ਦਾਵੋਸ ‘ਚ ਇਮਰਾਨ ਖ਼ਾਨ ਨਹੀਂ ਜੁਟਾ ਪਾਏ ਸਮਰਥਨ
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ‘ਚ ਆਯੋਜਿਤ ਵਿਸ਼ਵ ਆਰਥਿਕ ਮੰਚ 2020 ‘ਚ ਸ਼ਿਰਕਤ ਕਰਨ ਲਈ ਬਹੁਚਰਚਿਤ ਦੌਰਾ ਕੀਤਾ ਗਿਆ।ਸਵਿਟਜ਼ਰਲੈਂਡ ਦੇ ਸਕਾਈ ਰਿਜ਼ੋਰਟ ‘ਚ ਜਨਾਬ ਖ਼ਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨਾਲ ਵੀ ਮੁਲਾਕਾਤ ਕੀਤੀ।ਦੱਸਣਯੋਗ ਹੈ ਕਿ ਜੁਲਾਈ 2019 ‘ਚ ਇਮਰਾਨ ਖ਼ਾਨ ਦੀ ਵਾਸ਼ਿਗੰਟਨ ਫੇਰੀ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਤੀਜੀ ਮੁਲਾਕਾਤ ਹੈ।ਇਸ ਤੋਂ ਪਹਿਲਾਂ ਦੋਵੇਂ ਹੀ ਆਗੂਆਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਦੌਰਾਨ ਵੀ ਮੁਲਾਕਾਤ ਕੀਤੀ ਸੀ।
ਆਦਤ ਤੋਂ ਮਜ਼ਬੂਰ ਜਨਾਬ ਖ਼ਾਨ ਨੇ ਇਕ ਵਾਰ ਫਿਰ ਇਸ ਮੀਟਿੰਗ ਦੌਰਾਨ ਆਪਣੇ ਰਿਵਾਇਤੀ ਦੁਸ਼ਮਣ ਭਾਰਤ ਅਤੇ ਕਸ਼ਮੀਰ ਮਸਲੇ ਨੂੰ ਚੁੱਕਿਆ।ਇਕ ਪਾਸੇ ਆਪਣੇ ਬਿਆਨਾਂ ਰਾਹੀਂ ਜਿੱਥੇ ਇਮਰਾਨ ਖ਼ਾਨ ਨੇ ਭਾਰਤ ਖ਼ਿਲਾਫ ਖਟਾਸ ਪ੍ਰਗਟ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਜਦੋਂ ਵੀ ਸਾਡੇ ਭਾਰਤ ਨਾਲ ਵਧੀਆ ਸਬੰਧ ਕਾਇਮ ਹੋਣਗੇ, ਦੁਨੀਆ ਇਹ ਵੇਖ ਕੇ ਹੈਰਾਨ ਹੋ ਜਾਵੇਗੀ ਕਿ ਅਸੀਂ ਰਣਨੀਤਕ ਪੱਖੋਂ ਕਿੰਨੇ ਮਜ਼ਬੂਤ ਹਾਂ।ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ।
