ਰੂਸ-ਭਾਰਤ-ਚੀਨ ਤ੍ਰੇਪੱਖੀ ਬੈਠਕ
ਪਿਛਲੇ ਦਿਨਾਂ ‘ਚ ਜਾਪਾਨ ਦੇ ਓਸਾਕਾ ਵਿਖੇ ਆਯੋਜਿਤ ਹੋਏ ਜੀ-20 ਸਿਖਰ ਸੰਮੇਲਨ ਤੋਂ ਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨਾਲ ਤਿੰਨ-ਪੱਖੀ ਮੁਲਾਕਾਤ ਕੀਤੀ।ਇਸ ਤ੍ਰੇ-ਪੱਖੀ ਬੈਠਕ ‘ਚ ਭਾਰਤ ਦੀ ਮਜ਼ਬੂਤ ਸਥਿਤੀ ਦਾ ਅੰਦਾਜ਼ਾ ਲੱਗਦਾ ਹੈ। ਦਰਅਸਲ ਰੂਸ ਅਤੇ ਚੀਨ ਦੋਵੇਂ ਹੀ ਮੁਲਕ ਅਮਰੀਕਾ ਵੱਲੋਂ ਲਗਾਈਆਂ ਪਾਬੰਦੀਆਂ ਅਤੇ ਕਰ ਦੀ ਮਾਰ ਝੱਲ ਰਹੇ ਹਨ। ਰੂਸ ‘ਤੇ ਵਾਧੂ ਪਾਬੰਦੀਆਂ ਅਤੇ ਚੀਨ ‘ਤੇ ਵਾਧੂ ਕਰ ਦਾ ਭਾਰ ਅਮਰੀਕਾ ਵੱਲੋਂ ਪਾਇਆ ਗਿਆ ਹੈ।ਆਰ.ਆਈ.ਸੀ. ਦੀ ਇਸ ਫੌਰੀ ਬੈਠਕ ‘ਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤਿੰਨੇ ਦੇਸ਼ ਮੌਜੂਦਾ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਹਨ ਕਿਉਂਕਿ ਇਸੇ ਪ੍ਰਣਾਲੀ ਸਦਕਾ ਹੀ ਇਹ ਮੁਲਕ ਆਪਣ ‘ਚ ਜੁੜੇ ਹੋਏ ਹਨ।
ਆਰ.ਆਈ.ਸੀ. ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ 2003 ਤੋਂ ਹੀ ਮੁਲਾਕਾਤਾਂ ਦਾ ਦੌਰ ਜਾਰੀ ਹੈ ਅਤੇ ਆਰ.ਆਈ.ਸੀ. ਮੁਲਕਾਂ ਦੇ ਮੁੱਖੀਆਂ ਦੀ ਪਹਿਲੀ ਬੈਠਕ 2006 ‘ਚ ਆਯੋਜਿਤ ਕੀਤੀ ਗਈ ਸੀ।ਤਤਕਾਲੀ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ. ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਅਤੇ ਭਾਰਤੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਰੂਸ ‘ਚ ਸੈਂਟ ਪੀਟਰਸਬਰਗ ਵਿਖੇ ਜੀ-8 ਬੈਠਕ ਤੋਂ ਬਾਅਦ ਇਹ ਮਿਲਣੀ ਕੀਤੀ ਸੀ।
ਪੀਐਮ ਮੋਦੀ, ਰਾਸ਼ਟਰਪਤੀ ਸ਼ੀ ਅਤੇ ਰਾਸ਼ਟਰਪਤੀ ਪੁਤਿਨ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਮਿਲੇ ਸਨ ਅਤੇ ਹੁਣ ਲਗਭਗ 7 ਮਹੀਨਿਆਂ ਬਾਅਦ ਇਹ ਉਨ੍ਹਾਂ ਦੀ ਦੂਜੀ ਮਿਲਣੀ ਰਹੀ ਹੈ।ਇੰਨ੍ਹਾਂ ਮੁਲਾਕਤਾਂ ਤੋਂ ਪਤਾ ਚੱਲਦਾ ਹੈ ਕਿ ਤਿੰਨਾਂ ਮੁਲਕਾਂ ਵਿਚਾਲੇ ਗੱਲਬਾਤ ਦਾ ਪੱਧਰ ਉੱਚ ਪੱਧਰੀ ਹੋ ਗਿਆ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਤਿੰਨੇ ਆਗੂ ਇਸ ਸਾਲ ਸਤੰਬਰ ਮਹੀਨੇ ‘ਚ ਰੂਸ ਦੇ ਵਲਾਦੀਵੋਸਤੋਕ ਵਿਖੇ ਆਯੋਜਿਤ ਹੋਣ ਵਾਲੇ ਪੂਰਬੀ ਆਰਥਿਖ ਫਰਮ ਦੌਰਾਨ ਫਿਰ ਮਿਲਣਗੇ।
