ਨਿਰਮਾਣ ਖੇਤਰ ਦੀ ਵਿਕਾਸ ਦਰ

ਅਜੋਕੇ ਸਮੇਂ ਜਦੋਂ ਭਾਰਤੀ ਅਰਥਿਕਤਾ ਦੀ ਵਿਕਾਸ ਦੀ ਗਤੀ ਆਲਮੀ ਮੰਦੀ ਦੇ ਪ੍ਰਭਾਵ ਕਾਰਨ ਦਬਾਅ ਹੇਠ ਹੈ।ਦੇਸ਼ ਦਾ ਨਿਰਮਾਣ ਖੇਤਰ ਵੱਧੀ ਮੰਗ ਦੇ ਕਾਰਨ ਇਸ ਸਾਲ ਜਨਵਰੀ ਮਹੀਨੇ ਕੁੱਝ ਵਾਧੇ ‘ਚ ਰਿਹਾ , ਜੋ ਕਿ ਇਕ ਸਕਾਰਾਤਮਕ ਵਿਕਾਸ ਹੈ।ਇਕ ਪ੍ਰਮੁੱਖ ਅਤੇ ਆਰਥਿਕ ਖੋਜ ਸੰਸਥਾ-ਐਚਆਈਐਸ ਮਾਰਕਿਟ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਇੰਡੀਆ ਮੈਨੂਫੈਕਚਰਿੰਗ ਪਰਚੇਸਿੰਗ ਮੈਨੇਜ਼ਰਸ ਇੰਡੇਕਸ, ਪੀਐਮਆਈ ਦਸੰਬਰ ਮਹੀਨੇ 52.7 ਸੀ ਜੋ ਕਿ ਇਸ ਸਾਲ ਜਨਵਰੀ ਮਹੀਨੇ ਵੱਧ ਕੇ 55.3 ਹੋ ਗਿਆ ਹੈ।ਪਿਛਲੇ ਅੱਠ ਸਾਲਾਂ ‘ਚ ਇਹ ਸਭ ਤੋਂ ਉੱਚੀ ਦਰ ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ਭਾਰਤੀ ਆਰਥਿਕਤਾ ਮੁੜ ਆਪਣੇ ਪ੍ਰਕਾਸ਼ ਨੂੰ ਫੈਲਾ ਰਹੀ ਹੈ।