ਸਚਾਈ ਕਿਸੇ ਤੋਂ ਵੀ ਛਿਪੀ ਹੋਈ ਨਹੀਂ ਹੈ।ਅਸਲ ‘ਚ ਅੱਤਵਾਦੀ ਸਮੂਹ ਤਾਂ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਆਨੰਦ ਮਾਣ ਰਹੇ ਹਨ।ਪਾਕਿ ਦੀ ਸਰਜ਼ਮੀਨ ‘ਤੇ ਅੱਤਵਾਦੀ ਨੈੱਟਵਰਕ ਖੁੱਲੇ ਤੌਰ ‘ਤੇ ਪ੍ਰਫੁੱਲਤ ਹੋ ਰਹੇ ਹਨ।ਪੈਰਿਸ ਦੀ ਵਿਸ਼ਵਵਿਆਪੀ ਅੱਤਵਾਦ ਰੋਕੂ ਵਿੱਤ ਨਿਗਰਾਨ, ਵਿੱਤੀ ਐਕਸ਼ਨ ਕਾਰਜ ਫੋਰਸ (ਐਫ.ਏ.ਟੀ.ਐਫ) ਦੀ ਅਗਲੀ ਬੈਠਕ ‘ਚ ਪਾਕਿਸਤਾਨ ਨੂੰ ‘ਸੂਚੀਬੱਧ’ ਕੀਤਾ ਜਾਣਾ ਹੈ।ਸ਼ਾਇਦ ਇਸ ਲਈ ਹੀ ਪਾਕਿਸਤਾਨ ਹਕੂਮਤ ਨੇ ਆਪਣੇ ਖੇਤਰ ‘ਚ ਸਰਗਰਮ ਦਹਿਸ਼ਤਗਰਦ ਸੰਗਠਨਾਂ ਨੂੰ ਫਿਲਹਾਲ ਢਿੱਲ ਵਰਤਣ ਲਈ ਕਿਹਾ ਹੋਇਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਹੈ ਕਿ ਦਾਵੋਸ ‘ਚ ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ ਭਾਰਤ ਅਤੇ ਭਾਰਤ-ਪਾਕਿ ਸਬੰਧਾਂ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ , ਉਹ ਵਧੇਰੇ ਹੈਰਾਨ ਕਰਨ ਵਾਲੀਆਂ ਨਹੀਂ ਹਨ।ਜਨਾਬ ਖ਼ਾਨ ਦੀਆਂ ਟਿੱਪਣੀਆਂ ਅਤੇ ਜਿੰਨ੍ਹਾਂ ਮੁੱਦਿਆਂ ‘ਤੇ ਉਨ੍ਹਾਂ ਵੱਲੋਂ ਚਰਚਾ ਕੀਤੀ ਗਈ, ਉਹ ਸਾਰੇ ਤੱਥਾਂ ਦੇ ਅਧਾਰ ‘ਤੇ ਗਲਤ ਹੀ ਨਹੀਂ ਬਲਕਿ ਇਕ ਦੂਜੇ ਦੇ ਵਿਰੋਧੀ ਵੀ ਹਨ।ਇਸ ਨਾਲ ਉਨ੍ਹਾਂ ਦੀ ਨਿਰਾਸ਼ਾ ਵੀ ਜਗ ਜਾਹਿਰ ਹੋ ਰਹੀ ਹੈ।ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਲਮੀ ਭਾਈਚਾਰਾ ਉਸ ਨੂੰ ‘ਕਹਣੀ ਅਤੇ ਕਥਨੀ’ ‘ਚ ਅੰਤਰ ਰੱਖਣ ਵਾਲੇ ਮੁਲਕ ਵੱਜੋਂ ਵੇਖਦਾ ਹੈ।ਪਾਕਿਸਤਾਨ ਇਕ ਪਾਸੇ ਆਪਣੇ ਆਪ ਨੂੰ ਅੱਤਵਾਦ ਦਾ ਸ਼ਿਕਾਰ ਦੱਸਦਾ ਹੈ ਅਤੇ ਦਹਿਸ਼ਤਗਰਦੀ ਖ਼ਿਲਾਫ ਆਵਾਜ਼ ਬੁਲੰਦ ਕਰਨ ਦੇ ਦਾਅਵੇ ਠੋਕਦਾ ਹੈ ਪਰ ਨਾਲ ਹੀ ਦੂਜੇ ਪਾਸੇ ਉਹ ਭਾਰਤ ਅਤੇ ਦੂਜੇ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੇ ਅੱਤਵਾਦੀ ਸਮੂਹਾਂ ਨੂੰ ਪੂਰਾ ਸਮਰਥਨ ਦਿੰਦਾ ਹੈ।