ਭਾਰਤ-ਪੁਰਤਗਾਲ ਸਬੰਧ ਨਵੀਆਂ ਉੱਚਾਈਆਂ ‘ਤੇ
ਪੁਰਤਗਾਲੀ ਰਾਸ਼ਟਰਪਤੀ ਮਾਰਕੇਲੋ ਰੈਬੇਲੋ ਡੀ ਸੂਜ਼ਾ ਵੱਲੋਂ ਭਾਰਤ ਦੀ ਸਰਕਾਰੀ ਫੇਰੀ ਕੀਤੀ ਗਈ।ਇਸ ਦੌਰੇ ਦੌਰਾਨ 14 ਮੰਗ ਪੱਤਰ ਅਤੇ ਸਮਝੌਤਿਆਂ ਨੂੰ ਸਹੀਬੱਧ ਕੀਤਾ ਗਿਆ।ਜਿਸ ‘ਚ ਕਿ ਆਪਸੀ ਲਾਭਕਾਰੀ ਮੁੱਦਿਆਂ ਦੇ ਵਿਆਪਕ ਖੇਤਰ ਸ਼ਾਮਲ ਹਨ।ਸਮੁੰਦਰੀ ਆਵਾਜਾਈ ਅਤੇ ਬੰਦਰਗਾਹ ਵਿਕਾਸ, ਸਟਾਰਟ ਅੱਪਸ, ਏਰੋਸਪੇਸ, ਕੂਟਨੀਤਿਕ ਸਿਖਲਾਈ, ਵਿਗਿਆਨਕ ਖੋਜ ਅਤੇ ਜਨਤਕ ਨੀਤੀ ਸਬੰਧੀ ਖੇਤਰ ਇੰਨ੍ਹਾਂ ਸਮਝੌਤਿਆਂ ‘ਚ ਸ਼ਾਮਲ ਹਨ।
ਇਸ ਫੇਰੀ ਨੇ ਭਾਰਤ-ਪੁਰਤਗਾਲ ਦੁਵੱਲੇ ਸਬੰਧਾਂ ਨੂੰ ਇਕ ਨਵੀਂ ਗਤੀਸ਼ੀਲਤਾ ਪ੍ਰਦਾਨ ਕੀਤੀ ਹੈ।ਪਿਛਲੇ ਤਿੰਨ ਸਾਲਾਂ ‘ਚ ਦੋ ਮੁਲਕਾਂ ਵਿਚਾਲੇ ਸਬੰਧਾਂ ‘ਚ ਬਹੁਤ ਤਬਦੀਲੀ ਵੇਖਣ ਨੂੰ ਮਿਲੀ ਹੈ।ਯਕੀਨਨ ਹੀ ਭਾਰਤ ਅਤੇ ਪੁਰਤਗਾਲ ਆਪਣੇ ਦੁਵੱਲੇ ਸਬੰਧਾਂ ਦੀ ਪੂਰੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਲਈ ਇਕ ਦੂਜੇ ਦੀ ਤੇਜ਼ੀ ਨਾਲ ਹੋ ਰਹੀ ਤਬਦੀਲੀ ਨੂੰ ਬਹੁਤ ਹੀ ਧਿਆਨ ਨਾਲ ਵੇਖ ਰਹੇ ਹਨ।
ਅਜੋਕੇ ਸਮੇਂ ‘ਚ ਭਾਰਤ ਅਤੇ ਪੁਰਤਗਾਲ ਵਿਚਾਲੇ ਕਈ ਆਲਮੀ ਅਤੇ ਦੁਵੱਲੇ ਮੁੱਦੇ ਮੌਜੂਦ ਹਨ, ਜੋ ਕਿ ਦੋਵਾਂ ਮੁਲਕਾਂ ਦੇ ਹਿੱਤਾਂ ਨੂੰ ਪੇਸ਼ ਕਰਦੇ ਹਨ।ਪੂਰੀ ਦੁਨੀਆ ਕਈ ਅਣਦੇਖੇ ਅਤੇ ਅਸਥਿਰ ਖਤਰਿਆਂ ਦਾ ਘਰ ਬਣੀ ਹੋਈ ਹੈ।ਮਹਾਨ ਸ਼ਕਤੀਆਂ ‘ਚ ਦੁਸ਼ਮਣੀ, ਭੂ-ਆਰਥਿਕ ਅਤੇ ਭੂ-ਰਣਨੀਤਕ ਮੁਕਾਬਲਿਆਂ ‘ਚ ਕਮੀ, ਮੰਦੀ ਆਰਥਿਕ ਸਥਿਤੀ ਅਤੇ ਰਿਵਾਇਤੀ ਤੇ ਗੈਰ ਰਿਵਾਇਤੀ ਸੁਰੱਖਿਆ ਖ਼ਤਰਿਆਂ ਦੇ ਵਾਧੇ ਕਾਰਨ ਵਿਸ਼ਵਵਿਆਪੀ ਰਣਨੀਤਕ ਸਥਿਤੀ ਨੂੰ ਵਿਗਾੜ ਕੇ ਰੱਖ ਦਿੱਤਾ ਹੈ।
