ਭਾਰਤ ਵਲੋਂ ਕੋਵਿਡ-19 ਖਿਲਾਫ ਸ਼ੁਰੂ ਕੀਤੀ ਪ੍ਰਭਾਵਸ਼ਾਲੀ ਲੜਾਈ
ਭਾਰਤ ਵਲੋਂ ਕੋਵਿਡ-19 ਦੇ ਖਿਲਾਫ ਪ੍ਰਭਾਵਸ਼ਾਲੀ ਅਤੇ ਦ੍ਰਿੜ ਇਰਾਦੇ ਨਾਲ ਜੰਗ ਲੜੀ ਜਾ ਰਹੀ ਹੈ। ਭਾਰਤ ਸਰਕਾਰ ਵਲੋਂ ਇਸ ਮਹਾਂਮਾਰੀ ਖਿਲਾਫ ਪੁੱਟੇ ਗਏ ਕਦਮਾਂ ਦੀ ਅੰਤਰ ਰਾਸ਼ਟਰੀ ਭਾਈਚਾਰੇ ਵਲੋਂ ਪ੍ਰਸੰਸਾ ਕੀਤੀ ਗਈ ਹੈ। ਚੀਨ ਦੇ ਵੁਹਾਨ ਖੇਤਰ ਤੋਂ ਇਕ ਭਾਰਤੀ ਵਿਦਿਆਰਥੀ ਦੇ ਇਸ ਮਹਾਂਮਾਰੀ ਨਾਲ ਪੀੜਤ ਹੋ ਕੇ ਵਾਪਸ ਆਉਣ ਤੋਂ ਬਾਅਦ ਭਾਰਤ ਵਿਚ ਪਹਿਲੇ ਕੇਸ ਦੀ ਪੁਸ਼ਟੀ ਹੋਣ ਤੋਂ ਤਰੁੰਤ ਮਗਰੋ ਭਾਰਤ ਸਰਕਾਰ ਵਲੋਂ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕਰ ਲਏ ਗਏ ਸਨ।
ਜਿਸਦੇ ਅੰਤਰਗਤ ਭਾਰਤ ਨੇ ਪੂਰੇ ਸੰਸਾਰ ਤੋਂ ਦੇਸ਼ ਵਿਚ ਆਉਣ ਵਾਲੇ ਹਰ ਹਵਾਈ ਅਤੇ ਸਮੁੰਦਰੀ ਯਾਤਰੀਆਂ ਦੀ ਥਰਮਲ ਜਾਂਚ ਸ਼ੁਰੂ ਕੀਤੀ ਅਤੇ 15 ਮਾਰਚ ਤੋਂ ਭਾਰਤ ਅੰਦਰ ਵੱਖ ਵੱਖ ਦੇਸ਼ਾਂ ਦੇ ਡਿਪਲੋਮੈਂਟਾਂ ਨੂੰ ਛੱਡ ਕੇ ਹਰ ਵਿਦੇਸ਼ੀ ਦਾ ਦਾਖਲਾ ਬੰਦ ਕਰ ਦਿੱਤਾ ਗਿਆ। ਇਸੇ ਦਿਨ ਤੋਂ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ।
ਇਸ ਤੋਂ ਇਲਾਵਾ ਕੋਵਿਡ-19 ਨਾਲ ਸਾਂਝੇ ਤੌਰ ਤੇ ਲੜਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਰਕ ਦੇਸ਼ਾਂ ਦੇ ਨੇਤਾਵਾਂ ਨਾਲ ਵੀਡੀਉ ਕਾਨਫਰੰਸ ਰਾਹੀਂ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਭਾਰਤ ਸਰਕਾਰ ਵਲੋਂ ਇਸ ਭਿਆਨਕ ਤ੍ਰਾਸਦੀ ਨਾਲ ਲੜਨ ਵਾਸਤੇ ਸਾਰਕ ਨੂੰ 10 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਦੇਣ ਦੀ ਘੋਸ਼ਣਾ ਕਰਨ ਦੇ ਨਾਲ ਨਾਲ ਭਾਰਤ ਦੇ ਮੈਡੀਕਲ ਪੋਰਟਲ ਨੂੰ ਵਰਤਣ ਦੀ ਇਜਾਜਤ ਵੀ ਦਿੱਤੀ।
