ਅਮਰੀਕਾ ਨੇ ਤਾਲਿਬਾਨ ਤੋਂ ਸ਼ਾਂਤੀ ਦੀ ਕੀਤੀ ਮੰਗ

ਅਮਰੀਕਾ ਅਤੇ ਤਾਲਿਬਾਨ ਨੇ ਸ਼ਾਂਤੀ ਸਮਝੌਤੇ ‘ਤੇ ਅੰਤਿਮ ਮੋਹਰ ਲਗਾਉਣ ਤੋਂ ਪਹਿਲਾਂ ਅਸਥਾਈ ਜੰਗਬੰਦੀ ਲਈ ਵੱਖੋ ਵੱਖ ਮਿਆਦ ਤੈਅ ਕਰਨ ਤੋਂ ਬਾਅਦ ਅਫ਼ਗਾਨ ਸ਼ਾਂਤੀ ਵਾਰਤਾ ਆਪਣੇ ਸਭ ਤੋਂ ਨਾਜ਼ੁਕ ਪੜਾਅ ‘ਤੇ ਪਹੁੰਚ ਗਈ ਹੈ ਜੰਗਬੰਦੀ ਦੋਵਾਂ ਧਿਰਾਂ ਦਰਮਿਆਨ ਭਰੋਸੇ ਦੇ ਪੱਧਰ ਨੂੰ ਨਿਰਧਾਰਤ ਕਰੇਗੀ ਅਤੇ ਨਾਲ ਹੀ ਇਹ ਇਕ ਤਰ੍ਹਾਂ ਦੀ ਪਰਖ ਹੋਵੇਗੀ ਕਿ ਦੋਵੇਂ ਹੀ ਪੱਖ ਇਕ ਦੂਜੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹਨ ਜਾਂ ਫਿਰ ਨਹੀਂ।ਦਰਅਸਲ ਰਾਸ਼ਟਰਪਤੀ ਟਰੰਪ ਵੱਲੋਂ ਜਦੋਂ ਦਾ ਇਸ ਵਾਰਤਾ ਲਈ ਵਿਸ਼ੇਸ਼ ਪ੍ਰਤੀਨਿਧੀ ਜ਼ਲਮੈ ਖਾਲੀਜ਼ਾਦ ਨੂੰ ਨਿਯੁਕਤ ਕੀਤਾ ਹੈ, ਉਸ ਤੋਂ ਬਾਅਦ ਅਮਰੀਕਾ ਅਤੇ ਤਾਲਿਬਾਨ ਨੇ ਕਈ ਉਤਰਾਅ-ਚੜਾਅ ਵੇਖੇ ਹਨ।ਹਾਲਾਂਕਿ ਦੋਵੇਂ ਧਿਰਾਂ ਅਫ਼ਗਾਨਿਸਤਾਨ ਦੇ ਮਸਲੇ ‘ਤੇ ਇਕ ਦੂਜੇ ਦੇ ਸਾਮਨੇ ਹਨ।



ਅਮਰੀਕਾ ਨੇ ਦਸ ਦਿਨਾਂ ਲਈ ਜੰਗਬੰਦੀ ਦੀ ਹਿਮਾਇਤ ਕੀਤੀ ਹੈ ਜਦਕਿ ਇਸ ਦੇ ਜਵਾਬ ‘ਚ ਤਾਲਿਬਾਨ ਨੇ ਸੱਤ ਦਿਨਾਂ ਦੀ ਜੰਗਬੰਦੀ ਦਾ ਪੱਖ ਪੂਰਿਆ ਹੈ।ਇਸ ਇਕਰਾਰਨਾਮੇ ਨੂੰ ਸਿਰੇ ਚਾੜ੍ਹਨ ਲਈ ਕਈ ਮੁਸ਼ਕਲਾਂ ਆ ਰਹੀਆਂ ਹਨ।ਦੱਸਣਯੋਗ ਹੈ ਕਿ ਸਤੰਬਰ 2019 ‘ਚ ਜਦੋਂ ਰਾਸ਼ਟਰਪਤੀ ਟਰੰਪ ਨੇ ਤਾਲਿਬਾਨੀ ਸਿਆਸੀ ਵਾਰਤਾ ਟੀਮ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਸੰਯੁਕਤ ਰਾਸ਼ਟਰ ‘ਚ ਗੱਲਬਾਤ ਕਰਨ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ ਸੀ, ਉਸ ਸਮੇਂ ਸ਼ਾਂਤੀ ਵਾਰਤਾ ਇਕ ਨਵੇਂ ਢੰਗ ਨਾਲ ਅੱਗੇ ਵੱਧ ਰਹੀ ਸੀ।ਹਾਲਾਂਕਿ ਇਹ ਉਪਰਾਲਾ ਸਿਰੇ ਨਾ ਚੜ੍ਹਿਆ, ਕਿਉਂਕਿ ਉਸ ਸਮੇਂ ਕਾਬੁਲ ਨਜ਼ਦੀਕ ਫੌਜੀ ਅਧਾਰ ‘ਤੇ ਤਾਲਿਬਾਨ ਵੱਲੋਂ ਹਮਲਾ ਕੀਤਾ ਗਿਆ ਸੀ।


