ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ‘ਚ ਵਿਸ਼ਾਲ ਅਨਾਜ ਭੰਡਾਰ ਇੱਕ ਵੱਡੀ ਰਾਹਤ

ਕੋਵਿਡ-19 ਮਹਾਂਮਾਰੀ ਦਾ ਕਹਿਰ ਦੁਨੀਆ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ।ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ‘ਚ ਪਿਛਲੇ ਕਈ ਦਿਨਾਂ ਤੋਂ ਤਾਲਾਬੰਦੀ ਹੋ ਰੱਖੀ ਹੈ ਅਤੇ ਆਰਥਿਕ ਗਤੀਵਿਧੀਆਂ ਵੀ ਬਹੁਤ ਘੱਟ ਗਈਆਂ ਹਨ।ਇੰਨ੍ਹਾਂ ਹਾਲਾਤਾਂ ਦੇ ਚੱਲਦਿਆਂ ਇਕ ਵੱਡੀ ਖੁਸ਼ੀ ਅਤੇ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਭਰ ‘ਚ ਅਨਾਜ ਦੇ ਭੰਡਾਰ ਵੱਡੀ ਮਾਤਰਾ ‘ਚ ਮੌਜੂਦ ਹੈ।ਇਸ ਨਾਲ ਇਹ ਉਮੀਦਾਂ ਵਧੀਆਂ ਹਨ ਕਿ ਹੇਠਲੇ ਪੱਧਰ ਦੇ ਤਬਕੇ ਦੇ ਲੋਕਾਂ ਨੂੰ ਭੁੱਖੇ ਨਹੀਂ ਸੌਣਾ ਪਵੇਗਾ।ਸਰਕਾਰ ਇਸ ਭੰਡਾਰ ਦਾ ਬਹੁਤ ਹੀ ਸੁਚੱਜੇ ਅਤੇ ਢੁਕਵੇਂ ਤਰੀਕੇ ਨਾਲ ਵਰਤੋਂ ਕਰ ਰਹੀ ਹੈ।
ਕੇਂਦਰੀ ਪੱਧਰ ‘ਤੇ 1 ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਤੀ ਵਰ੍ਹੇ ‘ਚ ਅਨਾਜ ਭੰਡਾਰ 73.85 ਮਿਲੀਅਨ ਟਨ ‘ਤੇ ਸੀ।ਇਹ ਹੁਣ ਤੱਕ ਦੀ ਸਭ ਤੋਂ ਉੱਚ ਪੱਧਰੀ ਭੰਡਾਰ ਹੈ।
ਪ੍ਰਧਾਨ ਮੰਤਰੀ ਨੇ ਮਾਰਚ ਮਹੀਨੇ ‘ਚ ਲੌਕਡਾਊਨ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਮੁੱਖ ਮੰਤਰੀਆਂ ਨਾਲ ਸਮੇਂ-ਸਮੇਂ ‘ਤੇ ਵੀਡੀਓ ਕਾਨਫਰੰਸ ਰਾਹੀਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ।ਉਹ ਚਾਰ ਵਾਰ ਰਾਜਾਂ ਦੇ ਮੁੱਖੀਆਂ ਨਾਲ ਚਰਚਾ ਕਰ ਚੁੱਕੇ ਹਨ, ਜੋ ਕਿ ਇਸ ਗੱਲ ਦੀ ਗਵਾਹੀ