ਅਜਿਹੀਆਂ ਬੈਠਕਾਂ ਤੋਂ ਪਤਾ ਚੱਲਦਾ ਹੈ ਕਿ ਸੁਰੱਖਿਆਵਾਦ ਦੇ ਵਾਧੇ ਕਾਰਨ ਆਰ.ਆਈ.ਸੀ. ਮੁਲਕਾਂ ‘ਤੇ ਇਕ ਦਬਾਅ ਬਣਿਆ ਹੋਇਆ ਹੈ, ਕਿਉਂਕਿ ਅਜਿਹੀ ਸਥਿਤੀ ਵਿਸ਼ਵ ਦੀ ਭੂਗੋਲਿਕ ਸਥਿਰਤਾ ਨੂੰ ਭੰਗ ਕਰਦੀ ਹੈ ਅਤੇ ਨਾਲ ਹੀ ਆਲਮੀ ਆਰਥਿਕ ਵਿਕਾਸ ਨੂੰ ਵੀ ਢਾਹ ਲਗਾਉਂਦੀ ਹੈ।ਅਜਿਹੇ ‘ਚ ਦੁਨੀਆ ਭਰ ‘ਚ ਖਾਸ ਕਰਕੇ ਵਿਕਾਸਸ਼ੀਲ ਮੁਲਕਾਂ ‘ਤੇ ਨਾਕਾਰਾਤਮਕ ਪ੍ਰਭਾਵ ਪੈਂਦਾ ਹੈ।
ਇੰਨ੍ਹਾਂ ਬੈਠਕਾਂ ਦੀ ਹੋਰ ਮਹੱਤਤਾ ਇਹ ਵੀ ਹੈ ਕਿ ਇਹ ਤਿੰਨ ਸ਼ਕਤੀਸ਼ਾਲੀ ਆਗੂਆਂ ਨੂੰ ਮੌਕਾ ਪ੍ਰਦਾਨ ਕਰਦੀਆਂ ਹਨ ਕਿ ਉਹ ਆਪਸੀ ਤਾਲਮੇਲ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਉੱਚ ਪੱਧਰੀ ਲੀਡਰਸ਼ਿਪ ‘ਚ ਵਿਸ਼ਵਾਸ ਦੀ ਭਾਵਨਾ ਨੂੰ ਵਧਾਵਾ ਦੇਣ।ਇਸ ਤਰ੍ਹਾਂ ਦੀਆਂ ਬੈਠਕਾਂ ਰਣਨੀਤਕ ਸੰਚਾਰ ਨੂੰ ਵੀ ਹੁਲਾਰਾ ਦਿੰਦੀਆਂ ਹਨ।
ਇਸ ਤਿੰਨ ਪੱਖੀ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ ਨੂੰ ਵਿਚਾਰਿਆ ਗਿਆ, ਜਿਸ ‘ਚ ਕੌਮਾਂਤਰੀ ਅੱਤਵਾਦ ਕਾਰਨ ਆ ਰਹੀਆਂ ਚੁਣੌਤੀਆਂ, ਤਿੰਨਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ, ਅੰਤਰਰਾਸ਼ਟਰੀ ਭੱਖਦੇ ਮਸਲੇ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦੇ ਸ਼ਾਮਿਲ ਸਨ।
ਮੌਜੂਦਾ ਮਿਲਣੀ ਦੌਰਾਨ ਪੀਐਮ ਮੋਦੀ ਨੇ ਚੀਨ ਅਤੇ ਰੂਸ ਦੇ ਆਗੂਆਂ ਤੋਂ ਅੱਤਵਾਦ ‘ਤੇ ਇਕ ਵਿਸ਼ਵ ਵਿਆਪੀ ਸੰਮੇਲਨ ਕਰਵਾਉਣ ਲਈ ਮਦਦ ਦੀ ਮੰਗ ਕੀਤੀ।ਦੱਸਣਯੋਗ ਹੈ ਕਿ ਭਾਵੇਂ ਅੰਤਰਰਾਸ਼ਟਰੀ ਪੱਧਰ ‘ਤੇ ਕਈ ਅਜਿਹੇ ਇਕਰਾਰਨਾਮੇ ਸਹੀਬੱਧ ਕੀਤੇ ਜਾ ਚੁੱਕੇ ਹਨ ਜੋ ਕਿ ਅੱਤਵਾਦ ਨਾਲ ਨਜਿੱਠਣ ਲਈ ਜ਼ਰੂਰੀ ਹਨ, ਪਰ ਅੱਜ ਵੀ ਕੋਈ ਵੀ ਵਿਸ਼ਵ ਪੱਧਰੀ ਸਭਾ ਨਹੀਂ ਹੈ ਜੋ ਕਿ ਦਹਿਸ਼ਤਗਰਦੀ ਦੀ ਪਰਿਭਾਸ਼ਾ ਨੂੰ ਪੇਸ਼ ਕਰਦੀ ਹੋਵੇ।