ਚੀਨ, ਰੂਸ, ਇਰਾਨ ਅਤੇ ਸਾਊਦੀ ਅਰਬ ਵੱਲੋਂ ਇਸ ਵਾਰਤਾ ਨੂੰ ਮੁੜ ਸ਼ੁਰੂ ਕਰਨ ਲਈ ਕੌਮਾਂਤਰੀ ਪੱਧਰ ‘ਤੇ ਯਤਨ ਕੀਤੇ ਗਏ ਹਨ।ਕਈ ਮਹੀਨਿਆਂ ਤੋਂ ਬਾਅਧ ਮੁੜ ਸ਼ੁਰੂ ਹੋਈ ਇਹ ਸ਼ਾਂਤੀ ਵਾਰਤਾ ਇਕ ਵਾਰ ਫਿਰ ਨਾਜ਼ੁਕ ਮੋੜ ‘ਤੇ ਆ ਖਲੋਤੀ ਹੈ।ਤਾਲਿਬਾਨੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਮਝੌਤੇ ਦਾ ਖਰੜਾ ਮੌਜੂਦ ਹੈ, ਕਿਉਂਕਿ ਇਹ ਸਤੰਬਰ ਮਹੀਨੇ ਹੀ ਤਿਆਰ ਹੋ ਗਿਆ ਸੀ।ਦੋਵਾਂ ਧਿਰਾਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਸ ਦੇ ‘ਚ ਕੋਈ ਤਬਦੀਲੀ ਕਰਨੀ ਜ਼ਰੂਰੀ ਨਹੀਂ ਹੈ।ਇਹ ਜ਼ਰੂਰ ਹੈ ਕਿ ਇਸ ਖਰੜੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਢੁਕਵਾਂ ਮਾਹੌਲ ਬਣਾਉਣਾ ਲਾਜ਼ਮੀ ਹੈ।


ਅਮਰੀਕੀ ਵਿਦੇਸ਼ ਸਕੱਤਰ ਮਾਈਕ ਪੋਂਪਿਓ ਨੇ ਕਿਹਾ ਸੀ ਕਿ ਸ਼ਾਂਤੀ ਸਮਝੌਤੇ ਨੂੰ ਸਹੀਬੱਧ ਕਰਨ ਤੋਂ ਬਾਅਧ ਤਾਲਿਬਾਨ ਅਸਲ ‘ਚ ਇਸ ਜੰਗ ‘ਤੇ ਰੋਕ ਲਗਾ ਸਕਦਾ ਹੈ, ਅਮਰੀਕਾ ਇਸ ਗੱਲ ਦੇ ਸਬੂਤ ਦੀ ਉਮੀਦ ਰੱਖਦਾ ਹੈ।ਉਨ੍ਹਾਂ ਕਿਹਾ ਕਿ ਸਮਝੌਤਾ ਹੋਣ ਤੋਂ ਪਹਿਲਾਂ ਅਸੀਂ ਇਕ ਵਾਰ ਇਕ ਦੂਜੇ ਦੇ ਨਜ਼ਦੀਕੀ ਆਏ ਸੀ।ਸ਼ਾਂਤੀ ਸਮਝੌਤਾ ਜਿਸ ਨੂੰ ਕਿ ਆਪਸੀ ਸਹਿਮਤੀ ਨਾਲ ਅੱਗੇ ਵਧਾਇਆ ਗਿਆ ਸੀ।ਪਰ ਤਾਲਿਬਾਨ ਹਿੰਸਕ ਘਟਨਾਵਾਂ ‘ਚ ਕਮੀ ਲਿਆਉਣ ਜਾਂ ਉਨ੍ਹਾਂ ਨੂੰ ਰੋਕਣ ਦੀ ਆਪਣੀ ਇੱਛਾ ਪ੍ਰਗਟ ਕਰਨ ‘ਚ ਅਸਫਲ ਰਿਹਾ।


ਇਸ ਤੋਂ ਪਤਾ ਚੱਲਦਾ ਹੈ ਕਿ ਤਾਲਿਬਾਨ ਆਪਣੀ ਸਿਆਸੀ ਵਚਨਬੱਧਤਾ ਰਾਹੀਂ ਰਾਸ਼ਟਰਪਤੀ ਗਨੀ ਦੀ ਸਰਕਾਰ ਨਾਲ ਵਧੇਰੇ ਸਖ਼ਤ ਗੱਲਬਾਤ ਸ਼ੁਰੂ ਕਰਨ ਲਈ ਮਾਹੌਲ ਤਿਆਰ ਕਰੇਗਾ, ਜੋ ਕਿ ਘਰੇਲੂ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਦਹਾਕਿਆਂ ਤੋਂ ਚੱਲ ਰਹੀ ਜੰਗ ਵੀ ਖ਼ਤਮ ਹੋਵੇਗੀ।


