ਇਸਰੋ ਦੀ ਇੱਕ ਹੋਰ ਪ੍ਰਾਪਤੀ, ਜੀਸੈਟ-30 ਦਾ ਕੀਤਾ ਸਫ਼ਲਤਾਪੂਰਵਕ ਪ੍ਰੀਖਣ
17 ਜਨਵਰੀ 2020 ਨੂੰ ਇਸਰੋ ਨੇ ਜੀਸੈਟ 30 ਨੂੰ ਸਫ਼ਲਲਤਾਪੂਰਵਕ ਦਾਗ ਕੇ ਇੱਕ ਹੋਰ ਪ੍ਰਾਪਤੀ ਆਪਣੇ ਨਾਂਅ ਕਰ ਲਈ ਹੈ।ਭਾਰਤ ਨੇ ‘ਉੱਚ ਗੁਣਵੱਤਾ’ ਵਾਲੇ ਇਸ ਸੰਚਾਰ ਉਪਗ੍ਰਹਿ ਜੀਸੈਟ-30 ਦਾ ਫਰੈਂਚ ਗੁਇਨਾ ਦੇ ਗੁਇਨਾ ਪੁਲਾੜ ਕੇਂਦਰ ਤੋਂ ਭਾਰਤੀ ਸਮੇਂ ਅਨੁਸਾਰ ਪਹੁ ਫੁੱਟਣ ਤੋਂ ਪਹਿਲਾਂ 2.35 ਮਿੰਟ ‘ਤੇ ਸਫ਼ਲ ਪ੍ਰੀਖਣ ਕੀਤਾ। ਏਰੀਅਨ 5 ਪ੍ਰੀਖਣ ਜਹਾਜ਼ ਰਾਹੀਂ ਦੱਖਣੀ ਅਮਰੀਕਾ ਦੇ ਉੱਤਰੀ ਪੂਰਬੀ ਤੱਟ ‘ਤੇ ਫਰਾਂਸੀਸੀ ਖੇਤਰ ਕੁਰੁ ਦੇ ਏਰੀਅਰ ਪ੍ਰੀਖਣ ਕੰਪਲੇਕਸ ਤੋਂ ਉਡਾਣ ਭਰੀ।ਏਰੀਅਨ 5 ਪ੍ਰੀਖਣ ਜਹਾਜ਼ ਨੇ ਲਗਭਗ 35 ਮਿੰਟ ਦੀ ਬਿਨ੍ਹਾਂ ਕਿਸੇ ਰੁਕਵਾਟੀ ਉਡਾਣ ਤੋਂ ਬਾਅਧ ਉਪ-ਗ੍ਰਹਿ ਨੂੰ ਪੁਲਾੜ ‘ਚ ਸਥਾਪਿਤ ਕੀਤਾ।ਇਹ ਬਹੁਤ ਹੀ ਮਹੱਤਵਪੂਰਣ ਕਦਮ ਸੀ ਕਿਉਂਕਿ 14 ਸਾਲਾਂ ਦੀ ਮਿਆਦ ਵਾਲਾ ਇਨਸੈਟ-14 ਏ ਆਪਣੇ ਕੰਮਕਾਜ਼ੀ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਹੈ ਅਤੇ ਜਲਦ ਹੀ ਉਹ ਕੰਮ ਕਰਨਾ ਬੰਦ ਕਰ ਦੇਵੇਗਾ।ਇਸ ਲਈ ਸੰਚਾਰ ਸੇਵਾਵਾਂ ਨੂੰ ਬਿਨ੍ਹਾਂ ਰੁਕਾਵਟ ਜਾਰੀ ਰੱਖਣ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਸੀ ਕਿ ਜੀਸੈਟ-30 ਨੂੰ ਸਫ਼ਲਤਾਪੂਰਵਕ ਦਾਗਿਆ ਜਾਵੇ ਅਤੇ ਪੁਲਾੜ ;ਚ ਸਥਾਪਿਤ ਕੀਤਾ ਜਾਵੇ।ਦੱਸਣਯੋਗ ਹੈ ਕਿ ਇਨਸੈਟ-4 ਏ ਦਾ ਇਸਤੇਮਾਲ ਭਾਰਤੀ ਕੇਬਲ ਚਾਲਕਾਂ ਵੱਲੋਂ ਵਿਦੇਸ਼ਾਂ ‘ਚ ਆਪਣੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਕੀਤਾ ਜਾਂਦਾ ਹੈ।