ਸ਼ੰਘਾਈ ਸਹਿਕਾਰਤਾ ਸੰਘ ‘ਚ ਵੀ ਅੱਤਵਾਦ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ ਅਤੇ ਅੱਤਵਾਦ ਨਾਲ ਨਜਿੱਠਣ ਲਈ ਕਈ ਯਤਨ ਵੀ ਕੀਤੇ ਜਾ ਰਹੇ ਹਨ। ਭਾਰਤ ਚਾਹੁੰਦਾ ਹੈ ਕਿ ਵਿੱਤੀ ਟਾਸਕ ਕਾਰਜ ਫੋਰਸ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰੇ ਤਾਂ ਜੋ ਪਾਕਿ ਦੀ ਧਰਤੀ ਤੋਂ ਅੱਤਵਾਦ ਨੂੰ ਖ਼ਤਮ ਕੀਤਾ ਜਾ ਸਕੇ।
ਚੀਨ ਦੇ ਦ੍ਰਿਸ਼ਟੀਕੋਣ ਤੋਂ ਇਹ ਬੈਠਕ ਯੂਰੇਸ਼ੀਆ ਦੇ ਮਹੱਤਵ ਨੂੰ ਵਧਾਵੇਗੀ ਅਤੇ ਨਾਲ ਹੀ ਇਸ ਤ੍ਰੇਪੱਖੀ ਬੈਠਕ ਨਾਲ ਤਿੰਨਾਂ ਮੁਲਕਾਂ ਦੇ ਦੁਵੱਲੇ ਸਬੰਧਾਂ ‘ਚ ਵੀ ਸੁਧਾਰ ਆਵੇਗਾ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਸਹਾਇਕ ਮੰਤਰੀ ਯਾਂਗ ਜੁਨ ਨੇ ਕਿਹਾ ਕਿ ਚੀਨ ਦੇ ਭਾਰਤ ਅਤੇ ਰੂਸ ਨਾਲ ਸਬੰਧ ਵਿਕਾਸ ਦੀ ਗਤੀ ਨੂੰ ਦਰਸਾ ਰਹੇ ਹਨ।ਇਸ ਦੇ ਨਾਲ ਹੀ ਤਿੰਨੇ ਮੁਲਕਾਂ ਦੇ ਆਗੂਆਂ ਨੇ ਨਜ਼ਦੀਕੀ ਤਾਲਮੇਲ ਨੂੰ ਵੀ ਕਾਇਮ ਕੀਤਾ ਹੈ।ਤਿੰਨ੍ਹਾਂ ਦੇਸ਼ਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਸੀ ਸਹਿਯੋਗ ਨਾਲ ਕੌਮਾਂਤਰੀ ਮਸਲਿਆਂ ਨੂੰ ਵਿਚਾਰਨ ਅਤੇ ਵਿਸ਼ਵ ਦੀ ਸਾਂਤੀ ਅਤੇ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਮਿਲ ਕੇ ਕੰਮ ਕਰਨ।
ਰੂਸ ਅਨੁਸਾਰ ਆਰ.ਆਈ.ਸੀ. ਦਾ ਵਿਸ਼ਵ ਦੀ ਰਾਜਨੀਤੀ ‘ਤੇ ਡੂੰਗਾ ਪ੍ਰਭਾਵ ਹੈ ।
ਅੰਤ ‘ਚ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਤਿੰਨ-ਪੱਖੀ ਬੈਠਕ ਤੋਂ ਇਲਾਵਾ ਜਾਪਾਨ-ਅਮਰੀਕਾ-ਭਾਰਤ ਵਿਚਾਲੇ ਵੀ ਓਸਾਕਾ ਵਿਖੇ ਇਕ ਤਿੰਨ ਧੁਰੀ ਬੈਠਕ ਹੋਈ ਹੈ।ਅਜਿਹੀਆਂ ਬੈਠਕਾਂ ਭਾਰਤ ਦੀ ਮਜ਼ਬੂਤ ਸਥਿਤੀ ਅਤੇ ਬਹੁ-ਪੱਖੀ ਰਣਨੀਤੀ ਨੂੰ ਬਿਆਨ ਕਰਦੀਆਂ ਹਨ।
ਲੇਖਨ: ਡਾ.ਰਾਜਦੀਪ ਪਕਨਾਤੀ, ਚੀਨ ਬਾਰੇ ਰਣਨੀਤਕ ਵਿਸ਼ਲੇਸ਼ਕ

Comments
Post a Comment