ਪੀਐਮਆਈ ਡਾਟਾ ਨੂੰ ਐਚਆਈਐਸ ਮਾਰਕਿਟ ਵੱਲੋਂ ਦੁਨੀਆ ਭਰ ਦੇ 40 ਤੋਂ ਵੀ ਵੱਧ ਅਰਥਚਾਰਿਆਂ ਤੋਂ ਇੱਕਠਾ ਕੀਤਾ ਗਿਆ ਹੈ।ਮਹੀਨਾਵਾਰ ਡਾਟਾ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਦੇ ਸਰਵੇਖਣ ਤੋਂ ਹਾਸਲ ਹੁੰਦਾ ਹੈ।ਪੀਐਮਆਈ ਡਾਟਾ ‘ਚ ਇਕ ਉੱਚ ਨੰਬਰ ਹੈ ਜੋ ਕਿ ਆਰਥਿਕਤਾ ਦੀ ਸਮੁੱਚੀ ਸਥਿਤੀ ਨੂੰ ਬਿਆਨ ਕਰਦਾ ਹੈ।50 ਤੋਂ ਉੱਪਰ ਪੀਐਮਆਈ ਨੰਬਰ ਵਿਸਥਾਰ ਦਾ ਸੰਕੇਤ ਦਿੰਦਾ ਹੈ।ਖਪਤਾਕਾਰ ਵਸਤਾਂ ਦਾ ਉਪ-ਖੇਤਰ ਇਕ ਵਾਰ ਫਿਰ ਚਮਕ ਰਿਹਾ ਹੈ। ਪੂੰਜੀਗਤ ਵਸਤਾਂ ਆਪਣੇ ਵਿਸਥਾਰ ਦੀ ਸਥਿਤੀ ‘ਚ ਵਾਪਸ ਆ ਗਈਆਂ ਹਨ, ਜੋ ਕਿ ਅਰਥਵਿਵਸਥਾ ‘ਚ ਨਵੇਂ ਨਿਵੇਸ਼ਾਂ ਦੀ ਸੰਭਾਵਨਾ ਦਾ ਸੁਝਾਅ ਪੇਸ਼ ਕਰਦੀਆਂ ਹਨ।ਪੀਐਮਆਈ ਦੇ ਇੰਡੀਕੇਟਰ ਬਾਹਰੀ ਬਾਜ਼ਾਰਾਂ ਤੋਂ ਨਵੇਂ ਕਾਰੋਬਾਰਾਂ ‘ਚ ਹੋ ਰਹੇ ਵਾਧੇ ਦਾ ਵੀ ਸਮਰਥਨ ਕਰਦੇ ਹਨ।ਨਵੰਬਰ 2018 ਤੋਂ ਤਾਜ਼ਾ ਨਿਰਯਾਤ ਆਰਡਰ ਤੇਜ਼ੀ ਨਾਲ ਵਧੇ ਹਨ।ਜਿਸ ‘ਚ ਏਸ਼ੀਆ, ਯੂਰੋਪ ਅਤੇ ਉੱਤਰੀ ਅਮਰੀਕਾ ਨੂੰ ਵਧੇਰੇ ਨਿਰਯਾਤ ਹੋਇਆ ਹੈ।ਇਸ ਤੋਂ ਇਲਾਵਾ ਇੰਨਪੁਟ ਖਰਚੇ ਘੱਟ ਰਹੇ ਹਨ, ਜਿਸ ਨਾਲ ਕਿ ਲਾਭ ‘ਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ।ਪੀਐਮਆਈ ਅੰਕੜੇ ਦਰਸਾਉਂਦੇ ਹਨ ਕਿ ਇਨਪੁੱਟ ਖਰਚਿਆਂ ਅਤੇ ਆਉਟਪੱਟ ਲਾਗਤ ‘ਚ ਹਲਕਾ ਵਾਧਾ ਹੋਇਆ ਹੈ।ਕੁੱਝ ਕੰਪਨੀਆਂ ਨੇ ਧਾਤਾਂ, ਟੈਕਸਟਾਈਲ ਅਤੇ ਭੋਜਨ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ ਜਦਕਿ ਤਾਂਬਾ, ਪੈਕਿੰਗ ਸਮੱਗਰੀ ਅਤੇ ਰਬੜ ਲਈ ਘੱਟ ਕੀਮਤਾਂ ਤੈਅ ਕੀਤੀਆਂ ਹਨ।

