ਸਟਾਰਟ ਅਪ ਮੁਹਿੰਮ ਨੂੰ ਮਿਿਲਆ ਹੁਲਾਰਾ

ਸਟਾਰਟ ਅਪ ਇੰਡੀਆ ਯੋਜਨਾ ਨੂੰ 71ਵੇਂ ਗਣਤੰਤਰ ਦਿਵਸ ਪਰੇਡ ‘ਚ ਬਣਦਾ ਸਥਾਨ ਹਾਸਲ ਹੋਇਆ।ਬਹੁਤ ਹੀ ਘੱਟ ਸਮੇਂ ‘ਚ ਹੀ ਇਸ ਨੇ 3 ਲੱਖ ਤੋਂ ਵੀ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ ਅਤੇ 26,000 ਤੋਂ ਵੱਧ ਸਟਾਰਟ ਅਪ ਭਾਰਤ ‘ਚ ਆਪਣੇ ਵਿਕਾਸ ਦੀ ਕਹਾਣੀ ਲਿੱਖ ਰਹੇ ਹਨ।ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ੁਰੂਆਤੀ ਈਕੋ-ਪ੍ਰਣਾਲੀ ਨੇ ਸੱਚਮੁੱਚ ਹੀ ਸਟਾਰਟ ਅਪ ਨੂੰ ਇੱਕ ਉੱਚ ਪੱਧਰੀ ਨਿਵੇਸ਼ ਦੀ ਰਾਹ ‘ਤੇ ਤੋਰਿਆ ਹੈ।ਸਮੁੱਚੇ ਤੌਰ ‘ਤੇ ਭਾਰਤ ‘ਚ ਜੇਕਰ ਸਟਾਰਟ ਅਪ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ 35 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ।

ਮੌਜੂਦਾ ਸਮੇਂ ‘ਚ ਭਾਰਤ ਦੀਆਂ ਪ੍ਰਮੁੱਖ ਤਕਨੀਕੀ ਅਤੇ ਪ੍ਰਬੰਧਨ ਸੰਸਥਾਵਾਂ ‘ਚੋਂ ਸਿੱਖਿਆ ਹਾਸਲ ਕਰਨ ਵਾਲੇ ਗ੍ਰੈਜੁਏਟ ਸਟਾਰਟ ਅਪ ਨੂੰ ਤਰਜੀਹ ਦੇ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪੇਸ਼ੇ ਦਾ ਵਿਕਲਪ ਦੇਸ਼ ‘ਚ ਉੱਦਮੀ ਪ੍ਰਤੀਭਾ ਦੀ ਸਫਲਤਾ ਦੀ ਕਹਾਣੀ ਨੂੰ ਪੇਸ਼ ਕਰਦਾ ਹੈ।

ਗਣਤੰਤਰ ਦਿਵਸ ਮੌਕੇ ਰਾਜਪਥ ‘ਚ ਪਰੇਡ ਦੌਰਾਨ ਸਟਾਰ ਅਪ ਦੀ ਝਾਂਕੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ।ਇਸ ਝਾਂਕੀ ਨੂੰ ਬਹੁਤ ਹੀ ਰਚਨਾਤਮਕ ਢੰਗ ਨਾਲ ਬਣਾਇਆ ਗਿਆ ਸੀ।ਸਟਾਰਟ ਅਫ ਈਕੋ-ਪ੍ਰਣਾਲੀ ਨੂੰ ਬਹੁਤ ਹੀ ਸਿਰਜਾਣਤਕ ਰੂਪ ਨਾਲ ਦਰਸਾਇਆ ਗਿਆ।