ਵਿਸ਼ਵੀਕਰਨ, ਜੋ ਕਿ 21ਵੀਂ ਸਦੀ ਦਾ ਇਕ ਮਹੱਤਵਪੂਰਣ ਥੰਮ੍ਹ ਹੈ, ਉਸ ਨੂੰ ਨਾਕਾਰਾਤਮਕ ਵਿਚਾਰ ਵੱਜੋਂ ਵੇਖਿਆ ਗਿਆ ਹੈ।ਰਾਸ਼ਟਰਵਾਦ ‘ਚ ਵਾਧਾ ਹੋਇਆ ਹੈ ਅਤੇ ਵਧੇਰੇਤਰ ਰਾਜਾਂ ਨੇ ਆਪਣੇ ਅੰਦਰੂਨੀ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਹੈ।ਭਾਵੇਂ ਕਿ ਅਸੀਂ ਚੌਥੀ ਉਦਯੋਗਿਕ ਕ੍ਰਾਂਤੀ ਦੇ ਯੁੱਗ ‘ਚ ਦਾਖਲ ਹੋ ਗਏ ਹਾਂ ਪਰ ਫਿਰ ਵੀ ਤਕਨਾਲੋਜੀ ਦੀ ਦੁਰਵਰਤੋਂ ਜਾਰੀ ਹੈ।ਐਟਲਾਂਟਿਕ ਤੋਂ ਬਾਹਰ ਸੰਬੰਧਾਂ ‘ਚ ਆਈ ਦਰਾੜ ਨੇ ਅਮਰੀਕਾ ਦੀ ਯੂਰਪ ਪ੍ਰਤੀ ਵਚਨਬੱਧਤਾ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ।ਇਹ ਰੁਝਾਨ ਨਵੀਆਂ ਸਾਂਝੇਦਾਰੀਆਂ ਅਤੇ ਇਕਸਾਰਤਾ ਦੀ ਮੰਗ ਕਰਦੇ ਹਨ।
ਵਿਸ਼ਵਵਿਆਪੀ ਪੱਧਰ ‘ਤੇ ਭਾਰਤ ਦੀ ਵੱਧ ਰਹੀ ਸਾਰਥਕਤਾ ਅਤੇ ਯੁਰਪੀਅਨ ਯੂਨੀਅਨ ਅਤੇ ਨਾਟੋ ‘ਚ ਪੁਰਤਗਾਲ ਦੀ ਮੈਨਬਰਸ਼ਿਪ ਨੇ ਦੋਵਾਂ ਮੁਲਕਾਂ ਨੂੰ ਆਲਮੀ ਉਤਰਾਅ-ਚੜਾਅ ਨਾਲ ਨਜਿੱਠਣ ਲਈ ਤਿਆਰ ਕੀਤਾ ਹੈ।ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਹਿਯੋਗ ਕਈ ਖ਼ਤਰਨਾਕ ਖ਼ਤਰਿਆਂ ਨਾਲ ਨਜਿੱਠਣ ‘ਚ ਮਦਦਗਾਰ ਹੋਵੇਗਾ।ਮੌਜੂਦਾ ਸਮੇਂ ਕੋਰੋਨਾ ਵਾਇਰਸ ਦਾ ਜੋ ਕਹਿਰ ਬਰਸ ਰਿਹਾ ਹੈ ਉਸ ਨਾਲ ਨਜਿੱਠਣ ਲਈ ਵੀ ਦੋਵਾਂ ਦੇਸ਼ਾਂ ਵਿਚਲਾ ਆਪਸੀ ਸਹਿਯੋਗ ਸਹਾਇਕ ਹੋਵੇਗਾ।
ਭਾਰਤ ਅਤੇ ਪੁਰਤਗਾਲ ਦੋਵੇਂ ਹੀ ਇਕ ਦੂਜੇ ਦੀਆਂ ਸੁਰੱਖਿਆ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹਨ।ਪੁਰਤਗਾਲ ਦੀ ਸੰਸਦ ਨੇ ਸਾਲ 2019 ‘ਚ ਹੋਏ ਪੁਲਵਾਮਾ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਸੀ ਅਤੇ 2005 ‘ਚ ਲਿਸਬਨ ਤੋਂ ਖ਼ਤਰਨਾਕ ਗੈਂਗਸਟਰ ਅਬੂ ਸਾਲੇਮ ਨੂੰ ਬਾਹਰ ਕੱਢਿਆ ਸੀ।ਪੁਰਤਗਾਲ ਨੇ ਸਾਰੇ ਹੀ ਪ੍ਰਮੁੱਖ ਬਹੁ ਰਟਾਸ਼ਟਰੀ ਮੰਚਾਂ ਲਈ ਭਾਰਤ ਦੀ ਮੈਂਬਰਸ਼ਿਪ ਦੀ ਹਿਮਾਇਤ ਪੇਸ਼ ਕੀਤੀ ਹੈ।
