ਭਾਰਤ ‘ਚ ਮਜ਼ਬੂਤ ਸਰਕਾਰ ਲਈਆਂ ਪਈਆਂ ਵੋਟਾਂ

ਭਾਰਤੀ ਜਨਤਾ ਪਾਰਟੀ, ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਗੱਠਜੋੜ , ਐਨ.ਡੀ.ਏ. ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ।900 ਮਿਲੀਅਨ ਤੋਂ ਵੀ ਵੱਧ ਵੋਟਰਾਂ ਵੱਲੋਂ ਆਪਣੇ ਜਮਹੂਰੀ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ ਭਾਜਪਾ ਦੇ ਨਾਂਅ ਦੇ ਜਿੱਤ ਦਾ ਫ਼ਤਵਾ ਜਾਰੀ ਕੀਤਾ ਹੈ।35 ਸਾਲਾਂ ‘ਚ ਪਹਿਲੀ ਵਾਰ ਹੈ ਕਿ ਕਿਸੇ ਇਕ ਪਾਰਟੀ ਨੇ ਆਪਣੇ ਦਮ ‘ਤੇ 303 ਸੀਟਾਂ ਹਾਸਿਲ ਕੀਤੀਆਂ ਹਨ।ਇਹ ਇੱਕ ਨਵਾਂ ਇਤਿਹਾਸ ਦੀ ਸਿਰਜਣਾ ਹੈ।ਐਨ.ਡੀ.ਏ. ਨੇ ਚੋਣਾਂ ‘ਚ ਕੁੱਲ 352 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ।ਜਿਸ ਨਾਲ ਮੋਦੀ ਪੂਰਨ ਬਹੁਮਤ ਨਾਲ ਮੁੜ ਦੂਜੀ ਵਾਰ ਸੱਤਾ ਸੰਭਾਲਣਗੇ।ਉਨ੍ਹਾਂ ਦੇ ਰਾਸ਼ਟਰਵਾਦ ਦੇ ਸੰਦੇਸ਼, ਸੁਰੱਖਿਆ, ਹਿੰਦੂਤਵ ਅਤੇ ਨਵੇਂ ਭਾਰਤ ਦੇ ਮਿਸ਼ਨ ਨੂੰ ਦੇਸ਼ ਦੇ ਵੱਡੀ ਗਿਣਤੀ ਵੋਟਰਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ।

17ਵੀਂ ਲੋਕ ਸਭਾ ਸੱਤ ਗੇੜ੍ਹਾਂ ‘ਚ ਮੁਕੰਮਲ ਹੋਈ, ਜਿਸ ‘ਚ ਭਾਜਪਾ ਨੂੰ ਭਾਰਤੀ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ।ਭਾਜਪਾ ਨੇ ਪੱਛਮੀ ਬੰਗਾਲ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿਖੇ ਵੀ ਆਪਣੀ ਹੋਂਦ ਨੂੰ ਮਜ਼ਬੂਤ ਕੀਤਾ ਹੈ ਜਦਕਿ ਇੱਥੇ ਭਾਜਪਾ ਕੋਲ ਕੋਈ ਮਜ਼ਬੂਤ ਉਮੀਦਵਾਰ ਨਹੀਂ ਸੀ।

ਭਾਰਤੀ ਨੈਸ਼ਨਲ ਕਾਂਗਰਸ ਜੋ ਕਿ ਭਾਰਤ ਦੀ ਪ੍ਰਮੁੱਖ ਵਿਰੋਧੀ ਧਿਰ ਹੈ, ਨੂੰ ਮੁਦੇ ਮੂੰਹ ਦੀ ਖਾਣੀ ਪਈ।ਕਾਂਘਰਸ ਦੀ ਅਘਵਾਈ ਵਾਲੀ ਯੂ.ਪੀ.ਏ. ਨੂੰ ਇਸ ਵਾਰ ਦੀਆਂ ਚੋਣਾਂ ‘ਚ ਸਿਰਫ 86 ਸੀਟਾਂ ਹੀ ਹਾਸਿਲ ਹੋੲਆਂ ਹਨ।ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਏ ਅਤੇ ਇੱਥੋਂ ਭਾਜਪਾ ਦੀ ਸਮ੍ਰਿਤੀ ਇਰਾਨੀ ਵੱਡੇ ਅੰਤਰ ਨਾਲ ਜਿੱਤੀ ਹੈ।