ਸਾਲ 2016 ‘ਚ ਸ਼ੁਰੂ ਹੋਈ ਸਟਾਰਟ ਅਪ ਇੰਡੀਆ ਸਕੀਮ ਅਜੇ ਵੀ ਆਪਣੇ ਸ਼ੁਰੂਆਤੀ ਦੌਰ ‘ਚ ਹੈ।ਇੰਨ੍ਹੇ ਘੱਟ ਸਮੇਂ ‘ਚ ਇਸ ਨੇ ਕਾਮਯਾਬੀ ਦੀ ਕਹਾਣੀ ਨੂੰ ਸਿਰਜਿਆ ਹੈ।ਅਰਬਾਂ ਡਾਲਰ ਦੀ ਲਾਗਤ ਵਾਲੇ ਕਈ ਨਵੇਂ ਉੱਦਮ ਸਫਲਤਾ ਹਾਸਲ ਕਰ ਰਹੇ ਹਨ।ਇੰਨ੍ਹਾਂ ਦੀ ਪਹੁੰਚ ਸਰਹੱਦ ਪਾਰ ਵੀ ਸੰਭਵ ਹੋਈ ਹੈ ਅਤੇ ਦੂਜੇ ਦੇਸ਼ਾਂ ‘ਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ।
ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਹਿਤ ਕਰਨ ਵੱਲੇ ਵਿਭਾਗ ਵੱਲੋਂ ਪੇਸ਼ ਕੀਤੇ ਗਏ ਅੰਕੜੇ ਦਰਅਸਲ ਬਹੁਤ ਹੀ ਉਤਸ਼ਾਹਜਨਕ ਹਨ।28 ਰਾਜਾਂ ਅਤੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ 551 ਜ਼ਿਿਲ੍ਹਆਂ ‘ਚ 26,000 ਤੋਂ ਵੱਧ ਸਟਾਰਟ ਅਪ ਨੇ ਇਸ ਵਿਭਾਗ ਨਾਲ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ।ਦੇਸ਼ ਦੇ ਦੂਰ ਦਰਾਡੇ ਖੇਤਰਾਂ ‘ਚ ਕਈ ਸਟਾਰਟ ਅਪ ਕਾਰਜਸ਼ੀਲ ਹਨ , ਜਿਸ ਨਾਲ ਕਿ ਕਿਸਾਨਾਂ ਦੀ ਜ਼ਿੰਦਗੀ ‘ਚ ਬਦਲਾਵ ਵੇਖਿਆ ਗਿਆ ਹੈ।ਦਰਅਸਲ ਇਹ ਯੋਜਨਾ ਸਰਕਾਰ ਦੇ 2023 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਪੂਰਾ ਕਰਨ ‘ਚ ਸਹਾਇਕ ਹੈ।

