉਦੇਸ਼ਾਂ ਵਿਚੋਂ ਇਕ ਇਹ ਹੈ ਕਿ ਇਸ ਇਲਾਕੇ ਵਿਚ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਨੂੰ ਮਜ਼ਬੂਤ ਕੀਤਾ ਜਾਵੇ।
ਭਾਰਤ ਇਸ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸੰਪਰਕ ਅਤੇ ਕੰਮ ਕਰਨ ਲਈ ਵਚਨਬੱਧ ਹੈ। ਵਿਦੇਸ਼ ਮੰਤਰੀ ਨੇ ਅੰਤਰ-ਖੇਤਰੀ ਸੰਪਰਕ ਦੀ ਪ੍ਰਾਪਤੀ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੀ ਵਚਨਬੱਧਤਾ ਇਸ ਲਈ ਦਿਖਾਈ ਦਿੰਦੀ ਹੈ ਕਿਉਂਕਿ ਇਹ ਇੰਟਰਨੈਸ਼ਨਲ ਨਾਰਥ-ਸਾਊਥ ਟ੍ਰਾਂਸਪੋਰਟ ਕੌਰੀਡੋਰ ਵਰਗੀਆਂ ਕਨੈਕਟੀਵਿਟੀ ਪ੍ਰੋਜੈਕਟਾਂ, ਛਾਬਹਾਰ ਬੰਦਰਗਾਹ; ਅਸ਼ਗਬੱਤ ਸਮਝੌਤਾ; ਅਤੇ ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣ ਹਾਈਵੇਅ ਵਿਚ ਸ਼ਾਮਲ ਹੈ। ਹਾਲਾਂਕਿ, ਚੀਨ ਦੇ ਬੇਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਇਸ ਦੇ ਮੌਜੂਦਾ ਰੂਪ ਵਿਚ ਭਾਰਤ ਦੀ ਵਿਦੇਸ਼ ਨੀਤੀ ਤਰਜੀਹਾਂ ਲਈ ਇੱਕ ਚੁਣੌਤੀ ਹੈ। ਭਾਰਤ '' ਸ਼ਮੂਲੀਅਤ, ਟਿਕਾਊ ਅਤੇ ਪਾਰਦਰਸ਼ੀ ਪਹਿਲਕਦਮੀਆਂ ਦੀ ਮੰਗ ਕਰ ਰਿਹਾ ਹੈ ਅਤੇ ਦੇਸ਼ ਨੂੰ ਸੱਤਾਧਾਰੀ ਅਤੇ ਖੇਤਰੀ ਏਕਤਾ ਦੇ ਸਿਧਾਂਤਾਂ ਦਾ ਆਦਰ ਕਰਨ ਲਈ ਬੇਨਤੀ ਕਰਦਾ ਹੈ।''
ਐਸ.ਸੀ.ਓ. ਨੇ ਭਾਰਤ ਨੂੰ ਸਿਰਫ ਕੇਂਦਰੀ ਏਸ਼ੀਆਈ ਦੇਸ਼ਾਂ ਨੂੰ ਹੀ ਨਹੀਂ ਬਲਕਿ ਰੂਸ ਅਤੇ ਚੀਨ ਵਰਗੇ ਦੋ ਵੱਡੇ ਏਸ਼ੀਆਈ ਦੇਸ਼ਾਂ ਨੂੰ ਵੀ ਸ਼ਾਮਲ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕੀਤਾ ਹੈ। ਯੂਰੇਸ਼ੀਅਨ ਖੇਤਰ ਵਿੱਚ ਕਈ ਅੰਤਰਰਾਸ਼ਟਰੀ ਚੁਣੌਤੀਆਂ ਅੱਤਵਾਦ, ਸੰਪਰਕ ਦੀ ਘਾਟ, ਖੇਤਰੀ ਸ਼ਾਂਤੀ ਅਤੇ ਸਥਿਰਤਾ ਅਤੇ ਧੀਮੀ ਖੇਤਰੀ ਆਰਥਿਕ ਏਕਤਾ ਗਤੀ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਐਸ.ਸੀ.ਓ. ਨਾਲ ਭਾਰਤ ਦੀ ਮਜ਼ਬੂਤ ਸ਼ਮੂਲੀਅਤ ਦੀ ਸੰਭਾਵਨਾ ਪਹਿਲਾਂ ਨਾਲੋਂ ਵੀ ਵਧੀਆ ਹੈ।
ਸਾਲਾਂ ਦੌਰਾਨ, ਐਸ.ਸੀ.ਓ. ਨੇ ਆਪਣੇ ਆਪ ਨੂੰ ਇੱਕ ਮਜ਼ਬੂਤ ਖੇਤਰੀ ਸਮੂਹ ਵਜੋਂ ਸਥਾਪਿਤ ਕੀਤਾ ਹੈ। ਇਹ ਉਨ੍ਹਾਂ ਮੁਲਕਾਂ ਨੂੰ ਪਲੇਟਫਾਰਮ ਪ੍ਰਦਾਨ ਕਰਦਾ ਹੈ ਜੋ ਵਿਭਿੰਨ ਰੁਚੀਆਂ ਨਾਲ ਸੰਵਾਦ ਰਚਾਉਣ ‘ਚ ਵਿਅਸਤ ਹਨ। ਭਾਰਤ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਐਸ.ਸੀ.ਓ. ਦੀ ਛਾਂ ਅਧੀਨ ਹੋਰ ਦੇਸ਼ਾਂ ਨਾਲ ਸਰਗਰਮੀ ਨਾਲ ਰੁੱਝੇ ਰਹਿਣ ਲਈ ਵਚਨਬੱਧ ਹੈ।
ਸਕਿ੍ਰਪਟ: ਸਨਾ ਹਾਸ਼ਮੀ
ਅਨੁਵਾਦਕ- ਨਿਤੇਸ਼
Comments
Post a Comment