ਕਈ ਮਤਦਾਤਾਵਾਂ ਨੇ ਤਾਂ ਪਿਛਲੇ ਪੰਜ ਸਾਲ ‘ਚ ਮੋਦੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਵੋਟ ਪਾਈ ਹੈ।ਦੱਸਣਯੋਗ ਹੈ ਕਿ ਬੀਤੇ ਪੰਜ ਸਾਲਾਂ ‘ਚ ਐਨ.ਡੀ.ਏ. ਨੇ 133 ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।ਸਫ਼ਾਈ, ਰਸੋਈ ਗੈਸ, ਸਬਸੀਡੀਆਂ ਦਾ ਸਹੀ ਢੰਘ ਨਾਲ ਪ੍ਰਵਾਹ, ਖ਼ਾਤਾ ਰਹਿਤ ਭਾਰਤੀਆਂ ਲਈ ਵੱਡੇ ਪੱਧਰ ‘ਤੇ ਬੈਂਕ ਖ਼ਾਤਿਆਂ ਨੂੰ ਖੋਲ੍ਹਣਾ ਆਦਿ ਜ਼ਮੀਨੀ ਪੱਧਰ ਦੇ ਮੁੱਦਿਆਂ ਨਾਲ ਸੰਬੰਧਿਤ ਕੁੱਝ ਅਜਿਹੀਆਂ ਪਹਿਲਕਦਮੀਆਂ ਹਨ, ਜਿੰਨ੍ਹਾਂ ‘ਤੇ ਭਾਰਤ ਦੀ ਆਮ ਜਨਤਾ ਨੇ ਹਾਂ ਪੱਖੀ ਰੁਖ਼ ਅਖ਼ਤਿਆਰ ਕੀਤਾ ਹੈ।