ਮੰਗ ਵੱਧਣ ਤੋਂ ਬਾਅਦ ਭਾਰਤੀ ਮਾਲ ਉਤਪਾਦਕਾਂ ਵੱਲੋਂ ਜਨਵਰੀ ਮਹੀਨੇ ਉਤਪਾਦਨ ‘ਚ ਵਾਧਾ ਕੀਤਾ ਗਿਆ।ਪੀਐਮਆਈ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ ਵਾਧਾ ਪਿਛਲੇ ਸਾਢੇ ਸੱਤ ਸਾਲਾਂ ‘ਚ ਸਭ ਤੋਂ ਮਜ਼ਬੂਤ ਰਿਹਾ ਹੈ।ਫਰਮਾਂ ਨੇ ਸ਼ਰਤਾਂ ਦੀ ਪੂਰਤੀ ਲਈ ਮਾਲ ਸੂਚੀ ਕੱਢਣੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵੱਜੋਂ ਤਿਆਰ ਮਾਲ ਦੀ ਵਸਤੂ ਸੂਚੀ ‘ਚ ਕਮੀ ਆਈ।
ਭਾਰਤ ਦੇ ਨਿਰਮਾਣ ਖੇਤਰ ਦੇ ਹੋਏ ਤਾਜ਼ਾ ਸਰਵੇਖਣਾਂ ਦੇ ਨਤੀਜਿਆਂ ‘ਤੇ ਟਿੱਪਣੀ ਕਰਦਿਆਂ ਆਈਐਚਐਸ ਮਾਰਕਿਟ ਦੇ ਪ੍ਰਮੁੱਖ ਅਰਥ ਸ਼ਾਸਤਰੀ ਪੋਲੀਆਨਾ ਡੇ ਲੀਮਾ ਨੇ ਕਿਹਾ, “ ਪੀਐਮਆਈ ਦੇ ਨਤੀਜਿਆਂ ਨੇ ਵਿਖਾਇਆ ਹੈ ਕਿ ਮੰਗ ਵਿਕਰੀ ਦੇ ਕਾਰਨ ਵਿਕਰੀ, ਇਨਪੁੱਟ ਖ੍ਰੀਦ, ਉਤਪਾਦਨ ਅਤੇ ਰੁਜ਼ਗਾਰ ਨੂੰ ਵਾਧਾ ਪ੍ਰਦਾਨ ਕਰਦੀ ਹੈ, ਕਿਉਂਕਿ ਕੰਪਨੀਆਂ ਪੁਨਰਨਿਰਮਾਣ ਅਤੇ ਨਾਲ  ਹੀ ਸਮੱਰਥਾ ਵਿਸਥਾਰ, ਨਵੇਂ ਕਾਰੋਬਾਰ ‘ਚ ਵਧੇਰੇ ਵਾਧੇ ਦੀ ਉਮੀਦ ‘ਤੇ ਧਿਆਨ ਕੇਂਦਰਤ ਕਰਦੀਆਂ ਹਨ"।

ਕੰਪਨੀਆਂ ਵੱਲੋਂ ਪਿਛਲੇ ਸਾਢੇ ਸੱਤ ਸਾਲਾਂ ‘ਚ ਰੁਜ਼ਗਾਰ ਨੂੰ ਤੇਜ਼ੀ ਨਾਲ ਵਧਾਇਆ ਗਿਆ ਹੈ ।ਇਸ ਲਈ ਨਵੇਂ ਕਾਰੋਬਾਰੀ ਵਿਕਾਸ ਅਤੇ ਪ੍ਰਾਜੈਕਟਾਂ ਦਾ ਹਵਾਲਾ ਦਿੱਤਾ ਗਿਆ ਹੈ।ਮਹੱਤਵਪੂਰਣ ਤੌਰ ‘ਤੇ ਪੀਐਮਆਈ ਦੇ ਨਤੀਜੇ ਦੱਸਦੇ ਹਨ ਕਿ ਭਾਰਤ ਦੇ ਨਿਰਮਾਣ ਖੇਤਰ ‘ਚ ਮੰਗ ‘ਚ ਮਹੱਤਵਪੂਰਣ ਬਦਲਾਵ ਦੇ ਕਾਰਨ ਵਿਕਰੀ, ਇਨਪੁੱਟ ਖ੍ਰੀਦ, ਉਤਪਾਦਨ ਅਤੇ ਰੁਜ਼ਗਾਰ ਦੇ ਵਾਧੇ ਨੂੰ ਹੁਲਾਰਾ ਮਿਿਲਆ ਹੈ।

ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਹਾਲ’ਚ ਹੀ ਪੇਸ਼ ਹੋਏ 2020-21 ਦੇ ਆਮ ਬਜਟ ‘ਚ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਵਿਆਪਕ ਨਿਵੇਸ਼ ਵਧਾਉਣ ਅਤੇ ਖੇਤੀਬਾੜੀ ਉਤਪਾਦਨ ਨੂੰ ਉਤਸ਼ਾਹਤ ਕਰਨ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।ਜਿਸ ਨਾਲ ਕਿ ਪ੍ਰਮੁੱਖ ਨਿਰਮਾਣ ਖੇਤਰ ‘ਚ ਤੇਜ਼ੀ ਆ ਸਕੇ।ਐਚਆਈਐਸ ਪੀਐਮਆਈ ਤੋਂ ਇਕ ਹੋਰ ਮਹੱਤਵਪੂਰਣ ਸੰਕੇਤ ਹਾਸਲ ਹੋਇਆ ਹੈ।ਉਸ ਅਨੁਸਾਰ ਮੌਜੂਦਾ ਆਲਮੀ ਆਰਥਿਕ ਮੰਦੀ ਦਾ ਮੁਕਾਬਲਾ ਕਰਨ ਲਈ ਭਾਰਤੀ ਆਰਥਿਕਤਾ ’ਚ ਅੰਦਰੂਨੀ ਮਜ਼ਬੂਤੀ ਮੌਜੂਦ ਹੈ।

ਭਾਰਤ ਦੀ ਆਰਥਿਕ ਤਾਕਤ ਦੀ ਗਵਾਹੀ ਪਹਿਲਾਂ ਹੀ ਆਈਐਮਐਫ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲਿਨਾ ਜਾਰਜੀਆਵਾ ਵੱਲੋਂ ਦਿੱਤੀ ਗਈ ਹੈ।ਉਨ੍ਹਾਂ ਨੇ ਹਾਲ ‘ਚ ਹੀ ਕਿਹਾ ਸੀ ਕਿ ਭਾਰਤੀ ਅਰਥਵਿਵਸਥਾ ਮੰਦੀ ‘ਚ ਨਹੀਂ ਹੈ।ਭਾਰਤੀ ਆਰਥਿਕਤਾ ਨੇ ਪਿਛਲੇ ਸਾਲ ਮੰਦੀ ਦੀ ਮਾਰ ਝੱਲੀ ਅਤੇ ਆਈਐਮਐਫ ਨੂੰ ਵਿਕਾਸ ਅਨੁਮਾਨਾਂ ‘ਚ ਸੋਧ ਕਰਨੀ ਪਈ।ਮੌਜੂਦਾ ਸਮੇਂ ਆਲਮੀ ਮੰਦੀ ਦੇ ਬਾਵਜੂਦ ਆਈਐਮਐਫ 2020 ‘ਚ 5.8% ਦੀ ਵਿਕਾਸ ਦਰ ਅਤੇ 2021 ‘ਚ 6.5% ਦੇ ਵਾਧੇ ਦੀ ਉਮੀਦ ਕਰ ਰਿਹਾ ਹੈ।

ਆਈਐਮਐਫ ਦੇ ਮੁੱਖੀ ਦਾ ਕਹਿਣਾ ਹੈ ਕਿ ਭਾਰਤ ਨੇ ਕਈ ਮਹੱਤਵਪੂਰਣ ਸੁਧਾਰ ਕੀਤੇ ਹਨ, ਜੋ ਕਿ ਲੰਮੇ ਸਮੇਂ ਤੱਕ ਦੇਸ਼ ਨੂੰ ਲਾਭ ਪਹੁਚਾਉਣਗੇ।ਵਿਆਪਕ ਪੱਧਰ ‘ਤੇ ਦੁਨੀਆ ਇਹ ਮਹਿਸੂਸ ਕਰ ਰਹੀ ਹੈ ਕਿ ਭਾਰਤੀ ਆਰਥਿਕਤਾ ਦਾ ਅੰਦਰੂਨੀ ਲਚਕੀਲਾਪਨ ਅਤੇ ਮਜ਼ਬੂਤੀ ਵਿਸ਼ਵਵਿਆਪੀ ਆਰਥਿਕਤਾ ਲਈ ਇਕ ਸਥਿਰ ਕਾਰਕ ਵੱਜੋਂ ਉਭਰੇਗੀ।

ਸਕ੍ਰਿਪਟ: ਅਦਿੱਤਿਆ ਰਾਜ ਦਾਸ, ਸੀਨੀਅਰ ਆਰਥਿਕ ਪੱਤਰਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