ਜੀਸੈਟ-30 ਦੀ ਮਦਦ ਨਾਲ ਅਗਲੇ 15 ਸਾਲਾਂ ਤੱਕ ਇਹ ਸੇਵਾਵਾਂ ਜਿਉਂ ਦੀਆਂ ਤਿਉਂ ਜਾਰੀ ਰਹਿ ਸਕਣਗੀਆਂ।ਬਲਕਿ ਜੀਸੈਟ-30 ਇੰਨ੍ਹਾਂ ਸੇਵਾਵਾਂ ਦੇ ਖੇਤਰ ‘ਚ ਵੀ ਵਾਧਾ ਕਰੇਗਾ।
ਏਰੀਅਨ ਸਪੇਸ ਤੋਂ ਦਾਗਿਆ ਜਾਣ ਵਾਲਾ ਜੀਸੈਟ-30 24ਵਾਂ ਭਾਰਤੀ ਉਪ-ਗ੍ਰਹਿ ਹੈ।ਇੱਥੋਂ ਸਭ ਤੋਂ ਪਹਿਲਾਂ 1981 ‘ਚ ਭਾਰਤ ਦੇ ਪਹਿਲੇ ਸੰਚਾਰ ਉਪ-ਗ੍ਰਹਿ ‘ਏਪਲ’ ਨੂੰ ਦਾਗਿਆ ਗਿਆ ਸੀ।ਏਰੀਅਨ-5 ਵੱਲੋਂ ਜੋ ਤਾਜ਼ਾ ਉਡਾਣ ਭਰੀ ਗਈ, ਉਸ ‘ਚ ਯੂਟੇਲਸੈਟ ਕਨੈਕਟ ਨੂੰ ਵੀ ਸਫ਼ਲਤਾਪੂਰਵਕ ਪੁਲਾੜ ‘ਚ ਸਥਾਪਿਤ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਯੂਟੇਲਸੈਟ ਕਨੈਕਟ ਇੱਕ ਨਵੀਂ ਪੀੜ੍ਹੀ ਦਾ ਉਪ-ਗ੍ਰਹਿ ਹੈ, ਜੋ ਕਿ ਯੂਰਪ ਅਤੇ ਅਫ਼ਰੀਕਾ ‘ਚ ਦੂਰ-ਸੰਚਾਰ ਸੇਵਾਵਾਂ ਪ੍ਰਦਾਨ ਕਰੇਗਾ।
ਜੀਸੈਟ-30 ਦਾ ਮਿਸ਼ਨ ਜੀਵਨਕਾਲ 15 ਸਾਲਾਂ ਦਾ ਹੈ।ਇਸਰੋ ਵੱਲੋਂ ਆਪਣੇ ਇਸ ਉੱਚ ਸ਼ਕਤੀ ਉਪ-ਗ੍ਰਹਿ ‘ਚ ਲਚਕਦਾਰ ਫਿਕੁਐਂਸੀ ਹਿੱਸੇ ਅਤੇ ਲਚਕੀਲੀ ਕਵਰੇਜ ਪ੍ਰਦਾਨ ਕਰਨ ਦੀ ਵਿਲੱਖਣ ਸੰਰਚਨਾ ਪੇਸ਼ ਕੀਤੀ ਗਈ ਹੈ।ਇਹ ਉਪ-ਗ੍ਰਹਿ ਇਨਸੈਟ-4 ਏ, ਜੋ ਕਿ ਆਪਣੇ ਮਿਸ਼ਨ ਜੀਵਨਕਾਲ ਦੇ ਅੰਤਿਮ ਪੜਾਅ ‘ਤੇ ਹੈ, ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੰਚਾਰ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਕੰਮ ਕਰੇਗਾ।