ਰਾਸਟਰਪਤੀ ਟਰੰਪ ਦਾ ਪਹਿਲਾ ਭਾਰਤੀ ਦੌਰਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਅਹਿਮਦਾਬਾਦ ਪਹੁੰਚ ਕੇ ਭਾਰਤ ਦੀ ਆਪਣੀ ਪਹਿਲੀ ਫੇਰੀ ਦੀ ਸ਼ੁਰੂਆਤ ਕੀਤੀ।ਅਹਿਮਦਾਬਾਦ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ।ਗੁਜਰਾਤ ਅਤੇ ਗਾਂਧੀ ਦੇ ਵਿਸ਼ੇਸ਼ ਸਬੰਧ ਹਨ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਸਾਬਰਮਤੀ ਆਸ਼ਰਮ ਦਾ ਦੌਰਾ ਕਰਕੇ ਵਧੀਆ ਸੰਕੇਤ ਦਿੱਤੇ ਹਨ।ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਦੀ ਆਜ਼ਾਦੀ ਦੇ ਸੰਢਰਸ਼ ‘ਚ ਮਹਾਤਮਾ ਗਾਂਧੀ ਦੀ ਅਹਿਮ ਭੂਮਿਕਾ ਦੇ ਮੱਦੇਨਜ਼ਰ ਇਸ ਸਥਾਨ ਦੇ ਦੌਰੇ ਦੀ ਚੋਣ ਬਹੁਤ ਖਾਸ ਰਹੀ।

ਰਾਸ਼ਟਰਪਤੀ ਟਰੰਪ ਦਾ ਭਾਰਤ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ।ਨਵੀਂ ਦਿੱਲੀ ਨੇ ਰਾਸ਼ਟਰਪਤੀ ਟਰੰਪ ਨੂੰ ਅਹਿਮਦਾਬਾਦ ‘ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੇ ਉਦਘਾਟਨ ਦੀ ਗੁਜ਼ਾਰਿਸ਼ ਕੀਤੀ।ਇਸ ਮੌਕੇ ਲੱਖਾਂ ਦੀ ਗਿਣਤੀ ‘ਚ ਲੋਕ ਮੌਜੂਦ ਸਨ।ਇੱਥੇ ਪਹੁੰਚ ‘ਤੇ ਰਾਸ਼ਟਰਪਤੀ ਟਰੰਪ ਦੇ ਸਵਾਗਤ ‘ਚ ਭਾਰਤ ਦੇ ਰਾਜਾਂ ਦੇ ਸਭਿਆਚਾਰ, ਸੰਗੀਤ ਅਤੇ ਨਾਚ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ।

ਰਾਸ਼ਟਰਪਤੀ ਟਰੰਪ ਭਾਰਤ ਦੀ ਵਿਭਿੰਨਤਾ ਅਤੇ ਸਮਾਜ ਦੇ ਵੱਖ-ਵੱਖ ਸਭਿਆਚਾਰਾਂ ਦੇ ਮੇਲ ਨੂੰ ਵੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ।ਇਸ ਵਿਸ਼ੇਸ਼ ਸਟੇਡੀਅਮ ‘ਚ ਉਨ੍ਹਾਂ ਵੱਲੋਂ ਦਿੱਤਾ ਗਿਆ ਭਾਸ਼ਣ ਬਹੁਤ ਹੀ ਪ੍ਰਭਾਵੀ ਰਿਹਾ।ਰੇਡਿਓ ਅਤੇ ਟੀਵੀ ‘ਤੇ ਇਸ ਦੇ ਸਿੱਧੇ ਪ੍ਰਸਾਰਣ ਨੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ।

ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਵਿਕਾਸ ਦੀ ਕਹਾਣੀ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸੱਤ ਦਹਾਕਿਆਂ ਦੇ ਬਹੁਤ ਘੱਟ ਸਮੇਂ ‘ਚ ਹੀ ਭਾਰਤ ਨੇ ਗਰੀਬੀ ਦੇ ਖਾਤਮੇ, ਆਰਥਿਕ ਵਿਕਾਸ, ਵਿਗਿਆਨਿਕ ਅਤੇ ਤਕਨੀਕੀ ਵਿਕਾਸ ਅਤੇ ਅਜਿਹੇ ਹੋਰ ਕਈ ਕਾਰਜਾਂ ਰਾਹੀਂ ਆਪਣੀ ਤਰੱਕੀ ਦੀ ਦਾਸਤਾਨ ਲਿਖੀ ਹੈ, ਜੋ ਕਿ ਸਲਾਹੁਣੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀਇਕ ਵੱਡੀ ਅਰਥ ਵਿਵਸਥਾ ਬਣ ਗਿਆ ਹੈ।ਦੱਸਣਯੋਗ ਹੈ ਕਿ ਭਾਰਤ ਨੇ ਹਾਲ ‘ਚ ਹੀ ਜੀਡੀਪੀ ਦੇ ਖੇਤਰ ‘ਚ ਭਾਰਤ ਨੇ ਬ੍ਰਿਟੇਨ ਨੂੰ ਪਛਾੜਦਿਆਂ ਪੰਜਵਾਂ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਨੇ ਅਮਰੀਕੀ ਸਮਾਜ ‘ਚ ਲਗਭਗ 4 ਮਿਲੀਅਨ ਭਾਰਤੀ-ਅਮਰੀਕੀ ਨਾਗਰਿਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।

