ਓਸਾਕਾ ਵਿਖੇ ਭਾਰਤ-ਅਮਰੀਕਾ ਸੰਵਾਦ
ਜਾਪਾਨ ਦੇ ਓਸਾਕਾ ਵਿਖੇ ਆਯੋਜਿਤ ਹੋਏ ਜੀ-20 ਸਿਖਰ ਸੰਮੇਲਨ ਤੋਂ ਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਦੁਵੱਲੀਆਂ ਬੈਠਕਾਂ ਕੀਤੀਆਂ। ਉਨ੍ਹਾਂ ਨੇ ਆਸਟ੍ਰੇਲੀਆ, ਬ੍ਰਾਜ਼ੀਲ, ਜਰਮਨੀ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਸਾਊਦੀ ਅਰਬ, ਤੁਰਕੀ ਅਤੇ ਅਮਰੀਕਾ ਦੇ ਆਗਅੂਾਂ ਨਾਲ ਵੱਖੋ-ਵੱਖ ਦੁਵੱਲੀਆਂ ਬੈਠਕਾਂ ਕੀਤੀਆਂ।ਇਸ ਤੋਂ ਇਲਾਵਾ ਦੋ ਤਿੰਨ ਪੱਖੀ (ਜਾਪਾਨ-ਭਾਰਤ-ਅਮਰੀਕਾ ਅਤੇ ਰੂਸ-ਭਾਰਤ-ਚੀਨ) ਅਤੇ ਸਪੇਨ ਵਿਖੇ ਬ੍ਰਿਕਸ ਆਗੂਆਂ ਨਾਲ ਗ਼ੈਰ ਰਸਮੀ ਮਿਲਣੀ ਵੀ ਕੀਤੀ।ਸ੍ਰੀ ਮੋਦੀ ਨੇ ਤਿੰਨ ਦਿਨਾਂ ਦੇ ਸਮੇਂ ਦੌਰਾਨ ਇੰਨ੍ਹਾਂ ਬੈਠਕਾਂ ਨੂੰ ਅੰਜਾਮ ਦਿੱਤਾ।
ਜੀ-20 ਸੰਮੇਲਨ ਦਾ ਮੁੱਖ ਏਜੰਡਾ ਵਿਆਪਕ ਅਰਥ ਸ਼ਾਸਤਰ ‘ਤੇ ਚਰਚਾ ਕਰਨਾ ਸੀ। ਵਪਾਰ ਅਤੇ ਭੂ-ਸਿਆਸਤ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਦੋਵੇਂ ਹੀ ਇਕ ਦੂਜੇ ‘ਤੇ ਨਿਰਭਰ ਕਰਦੇ ਹਨ।ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਇਕ ਮਹੱਤਵਪੂਰਨ ਖੇਤਰ ਹੈ।ਇਸ ਲਈ ਵਪਾਰ ਨਾਲ ਸੰਬੰਧਿਤ ਮੁੱਦਿਆਂ ਨੂੰ ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਹੋਈ ਦੁਵੱਲੀ ਬੈਠਕ ਦੌਰਾਨ ਵਿਚਾਰਿਆ ਗਿਆ।
ਜੀ-20 ਸੰਮੇਲਨ ਦਾ ਜੋ ਪ੍ਰਮੁੱਖ ਨਤੀਜਾ ਸਾਹਮਣੇ ਆਇਆ, ਉਹ ਸੀ ਚੀਨ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਪਾਰਕ ਜੰਗ ‘ਚ ਕੁੱਝ ਨਰਮੀ ਦਾ ਵਹਾਅ।ਭਾਰਤ ਦੋਵਾਂ ਮੁਲਕਾਂ ‘ਚ ਚੱਲ ਰਹੇ ਇਸ ਵਿਵਾਦ ‘ਤੇ ਬਾਜ਼ ਅੱਖ ਬਣਾ ਕੇ ਰੱਖ ਰਿਹਾ ਹੈ ਅਤੇ ਨਾਲ ਹੀ ਅਮਰੀਕਾ ਨਾਲ ਚੱਲ ਰਹੇ ਆਪਣੇ ਮਤਭੇਦਾਂ ਨੂੰ ਸੁਲਝਾਉਣ ਲਈ ਵੀ ਯਤਨਸ਼ੀਲ ਹੈ।
