ਭਾਰਤ ਇੱਕ ਵਿਸ਼ਵਸ਼ਕਤੀ ਬਣਨ ਦੀ ਰਾਹ ‘ਤੇ

ਜਦੋਂ ਵੀ ਕਿਸੇ ਵੀ ਤਰ੍ਹਾਂ ਦੇ ਫ਼ੈਸਲੇ ਲੈਣ ਲੱਗਿਆ ਉੱਚ ਪੱਧਰੀ ਟੀਚੇ ਮਿੱਥਣ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੀਸ ਨਹੀਂ ਕਰ ਸਕਦਾ ਹੈ।ਇਹ ਉਦੋਂ ਪ੍ਰਗਟ ਹੋਇਆ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਜੀ ਵਾਰ ਸੱਤਾ ‘ਚ ਆਈ ਸਰਕਾਰ ਨਵੀਂ ਊਰਜਾ ਨਾਲ ਨਵੇਂ ਭਾਰਤ ਦੀ ਸਿਰਜਣਾ ਲਈ ਨਵੀਂ ਯਾਤਰਾ ਨੂੰ ਤੈਅ ਕਰੇਗੀ।ਪੀਐਮ ਮੋਦੀ ਵੱਲੋਂ ਇਹ ਬਿਆਨ ਸੰਸਦ ਦੇ ਕੇਂਦਰੀ ਹਾਲ ‘ਚ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਕਿਹਾ ਕਿ 2022 ਤੱਕ ਭਾਰਤੀਆਂ ਦੇ ਸੁਪਨਿਆਂ ਦੇ ਭਾਰਤ ਨੂੰ ਖੜ੍ਹਾ ਕੀਤਾ ਜਾਵੇਗਾ।ਇਹ ਸੁਪਨਾ ਸਿਰਫ ਗੁਣਵੱਤਾ ਸਿਹਤ ਸੰਭਾਲ, ਸਿੱਖਿਆ, ਰਿਹਾਇਸ਼ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਅਗਲੇ 3 ਸਾਲਾਂ ਤੱਕ ਭਾਰਤ ਵਾਸੀਆਂ ਨੂੰ ਪ੍ਰਦਾਨ ਕਰਨ ਤੱਕ ਹੀ ਸੀਮਤ ਨਹੀਂ ਹੈ ਬਲਕਿ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਵੱਖਰੀ ਉੱਚਾਈ ‘ਤੇ ਪਹੁੰਚਾਉਣਾ ਵੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਨਾਅਰੇ ਨੂੰ ਪੇਸ਼ ਕੀਤਾ, ਜੋ ਸੀ “ਨਾਰਾ” (NARA) ਭਾਵ (National Ambition+Regional Aspirations)। ਵਿਆਪਕ ਤੌਰ ‘ਤੇ ਇਸ ਨਾਅਰੇ ‘ਚ ਉਹ ਸਾਰੇ ਤੱਥ ਛੁਪੇ ਹੋਏ ਹਨ ਜੋ ਕਿ ਭਵਿੱਖ ‘ਚ ਇਕ ਵਿਕਸਤ ਦੇਸ਼ ਵੱਜੋਂ ਉਭਰਨ ਦੇ ਭਾਰਤ ਦੇ ਸੁਪਨੇ ਦੇ ਅਨੁਕੂਲ ਹਨ।ਭਾਰਤ ਦੇ ਨਵੀਨਤਾ ਅਤੇ ਵਿਿਗਆਨਕ ਗਿਆਨ ਦੇ ਕੇਂਦਰ ਵੱਜੋਂ ਸਥਾਪਿਤ ਹੋਣ ਦੇ ਭਾਰਤ ਦੇ ਖਾਕੇ ਨੂੰ ਵੀ ਇਹ ਨਾਅਰਾ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਵਿਸ਼ਵ ਦੀ ਸ਼ਕਤੀਸ਼ਾਲੀ ਆਵਾਜ਼ ਬਣਨ ਲਈ ਦੇਸ਼ ਦੀ ਰਣਨੀਤੀ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਇਹ ਸਭ ਹਕੀਕਤ ‘ਚ ਤਬਦੀਲ ਹੋ ਜਾਵੇ, ਭਾਰਤ ਨੂੰ ਲੋਕ ਪੱਖੀ ਸਕੀਮਾਂ ਮਿਸਾਲਨ ਉਜਵੱਲ, ਆਯੂਸ਼ਮਾਨ ਭਾਰਤ ਅਤੇ ਹੋਰ ਯੋਜਨਾਵਾਂ ਦੇ ਵਿਸਥਾਰ ਦੀ ਲੋੜ ਹੈ।ਇੰਨ੍ਹਾਂ ਕਲਿਆਣਕਾਰੀ ਪ੍ਰੋਗਰਾਮਾਂ ਦੀ ਮਦਦ ਨਾਲ ਭਾਰਤ ਨੂੰ ਆਪਣੇ ਆਰਥਿਕਤਾ ਦੇ ਪਹੀਏ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਅਗਲੇ ਪੰਜ ਸਾਲਾਂ ‘ਚ ਇਹ 5 ਟ੍ਰਿਲੀਅਨ ਡਾਲਰ ਦਾ ਆਰਥਿਕ ਸਮੂਹ ਬਣ ਜਾਵੇ ਅਤੇ 2030 ਤੱਕ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਕੇ ਉਭਰੇ। ਇਸ ਤੋਂ ਭਾਵ ਹੈ ਕਿ ਭਾਰਤ ਦੀ ਜੀ.ਡੀ.ਪੀ. 10 ਟ੍ਰਿਲੀਅਨ ਡਾਲਰ ਤੱਕ ਪਹੁੰਚੇਗੀ।