ਰਾਸ਼ਟਰੀ ਸੁਰੱਖਿਆ ਦੇ ਖੇਤਰ ‘ਚ ਐਨ.ਡੀ.ਏ. ਦੀ ਸਰਕਾਰ ਬਹੁਤ ਮਜ਼ਬੂਤ ਵਿਖਾਈ ਦਿੱਤੀ।ਸਰਕਾਰ ਵੱਲੋਂ ਇੱਕ ਸਪੱਸ਼ਟ ਸੁਨੇਹਾ ਦਿੱਤਾ ਗਿਆ ਸੀ ਕਿ ਅੱਤਵਾਦ ਨੂੰ ਕਿਸੇ ਵੀ ਰੂਪ ‘ਚ ਸਵੀਕਾਰ ਨਹੀਂ ਕੀਤਾ ਜਾਵੇਗਾ।ਅੱਤਵਾਦ ਪ੍ਰਤੀ ਸਹਿਣਸ਼ੀਲ਼ਤਾ ਵਾਲਾ ਰੱਵਿਆ ਨਹੀਂ ਰੱਖਿਆ ਜਾਵੇਗਾ।ਭਾਰਤੀ ਸੁਰੱਖਿਆ ਬਲਾਂ ਨੇ ਅੱਤਵਾਦ ਦੇ ਖ਼ਤਰੇ ਖਾਸ ਕਰਕੇ ਸਰਹੱਦ ਪਾਰ ਅੱਤਵਾਦ ਖ਼ਿਲਾਫ ਆਪਣੀ ਜੰਗ ‘ਚ ਖਾਸੀ ਸਫ਼ਲਤਾ ਹਾਸਿਲ ਕੀਤੀ ਹੈ।ਦੂਜਾ ਪੁਲਵਾਮਾ ਫਿਦਾਇਨ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ, ਚਾਕੋਟੀ ਅਤੇ ਮੁਜ਼ਾਫਰਾਬਾਦ ‘ਚ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦੇ ਕੈਪਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਿਆ ਹਵਾਈ ਹਮਲਾ ਵੀ ਮੋਦੀ ਸਰਕਾਰ ਦੇ ਹੱਕ ‘ਚ ਰਿਹਾ।ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਾਰਥਮਾਨ ਨੂੰ ਪਾਕਿ ਦੀ ਹਿਰਾਸਤ ‘ਚ ਰਿਹਾਅ ਕਰਵਾਇਆ ਸੀ।ਅਜਿਹੇ ਕਈ ਕਾਰਜਾਂ ਕਰਕੇ ਮੋਦੀ ਸਰਕਾਰ ਲੋਕਾਂ ਦੇ ਮਨਾਂ ‘ਤੇ ਰਾਜ ਕਰ ਰਹੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੀਂ ਦਿਸ਼ਾ ਅਤੇ ਧਾਰਣਾ ਦੇਣ ‘ਚ ਸਫ਼ਲਤਾ ਹਾਸਿਲ ਕੀਤੀ ਹੈ।ਉਨ੍ਹਾਂ ਦੀ ‘ਐਕਟ ਈਸਟ ਨੀਤੀ ਨੇ ਭਾਰਤ ਦੇ ਪੂਰਬੀ ਗੁਆਂਢੀ ਮੁਲਕਾਂ ਨਾਲ ਵਧੇਰੇ ਤਾਲਮੇਲ ਕਾਇਮ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।ਜਿਸ ਦੀ ਮਹੱਤਵਪੂਰਨ ਮਿਸਾਲ ਡੋਕਲਾਮ ਅੜਿੱਕੇ ਦਾ ਸ਼ਾਂਤੀਪੂਰਨ ਢੰਗ ਨਾਲ ਖ਼ਤਮ ਹੋਣਾ ਹੈ।ਅਮਰੀਕਾ, ਰੂਸ, ਚੀਨ, ਸਾਊਦੀ ਅਰਬ, ਇਰਾਨ ਅਤੇ ਇਜ਼ਰਾਇਲ ਨਾਲ ਵੱਧ ਰਹੀਆਂ ਨਜ਼ਦੀਕੀਆਂ ਨੇ ਵੀ ਭਾਰਤੀ ਜਨਤਾ ਨੂੰ ਪ੍ਰਭਾਵਿਤ ਕੀਤਾ।
2019 ਦੀਆਂ ਚੋਣਾਂ ‘ਚ ਲੋਕਾਂ ਨੇ ਜਾਤ, ਧਰਮਮ ਭਾਸ਼ਾ ਅਤੇ ਲੰਿਗ ਦੇ ਆਧਾਰ ਨੂੰ ਨਕਾਰ ਕੇ ਮੋਦੀ ਦੇ ਹੱਕ ‘ਚ ਵੋਟਾਂ ਪਾਈਆਂ ਹਨ।ਵੋਟਰਾਂ ਵੱਲੋਂ ਬਿਹਤਰ ਜੀਵਨ ਦੀ ਇੱਛਾ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਮੋਦੀ ਵਰਗੇ ਆਗੂ ਹੀ ਮੁਹੱਈਆ ਕਰਵਾ ਸਕਦੇ ਹਨ।
ਹੁਣ ਭਾਰਤੀ ਪ੍ਰਧਾਨ ਮੰਤਰੀ ਲਈ ਸਖ਼ਤ ਸਥਿਤੀ ਸ਼ੁਰੂ ਹੋ ਗਈ ਹੈ, ਕਿਉਂਕਿ ਗਰੀਬ ਤਬਕੇ ਲਈ ਰੋਜ਼ਾਨਾ ਜ਼ਰੂਰਤ ਦਾ ਖੁਰਾਕੀ ਭੋਜਨ, ਨਕਦੀ ਮਦਦ, ਘਰ ਤੇ ਪਖਾਨੇ ਵਰਗੀਆਂ ਸਹੂਲਤਾਂ ਨੂੰ ਵਧੇਰੇ ਉਤਸ਼ਾਹਿਤ ਕੀਥਾ ਜਾਣਾ ਇੱਕ ਟਿੱਚਾ ਹੋਵੇਗਾ।