ਅਜੋਕੇ ਸਮੇਂ ‘ਚ ਸੁਰੱਖਿਆ ਦੀ ਅਣਵਿਸ਼ਵਤਾ ਨੂੰ ਵੇਖਦਿਆਂ ਭਾਰਤ ਅਤੇ ਪੁਰਤਗਾਲ ਦੀ ਭੂਗੋਲਿਕ ਸਥਿਤੀ ਕ੍ਰਮਵਾਰ ਹਿੰਦ ਮਹਾਂਸਾਗਰ ਅਤੇ ਐਟਲਾਂਟਿਕ ਮਹਾਂਸਾਗਰ ‘ਚ ਫੈਲ ਰਹੀ ਹੈ, ਜਿਸ ਨੂੰ ਕਿ 500 ਸਾਲ ਪਹਿਲਾਂ ਵਾਸਕੋ ਡੀ ਗਾਮਾ ਨੇ ਉਨ੍ਹਾਂ ਵਿਚਲੇ ਸਾਂਝੇ ਸਮੁੰਦਰੀ ਸੁਰੱਖਿਆ ਹਿੱਤਾਂ ਨੂੰ ਉਜਾਗਰ ਕੀਤਾ ਸੀ।
ਪੁਰਤਗਾਲ ਦੀ ਮਜ਼ਬੂਤ ਰਾਸ਼ਟਰੀ ਨਵੀਨਤਾ ਭਰਪੂਰ ਇਕੋ-ਪ੍ਰਣਾਲੀ ਅਤੇ ਗਿਆਨ ਅਧਾਰਤ ਅਰਥਚਾਰਾ ਭਾਰਤ ਲਈ ਖਾਸ ਤੌਰ ‘ਤੇ ਢੁਕਵਾਂ ਹੈ।ਲਿਸਬਨ ਨੇ ਇੰਟਰਨੈੱਟ ਆਫ਼ ਥਿੰਗਜ਼, ਬਣਾਵਟੀ ਬੌਧਿਕਤਾ, ਬਲਾਕ ਚੇਨ ਅਤੇ ਈ-ਪ੍ਰਬੰਧਨ ‘ਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।ਪੁਰਤਗਾਲ ਦੀ ਡਿਜੀਟਲ ਪ੍ਰਵਿਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੀ ਆਰਥਕਿਤਾ ਦੇ ਆਧੁਨੀਕਿਰਨ ਦੇ ਵਿਕਾਸ ਮੰਤਵ ਨਾਲ ਮੇਲ ਖਾਂਦੀ ਹੈ।ਪੁਰਤਗਾਲੀ ਕੰਪਨਅੀਾਂ ਭਾਰਤ ਦੇ ਵਿਕਾਸ ਪ੍ਰਾਜੈਕਟਾਂ ‘ਚ ਅਹਿਮ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੀਆਂ ਹਨ।ਇੰਨ੍ਹਾਂ ਪ੍ਰਾਜੈਕਟਾਂ ‘ਚ ਮੇਕ ਇਨ ਇੰਡੀਆ, ਕਲੀਨ ਇੰਡੀਆ, ਡਿਜੀਟਲ ਇੰਡੀਆ ਅਤੇ ਸਟਾਰਟ ਅਪ ਇੰਡੀਆ ਕੁੱਝ ਖਾਸ ਹਨ।ਭਾਰਤ ਨੇ ਪੁਰਤਗਾਲੀ ਕੰਪਨਅੀਾਂ ਨੂੰ ਆਪਣਾ ਕੰਮਕਾਜ ਵਧਾਉਣ ਦੇ ਮਕਸਦ ਨਾਲ ਇਕ ਵਿਹਾਰਕ ਪ੍ਰਯੋਗਸ਼ਾਲਾ ਮੁਹੱਈਆ ਕਰਵਾਈ ਹੈ।
ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ 1ਬਿਲੀਅਨ ਯੂਰੋ ਤੋਂ ਵੀ ਵੱਧ ਗਿਆ ਹੈ।ਜ਼ਿਕਰੇਖਾਸ ਹੈ ਕਿ ਪਿਛਲੇ 2 ਸਾਲਾਂ ‘ਚ ਪੁਰਤਗਾਲ ਵੱਲੋਂ ਭਾਰਤ ‘ਚ ਕੀਤਾ ਜਾਣ ਵਾਲਾ ਨਿਵੇਸ਼ ਵੀ ਦੁੱਗਣਾ ਹੋਇਆ ਹੈ।ਅਜੋਕਾ ਸਮੇਂ ‘ਚ ਪੁਰਤਗਾਲ ਦੀ ਲਾਗਤ ਪ੍ਰਤੀਯੌਗੀ ਅਤੇ ਕਾਰੋਬਾਰੀ ਦੋਸਤਾਨਾ ਮਾਹੌਲ ਉਸ ਨੂੰ ਬ੍ਰਿਟੇਨ ਦੀ ਥਾਂ ਲੈਣ ਦੇ ਯੋਗ ਬਣਾਉਂਦਾ ਹੈ, ਕਿਉਂਕਿ ਭਾਰਤੀ ਕੰਪਨੀਆਂ ਯੂਰੋਪ ਲਈ ਸਾਂਝਾ ਬਾਜ਼ਾਰ ਪ੍ਰਦਾਨ ਕਰਦੀਆਂ ਹਨ।
ਖਾਸ ਗੱਲ ਇਹ ਹੈ ਕਿ ਪੁਰਤਗਾਲ ਭਾਰਤੀ ਕੰਪਨੀਆਂ ਲਈ ਪੁਰਤਗਾਲੀ ਭਾਸ਼ਾ ਬੋਲਣ ਵਾਲੇ ਮੁਲਕਾਂ ‘ਚ ਆਪਣਾ ਅਧਾਰ ਸਥਾਪਿਤ ਕਰਨ ਲਈ ਮੌਕੇ ਪ੍ਰਦਾਨ ਕਰਦਾ ਹੈ।ਦੁਨੀਆ ਭਰ ‘ਚ ਪੁਰਤਗਾਲ ਲੋਸੋਫੋਨ ਦੇਸ਼ਾਂ ਦੀ ਅਗਵਾਈ ਕਰਦਾ ਹੈ।ਇਸ ਲਈ ਲੋਸੋਫੋਨ ਦੇਸ਼ਾਂ ‘ਚ ਭਾਰਤ-ਪੁਰਤਗਾਲ ਸਹਿਯੋਗ ਦੀ ਸੰਭਾਵਨਾ ਬਹੁਤ ਹੈ।
ਭਾਰਤੀ ਪ੍ਰਵਾਸੀਆਂ ਅਤੇ ਪੁਰਤਗਾਲੀ ਵੱਸੋਂ ਦੇ ਕਲਿਆਣ ਅਤੇ ਅਧਿਆਤਮਿਕਤਾ ਦੇ ਲਈ ਕੁਦਰਤੀ ਆਕਰਸ਼ਣ ਦੇ ਨਾਲ ਨਾਲ ਨਵੇਂ ਦੁਵੱਲੇ ਸਹਿਯੋਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ, ਜਿਸ ‘ਚ ਫੁੱਟਬਾਲ ਤੋਂ ਇਲਾਵਾ ਯੋਗਾ ਅਤੇ ਆਯੁਰਵੇਦ, ਸੈਰ ਸਪਾਟਾ, ਨਵਿਆਉਣਯੋਗ ਊਰਜਾ, ਕੂੜਾ ਪ੍ਰਬੰਧਨ, ਸਮੁੰਦਰੀ ਵਿਗਿਆਨ, ਰੱਖਿਆ ਅਤੇ ਖੇਤੀਬਾੜੀ ਸ਼ਾਮਲ ਹੈ।
ਅੰਤ ‘ਚ ਕਹਿ ਸਕਦੇ ਹਾਂ ਕਿ ਪੁਰਤਗਾਲੀ ਰਾਸ਼ਟਰਪਤੀ ਦਾ ਇਹ ਦੌਰਾ ਭਾਰਤ-ਪੁਰਤਗਾਲ ਦੁਵੱਲੇ ਸਬੰਧਾਂ ਨੂੰ ਨਵੀਆਂ ਉੱਚਾਈਆਂ ‘ਤੇ ਲੈ ਕੇ ਜਾਵੇਗਾ।
ਸਕ੍ਰਿਪਟ: ਰਾਜੋਰਸ਼ੀ ਰਾਏ, ਖੋਜ ਵਿਸ਼ਲੇਸ਼ਕ, ਇਡਸਾ
Comments
Post a Comment