ਜੀਸੈਟ-30 ‘ਚ 12 ਸੀ ਅਤੇ 12 ਕੇਯੂ ਬੈਂਡ ਟਰਾਂਸਪੋਂਡਰ ਹਨ ਜਿੰਨ੍ਹਾਂ ਦੀ ਮਦਦ ਨਾਲ ਉਹ ਟੈਲੀਵਿਜ਼ਨ ਪ੍ਰਸਾਰਣ ਸੇਵਾਵਾਂ ਅਤੇ ਡਾਇਰੈਕਟ ਟੂ ਹੋਮ, ਡੀਟੀਐਚ ਸੇਵਾਵਾਂ ‘ਚ ਵਾਧਾ ਕਰੇਗਾ।ਕੇਯੂ ਬੈਂਡ ਟਰਾਂਸਪੋਂਡਰ ਭਾਰਤ ਦੇ ਜ਼ਮੀਨੀ ਅਤੇ ਟਾਪੂ ਖੇਤਰ ਨੂੰ ਕਵਰੇਜ ਪ੍ਰਦਾਨ ਕਰੇਗਾ ਜਦਕਿ ਸੀ ਬੈਂਡ ਦੇ ਜ਼ਰੀਏ ਦੋ-ਪੱਖੀ ਸੰਚਾਰ ਸੰਭਵ ਹੋਵੇਗਾ ਅਤੇ ਟੈਲੀਵਿਜ਼ਨ ਪ੍ਰਸਾਰਣਕਰਤਾਵਾਂ ਨੂੰ ਭਾਰਤ ਤੋਂ ਬਾਹਰ ਖਾੜੀ ਮੁਲਕਾਂ, ਕਈ ਏਸ਼ੀਆਈ ਦੇਸ਼ਾਂ ਅਤੇ ਆਸਟ੍ਰੇਲੀਆਂ ‘ਚ ਪ੍ਰਸਾਰਿਤ ਕਰਨ ਦੇ ਯੋਗ ਬਣਾਵੇਗਾ।ਇਸਰੋ ਦੇ ਮੁਤਾਬਿਕ ਸੈਟੇਲਾਈਟ ਬਾਡੀ ‘ਤੇ ਵਧੇਰੇ ਟਰਾਂਸਪੋਰਡਰਾਂ ਦੀ ਗਿਣਤੀ ‘ਚ ਇਜ਼ਾਫਾ ਕਰਨ ਦੇ ਮਕਸਦ ਨਾਲ ਪੇ-ਲੋਡ ਡਿਜ਼ਾਇਨ ‘ਚ ਸੁਧਾਰ ਕੀਤਾ ਗਿਆ ਹੈ।ਜੀਸੈਟ-30 ਕਵਰੇਜ ‘ਚ ਸੁਧਾਰ ਕਰੇਗਾ ਅਤੇ ਭਾਰਤੀ ਪ੍ਰਸਾਰਕਾਂ ਨੂੰ ਮੱਧ ਪੂਰਬੀ, ਆਸਟ੍ਰੇਲੀਆ ਅਤੇ ਏਸ਼ੀਆਂ ਦੇ ਦੂਜੇ ਹਿੱਸਿਆਂ ‘ਚ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਯੋਗ ਬਣਾਵੇਗਾ।
ਭਾਰਤੀ ਪੁਲਾੜ ਏਜੰਸੀ ਅਨੁਸਾਰ ਪੁਲਾੜ ਜਹਾਜ਼ ਮੌਜੂਦਾ ਵੀਸੈਟ, ਟੈਲੀਵਿਜ਼ਨ ਅਪ-ਲੰਿਿਕੰਗ ਅਤੇ ਟੈਲੀਪੋਰਟ ਸੇਵਾਵਾਂ, ਡੀਟੀਐਚ ਟੈਲੀਵਿਜ਼ਨ ਸੇਵਾਵਾਂ ਅਤੇ ਸੈਟੇਲਾਈਟ ਅਧਾਰਤ ਹੋਰ ਦੂਜੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ‘ਚ ਮਦਦ ਕਰੇਗਾ।ਇਸ ਤੋਂ ਇਲਾਵਾ ਡਿਜੀਟਲ ਸੈਟੇਲਾਈਟ ਨਿਊਜ਼ ਇੱਕਠਾ ਕਰਨ ਦੀਆਂ ਪ੍ਰਣਾਲੀਆਂ ਨੂੰ ਕਾਇਮ ਰੱਖਣ ‘ਚ ਵੀ ਮਦਦ ਕਏਗਾ।ਇਸ ਦੀ ਮਦਦ ਨਾਲ ਪੱਤਰਕਾਰ ਜੋ ਕਿ ਭਾਰਤ ‘ਚ ਆਪਣੇ ਸਟੂਡੀਓ ਤੋਂ ਬਹੁਤ ਦੂਰ ਪੱਛਮ ‘ਚ ਯੂਰਪ ਅਤੇ ਪੂਰਬ ‘ਚ ਆਸਟ੍ਰੇਲੀਆ ਤੋਂ ਆਪਣੀਆਂ ਖ਼ਬਰਾਂ ਪ੍ਰਸਾਰਿਤ ਕਰ ਸਕਦਾ ਹੈ।