ਰਾਸ਼ਟਰਪਤੀ ਟਰੰਪ ਨੇ ਭਾਰਤ ਵੱਲੋਂ ਲਗਾਏ ਜਾ ਰਹੇ ਉੱਚ ਕਰਾਂ ਦੀ ਆਲੋਚਨਾ ਕੀਤੀ ਹੈ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਨਵੀਂ ਦਿੱਲੀ ਆਪਣੀਆਂ ਵਪਾਰਕ ਰੁਕਾਵਟਾਂ ‘ਚ ਕਟੌਤੀ ਕਰੇ।ਭਾਰਤ ਵੱਲੋਂ ਅਮਰੀਕਾ ਤੋਂ ਬਰਾਮਦ 28 ਵਸਤਾਂ ‘ਤੇ ਉੱਚ ਕਰ ਦਾ ਐਲਾਨ ਕੀਤਾ ਗਿਆ ਸੀ , ਜਿਸ ‘ਚ ਅਖਰੌਟ, ਦਾਲਾਂ ਅਤੇ ਬਦਾਮ ਸ਼ਾਮਿਲ ਹਨ।ਦਰਅਸਲ ਅਮਰੀਕਾ ਨੇ ਪਹਿਲ ਕਰਦਿਆਂ ਭਾਰਤੀ ਉਤਪਾਦਾਂ ‘ਤੇ ਤਰਜੀਹੀ ਪਹੁੰਚ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਬਦਲ ‘ਚ ਨਵੀਂ ਦਿੱਲੀ ਵੱਲੋਂ ਇਹ ਕਦਮ ਚੁੱਕਿਆ ਗਿਆ।
ਭਾਰਤ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਆਯਾਤ ਕਰ ਥੋਪਣ ਦੀ ਕਾਰਵਾਈ ਦੇ ਵਿਰੁੱਧ ਅਮਰੀਕਾ ਨੂੰ ਵਿਸ਼ਵ ਵਪਾਰ ਸੰਸਥਾ ਦੀ ਵਿਵਾਦ ਨਿਪਟਾਉਣ ਦੀ ਵਿਧੀ ਅਧੀਨ ਕਾਰਵਾਈ ਲਈ ਘਸੀਟਿਆ ਹੈ।ਇਹ ਮਾਮਲਾ ਅਮਰੀਕੀ ਵਿਦੇਸ਼ ਸਕੱਤਰ ਮਾਈਕ ਪੋਂਪੀਓ ਦੀ ਭਾਰਤ ਦੀ ਫੇਰੀ ਦੌਰਾਨ ਵੀ ਵਿਚਾਰਿਆ ਗਿਆ ਸੀ। ਦੱਸਣਯੋਗ ਹੈ ਕਿ ਜੀ-20 ਤੋਂ ਕੁੱਝ ਦਿਨ ਪਹਿਲਾਂ ਹੀ ਇਕ ਘੱਟ ਸਮੇਂ ਦੀ ਭਾਰਤ ਫੇਰੀ ਪੋਂਪੀਓ ਵੱਲੋਂ ਕੀਤੀ ਗਈ ਸੀ।ਹੁਣ ਨਵੀਂ ਦਿੱਲੀ ਅਤੇ ਵਾਸ਼ਿਗੰਟਨ ਨੇ ਫ਼ੈਸਲਾ ਕੀਤਾ ਹੈ ਕਿ ਦੋਵਾਂ ਮੁਲਕਾਂ ਦੇ ਵਪਾਰ ਮੰਤਰੀ ਜਲਦ ਹੀ ਬੈਠਕ ਕਰਨਗੇ ਤਾਂ ਜੋ ਅਜਿਹੇ ਮੁੱਦਿਆਂ ਨੂੰ ਜਲਦ ਤੋਂ ਜਲਦ ਸੁਲਝਿਆ ਜਾ ਸਕੇ।