ਨਿਵੇਸ਼ਕਾਂ ਵੱਲੋਂ ਭਾਰਤੀ ਸਟਾਰਟ ਅਪ ‘ਚ ਦਿਲਚਸਪੀ ਵਿਖਾਈ ਜਾ ਰਹੀ ਹੈ।ਸਾਲ 2019 ‘ਚ ਹੀ ਭਾਰਤੀ ਸਟਾਰਟ ਅਪ ਸੈਕਟਰ ‘ਚ ਕੁੱਲ 14 ਬਿਲੀਅਨ ਡਾਲਰ ਦਾ ਨਿਵੇਸ਼ ਦਰਜ ਕੀਤਾ ਗਿਆ ਹੈ।ਰਾਜਧਾਨੀ ‘ਚ ਸਟਾਰਟ ਅਪ ਬਹੁਤ ਤੇਜ਼ੀ ਨਾਲ ਆਪਣੀ ਛਾਪ ਛੱਡ ਰਿਹਾ ਹੈ, ਕਿਉਂਕਿ ਜਾਪਾਨੀ, ਚੀਨੀ ਅਤੇ ਅਮਰੀਕੀ ਵਿੱਤੀ ਮਹਾਂਰੱਥੀਆਂ ਨੂੰ ਇਸ ਤੋਂ ਬਿਹਤਰ ਰਿਟਰਨ ਦੀ ਉਮੀਦ ਹੈ।ਵੱਡੇ ਭਾਰਤੀ ਵਪਾਰੀ ਵੀ ਸਟਾਰਟ ਅਪ ‘ਚ ਆਪਣੀ ਹਿੱਸੇਦਾਰੀ ਰੱਖ ਰਹੇ ਹਨ ਅਤੇ ਉਹ ਬਤੌਰ ‘ਫਰਿਸ਼ਤਾ ਨਿਵੇਸ਼ਕ’ ਇਸ ‘ਚ ਸ਼ਾਮਲ ਹੋ ਰਹੇ ਹਨ।ਇਸ ਲਈ ਸਟਾਰਟ ਅਪ ਪ੍ਰਭੰਧਨ ਅਨੁਭਵ ਨੂੰ ਹਾਸਲ ਕਰਨ ਦੇ ਯੋਗ ਹੈ ਅਤੇ ਆਪਣੇ ਕਾਰਜਾਂ ਦੇ ਵਿਕਾਸ ਅਤੇ ਪੱਧਰ ਨੂੰ ਉੱਚਾ ਚੁੱਕਣ ਲਈ ਤਕਨੀਕੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਕੁੱਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੁੱਝ ਸਟਾਰਟ ਅਪ ਵੱਡੇ ਵਿਦੇਸ਼ ਨਿਵੇਸ਼ ਦੇ ਪਿੱਛੇ ਆਪਣੇ ਆਪ ਨੂੰ ਘਾਟੇ ਦੇ ਸੌਦੇ ‘ਚ ਫਸਾ ਬੈਠੇ ਹਨ।ਇਹ ਉਭਰ ਰਹੇ ਉੱਦਮੀਆਂ ਲਈ ਗੰਭੀਰ ਚੁਣੌਤੀ ਹੈ।ਸਥਿਰ ਟੀਚਿਆਂ ਦੇ ਨਾਲ-ਨਾਲ ਸਹੀ ਢੰਗ ਨਾਲ ਕੀਤੇ ਜਾਣ ਵਾਲਾ ਵਪਾਰ ਹੀ ਉੱਦਮੀਆਂ ਦੀ ਤਰਜੀਹ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਬਹੁਤ ਸਾਰੇ ਸਟਾਰਟ ਅਪ ਅਜਿਹੇ ਹਨ ਜੋ ਕਿ ਖਪਤਕਾਰ ਸੇਵਾਵਾਂ ਦੀ ਪੂਰਤੀ ਕਰ ਰਹੇ ਹਨ।ਇਹ ਸ਼ਲਾਘਾਯੋਗ ਹੋਵੇਗਾ ਕਿ ਸਟਾਰਟ ਅਪ ਵੱਖ-ਵੱਖ ਵੰਨਗੀਆਂ ਦੀਆਂ ਪ੍ਰਯੋਗਸ਼ਾਲਾਂਵਾਂ ‘ਚ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ‘ਚ ਆਪਣਾ ਧਿਆਨ ਕੇਂਦਰਤ ਕਰੇ।

ਅਮਰੀਕਾ ਦੇ ਅਰਥਚਾਰੇ ਦੀ ਸਫਲਤਾ ਦੀ ਬੁਨਿਆਦ ਦਾ ਅਧਾਰ ਨਵੀਨਤਾ ਨੂੰ ਹੁਲਾਰਾ ਦੇਣਾ ਹੀ ਹੈ।ਸਰਕਾਰ ਤਕਨੀਕੀ ਸੰਸਥਾਵਾਂ, ਅਦਾਰਿਆਂ ‘ਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਬਹੁਤ ਸਾਰੀਆਂ ਯੋਜਨਾਵਾਂ ਨੂੰ ਹੁਲਾਰਾ ਦੇ ਰਹੀ ਹੈ।ਭਾਰਤੀ ਸਟਾਰਟ ਅਪ ਦੀ ਰੀਤ ਅਨੁਸਾਰ ਪ੍ਰਯੋਗਸ਼ਾਲਾ ਤੋਂ ਫੈਕਟਰੀ ਦੀ ਰਾਹ ਹੋਣੀ ਚਾਹੀਦੀ ਹੈ।ਵੱਡੀ ਆਬਾਦੀ ਵਾਲਾ ਇਹ ਦੇਸ਼ ਗਰੰਟੀ ਦਿੰਦਾ ਹੈ ਕਿ ਸਟਾਰਟ ਅਫ ਵਿਦੇਸ਼ ਨਿਵੇਸ਼ ਨੂੰ ਆਕਰਸ਼ਤ ਕਰੇਗਾ ਅਤੇ ਇਸ ਦਾ ਅਗਲਾ ਟੀਚਾ ਵੀ ਇਹੀ ਹੋਣਾ ਚਾਹੀਦਾ ਹੈ।