25 ਮਾਰਚ ਨੂੰ ਦੇਸ਼ ਅੰਦਰ ਕੀਤੀ ਵਿਆਪਕ ਤਾਲਾਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ , ਚੀਨ,ਆਸਟਰੇਲੀਆ ਆਦਿ ਦੇਸ਼ਾਂ ਦੇ ਨੇਤਾਵਾਂ ਤੋਂ ਇਲਾਵਾ ਹੋਰ ਵਿਸ਼ਵਵਿਆਪੀ ਨੇਤਾਵਾਂ ਦੇ ਸੰਪਰਕ ਵਿਚ ਵੀ ਰਹੇ ਹਨ।
ਸਾਊਦੀ ਅਰਬ ਦੇ ਰਾਜਾ ਸਲਮਾਨ ਦੀ ਪ੍ਰਧਾਨਗੀ ਹੇਠ ਆਯੋਜਿਤ ਜੀ-20 ਦੇ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਹਾਂਮਾਰੀ ਨਾਲ ਲੜਨ ਵਾਸਤੇ ਬਣਾਈ ਰਣਨੀਤੀ ਦਾ ਵਰਣਨ ਕੀਤਾ ਗਿਆ। ਇਸ ਮੌਕੇ ‘ਤੇ ਉਹਨਾਂ ਵਲੋਂ ਜੀ-20 ਦੇਸ਼ਾਂ ਵਿਚਕਾਰ ਤਾਲਮੇਲ ਬਿਠਾਉਣ ਅਤੇ ਕੋਵਿਡ-19 ਨਾਲ ਸਾਂਝੇ ਤੌਰ ‘ਤੇ ਲੜਨ ਵਾਸਤੇ ਵਿਆਪਕ ਪਹੁੰਚ ਅਪਨਾਉਣ ਦੀ ਮੰਗ ਵੀ ਕੀਤੀ ਗਈ। ਭਾਰਤ ਨੇ ਇਸ ਮੌਕੇ ਤੇ ਕੋਵਿਡ-19 ਦੇ ਆਰਥਿਕ ਪ੍ਰਭਾਵ ਨੁੰ ਵਧਾਉਣ ਲਈ ਬਣਾਏ 5 ਟ੍ਰਿਲੀਅਨ ਡਾਲਰ ਫੰਡ ਦਾ ਹਿੱਸਾ ਬਣਨ ਦਾ ਵਾਅਦਾ ਵੀ ਕੀਤਾ।
ਇਸਦੇ ਨਾਲ ਹੀ ਭਾਰਤ ਸਰਕਾਰ ਵਲੋਂ ਅਫਗਾਨਿਸਤਾਨ, ਨੇਪਾਲ, ਸ਼੍ਰੀ ਲੰਕਾ ਅਤੇ ਮਾਲਦੀਵ ਵਰਗੇ ਸਾਰਕ ਦੇਸ਼ਾਂ ਨੂੰ ਕੋਵਿਡ-19 ਦੀ ਭਿਆਨਕ ਤ੍ਰਾਸਦੀ ਦਾ ਸਾਹਮਣਾ ਕਰਨ ਤੋਂ ਬਾਅਦ ਹਰ ਤਰਾਂ ਦੀ ਮਾਨਵੀ ਅਤੇ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ । ਇਸਤੋਂ ਇਲਾਵਾ ਨਵੀਂ ਦਿੱਲੀ ਵਲੋਂ ਅਮਰੀਕਾ, ਰੂਸ,ਬ੍ਰਿਟੇਨ, ਫਰਾਂਸ, ਆਸਟਰੇਲੀਆ, ਸਵਿਟਰਜ਼ਰਲੈਂਡ , ਬ੍ਰਾਜੀਲ ਅਤੇ 48 ਦੇ ਕਰੀਬ ਹੋਰ ਦੇਸ਼ਾਂ ਨੂੰ ਐਂਟੀ ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਭੇਜੀ ਗਈ ਹੈ।
