ਭਾਰਤ-ਅਮਰੀਕਾ ਸਬੰਧ: ਸੰਵਾਦ ਜਾਰੀ

ਅਮਰੀਕੀ ਵਿਦੇਸ਼ ਸਕੱਤਰ ਮਾਈਕ ਪੋਂਪੀਓ ਵੱਲੋਂ ਦਿੱਲੀ ਦਾ ਦੌਰਾ ਕੀਤਾ ਗਿਆ। ਇਸ ਫੇਰੀ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ ਕੀਤੀ, ਜੋ ਕਿ ਬਹੁਤ ਹੀ ਮਹੱਤਵਪੂਰਨ ਰਹੀ।

ਅਮਰੀਕਾ ਅਤੇ ਭਾਰਤ ਦਰਮਿਆਨ ਕੁੱਝ ਖਾਸ ਖੇਤਰਾਂ ‘ਚ ਪੈਦਾ ਹੋਏ ਦੁਵੱਲੇ ਮਤਭੇਦ ਸਿੱਧੀ ਗੱਲਬਾਤ ਦੀ ਮੰਗ ਕਰ ਰਹੇ ਹਨ।ਇੰਨ੍ਹਾਂ ਮਸਲਿਆਂ ‘ਚ ਟੈਰਿਫ ਅਤੇ ਵਪਾਰ, ਇਰਾਨ ਪਾਬੰਦੀਆਂ, ਅਮਰੀਕਾ ਵੱਲੋਂ ਭਾਰਤੀ ਵਸਤਾਂ ‘ਤੇ ਤਰਜੀਹੀ ਵਰਤਾਰਾ ਖਤਮ ਕਰਨਾ, ਭਾਰਤੀ ਪੇਸ਼ੇਵਰਾਂ ਲਈ ਐਚ-1 ਬੀ ਵੀਜ਼ਾ, ਵੇਨੇਜ਼ੁਏਲਾ ਨਾਲ ਊਰਜਾ ਵਪਾਰ ਅਤੇ ਰੂਸ ਤੋਂ ਹਥਿਆਰਾਂ ਦੀ ਖਰੀਦਦਾਰੀ ਆਉਂਦੇ ਹਨ ਜੋ ਕਿ ਦੋਵਾਂ ਮੁਲਕਾਂ ਦੇ ਆਗੂਆਂ ਵੱਲੋਂ ਸਿੱਧੇ ਸੰਵਾਦ ਦੀ ਲੋੜ ਨੂੰ ਉਜਾਗਰ ਕਰਦੇ ਹਨ।

ਸ੍ਰੀ ਪੋਂਪੀਓ ਵੱਲੋਂ ਭਾਰਤ ਦਾ ਦੌਰਾ ਇਸ ਲਈ ਵੀ ਜ਼ਰੂਰੀ ਰਿਹਾ ਕਿਉਂਕਿ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਪੀਐਮ ਮੋਦੀ ਵਿਚਾਲੇ ਦੁਵੱਲੀ ਗੱਲਬਾਤ ਦੀ ਪਿੱਠਭੂਮੀ ਨੂੰ ਤਿਆਰ ਕਰਨਾ ਹੈ।ਜਪਾਨ ‘ਚ  ਓਸਾਕਾ ਵਿਖੇ ਜੀ-20 ਦੀ ਬੈਠਕ ‘ਚ ਦੋਵਾਂ ਆਗੂਆਂ ਦਰਮਿਆਨ ਬੈਠਕ ਅਤੇ ਜਪਾਨ, ਅਮਰੀਕਾ , ਭਾਰਤ ਵਿਚਾਲੇ ਤਿੰਨਪੱਖੀ ਬੈਠਕ ‘ਚ ਅਮਰੀਕੀ ਰਾਸ਼ਟਰਪਤੀ, ਜਾਪਾਨੀ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਜੀ-20 ਤੋਂ ਪਰਾਂ ਮਿਲਣੀ ਲਈ ਜ਼ਰੂਰੀ ਹੈ।