ਅਮਰੀਕਾ ਵੱਲੋਂ ਸ਼ਾਂਤੀ ਲਈ ਪ੍ਰਤੱਖ ਪ੍ਰਤੀਬੱਧਤਾ ਦੀ ਮੰਗ ਵੈਸੇ ਤਾਂ ਵਾਜ਼ਬ ਹੈ, ਜਿਸ ਦਾ ਕਿ ਅਫ਼ਗਾਨਿਸਤਾਨ ਅਤੇ ਦੱਖਣੀ ਏਸ਼ੀਆਈ ਖੇਤਰ ‘ਤੇ ਲੰਮੇ ਸਮੇਂ ਤੱਕ ਪ੍ਰਭਾਵ ਕਾਇਮ ਰਹੇਗਾ।ਕਈ ਸੁਰੱਖਿਆ ਮਾਹਰ ਅੱਜ ਵੀ ਤਾਲਿਬਾਨ ਨੂੰ ਇਕ ਅੱਤਵਾਦੀ ਸੰਗਠਨ ਦਾ ਦਰਜਾ ਦਿੰਦੇ ਹਨ।ਅਮਰੀਕਾ ਅਤੇ ਦੋਹਾ,ਕਤਰ ਅਧਾਰਤ ਤਾਲਿਬਾਨ ਦੀ ਰਾਜਨੀਤਿਕ ਗੱਲਬਾਤ ਟੀਮ ਵਿਚਾਲੇ ਇਕ ਵਾਰ ਇਸ ਸ਼ਾਂਤੀ ਸਮਝੌਤੇ ਦੇ ਸਹੀਬੱਧ ਹੋਣ ‘ਤੇ ਤਾਲਿਬਾਨ ਨੂੰ ਸਿਆਸੀ ਰੁਤਬਾ ਹੋਣ ਦੀ ਸੰਭਾਵਨਾ ਹੈ।


ਭਾਰਤ ਜੰਗ ਪ੍ਰਭਾਵਿਤ ਮੁਲਕ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਕਰਨ ਲਈ ਅਫ਼ਗਾਨ ਅਗਵਾਈ, ਅਤੇ ਅਫ਼ਗਾਨ ਮਾਲਕੀ ਵਾਲੀ ਸ਼ਾਂਤੀ ਪ੍ਰਕ੍ਰਿਆ ਦੇ ਹੱਕ ‘ਚ ਹੈ।ਨਵੀਂ ਦਿੱਲੀ ਨੇ ਹਮੇਸ਼ਾਂ ਹੀ ਖੁਸ਼ਹਾਲ ਅਤੇ ਸੁਰੱਖਿਅਤ ਅਫ਼ਗਾਨ ਦੀ ਇੱਛਾ ਪ੍ਰਗਟ ਕੀਤੀ ਹੈ।ਪਰ ਨਵੀਂ ਦਿੱਲੀ ਦਹਿਸ਼ਤਗਰਦ ਸੰਗਠਨਾਂ ਦੀ ਫਿਤਰਤ ਤੋਂ ਵੀ ਜਾਣੂ ਹੈ, ਇਸ ਲਈ ਉਹ ਇੰਨ੍ਹਾਂ ਅੱਤਵਾਦੀ ਸੰਗਠਨਾਂ ‘ਤੇ ਭਰੋਸਾ ਕਰਨ ਤੋਂ ਪਹਿਲਾਂ ਹਰ ਸੁਰੱਖਿਅਤ ਪੱਖ ਨੂੰ ਵਿਚਾਰਨ ‘ਚ ਵਿਸ਼ਵਾਸ ਰੱਖਦੀ ਹੈ।


ਹੁਣ ਵੇਖਣਾ ਹੋਵੇਗਾ ਕਿ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਹ ਵਾਰਤਾ ਕਿਵੇਂ ਅੱਗੇ ਵੱਧਦੀ ਹੈ।




ਸਕ੍ਰਿਪਟ: ਕਾਲੋਲ ਭੱਟਾਚਾਰੀਜੀ, ਵਿਸ਼ੇਸ਼

Comments

Popular posts from this blog

ਅਮਰੀਕੀ ਰਾਸ਼ਟਰਪਤੀ ਚੋਣਾਂ ਵਾਸਤੇ ਦੌੜ ਭੱਜ ਅਤੇ ਦਰਪੇਸ਼ ਚੁਣੌਤੀਆਂ।

ਭਾਰਤ ਨੇ ਬੋਧੀ ਸਰਕਿਟ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