ਇਸਰੋ ਮੁਤਾਬਿਕ , ਜੀਸੈਟ-30 ਨੂੰ 2030 ਦੇ ਦਹਾਕੇ ‘ਚ ਨਵੀਆਂ ਅਤੇ ਉਨੱਤ ਤਕਨੀਕਾਂ ਦੀ ਮਦਦ ਨਾਲ ਬਣਾਇਆ ਗਿਆ ਹੈ।ਹਾਲ ਦੇ ਸਮੇਂ ‘ਚ ਇਸਰੋ ਵੱਲੋਂ ਲਗਾਤਾਰ ਇਕ ਤੋਂ ਬਾਅਦ ਇਕ ਪ੍ਰੀਖਣਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਆਪਣੀ ਇਸ ਲੈਅ ਨੂੰ ਕਾਇਮ ਰੱਖਣ ਲਈ ਹੀ ਭਾਰਤੀ ਪੁਲਾੜ ਏਜੰਸੀ ਵੱਲੋਂ ਨਿਯਮਤ ਪੁਲਾੜ ਜਹਾਜ਼ਾਂ ਦੇ ਨਿਰਮਾਣ ਲਈ ਮੱਧ ਦਰਜੇ ਦੇ ਉਦਯੋਗਾਂ ਦੇ ਇਕ ਸਮੂਹ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਜੀਸੈਟ-30 ਨੂੰ ਅਲਫਾ ਡਿਜ਼ਾਇਨ ਤਕਨਾਲੋਜੀਜ਼ ਲਿਿਮਟੇਡ ਦੀ ਅਗਵਾਈ ‘ਚ ਬੈਂਗਲੁਰੁ ਵਿਖੇ ਇਸਰੋ ਸੈਟੇਲਾਈਟ ਏਕੀਕਰਣ ਅਤੇ ਟੈਸਟ ਸਥਾਨ (ਇੰਟੀਗ੍ਰੇਸ਼ਨ ਐਂਡ ਟੈਸਟ) ‘ਚ ਤਿਆਰ ਕੀਤਾ ਗਿਆ ਹੈ।
ਇਸਰੋ ਵੱਲੋਂ ਜੀਸੈਟ-30 ਨੂੰ ਵਿਦੇਸ਼ੀ ਰਾਕੇਟ ਦੀ ਮਦਦ ਨਾਲ ਦਾਗੇ ਜਾਣ ਦੇ ਫ਼ੈਸਲੇ ਨੇ ਸਿੱਧ ਕੀਤਾ ਹੈ ਕਿ ਭਾਰਤੀ ਪੁਲਾੜ ਏਜੰਸੀ ਆਪਣੇ ਉਪਭੋਗਤਾਵਾਂ ਲਈ ਨਿਰੰਤਰ ਉਪ-ਗ੍ਰਹਿ ਅਧਾਰਤ ਸੰਚਾਰ ਸੰਪਰਕ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਬਹੁਤ ਸੁਚੇਤ ਹੈ ਅਤੇ ਇਸ ਲਈ ਹੀ ਇਸਰੋ ਨੇ ਆਪਣੀ ਵਿਹਾਰਕ ਪਹੁੰਚ ਦਾ ਪ੍ਰਦਰਸ਼ਨ ਕੀਤਾ ਹੈ।