ਭਰਦੀ ਹੈ ਕਿ ਸਰਕਾਰ ਆਮ ਲੋਕਾਂ ਲਈ ਕਿੰਨੀ ਫਿਕਰਮੰਦ ਹੈ।ਲੌਕਡਾਊਨ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।ਪਰ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖੁਰਾਕ ਕੋਰਪੋਰੇਸ਼ਨ ਆਫ਼ ਇੰਡੀਆ,ਐਫਸੀਆਈ ਦੇ ਭੰਡਾਰ ‘ਚ 49.15 ਮਿਲੀਅਨ ਟਨ ਚਾਵਲ ਹਨ, ਜੋ ਕਿ 1 ਅਪ੍ਰੈਲ ਤੱਕ 13.58 ਮਿਲੀਅਨ ਟਨ ਸਨ।ਇਸ ਤਰ੍ਹਾਂ ਇਹ 3.6 ਗੁਣਾ ਜ਼ਿਆਦਾ ਭੰਡਾਰ ਹੈ।ਕਣਕ ਦਾ ਭੰਡਾਰ 24.7 ਮਿਲੀਅਨ ਟਨ ਹੈ, ਜੋ ਕਿ 3.3 ਗੁਣਾ ਵਧੇਰੇ ਹੈ।1 ਅਪ੍ਰੈਲ ਤੱਕ ਕਣਕ ਭੰਡਾਰ 7.46 ਮਿਲੀਅਨ ਟਨ ਸੀ।ਨਵੀਂ ਫਸਲ ਦੀ ਖ੍ਰੀਦ ਤੋਂ ਬਾਅਦ ਭੰਡਾਰ ‘ਚ ਵਾਧਾ ਦਰਜ ਕੀਤਾ ਗਿਆ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੀ ਖ੍ਰੀਦ ਨੀਤੀ ਪੂਰੀ ਤਰ੍ਹਾਂ ਨਾਲ ਖੁੱਲ੍ਹੇ ਤੌਰ ‘ਤੇ ਜਾਰੀ ਹੈ।ਜਿਸ ‘ਚ ਨਿਰਧਾਰਤ ਸਮੇਂ ‘ਚ ਕਿਸਾਨਾਂ ਵੱਲੋਂ ਪੇਸ਼ ਕੀਤੇ ਝੌਨੇ ਅਤੇ ਕਣਕ ਨੂੰ ਐਫਸੀ ਆਈ/ ਰਾਜ ਸਰਕਾਰਾਂ ਜਾਂ ਸੂਬਾਈ ਏਜੰਸੀਆਂ ਵੱਲੋਂ ਕੇਂਦਰੀ ਪੂਲ ਲਈ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਿਆ ਜਾਂਦਾ ਹੈ।ਸਰਕਾਰ ਦਾ ਮਕਸਦ ਕਿਸਾਨਾਂ ਨੂੰ ਬਿਨ੍ਹਾਂ ਕਿਸੇ ਪ੍ਰੁਸ਼ਾਨੀ ਦੇ ਉਨ੍ਹਾਂ ਦਾ ਮਿਹਨਤਾਨਾ ਉਨ੍ਹਾਂ ਤੱਕ ਪਹੁੰਚਾਉਣਾ ਹੈ।
ਕਿਸਾਨਾਂ ਨੂੰ ਸਮਰਥਨ ਮੁੱਲ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਸੈਕਟਰ ਨੂੰ ਅਨਾਜ ਸਬਸਿਡੀ ਦੇ ਰੂਪ ‘ਚ ਦਿੱਤਾ ਜਾਂਦਾ ਹੈ।ਦੇਸ਼ ਦੇ ਹਰ ਹਿੱਸੇ ‘ਚ ਅਨਾਜ ਦੀ ਪਹੁੰਚ ਨੂੰ ਸੰਭਵ ਬਣਾਉਣਾ ਵੀ ਸਰਕਾਰ ਦਾ ਉਦੇਸ਼ ਰਹਿੰਦਾ ਹੈ।
ਗ੍ਰੀਨ ਕ੍ਰਾਂਤੀ ਅਤੇ ਇਸ ਵਰਗੀਆਂ ਹੋਰ ਪਹਿਲਕਦਮੀਆਂ ਸਦਕਾ ਹੀ ਕਿਸਾਨਾਂ ਦੀ ਹਾਲਤ ‘ਚ ਕੁੱਝ ਸੁਧਾਰ ਆਇਆ ਅਤੇ ਦੇਸ਼ ‘ਚ ਫਸਲ ਉਤਪਾਦਨ ‘ਚ ਲਗਾਤਾਰ ਵਾਧਾ ਦਰਜ ਕੀਤਾ ਜਾਣ ਲੱਗਾ।ਇਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ 2000-01 ਦੇ ਸਮੇਂ ਜੋ ਭੰਡਾਰ 197 ਮਿਲੀਅਨ ਟਨ ਸੀ ਉਹ ਹੁਣ 2019-20 ਤੱਕ 292 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ।
ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।
ਵਿਸ਼ੇਸ਼ ਪ੍ਰੋਗਰਾਮ ਰਾਹੀਂ ਸਰਕਾਰ ਦਾ ਸਮਰਥਨ ਖੇਤੀਬਾੜੀ ਸੈਕਟਰ ਨਾਲ ਕਾਇਮ ਰਹਿੰਦਾ ਹੈ।ਇੰਨ੍ਹਾਂ ‘ਚ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਮਾਨ ਧੰਨ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਆਦਿ ਸ਼ਾਮਲ ਹਨ।
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਇਸ ਮੁਸ਼ਕਲ ਦੀ ਘੜੀ ‘ਚ ¾ ਪੇਂਡੂ ਅਤੇ ਅੱਧੇ ਸ਼ਹਿਰੀ ਪਰਿਵਾਰਾਂ ਨੂੰ ਵਾਧੂ ਪੰਜ ਕਿਲੋ ਚਾਵਲ ਅਤੇ ਕਣਕ ਮੁਹੱਈਆ ਕਰਵਾਈ ਗਈ ਹੈ।ਇਸ ਤੋਂ ਉਪਰ ਪੰਜ ਕਿਲੋ ਕਣਕ 2 ਰੁਪਏ ਪ੍ਰਤੀ ਕਿਲੋ ਅਤੇ ਚਾਵਲ 3 ਰੁ.ਪ੍ਰਤੀ ਕਿਲੋ ਹਰ ਮਹੀਨੇ ਅਪ੍ਰੈਲ ਤੋਂ ਜੂਨ ਤੱਕ ਮੁਹੱਈਆ ਕਰਵਾਇਆ ਜਾਵੇਗਾ।
ਅਜਿਹੀਆਂ ਪਹਿਲਕਦਮੀਆਂ ਦੇ ਕਾਰਨ ਹੀ ਭਾਰਤੀ ਕਿਸਾਨੀ ਬੇਫਿਕਰ ਹੋ ਕੇ ਆਪਣਾ ਪੂਰਾ ਧਿਆਨ ਕਾਸ਼ਤ ‘ਤੇ ਕੇਂਦਰਿਤ ਕਰ ਰਹੀ ਹੈ ਅਤੇ ਉਸ ਦੇ ਸਕਾਰਾਤਮਕ ਨਤੀਜੇ ਜਗ ਜਾਹਰ ਹਨ।ਕਿਸਾਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਦੇਸ਼ਾਂ ਦੀਆਂ ਬੁਨਿਯਾਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ।ਭਾਰਤੀ ਕਿਸਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਘੜੀ ‘ਚ ਅੱਗੇ ਵੱਧ ਕੇ ਉਨ੍ਹਾਂ ਦਾ ਸਾਹਮਣਾ ਕਰਨ ਵਾਲੇ ਦਿ੍ਰੜ ਸਿਪਾਹੀ ਹਨ।ਇਸ ਲਈ ਉਨ੍ਹਾਂ ਨੂੰ ਦਿਲੋਂ ਸਲਾਮ ਹੈ।

ਸਕ੍ਰਿਪਟ: ਜੀ.ਸ੍ਰੀਨਿਵਾਸਨ, ਸੀਨੀਅਰ ਆਰਥਿਕ ਪੱਤਰਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