ਅਜਿਹੇ ਦੋਹਰੇ ਮਾਪਦੰਡ ਦੇ ਕਾਰਨ ਹੀ ਵਿਸ਼ਵ ਵਿਆਪੀ ਪਾਕਿਸਤਾਨ ਦੀ ਸ਼ਾਖ ਕੁੱਝ ਸਾਫ਼ ਨਹੀਂ ਹੈ।ਜੇਕਰ ਪਾਕਿਸਤਾਨ ਅਸਲ ‘ਚ ਭਾਰਤ ਨਾਲ ਸ਼ਾਂਤਮਈ ਅਤੇ ਆਮ ਸਬੰਧਾਂ ਦੀ ਇੱਛਾ ਰੱਖਦਾ ਹੈ, ਜਿਵੇਂ ਕਿ ਉਸ ਵੱਲੋਂ ਵੱਖ-ਵੱਖ ਮੰਚਾਂ ‘ਤੇ ਦਾਅਵਾ ਕੀਤਾ ਜਾ ਰਿਹਾ ਹੈ,ਤਾਂ ਪਾਕਿਸਤਾਨ ਵੱਲੋਂ ਇਸ ਸਬੰਧੀ ਢੁਕਵਾਂ ਮਾਹੌਲ ਸਿਰਜਜ਼ ਦੀ ਜ਼ਰੂਰਤ ਹੈ।ਇਸਲਾਮਾਬਾਦ ਨੂੰ ਆਪਣੀ ਸਰਜ਼ਮੀਨ ਤੋਂ ਸਰਗਰਮ ਅੱਤਵਾਦੀ ਸਮੂਹਾਂ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਦੀ ਲੋੜ ਹੈ, ਨਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਪਣੇ ਬਿਆਨਾਂ ਰਾਹੀਂ ਗੁੰਮਰਾਹ ਕਰਨ ਦੀ।
ਦਾਵੋਸ ‘ਚ ਹੋਈ ਬੈਠਕ ਦੌਰਾਨ ਇਕ ਸਵਾਲ ਦੇ ਜਵਾਬ ‘ਚ ਜਨਾਬ ਖ਼ਾਨ ਨੇ ਕਿਹਾ ਕਿ “ ਜੇਕਰ ਇੱਥੇ ਥੋੜਾ ਬਹੁਤ ਅੱਤਵਾਦ ਹੈ ਤਾਂ ਇਹ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਆ ਰਿਹਾ ਹੈ, ਪਾਕਿਸਤਾਨ ‘ਚ ਦਹਿਸ਼ਤਗਰਦ ਸਮੂਹਾਂ ਦੀ ਕੋਈ ਹੋਂਦ ਨਹੀਂ ਹੈ”।
ਪਾਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਵੇਂ ਕਿ ਜਨਾਬ ਖ਼ਾਨ ਦੀ ਇਹ ਟਿੱਪਣੀ ਦਰੁੱਸਤ ਹੈ ਕਿ ਅਫ਼ਗਾਨਿਸਤਾਨ ‘ਚ ਚੱਲ ਰਹੀ ਜੰਗ ਨੇ ਵਧੇਰੇ ਖਾੜਕੂਆਂ ਨੂੰ ਜਨਮ ਦਿੱਤਾ ਹੈ, ਪਰ ਫਿਰ ਵੀ ਉਹ ਹਰ ਕਿਸੇ ਦੇ ਦਿਮਾਗ ‘ਚ ਚੱਲ ਰਹੇ ਸਵਾਲ ਕਿ ਅਫ਼ਗਾਨਿਸਤਾਨ ‘ਚੋਂ ਅਮਰੀਕੀ ਫੌਜ ਦੇ ਜਾਣ ਤੋਂ ਬਾਅਦ ਉੱਥੇ ਕੀ ਸਥਿਤੀ ਬਣੇਗੀ? ਦਾ ਸਹੀ ਢੰਗ ਨਾਲ ਜਵਾਬ ਨਾ ਦੇ ਪਾਏ।
ਭਾਵੇਂ ਕਿ ਪਾਕਿ ਪੀਐਮ ਦਾਵੋਸ ‘ਚ ਵਿਸ਼ਵ ਆਰਥਿਕ ਮੰਚ ਸੰਮੇਲਨ ‘ਚ ਸ਼ਿਰਕਤ ਕਰਨ ਲਈ ਪਹੁੰਚੇ ਸਨ, ਪਰ ਉਹ ਆਪਣੇ ਮੁਲਕ ਦੀ ਆਰਥਿਕਤਾ ਨਾਲ ਸੰਬੰਧਿਤ ਮਾਮਲਿਆਂ ‘ਚ ਪੂਰੀ ਤਰ੍ਹਾਂ ਨਾਲ ਅਸਹਿਜ ਸਨ।ਉਨ੍ਹਾਂ ਨੇ ਪਾਕਿਸਤਾਨ ਨੂੰ ਨਿਵੇਸ਼ ਲਈ ਸਹੀ ਪੰਧ ਦੱਸਿਆ ਪਰ ਉਹ ਆਪ ਜੁਲਾਈ 2019 ‘ਚ ਅੰਤਰਰਾਸ਼ਟਰੀ ਮੁਦਰਾ ਫੰਡ ਬੇਲਆਊਟ ਪੈਕੇਜ ‘ਤੇ ਦਸਤਖਤ ਕਰਨ ਤੋਂ ਬਾਅਦ ਆਪਣੀ ਹਕੂਮਤ ਵੱਲੋਂ ਲਾਗੂ ਕੀਤੇ ਗਏ ਕਠੋਰ ਮਾਪਦੰਡਾਂ ਪ੍ਰਤੀ ਵਿਕਸਤ ਦੁਨੀਆਂ ਦਾ ਧਿਆਨ ਨਹੀਂ ਖਿੱਚ ਸਕੇ।ਜਨਾਬ ਖ਼ਾਨ ਆਪਣੇ ਤੱਥਾਂ ਨੂੰ ਸਹੀ ਪ੍ਰਗਟ ਕਰਨ ‘ਚ ਅਸਫਲ ਰਹੇ, ਕਿਉਂਕਿ ਦਾਵੋਸ ‘ਚ ਮੌਜੂਦ ਅਰਬਪਤੀਆਂ ਨੂੰ ਉਹ ਆਪਣਾ ਵਿਹਾਰਕ ਆਰਥਿਕ ਦਰਸ਼ਣ ਪੇਸ਼ ਨਹੀਂ ਕਰ ਪਾਏ।
ਪਾਕਿਸਤਾਨ ਦੀ ਮਜ਼ਬੂਤੀ ਨੂੰ ਪ੍ਰਗਟ ਕਰਨ ਦੀ ਬਜਾਏ ਜਨਾਬ ਖ਼ਾਨ ਨੇ ਕੁੱਝ ਪ੍ਰਮੁੱਖ ਸੰਕੇਤਾਂ ਰਾਹੀਂ ਆਪਣੇ ਹੀ ਮੁਲਕ ਦੀਆਂ ਕਮੀਆਂ ਜਗ ਜਾਹਰ ਕੀਤੀਆਂ।ਉਹ ਇਹ ਵੀ ਨਾ ਸਿੱਧ ਕਰ ਪਾਏ ਕਿ ਕਿਉਂ ਪਾਕਿਸਤਾਨ ‘ਚ ਨਿਵੇਸ਼ ਕੀਤਾ ਜਾਵੇ।
ਉਨ੍ਹਾਂ ਵੱਲੋਂ ਵਾਰ-ਵਾਰ ਇਕ ਹੀ ਗੱਲ ਦੁਹਰਾਈ ਗਈ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਦੇਸ਼ੀ ਨਿਵੇਸ਼ ਦੁੱਗਣਾ ਹੋਇਆ ਹੈ। ਹਾਲਾਂਕਿ ਇਹ ਲਗਭਗ ‘ਹਾਟ ਮਨੀ’ ਦੇ ਕਾਰਨ ਸੰਭਵ ਹੁੰਦਾ ਹੈ, ਜੋ ਕਿ ਰਿਟਰਨ ਜਾਂ ਘੱਟ ਸਮੇਂ ਲਈ ਖਜ਼ਾਨਾ ਬਿੱਲਾਂ ਦੇ ਦੋਹਰੇ ਅੰਕਾਂ ਦੀ ਦਰ ਨੂੰ ਦਰਸਾਉਂਦੇ ਹਨ।ਇਹ ਬਿੱਲ ਪਾਕਿਸਤਾਨ ਦੀ ਵਿਸ਼ਾਲ ਆਰਥਿਕ ਅਸਥਿਰਤਾ ਦੇ ਲੱਛਣ ਹਨ ਅਤੇ ਨਾਲ ਹੀ ਸਮਰੱਥਾ ਵਧਾਉਣ ਦੇ ਪ੍ਰਵਾਹ ਨੂੰ ਆਕਰਸ਼ਿਤ ਕਰਨ ‘ਚ ਪਾਕਿਸਤਾਨ ਦੀ ਅਸਮਰਥਾ ਨੂੰ ਦਰਸਾਉਂਦੇ ਹਨ।
ਜਨਾਬ ਖ਼ਾਨ ਦੇ ਦਾਵੋਸ ਦੌਰੇ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਰਿਹਾ ਕਿ ਉਨ੍ਹਾਂ ਨੇ ਖੁਦ ਹੀ ਮੰਨਿਆ ਕਿ ਇਸ ਫੇਰੀ ਦਾ ਆਯੋਜਨ ਉਨ੍ਹਾਂ ਦੇ ਦੋ ਉੱਦਮੀ ਦੋਸਤਾਂ ਇਕਰਾਮ ਸਹਿਗਲ ਅਤੇ ਇਮਰਾਨ ਚੌਧਰੀ ਵੱਲੋਂ ਕੀਤਾ ਗਿਆ ਸੀ।ਇਹ ਬਿਆਨ ਪਾਕਿਸਤਾਨ ‘ਚ ਰਾਜਨੀਤਿਕ ਤਾਪ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਾਫੀ ਹੈ।ਵੈਸੇ ਵੀ ਪਾਕਿਸਤਾਨ ਵਪਾਰੀ ਆਗੂਆਂ ਅਤੇ ਹਕੂਮਤ ਦੇ ਅਧਿਕਾਰੀਆਂ ‘ਚ ਸਾਂਠ-ਗਾਂਠ ਲਈ ਮਸ਼ਹੂਰ ਹੈ।ਇਸ ਲਈ ਇਹੀ ਕਾਰਨ ਸੀ ਕਿ ਜਨਾਬ ਖ਼ਾਨ ਦੇ ਕਿਸੇ ਸਮੇਂ ਖਾਸ ਸਲਾਹਕਾਰ ਰਹੇ ਸਾਬਕਾ ਪੀਐਮ ਨਵਾਜ਼ ਸ਼ਰੀਫ ਉਨ੍ਹਾਂ ਦੇ ਹੁਣ ਦੁਸ਼ਮਣ ਹਨ ਅਤੇ ਮੌਜੂਦਾ ਨਿਜ਼ਾਮ ਵੱਲੋਂ ਜਨਾਬ ਸ਼ਰੀਫ ਨੂੰ ਜੇਲ੍ਹ ‘ਚ ਨਜ਼ਰਬੰਦ ਕੀਤਾ ਗਿਆ ਹੈ।
ਪਾਕਿ ਵਜ਼ੀਰ-ਏ-ਆਜ਼ਮ ਲਈ ਆਪਣੇ ਦੇਸ਼ ਦੀਆਂ ਆਰਥਿਕ ਸੰਭਾਵਨਾਵਾਂ ‘ਤੇ ਧਿਆਨ ਕੇਂਦਰਤ ਕਰਨਾ ਹੀ ਅਸਲ ‘ਚ ਮੁਲਕ ਦੀ ਸੇਵਾ ਹੋਵੇਗੀ।ਪਾਕਿਸਤਾਨੀ ਵਿਸ਼ਲੇਸ਼ਕਾਂ ਦੇ ਮੁਤਾਬਿਕ ਜਨਾਬ ਖ਼ਾਨ ਦਾ ਆਪਣੇ ਪੂਰਬੀ “ਹਮਸਾਇਆ” ਭਾਵ ਗੁਆਂਢੀ ਮੁਲਕ ਲਈ ਉਤਾਵਲਾਪਨ ਅਤੇ ਪ੍ਰੇਸ਼ਾਨੀ ਹੀ ਉਸ ਦੀਆਂ ਸਾਰੀਆਂ ਮੁਸਬਿਤਾਂ ਦੀ ਜੜ੍ਹ ਹੈ।
ਸਕ੍ਰਿਪਟ: ਕੌਸ਼ਿਕ ਰਾਏ, ਆਕਾਸ਼ਵਾਣੀ ਦੇ ਨਿਊਜ਼ ਵਿਸ਼ਲੇਸ਼ਕ

Comments
Post a Comment