ਵਪਾਰ ਦੇ ਮੁੱਦੇ ਤੋਂ ਇਲਾਵਾ ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਹੋਰ ਕਈ ਮੁੱਦਿਆਂ ‘ਤੇ ਵੀ ਚਰਚਾ ਹੋਈ, ਜਿਨ੍ਹਾਂ ‘ਚ 5-ਜੀ ਤਕਨਾਲੋਜੀ, ਰੱਖਿਆ ਸਬੰਧ ਅਤੇ ਇਰਾਨ ਸ਼ਾਮਿਲ ਸਨ।ਇਰਾਨ ਦੇ ਮੁੱਦੇ ‘ਤੇ ਭਾਰਤ ਦਾ ਮੁੱਖ ਕੇਂਦਰ ਫਾਰਤ ਦੀ ਖਾੜੀ ‘ਚ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ਦਾ ਹੈ।ਹਾਲਾਂਕਿ ਖੇਤਰੀ ਸੰਕਟ ਦੇ ਚੱਲਦਿਆਂ ਭਾਰਤੀ ਸਮੁੰਦਰੀ ਜਹਾਹਾਂ ਦੀ ਤੈਨਾਤੀ ਨੂੰ ਜ਼ਰੂਰੀ ਸਮਝਿਆ ਗਿਆ ਹੈ ਤਾਂ ਜੋ ਭਾਰਤੀ ਜਹਾਜਾਂ ਲਈ ਸੁਤੰਤਰ ਮਾਹੌਲ ਯਕੀਨੀ ਬਣਾਇਆ ਜਾ ਸਕੇ।ਅਮਰੀਕਾ ਵੱਲੋਂ ਵੀ ਇਸ ਦੀ ਸ਼ਲਾਘਾ ਕੀਤੀ ਗਈ ਹੈ।ਅਮਰੀਕਾ ਨੇ ਭਰੋਸਾ ਦਵਾਇਆ ਹੈ ਕਿ ਭਾਰਤ ਨੂੰ ਹੋਣ ਵਾਲੀ ਤੇਲ ਦੀ ਸਪਲਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮਿਲਣੀ ਦੌਰਾਨ 5-ਜੀ ਤਕਨਾਲੋਜੀ ਦੇ ਮੁੱਦੇ ਨੂੰ ਵੀ ਵਿਚਾਰਿਆ ਗਿਆ।ਅਮਰੀਕਾ ਨੇ ਆਪਣੀਆਂ ਕੰਪਨੀਆਂ ਨੂੰ ਹੁਆਵੇ ਨਾਲ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।ਭਾਰਤ ਵੀ 5-ਜੀ ਤਕਨੀਕ ਨੂੰ ਅਪਣਾਉਣ ਦੀ ਸੋਚ ਰਿਹਾ ਹੈ ਅਤੇ ਅਮਰੀਕਾ ਵੱਲੋਂ ਸੁਰੱਖਿਆ ਸਬੰਧੀ ਚੁੱਕੇ ਗਏ ਸਵਾਲਾਂ ‘ਤੇ ਵੀ ਭਾਰਤ ‘ਚ ਅਧਿਐਨ ਕੀਤਾ ਜਾ ਰਿਹਾ ਹੈ।
ਅਮਰੀਕਾ ਨਵੀਂ ਤਕਨਾਲੋਜੀ ‘ਚ ਆਪਣੀ ਤਕਨੀਕੀ ਮੁਹਾਰਤ ਦੇ ਵਿਕਾਸ ‘ਚ ਰੁਝਿਆ ਹੋਇਆ ਹੈ ਅਤੇ ਭਾਰਤ ‘ਚ ਤਕਨੀਕੀ ਅਤੇ ਵਪਾਰਕ ਦੋਵੇਂ ਤਰ੍ਹਾਂ ਦੇ ਮੌਕਿਆਂ ਦੀ ਭਾਲ ਕਰ ਰਿਹਾ ਹੈ।ਜਦਕਿ ਭਾਰਤ ਸਹਿਯੋਗ ਅਤੇ ਤਕਨੀਕੀ ਵਿਕਾਸ ਤੇ ਡਿਜ਼ਾਈਨ ਪ੍ਰਕ੍ਰਿਆ ਲਈ ਅਮਰੀਕਾ ਦੇ ਸਾਥ ਦੀ ਮੰਗ ਕਰ ਰਿਹਾ ਹੈ।ਇਹ ਸੱਚ ਹੈ ਕਿ ਭਾਰਤ ਇਸ ਤਕਨਾਲੋਜੀ ਲਈ ਅਰਬਾਂ ਖਪਤਕਾਰਾਂ ਨੂੰ ਪੇਸ਼ ਕਰ ਸਕਦਾ ਹੈ ਅਤੇ ਵਿਸ਼ਵ ਪੱਧਰ ‘ਤੇ ਵਿਆਪਕ ਰੁਝਾਨਾਂ ਦੀ ਅਗਵਾਈ ਵੀ ਕਰ ਸਕਦਾ ਹੈ, ਪਰ ਇੱਥੇ ਸਵਾਲ ਹੈ ਕਿ ਡਿਜ਼ਾਈਨ , ਤਕਨਾਲੋਜੀ ਅਤੇ ਸੌਫਟਵੇਅਰ ਵਿਕਾਸ ਨੂੰ ‘ਮੇਕ ਇਨ ਇੰਡੀਆ’ ਪਹਿਲਕਦਮੀ ਤਹਿਤ ‘ਚ 5-ਜੀ ਸਮਰੱਥਾ ਨੂੰ ਕਿਵੇਂ ਤਿਆਰ ਕੀਤਾ ਜਾਵੇ। ਇਸ ਨਾਲ ਭਾਰਤ ਅਤੇ ਅਮਰੀਕਾ ਦੇ ਉਦਯੋਗ ਅਤੇ ਕਾਰੋਬਾਰੀਆਂ ਨੂੰ ਮਿਲ ਕੇ ਕੰਮ ਕਰਨ ਦੀ ਇਜਾਜ਼ਤ ਹਾਸਿਲ ਹੋਵੇਗੀ।
ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਦਾ ਇਕ ਹੋਰ ਪ੍ਰਮੁੱਖ ਖੇਤਰ ਰੱਖਿਆ ਹੈ।ਓਸਾਕਾ ਮਿਲਣੀ ਦੌਰਾਨ ਭਾਵੇਂ ਇਸ ਖੇਤਰ ਸਬੰਧੀ ਵਧੇਰੇ ਚਰਚਾ ਨਹੀਂ ਹੋਈ, ਪਰ ਫਿਰ ਵੀ ਬਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਾਂਝੇਦਾਰੀ ਮਜ਼ਬੂਤ ਹੋ ਰਹੀ ਹੈ।ਦੂਜੀ ਤ੍ਰੈਪੱਖੀ ਬੈਠਕ ਦੌਰਾਨ ਭਾਰਤੀ ਪੀਐਮ ਮੋਦੀ, ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਜਾਪਾਨੀ ਪੀਐਮ ਸ਼ਿੰਜੋ ਆਬੇ ਨੇ ਰੱਖਿਆ ਮੁੱਦਿਆਂ ‘ਤੇ ਚਰਚਾ ਕੀਤੀ।ਤਿੰਨ ਮੁਲਕਾਂ ਨੇ ਖੇਤਰ ‘ਚ ਬਰਾਬਰ ਤਾਲਮੇਲ ਅਤੇ ਬੁਨਿਆਦੀ ਢਾਂਚੇ ਦੇ ਵਿਆਪਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਨੂੰ ਉਜਾਗਰ ਕੀਤਾ।
ਇਸ ਤੋਂ ਇੰਨੇ ਦੇਸ਼ਾਂ ਨੇ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਾਂਝੇ ਉਦੇਸ਼ਾਂ ਲਈ ਸਹਿਮਤੀ ਪ੍ਰਗਟ ਕੀਤੀ।ਹਿੰਦ ਮਹਾਂਸਾਗਰ ਨਿਜ਼ਾਮ ‘ਚ ਸਮੁੰਦਰੀ ਖੇਤਰ ‘ਚ ਸਹਿਯੋਗ ਨੂੰ ਵਧਾਉਣ ਦੇ ਮਕਸਦ ਨਾਲ ਭਾਰਤ, ਅਮਰੀਕਾ ਅਤੇ ਜਾਪਾਨ ਨੇ ਸਾਾਨਾ ਬੈਠਕ ਦੇ ਆਯੋਜਨ ਲਈ ਵੀ ਹਾਮੀ ਭਰੀ।ਇਸ ਖੇਤਰ ‘ਚ ਚੀਨੀ ਫੌਜ ਦੇ ਵੱਧ ਰਹੇ ਦਬਦਬੇ ਦੇ ਮੱਦੇਨਜ਼ਰ ਇਹ ਜ਼ਰੂਰੀ ਵੀ ਹੈ।
ਲੇਖਨ: ਡਾ. ਸਤੂਤੀ ਬੈਨਰਜੀ, ਅਮਰੀਕੀ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ
Comments
Post a Comment