ਇਸਰੋ ਦੇ ਚੇਅਰਮੈਨ ਡਾ.ਕੇ ਸਿਵਾਨ ਮੁਤਾਬਿਕ ਇਸਰੋ ਭਵਿੱਖ ‘ਚ ਸੈਟੇਲਾਈਟਾਂ ਨੂੰ ਦਾਗੇ ਜਾਣ ਲਈ ਵਿਦੇਸ਼ੀ ਰਾਕੇਟਾਂ ਦੀ ਮਦਦ ਲੈ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ, ਐਚਏਐਲ ਅਤੇ ਲਾਰਸਨ ਤੇ ਟੂਬਰੋ , ਐਲ ਐਂਡ ਟੀ ਇਸ ਸਮੂਹ ਦੀ ਅਗਵਾਈ ਕਰਨਗੇ।ਇੰਨ੍ਹਾਂ ਦੋਵਾਂ ਨੇ ਹੀ ਪੀ.ਐਸ.ਐਲ.ਵੀ. ਦਾ ਨਿਰਮਾਣ ਕੀਤਾ ਸੀ।ਇਸ ਸਮੂਹ ਵੱਲੋਂ ਜੀ.ਐਸ.ਐਲ.ਵੀ. ਪੱਧਰ ਦੇ ਰਾਕੇਟਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ।
ਇਸਰੋ ਦੇ ਅਨੁਸਾਰ ਵੱਖ-ਵੱਖ ਪ੍ਰੋਗਰਾਮਾਂ ਲਈ ਸਰਕਾਰ ਵੱਲੋਂ 300 ਬਿਲੀਅਨ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ‘ਚ 100 ਬਿਲੀਅਨ ਰੁਪਏ ‘ ਗਗਨਯਾਨ’ ਲਈ ਮਨਜ਼ੂਰ ਹੋਏ ਹਨ।ਦੱਸਣਯੋਗ ਹੈ ਕਿ ‘ਗਗਨਯਾਨ’ ਭਾਰਤ ਦਾ ਪੁਲਾੜ ਮਿਸਨ ਹੈ, ਜਿਸ ‘ਚ 80 % ਨਿੱਜੀ ਖੇਤਰ ਕਾਰਜਸ਼ੀਲ ਹੋਵੇਗਾ।
ਹੁਣ ਇਸਰੋ ਦਾ ਸਾਰਾ ਧਿਆਨ ਆਪਣੀ ਧਰਤੀ ਤੋਂ ਪਹਿਲੇ ਭਾਰਤੀਆਂ ਨੂੰ ਪੁਲਾੜ ‘ਚ ਭੇਜਣ ‘ਤੇ ਕੇਂਦਰਿਤ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਹੀ ਪਹਿਲੇ ਭਾਰਤੀ ਅਮਲੇ ਨੂੰ ਹੇਠਲੇ ਧਰਤੀ ਪਥ ‘ਤੇ ਭੇਜਿਆ ਜਾਵੇਗਾ।ਪਿਛਲੇ ਮਿਸ਼ਨਾਂ ‘ਚ ਲਗਾਤਾਰ ਮਿਲੀ ਸਫ਼ਲਤਾ ਤੋਂ ਬਾਅਧ ਇਸਰੋ ਦੇ ਇਰਾਦੇ ਬਹੁਤ ਬੁਲੰਦ ਹਨ ਅਤੇ ਭਾਰਤੀ ਪੁਲਾੜ ਏਜੰਸੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੇ ਇਸ ਮਿਸ਼ਨ ‘ਚ ਵੀ ਸਫ਼ਲਤਾ ਹਾਸਲ ਕਰੇਗੀ।
ਸਕ੍ਰਿਪਟ: ਬਿਮਨ ਬਾਸੂ, ਸੀਨੀਅਰ ਵਿਿਗਆਨਕ ਟਿੱਪਣੀਕਾਰ
Comments
Post a Comment