ਭਾਰਤ ਲਗਭਗ 2,000 ਡਾਲਰ ਪ੍ਰਤੀ ਵਿਅਖਤੀ ਆਮਦਨ ਵਾਲੇ ਮੁਲਕਾਂ ਦੀ ਮੱਧ-ਆਮਦਨ ਸ਼੍ਰੇਣੀ ‘ਚ ਦਾਖਲ ਹੋ ਗਿਆ ਹੈ।ਭਾਰਤੀ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।ਪਿਛਲੇ ਪੰਜ ਸਾਲਾਂ ‘ਚ ਖੁਰਾਕੀ ਵਸਤਾਂ ਦੀ ਕੀਮਤਾਂ ‘ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਸੀ, ਪਰ ਹੁਣ ਆਲਮੀ ਅਰਥਚਾਰੇ ‘ਚ ਕਮੀ ਆਉਣ ਦੇ ਮੱਦੇਨਜ਼ਰ ਭਾਰਤ ‘ਤੇ ਵੀ ਇਸ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ।ਜਿਸ ਕਾਰਨ ਵਾਧੂ ਦਬਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਅਗਲੀ ਸਰਕਾਰ ਲਈ ਸਭ ਤੋਂ ਅਹਿਮ ਕਾਰਜ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਹੋਵੇਗਾ।ਧਿਆਨ ਦੇਣਯੋਗ ਹੈ ਕਿ ਲੱਖਾਂ ਦੀ ਗਿਣਤੀ ‘ਚ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸੌਖਾ ਕੰਮ ਨਹੀਂ ਹੋਵੇਗਾ।‘ਸਕਿਲ ਇੰਡੀਆ’ ਅਤੇ ‘ਮੁਦਰਾ’ ਵਰਗੀਆ ਕਰਜਾ ਯੋਜਨਾਵਾਂ ਨੂੰ ਵਧੇਰੇ ਵਿਕਸਿਤ ਕਰਨ ਦੀ ਜ਼ਰੂਰਤ ਹੈ।ਇਸ ਦੇ ਨਾਲ ਹੀ ਕਰ ਪ੍ਰਣਾਲੀ ‘ਚ ਵੀ ਸੁਧਾਰ ਕਰਨ ਦੀ ਲੋੜ ਹੈ।ਦੇਸ਼ ‘ਚ ਜੀਐਸਟੀ ਨਿਜ਼ਾਮ ਤਾਂ ਸ਼ੁਰੂ ਹੋ ਚੁੱਕਾ ਹੈ , ਪਰ ਅਜੇ ਵੀ ਇਸ ਨੂੰ ਸਰਲ ਕਰਨ ਦੀ ਜ਼ਰੂਰਤ ਵਿਖਾਈ ਪੈ ਰਹੀ ਹੈ।
ਅੱਜ ਦੇ ਸਮੇਂ ਦੀਆਂ ਜੋ ਉਮੀਦਾਂ ਆਸਾਂ ਹਨ ਉਹ 2014 ਨਾਲੋਂ ਕੀਤੇ ਵੱਧ ਅਤੇ ਵੱਖਰੀਆਂ ਹਨ।ਭਾਰਤੀਆਂ ਦਾ ਮੰਨਣਾ ਹੈ ਕਿ ਪੀਐਮ ਮੋਦੀ ਕੋਲ ਸਮੱਸਿਆਵਾਂ ਦੇ ਹੱਲ ਕੱਢਣ ਦੀ ਸਮਰਥਾ ਹੈ ਅਤੇ ਨਾਲ ਹੀ ਭਾਰਤ ਨੂੰ ਇੱਕ ਪ੍ਰਮੁੱਖ ਅਰਥ ਵਿਵਸਥਾ ਵੱਜੋਂ ਖੜ੍ਹਾ ਕਰਨਾ ਵੀ ਸ੍ਰੀ ਮੋਦੀ ਦੇ ਹੱਥ ‘ਚ ਹੈ।ਭਾਰਤੀ ਵੋਟਰਾਂ ਨੂੰ ਉਮੀਦ ਹੈ ਕਿ ਅਗਲੇ ਪੰਜ ਸਾਲਾਂ ‘ਚ ਭਾਰਤ ਨਵੀਂਆਂ ਉਚਾਈਆਂ ਨੂੰ ਜ਼ਰੂਰ ਹਾਸਿਲ ਕਰੇਗਾ।

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਸਮੇਤ ਦੁਨੀਆ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਇਸ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਗਈ ਹੈ।


ਸਕ੍ਰਿਪਟ: ਪ੍ਰੋਫੈਸਰ ਸ਼ਿਵਾਜੀ ਸਰਕਾਰ, ਸਿਆਸੀ ਟਿੱਪਣੀਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