ਦੱਸਣਯੋਗ ਹੈ ਕਿ ਜੇਕਰ ਆਰਥਿਕ ਅਤੇ ਨਿਵੇਸ਼ਕ ਪੱਧਰ ਨੂੰ ਉੱਚਾ ਚੁੱਕਣਾ ਪੀਐਮ ਮੋਦੀ ਦੇ ਨਵੇਂ ਭਾਰਤ ਦੇ ਸੁਪਨੇ ਦਾ ਇੱਕ ਪਹਿਲੂ ਹੈ ਤਾਂ ਦੂਜੇ ਪਾਸੇ ਭਾਰਤ ਦਾ ਕੂਟਨੀਤਕ , ਸਿਆਸੀ ਅਤੇ ਰਣਨੀਤਕ ਪੱਧਰ ‘ਤੇ ਵਿਸਥਾਰ ਕਰਨਾ ਵੀ ਉਨ੍ਹਾਂ ਦੇ ਸੁਪਨੇ ਦਾ ਇੱਕ ਹੋਰ ਪਹਿਲੂ ਹੈ।ਸ੍ਰੀ ਮੋਦੀ ਨੇ ਵਾਰ-ਵਾਰ ਕਿਹਾ ਹੈ ਕਿ ਅਗਲੇ ਪੰਜ ਸਾਲ ਭਾਰਤ ਲਈ ਬਹੁਤ ਮਹੱਤਵਪੂਰਨ ਹੋਣਗੇ, ਜਿਵੇਂ ਕਿ 1942 ਤੋਂ 1947 ਦੇ ਦਰਮਿਆਨ ਸੀ।ਉਨ੍ਹਾਂ ਕਿਹਾ ਕਿ ਇਹ ਪੰਜ ਸਾਲ ਵਿਸ਼ਵ ਪੱਧਰ ‘ਤੇ ਭਾਰਤ ਦੀ ਸਹੀ ਸਥਿਤੀ ਨੂੰ ਮੁੜ ਹਾਸਿਲ ਕਰਨ ਦਾ ਸਮਾਂ ਹੋਵੇਗਾ।ਇਹ ਸਮਾਂ ਬਹੁਤ ਅਹਿਮ ਸੀ , ਜਦੋਂ ਵੱਖ-ਵੱਖ ਤਬਕੇ, ਖੇਤਰਾਂ ਅਤੇ ਜ਼ਿਿਲ੍ਹਆਂ ਦੇ ਲੋਕਾਂ ਨੇ ਬ੍ਰਿਿਟਸ਼ ਰਾਜ ਨੂੰ ਖ਼ਤਮ ਕਰਨ ਲਈ ਮਿਲ ਕੇ ਆਵਾਜ਼ ਬੁਲੰਦ ਕੀਤੀ ਸੀ।ਮੌਜੂਦਾ ਸਮੇਂ ‘ਚ ਵੀ ਭਾਰਤ ਨੂੰ ਮੁੜ ਉਹੋ ਜਿਹੀ ਭਾਵਨਾ ਦੀ ਲੋੜ ਹੈ ਤਾਂ ਜੋ ਭਾਰਤ ਆਪਣੀਆਂ ਮੁਸ਼ਕਲਾਂ ਤੋਂ ਨਿਜ਼ਾਤ ਹਾਸਿਲ ਕਰਕੇ ਵਿਸ਼ਵ ਪੱਧਰ ‘ਤੇ ਸਹੀ ਸਥਿਤੀ ਨੂੰ ਪਾ ਸਕੇ।