ਇਸ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਨੇ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਦੀ ਤਰੱਕੀ ਬਾਰੇ ਚਰਚਾ ਕੀਥੀ ਅਤੇ ਭਵਿੱਖਬਾਣੀ ਕੀਤੀ ਕਿ ਆਉਣ ਵਾਲੇ ਸਮੇਂ ਇਹ ਭਾਈਵਾਲੀ ਟਿਕਾਊ ਅਤੇ ਲਾਭਦਾਇਕ ਸਿੱਧ ਹੋਵੇਗੀ।ਆਲਮੀ ਬੁਰਾਈ ਅੱਤਵਾਦ ਨਾਲ ਨਜਿੱਠਣ ਲਈ ਭਾਰਤ-ਅਮਰੀਕਾ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚਾਲੇ ਤਾਲਮੇਲ ਸਥਾਪਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪੱਛਮੀ ਏਸ਼ੀਆ ‘ਚ ਆਈਐਸਆਈ ਦਾ ਅੰਤ ਹੋ ਗਿਆ ਹੈ ਅਤੇ ਇਸ ਦੇ ਚੋਟੀ ਦੇ ਦਹਿਸ਼ਤਗਰਦ ਆਗੂ ਵੀ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਹਨ।ਉਨ੍ਹਾਂ ਨੇ ਪਾਕਿਸਤਾਨ ‘ਤੇ ਦਬਾਅ ਪਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਵਰਣਨ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਪਾਕਿਸਤਾਨ ਅਮਰੀਕਾ ਦਾ ਮਿੱਤਰ ਮੁਲਕ ਹੈ।

ਬਹੁਤ ਸਾਰੇ ਲੋਕਾਂ ਲਈ ਸ੍ਰੀ ਟਰੰਪ ਵੱਲੋਂ ਪਾਸਿਕਤਾਨ ਲਈ ਕਹੇ ਸ਼ਬਦ ਬੇਲੋੜੇ ਸਨ।ਪਰ ਫਿਰ ਵੀ ਉਨ੍ਹਾਂ ਦੇ ਇਹ ਸ਼ਬਦ ਆਪਣੀ ਥਾਂ ‘ਤੇ ਮਹੱਤਵਪੂਰਣ ਹਨ ਕਿਉਂਕਿ ਜੰਗ ਪ੍ਰਭਾਵਿਤ ਮੁਲਕ ਅਫ਼ਗਾਨਿਸਤਾਨ ‘ਚ ਸ਼ਾਂਤੀ ਅਤੇ ਸਥਿਰਤਾ ਦੀ ਪ੍ਰਾਪਤੀ ਲਈ ਅਮਰੀਕੀ ਯਤਨਾਂ ਨੂੰ ਉਤਸ਼ਾਹਤ ਕਰਨ ਲਈ ਅਜਿਹੀਆਂ ਟਿੱਪਣੀਆਂ ਖਾਸ ਹਨ।ਆਪਣੇ ਬਿਆਨਾਂ ਨੂੰ ਸੰਤੁਲਿਤ ਕਰਨ ਦੇ ਮਕਸਦ ਨਾਲ ਉਨ੍ਹਾਂ ਨੇ ਅੱਤਵਾਦ ਦੀ ਜੰਗ ‘ਚ ਭਾਰਤ ਅਤੇ ਅਮਰੀਕਾ ਦੀ ਭੂਮਿਕਾ ਨੂੰ ਖਾਸ ਦੱਸਿਆ।ਹਾਲ ‘ਚ ਹੀ ਪਹਿਲੀ ਵਾਰ ਹੋਇਆ ਹੈ ਕਿ ਭਾਰਤ, ਅਮਰੀਕਾ ਇੱਥੋਂ ਤੱਕ ਕਿ ਚੀਨ ਨੇ ਵੀ ਪਾਕਿਸਤਾਨ ਨੂੰ ਐਫਏਟੀਐਫ ਦੀ ਗ੍ਰੇਅ ਸੂਚੀ ‘ਚ ਰੱਖੇ ਜਾਣ ਲਈ ਯਤਨ ਕੀਤੇ ਅਤੇ ਐਫਏਟੀਐਫ ਦੇ ਫ਼ੈਸਲੇ ਦਾ ਸਵਾਗਤ ਕੀਤਾ।
ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ‘ਤੇ ਕਈ ਪਾਬੰਦੀਆਂ ਦਾ ਐਲਾਨ ਵੀ ਕੀਤਾ ਹੈ ਅਤੇ ਉਸ ਵੱਲੋਂ ਵਿੱਤੀ ਮਦਦ ‘ਚ ਕਟੌਤੀ ਵੀ ਕੀਤੀ ਗਈ ਹੈ।ਅਜਿਹੇ ‘ਚ ਅਮਰੀਕੀ ਕਾਰਵਾਈਆਂ ਦੇ ਮੱਦੇਨਜ਼ਰ ਪਾਕਿਸਤਾਨ ਲਈ ਰਾਸ਼ਟਰਪਤੀ ਟਰੰਪ ਦਾ ਬਿਆਨ ਸਮਝਣਯੋਗ ਹੈ।

ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਬੰਧੀ ਕੁੱਝ ਵੀ ਨਹੀਂ ਕਿਹਾ।ਪਰ ਉਨ੍ਹਾਂ ਨੇ ਦੁਵੱਲੇ ਫੌਜੀ ਅਭਿਆਸਾਂ ਦੇ ਮੱਹਤਵ ਨੂੰ ਰੇਖਾਂਕਿਤ ਕੀਤਾ।

ਇਸ ਦੌਰੇ ਦੇ ਆਗਾਜ਼ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਫੇਰੀ ਦੂਜੀਆਂ ਫੇਰੀਆਂ ਦੀ ਭਾਂਤੀ ਹੀ ਹੋਵੇਗੀ ਪਰ ਬਾਅਦ ‘ਚ ਇਸ ਦੌਰੇ ਨੇ ਆਪਣੇ ਮਹੱਤਵ ਨੂੰ ਪੇਸ਼ ਕੀਤਾ।ਰਾਸ਼ਟਰਪਤੀ ਟਰੰਪ ਨੇ ਆਪਣੇ ਪੂਰੇ ਭਾਸ਼ਣ ਦੌਰਾਨ ਕਈ ਵਾਰ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਦੀ ਮਹੱਤਤਾ ਅਤੇ ਉਪਯੋਗਤਾ ਬਾਰੇ ਗੱਲ ਕੀਤੀ।ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝ ਬਿਨ੍ਹਾਂ ਕਿਸੇ ਸ਼ਰਤ ਦੇ ਤੈਅ ਹੋਈ ਹੈ।ਰਾਸ਼ਟਰਪਤੀ ਟਰੰਪ ਨੇ ਦੁਵੱਲੇ ਸਬੰਧਾਂ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਨ ਦੇ ਮਕਸਦ ਨਾਲ ਇਕ ਨਵੇਂ ਸਮਝੌਤੇ ਦੇ ਸਹੀਬੱਧ ਹੋਣ ਦੀ ਸੰਭਾਵਨਾ ਦਾ ਸੰਕੇਤ ਵੀ ਦਿੱਤਾ ।

ਸਮੇਂ ਦੀ ਧਾਰਾ ‘ਚ ਕਈ ਉਤਰਾਅ ਚੜਾਅ ਨੂੰ ਪਾਰ ਕਰਦਿਆਂ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੇ ਆਪਣਾ ਅਸਲ ਰੂਪ ਧਾਰਨ ਕੀਤਾ ਹੈ।ਰਾਸ਼ਟਰਪਤੀ ਟਰੰਪ ਜਿਸ ਸਮੇਂ ਸੱਤਾ ‘ਚ ਆਏ ਉਸ ਸਮੇਂ ਭਾਰਤ ਖਾਸ ਕਰਕੇ ਵਪਾਰ ਅਤੇ ਵਣਜ ਦੇ ਖੇਤਰ ‘ਚ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ।ਦੋਵਾਂ ਹੀ ਦੇਸ਼ਾਂ ਦੇ ਉੱਚ ਅਧਿਕਾਰੀਆਂ ਵੱਲੋਂ ਇਕ ਉੱਚਿਤ ਸਮਝੌਤੇ ਨੂੰ ਸਹੀਬੱਧ ਕਰਨ ਲਈ ਗੱਲਬਾਤ ਚੱਲ ਰਹੀ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਰਾਸ਼ਟਰਪਤੀ ਟਰੰਪ ਦੀ ਇਸ ਫੇਰੀ ਦੌਰਾਨ ਹੀ ਇਸ ਸਮਝੌਤੇ ‘ਤੇ ਦਸਤਖਤ ਕੀਤੇ ਜਾ ਸਕਦੇ ਹਨ।ਪਰ ਦੋਵਾਂ ਹੀ ਸਰਕਾਰਾਂ ਨੂੰ ਕੁੱਝ ਸਮਾਂ ਲੈ ਕੇ ਅੰਤਿਮ ਸਮਝੌਤਾ ਤਿਆਰ ਕਰਨ ਦੀ ਜ਼ਰੂਰਤ ਹੈ।

ਸਕ੍ਰਿਪਟ: ਚਿੰਤਾਮਨੀ ਮਹਾਪਾਤਰਾ, ਰੈਕਟਰ ਅਤੇ ਪ੍ਰੋ ਵੀਸੀ, ਜੇਐਨਯੂ

Comments

Popular posts from this blog

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ

ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