ਦੱਸਣਯੋਗ ਹੈ ਕਿ ਹਾਲ ‘ਚ 17ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੱਲੋਂ ਇਹ ਪਹਿਲਾ ਦੌਰਾ ਕੀਤਾ ਗਿਆ ਹੈ।

ਦੁਵੱਲੇ ਅਹਿਮ ਮੁੱਦਿਆਂ ‘ਤੇ ਬਣੇ ਮਤਭੇਦ ਕਾਰਨ ਹੀ ਪਹਿਲਾਂ ਹੀ ਸੰਕੇ ਦੇ ਦਿੱਤੇ ਗਏ ਸਨ ਕਿ ਦੋਵਾਂ ਦੇਸ਼ਾ ਦਰਮਿਆਨ ਕੋਈ ਨਵਾਂ ਸਮਝੌਤਾ ਸਹੀਬੱਧ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਨਵੀਂ ਪਹਿਲ ਸਬੰਧੀ ਕੋਈ ਐਲਾਨ ਕੀਤਾ ਜਾਵੇਗਾ।

ਭਾਰਤ ਇਰਾਨ ਦੇ ਮੁੱਦੇ ‘ਤੇ ਅਮਰੀਕਾ ਦੀ ਸਥਿਤੀ ਨੂੰ ਸਮਝਦਾ ਹੈ।ਪਰ ਭਾਰਤ ਅਮਰੀਕੀ ਦ੍ਰਿਸ਼ਟੀਕੋਣ ਕਿ ਇਰਾਨ ਅੱਤਵਾਦ ਨੂੰ ਮਦਦ ਦੇਣ ਵਾਲਾ ਰਾਜ ਹੈ, ਇਸ ਦੀ ਪੁਸ਼ਟੀ ਕਰਨ ਦੀ ਸਥਿਤੀ ‘ਚ ਨਹੀਂ ਹੈ।ਅਮਰੀਕਾ ਵੀ ਅਫ਼ਗਾਨ ਮੁੱਦੇ ‘ਤੇ ਭਾਰਤ ਦੀ ਚਿੰਤਾ ਤੋਂ ਵਾਕਿਫ਼ ਹੈ ਪਰ ਵਿਦੇਸ਼ ਸਕੱਤਰ ਪੋਂਪੀਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟਰੰਪ ਪ੍ਰਸ਼ਾਸਨ ਤਾਲਿਬਾਨ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਸ਼ਾਂਤੀ ਸਮਝੌਤੇ ਨੂੰ ਸਥਾਪਿਤ ਕੀਤਾ ਜਾ ਸਕੇ ਅਤੇ ਇਸੇ ਕਰਕੇ ਹੀ ਅਮਰੀਕਾ ਇਸ ਸਾਲ ਸਤੰਬਰ ਦੇ ਸ਼ੁਰੂ ‘ਚ ਆਪਣੇ ਸੈਨਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਿਸ ਬੁਲਾਉਣ ਬਾਰੇ ਵਿਚਾਰ ਕਰ ਰਿਹਾ ਹੈ।