ਲੋਕ ਕੇਂਦਰਿਤ ਪ੍ਰੋਗਰਾਮਾਂ ਨੂੰ ਹਕੀਕੀ ਜਾਮਾਂ ਪਵਾਉਣ ਲਈ ਸਹੀ ਕਦਮ ਅਤੇ ਸਹੀ ਇਰਾਦੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।ਇਸੇ ਤਰ੍ਹਾਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਦੁਨੀਆ ਭਰ ਦੇ ਸਿਆਸੀ ਅਤੇ ਕੂਟਨੀਤਕ ਮੰਚਾਂ ‘ਤੇ ਉੱਚਿਤ ਜ਼ੋਰ ਪਾਉਣ ਦੀ ਜ਼ਰੂਰਤ ਹੈ।ਇਸ ਸੰਦਰਭ ‘ਚ ਬਿਸ਼ੇਕ ਵਿਖੇ ਸੰਘਾਈ ਸਹਿਕਾਰਤਾ ਸੰਗਠਨ ਦੀ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਦੌਰਾਨ ਨਵੀਂ ਦਿੱਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਵਿਆਪਕ ਸੁਧਾਰਾਂ ਲਈ ਸਮਰਥਨ ਦੀ ਮੰਗ ਕੀਤੀ ਤਾਂ ਜੋ ਸੁਰੱਖਿਆ ਕੌਂਸਲ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪ੍ਰਤੀਨਿਧੀ ਬਣਾਇਆ ਜਾ ਸਕੇ।ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਕੌਂਸਲ ਦੇ ਵਿਸਥਾਰ ਦੀ ਮੰਗ ਕਰਨ ਵਾਲੇ ਮੁਲਕਾਂ ‘ਚ ਭਾਰਤ ਮੋਹਰੀ ਰਿਹਾ ਹੈ।ਪਰ 1-2 ਦੇਸ਼ ਮੌਜੂਦਾ ਪ੍ਰਣਾਲੀ ‘ਚ ਤਬਦੀਲੀ ਲਿਆਉਣ ਦੇ ਵਿਰੁੱਧ ਹਨ।ਹਾਲਾਂਕਿ ਭਾਰਤ ਦਾ ਆਰਥਿਕ ਹਾਸ਼ੀਏ ਅਤੇ ਪੀਐਮ ਮੋਦੀ ਦੇ ਆਲਮੀ ਪੱਧਰ ਦੇ ਆਗੂਆਂ ਨਾਲ ਨਿੱਜੀ ਸਾਂਝ ‘ਚ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਸੁਧਾਰਾਂ ਦੇ ਮੁੱਦੇ ਨੂੰ ਚੁੱਕਣ ‘ਚ ਭਾਰਤ ਨੂੰ ਕਿਸੇ ਹੱਦ ਤੱਕ ਸਫ਼ਲਤਾ ਮਿਲਣੀ ਸ਼ੁਰੂ ਹੋਈ।

ਦੁਨੀਆ ਦੇ ਇੱਕ ਜ਼ਿੰਮੇਵਾਰ ਮੁਲਕ ਵੱਜੋਂ ਭਾਰਤ ਨੇ ਕਈ ਅਹਿਮ ਮੁੱਦਿਆਂ ‘ਤੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ।ਇੰਨ੍ਹਾਂ ਮਸਲਿਆਂ ‘ਚ ਵਾਤਾਵਰਣ ਨਾਲ ਸੰਬੰਧਿਤ ਮੁੱਦੇ, ਜਲਵਾਯੂ ਪਰਿਵਰਤਨ, ਊਰਜਾ ਆਦਿ ਸ਼ਾਮਿਲ ਹਨ।ਜਲਵਾਯੂ ਨਿਆਂ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਨੇ ਅੰਤਰਰਾਸ਼ਟਰੀ ਸੋਲਰ ਗੱਠਜੋੜ ਦੀ ਅਗਵਾਈ ਕਰਨ ਲਈ ਸਹਿਮਤੀ ਪ੍ਰਗਟ ਕੀਤੀ।ਆਈ.ਏ.ਐਸ. ਦਾ ਉਦੇਸ਼ ਸੌਰ ਊਰਜਾ ਦਾ ਵਿਕਾਸ ਅਤੇ ਜੈਵਿਕ ਈੰਧਨ ‘ਤੇ ਨਿਰਭਰਤਾ ਨੂੰ ਘਟਾਉਣਾ ਹੈ।ਨਵੇਂ ਭਾਰਤ ਦੀ ਇੱਛਾ ਇਸ ਟੀਚੇ ਨੂੰ ਪੂਰਾ ਕਰਨ ‘ਚ ਮਦਦਗਾਰ ਹੋਵੇਗੀ।
ਭਾਰਤ ਕਈ ਦੇਸ਼ਾਂ ਦੇ ਅੰਤਰਰਾਸ਼ਟਰੀ ਮਾਮਲਿਆਂ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।ਨਵੀਂ ਦਿੱਲੀ ਦਾ ‘ਵਾਸੂਦੇਵਾਕੁਟੰਭਕਮ’ ਦ੍ਰਿਸ਼ਟੀਕੋਣ ਇਸ ਦੇ ਵਿਦੇਸ਼ ਨੀਤੀ ਦੇ ਉਦੇਸ਼ ਨੂੰ ਭਲੀ ਭਾਂਤੀ ਪੇਸ਼ ਕਰਦਾ ਹੈ।

ਸਕ੍ਰਿਪਟ: ਸ਼ੰਕਰ ਕੁਮਾਰ, ਸੀਨੀਅਰ ਪੱਤਰਕਾਰ

ਅਨੁਵਾਦਕ: ਸੁਮੀਤ ਸੈਣੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