ਭਾਰਤੀ ਸਟਾਰਟ ਅਪ ਦੀ ਮੁਹਿੰਮ ‘ਚ ਅਸਲ ‘ਚ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਇਹ ਅਮਰੀਕਾ ਅਤੇ ਇੰਗਲੈਂਡ ਤੋਂ ਕੁੱਝ ਦੂਰੀ ‘ਤੇ ਹੀ ਹੈ।ਬਹੁਤ ਘੱਟ ਸਮੇਂ ‘ਚ ਇਸ ਨੇ ਅਮਰੀਕਾ ਅਤੇ ਇੰਗਲੈਂਡ ਨੂੰ ਟੱਕਰ ਦਿੱਤੀ ਹੈ।ਸਰਕਾਰ ਵੱਲੋਂ ‘ਏੰਜਲ ਟੈਕਸ’ ਵੀ ਖਤਮ ਕਰ ਦਿੱਤਾ ਗਿਆ ਹੈ, ਜੋ ਕਿ ਬਹੁਤ ਹੀ ਉਤਸ਼ਾਹਜਨਕ ਕਦਮ ਹੈ।ਇਸ ਨੇ ਵੱਡੇ ਨਿਵੇਸ਼ਕਾਂ ਨੂੰ ਜਿੱਥੇ ਆਕਰਸ਼ਤ ਕੀਤਾ ਹੈ ਉੱਥੇ ਹੀ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਅਗਾਂਹ ਲੈ ਕੇ ਆਉਣ ਵਾਲੇ ਨੌਜਵਾਨਾਂ ਨੂੰ ਵੀ ਇਕ ਮੰਚ ਪ੍ਰਦਾਨ ਕੀਤਾ ਹੈ।ਬੈਕਿੰਗ ਖੇਤਰ ਨੇ ਵੀ ਆਪਣੀ ਸ਼ੁਰੂਆਤੀ ਝਿਜਕ ਨੂੰ ਦੂਰ ਕਰਦਿਆਂ ਖੁੱਲੇ ਤੌਰ ‘ਤੇ ਸਟਾਰਟ ਅਫ ਨੂੰ ਅਪਣਾ ਲਿਆ ਹੈ।ਸਰਕਾਰ ਤੋਂ ਇਸ ਸਬੰਧੀ ਜੋ ਅਗਲੇ ਕਦਮ ਦੀ ਉਮੀਦ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਸਟਾਰਟ ਅਪ ਦੇ ਹਿੱਤਾਂ ਦੀ ਪੂਰਤੀ ਲਈ ਹਰੇਕ ਸ਼ਹਿਰ ‘ਚ ਇਸ ਦੀ ਘੱਟੋ-ਘੱਟ ਇੱਕ ਸ਼ਾਖਾ ਦੀ ਸਥਾਪਨਾ ਜ਼ਰੂਰ ਹੋਵੇ।

ਸਕ੍ਰਿਪਟ: ਮਨੀਸ਼ ਅਨੰਦ, ਸੀਨੀਅਰ ਵਿਸ਼ੇਸ਼ ਪੱਤਰਕਾਰ, , ਦ ਨਿਊ ਇੰਡੀਅਨ ਐਕਸਪ੍ਰੈਸ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