ਭਾਰਤ ਨੇ ਭਾਰਤੀ ਬਰਾਮਦਾਂ ‘ਤੇ ਜੀ.ਐਸ.ਪੀ. ਨੂੰ ਵਾਪਸ ਲੈਣ ਦਾ ਮੁੱਦਾ ਚੁੱਕਿਆ ਜਦਕਿ ਅਮਰੀਕਾ ਨੇ ਅਮਰੀਕੀ ਬਰਮਾਦਾਂ ‘ਤੇ ਭਾਰਤ ਵੱਲੋਂ ਲਗਾਏ ਜਾ ਰਹੇ ਉੱਚ ਟੈਰਿਫ ਦੇ ਮਸਲੇ ਨੂੰ ਚੁੱਕਿਆ।ਸ੍ਰੀ ਪੋਂਪੀਓ ਨੇ ਸੰਕੇਤ ਦਿੱਤਾ ਕਿ  ਐਚ-1 ਬੀ ਵੀਜ਼ਾ ‘ਤੇ ਭਾਰਤੀਆਂ ਲਈ ਕੋਈ ਕੈਪ ਨਹੀਂ ਹੋਵੇਗਾ, ਪਰ ਨਾਲ ਹੀ ਇਹ ਵੀ ਵਾਅਦਾ ਨਹੀਂ ਕੀਤਾ ਕਿ ਪਹਿਲਾਂ ਦੀ ਨੀਤੀ ਜਾਰੀ ਰਹੇਗੀ।ਭਾਰਤ ਵੱਲੋਂ ਰਊਸ ਤੋਂ ਹਥਿਆਰ ਖ੍ਰੀਦਨ ਦਾ ਮੁੱਦਾ ਵੀ ਚਰਚਾ ਦਾ ਵਿਸ਼ਾ ਰਿਹਾ।ਭਾਰਤ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਕੌਮੀ ਹਿੱਤਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਹਾਲਾਂਕਿ ਅਮਰੀਕਾ ਅਤੇ ਭਾਰਤ ਦਰਮਿਆਨ ਕਈ ਅਹਿਮ ਮੁੱਦਿਆਂ ‘ਤੇ ਮਤਭੇਦ ਬਿਨ੍ਹਾਂ ਹੱਲ ਦੇ ਹੀ ਰਹਿ ਗਏ।ਸ੍ਰੀ ਪੋਂਪੀਓ ਅਤੇ ਭਾਰਤੀ ਵਿਦੇਸ਼ ਮੰਤਰੀ ਨੇ ਬਹੁਤ ਹੀ ਪਰਿਪੱਕਤਾ ਨਾਲ ਦੁਵੱਲੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ।ਭਾਵੇਂ ਕਿ ਦੋਵੇਂ ਮੰਤਰੀ ਕੁੱਝ ਮੁੱਦਿਆਂ ‘ਤੇ ਵੱਖੋ-ਵੱਖ ਵਿਚਾਰ ਰੱਖਦੇ ਸਨ ਪਰ ਫਿਰ ਵੀ ਦੋਵਾਂ ਮੰਤਰੀਆਂ ਵਿਚਾਲੇ ਇਹ ਬੈਠਕ ਫਲਦਾਇਕ ਰਹੀ।

ਦੋਵਾਂ ਧਿਰਾਂ ਨੇ ਆਪਸੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ।ਦੋ ਗੱਲਾਂ ‘ਤੇ ਸਪੱਸ਼ਟ ਤੌਰ ‘ਤੇ ਸਹਿਮਤੀ ਵਿਖਾਈ ਗਈ।ਪਹਿਲੀ ਕਿ ਅੱਤਵਾਦ ਅਤੇ ਅੱਤਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਹਿਣਸ਼ੀਲਤਾ ਨਹੀਂ ਰੱਖੀ ਜਾਵੇਗੀ ਅਤੇ ਨਾਲ ਹੀ ਦਹਿਸ਼ਤਗਰਦੀ ਦੇ ਖਾਤਮੇ ਲਈ ਦੋਵੇਂ ਮੁਲਕ ਭਵਿੱਖ ‘ਚ ਵੀ ਇਕ ਦੂਜੇ ਨੂੰ ਸਹਿਯੋਗ ਜ਼ਰੂਰ ਦੇਣਗੇ। ਦੂਜਾ ਭਾਰਤ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣ ਲਈ ਦੁਵੱਲੇ, ਤਿੰਨ-ਪੱਖੀ, ਚੌ-ਪੱਖੀ ਅਤੇ ਬਹੁ-ਪੱਖੀ ਮੰਚਾਂ ‘ਤੇ ਭਾਰਤ-ਅਮਰੀਕਾ ਸਹਿਯੋਗ ਦੀ ਲੋੜ ਦੀ ਅਹਿਮੀਅਤ ਨੂੰ ਪ੍ਰਗਟ ਕੀਤਾ ਗਿਆ।