ਇਸ ਮਹਾਂਮਾਰੀ ਦੌਰਾਨ ਭਾਰਤ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸੰਯੁਕਤ ਰਾਸ਼ਟਰ,ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਵਿਆਪੀ ਭਾਈਚਾਰੇ ਵਲੋਂ ਪ੍ਰਸੰਸਾ ਕੀਤੀ ਗਈ ਹੈ। ਭਾਰਤ ਵਲੋਂ ਘਰੇਲੂ ਉਦਯੋਗ ਅਤੇ ਕਮਜੋਰ ਵਰਗਾਂ ਨੂੰ ਵਿਸ਼ੇਸ਼ ਪੈਕੇਜ ਦੇਣ ਦੇ ਐਲਾਨ ਕਾਰਣ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਵਲੋਂ ਵੀ ਸ਼ਾਲਘਾ ਕੀਤੀ ਗਈ ਹੈ। ਇਸ ਮਹਾਂਮਾਰੀ ਨੇ ਭਾਰਤ ਦੀ ਸਰਵੋਤਮ ਭੂਮਿਕਾ ਨੂੰ ਵਿਸ਼ਵ ਸਹਾਮਣੇ ਲਿਆਂਦਾ ਹੈ। ਸਾਰਾ ਦੇਸ਼ ਇਸ ਮਹਾਂਮਾਰੀ ਨਾਲ ਲੜਨ ਵਾਸਤੇ ਇਕ ਜੁੱਟ ਹੋ ਕੇ ਕੰਮ ਕਰ ਰਿਹਾ ਹੈ ਅਤੇ ਵੱਖ ਵੱਖ ਰਾਜ ਸਰਕਾਰਾਂ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਕੰਮ ਕਰ ਰਹੀਆਂ ਹਨ।ਕੋਵਿਡ-19 ਕਾਰਣ ਭਾਰਤ ਦੀ ਆਰਥਿਕਤਾ ਉੱਤੇ ਪੈ ਰਹੇ ਪ੍ਰਭਾਵ ਵੀ ਸਰਕਾਰ ਦੇ ਕੰਟਰੋਲ ਅਧੀਨ ਹਨ,ਜਿਹਨਾਂ ਦਾ ਸਰਕਾਰ ਵਲੋਂ ਗੰਭੀਰਤਾ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਸਰਕਾਰ ਨੇ ਵੱਖ ਵੱਖ ਮੰਤਰਾਲਿਆਂ ਨੂੰ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਉਲੀਕੀ ਰਣਨੀਤੀ ਅਨੁਸਾਰ ਕੰਮ ਕਰਨ ਦਾ ਜਿੰਮਾ ਸੌਂਪਿਆ ਹੈ।
ਹਾਲਾਂਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੇ ਵਿਸ਼ਵ ਵਿਆਪੀ ਤੇ ਡਿੱਗ ਰਹੀ ਅਰਥ ਅਵਸਥਾ ਤੇ ਚਿੰਤਾ ਦਾ ਪ੍ਰਗਟਾਵਾ ਕਰ ਰਹੀਆਂ ਹਨ, ਪਰ ਭਾਰਤ ਇਸਤੋਂ ਪਹਿਲਾ ਹੀ ਆਪਣਾ ਕੰਮ ਮੁਕਾ ਚੁੱਕਾ ਹੈ। ਨੌਕਰੀਆਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਭਾਰਤ ਨੇ 20 ਅਪ੍ਰੈਲ ਤੋਂ ਦੇਸ਼ ਦੇ ਗੈਰ ਹਾਟਸਪਾਟ ਖੇਤਰਾਂ ਵਿਚ ਨਿਯਮਾਂ ਨੂੰ ਕੁਝ ਸੌਖਾ ਕਰਨ ਦੀ ਘੋਸ਼ਣਾ ਕੀਤੀ ਹੈ।
ਇਹਨਾਂ ਦੇ ਅੰਤਰਗਤ ਖੇਤੀਬਾੜੀ, ਨਿਰਮਾਣ , ਦਿਹਾਤੀ ਉਤਪਾਦਾਂ ਦੀ ਵਿਕਰੀ , ਉਦਯੋਗਿਕ ਕੰਮ ਅਤੇ ਹੋਰ ਵਿਕਾਸਮਈ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹਨਾਂ ਨੂੰ ਸਮਾਜਿਕ ਦੂਰੀ ਅਤੇ ਨਿੱਜੀ ਸਫਾਈ ਦੇ ਧਿਆਨ ਰੱਖਣ ਦੀ ਸ਼ਰਤ ਲਗਾਉਂਦੇ ਹੋਏ ਛੋਟ ਪ੍ਰਦਾਨ ਕੀਤੀ ਗਈ ਹੈ। ਜਿਸਦੀ ਸਾਰੇ ਦੇਸ਼ ਵਲੋਂ ਸ਼ਾਲਘਾ ਕੀਤੀ ਗਈ ਹੈ। ਇੱਥੇ ਇਹ ਤੱਥ ਵੀ ਵਰਣਨਯੋਗ ਹੈ ਕਿ ਇਸ ਭਿਆਨਕ ਤ੍ਰਾਸਦੀ ਦੌਰਾਨ ਵੀ ਭਾਰਤ ਨੂੰ ਅਨਾਜ ਦੇ ਖੇਤਰ ਵਿਚ ਭਾਰੀ ਉਤਪਾਦਨ ਵੇਖਣ ਨੂੰ ਮਿਲ ਰਿਹਾ ਹੈ।ਇਸ ਵਾਰ ਦਾ ਉਤਪਾਦਨ ਸਟਾਕ ਵਿਚ 7.2 ਕਰੋੜ ਮੀਟਰਕ ਟਨ ਦਾ ਵਾਧਾ ਕਰੇਗਾ।
ਭਾਰਤ ਨੇ ਪੂਰੀ ਮਜਬੂਤੀ ਨਾਲ ਇਸ ਮੁਸ਼ਕਿਲ ਰਸਤੇ ਤੇ ਤੁਰਨ ਦਾ ਪ੍ਰਣ ਲਿਆ ਹੈ। ਭਾਰਤ ਸਰਕਾਰ, ਕੋਵਿਡ-19 ਖਿਲਾਫ ਲੜੀ ਜਾ ਰਹੀ ਘਰੇਲੂ ਲੜਾਈ ਅਤੇ ਅੰਤਰਰਾਸ਼ਟਰੀ ਜਿੰਮੇਵਾਰੀਆਂ ਵਿਚਕਾਰ ਇਕ ਵਧੀਆ ਸੰਤੁਲਨ ਬਣਾਉਣ ਵਿਚ ਕਾਮਯਾਬ ਰਹੀ ਹੈ।
ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਭਾਰਤ ਦੇ ਸਾਕਾਰਾਤਮਕ ਰਵੱਈਏ ਨੇ ਇਸ ਮੁਸ਼ਕਿਲ ਘੜੀ ਵਿਚ ਵੀ ਉਸਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਹੈ।
ਅਨੁਵਾਦਕ – ਮਨਜੀਤ ਅਣਖੀ
ਸਕਰਿਪਟ –ਕੌਸ਼ਿਕ ਰਾਏ, ਏਆਈਆਰ
ਸਮਾਚਾਰ ਵਿਸ਼ੇਸ਼ਗ

Comments
Post a Comment