ਭਾਰਤ-ਅਮਰੀਕਾ ਰਣਨੀਤੀ ਸਾਂਝੇਦਾਰੀ ਜੋ ਕਿ ਦੋਵਾਂ ਮੁਲਕਾਂ ਵੱਲੋਂ ਪਿਛਲੇ ਦੋ ਦੇ ਤੌਰ ‘ਹਾਕਿਆਂ ਤੋਂ ਉਸਾਰੀ ਗਈ ਹੈ ਅਤੇ ਦੁਵੱਲੇ ਮਤਭੇਦਾਂ ਤੋਂ ਅਛੂਤੀ ਹੈ।ਵਾਸ਼ਿੰਗਟਨ ਦੀ ਇਰਾਨ ਪ੍ਰਤੀ ਨੀਤੀ ਨੇ ਸਿੱਧੇ ਤੌਰ ‘ਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਨਿਸ਼ਾਨੇ ‘ਤੇ ਲਿਆ ਹੈ।ਹਾਲਾਂਕਿ ਅਮਰੀਕਾ ਨੇ ਭਾਰਤ ਨੂੰ ਅਮਰੀਕੀ ਕੰਪਨੀਆਂ ਤੋਂ ਤੇਲ ਖ੍ਰੀਦਣ ਦੀ ਪੇਸ਼ਕਸ਼ ਕੀਤੀ ਹੈ ਅਤੇ ਭਾਰਤ ਨੇ ਵੀ ਇਸ ਪੇਸ਼ਕਸ਼ ਨੂੰ ਹਰੀ ਝੰਡੀ ਦਿੱਤੀ ਹੈ।ਹਾਲ ਦੇ ਮਹੀਨਿਆਂ ‘ਚ ਅਮਰੀਕਾ ਤੋਂ ਤੇਲ ਦੀ ਖ੍ਰੀਦ ‘ਚ ਵਾਧਾ ਹੋਇਆ ਹੈ।

ਇਸੇ ਤਰ੍ਹਾਂ ਭਾਰਤ ਵੱਲੋਂ ਰੂਸ ਤੋਂ ਹਥਿਆਰ ਖ੍ਰੀਦਣ ‘ਤੇ ਅਮਰੀਕਾ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ ਅਤੇ ਅਮਰੀਕਾ ਨੇ ਭਾਰਤ ਨੂੰ ਆਪਣਾ ਪ੍ਰਮੁੱਖ ਰੱਖਿਆ ਭਾਈਵਾਲ ਬਣਾਉਂਦਿਆਂ ਆਧੁਨਿਕ ਹਥਿਆਂਰਾਂ ਅਤੇ ਹੋਰ ਰੱਖਿਆ ਸਮੱਗਰੀ ਨੂੰ ਵੇਚਣ ਲਈ ਨੇਮਾਂ ‘ਚ ਨਰਮੀ ਵੀ ਲਿਆਂਦੀ।

ਆਪਸੀ ਗੱਲਬਾਤ ਰਾਹੀਂ ਮਸਲਿਆਂ ਅਤੇ ਮਤਭੇਦਾਂ ਨੂੰ ਹੱਲ ਕਰਨ ਦੀ ਸਥਿਤੀ ਮੌਜੂਦ ਹੈ ਅਤੇ ਦੋਵੇਂ ਹੀ ਮੁਲਕ ਓਸਾਕਾ ਵਿਖੇ ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਬੈਠਕ ‘ਚ ਇੰਨ੍ਹਾਂ ਮੁੱਦਿਆਂ ਨੂੰ ਵਿਚਾਰਨ ਲਈ ਦ੍ਰਿੜ ਇੱਛਾ ਰੱਖਦੇ ਹਨ।

ਲੇਖਨ: ਪ੍ਰੋ. ਚਿੰਤਾਮਨੀ ਮਹਾਪਾਤਰਾ, ਚੇਅਰਮੈਨ, ਅਮਰੀਕੀ ਅਧਿਐਨ ਕੇੱਂਦਰ, ਜੇ.ਐਨ.ਯੂ.


Comments