ਦੱਖਣੀ ਚੀਨ ਸਾਗਰ ‘ਚ ਤਣਾਅ ਦੀ ਸਥਿਤੀ

ਦੱਖਣੀ ਚੀਨ ਸਾਗਰ ‘ਚ ਇੱਕ ਵਾਰ ਤਣਾਅ ਦੀ ਅੱਗ ਸੁਲਗਨ ਕਰਕੇ ਇਹ ਖੇਤਰ ਸੁਰਖੀਆਂ ‘ਚ ਹੈ।ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਦੱਖਣੀ ਚੀਨ ਸਾਗਰ ਵਿਵਾਦ ਦਾ ਮੁੱਦਾ ਬੈਂਕਾਕ ‘ਚ ਆਯੋਜਿਤ ਹੋਣ ਵਾਲੀ 9ਵੀਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਪ੍ਰਮੁੱਖਤਾ ਨਾਲ ਵਿਚਾਰਿਆ ਜਾਵੇਗਾ।ਦੱਸਣਯੋਗ ਹੈ ਕਿ ਇਸ ਸੰਮੇਲਨ ‘ਚ ਭਾਰਤੀ ਵਿਦੇਸ਼ ਮੰਤਰੀ ਡਾ.ਐਸ. ਜੈਸ਼ੰਕਰ ਦੇਸ਼ ਦੀ ਨੁਮਾਇੰਦਗੀ ਕਰਨਗੇ।

ਜੁਲਾਈ 2019 ਦੇ ਪਹਿਲੇ ਹਫ਼ਤੇ ਹੀ ਚੀਨ ਦੇ ਦੋ ਤੱਟ ਰੱਖਿਅਕ ਸਮੁੰਦਰੀ ਜਹਾਜ਼ਾਂ ਦੀ ਅਗਵਾਈ ‘ਚ ਚੀਨ ਦੇ ਸਰਵੇਖਣ ਜਹਾਜ਼ ਹੈਯਾਂਗਦਿਜ਼ੀ 8 ਨੇ ਹਾਲ ‘ਚ ਹੀ ਵਿਅਤਨਾਮ ਦੇ ਵਿਸ਼ੇਸ਼ ਆਰਥਿਕ ਖੇਤਰ ‘ਚ 200 ਨੌਟਿਕਲ ਮੀਲ ਅੰਦਰ ਜਾ ਕੇ ਸਮੁੰਦਰੀ ਭੂਚਾਲ ਦੀ ਸਥਿਤੀ ਦਾ ਸਰਵੇਖਣ ਕੀਤਾ।ਚੀਨ ਵੱਲੋਂ ਕੀਤੀ ਇਸ ਕਾਰਵਾਈ ਕਾਰਨ ਪੂਰੇ ਖੇਤਰ ‘ਚ ਖਾਸ ਕਰਕੇ ਹਨੋਈ ‘ਚ ਚਿੰਤਾ ਅਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਜ਼ਿਕਰੇਖਾਸ ਹੈ ਕਿ ਚੀਨ, ਤਾਇਵਾਨ ਅਤੇ ਪ੍ਰਮੁੱਖ ਦੱਖਣ-ਪੂਰਬੀ ਮੁਲਕਾਂ ਮਿਸਾਲਨ ਬਰੂਨੇਈ, ਮਲੇਸ਼ੀਆ, ਫਿਲਪੀਨਜ਼ ਅਤੇ ਵਿਅਤਨਾਮ ਵੱਲੋਂ ਦੱਖਣੀ ਚੀਨ ਸਾਗਰ ‘ਚ ਖੇਤਰੀ ਦਾਅਵੇ ਕੀਤੇ ਜਾ ਰਹੇ ਹਨ।ਚੀਨ ਨਾਲ ਸਮੁੰਦਰੀ ਵਿਵਾਦਾਂ ‘ਚੋਂ ਇਹ ਸਭ ਤੋਂ ਲੰਮੇ ਸਮੇਂ ਤੋਂ ਚੱਲਣ ਵਾਲਾ ਮਸਲਾ ਹੈ।

ਦੱਖਣੀ ਚੀਨ ਸਾਗਰ ‘ਚ ਚੀਨ ਦੇ ਇਸ ਵਤੀਰੇ ਦਾ ਗੁੰਝਲਦਾਰ ਵਿਸ਼ਲੇਸ਼ਣ ਸਿੱਧ ਕਰਦਾ ਹੈ ਕਿ ਇਸ ਖੇਤਰ ‘ਚ ਚੀਨ ਆਪਣੇ ਦਾਅਵਿਆਂ ਤੋਂ ਪਿੱਛੇ ਨਹੀਂ ਹੱਟਣ ਵਾਲਾ ਹੈ ਅਤੇ ਨਾਲ ਹੀ ਇਸ ‘ਚ ਸ਼ਾਮਲ ਦੂਜੀਆਂ ਧਿਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਦੀ ਸੰਭਾਵਨਾ ਵਿਖਾਈ ਪੈ ਰਹੀ ਹੈ।

ਹਾਲਾਂਕਿ ਫਿਲਪੀਨਜ਼ ਨੇ ਰਾਸ਼ਟਰਪਤੀ ਰੋਡਰਿਗੋ ਦੁਤਰੇ ਦੀ ਅਗਵਾਈ ‘ਚ ਆਪਣੇ ਦਾਅਵਿਆਂ ਤੋਂ ਪਿੱਛੇ ਹੱਟਣ ਦੀ ਚੋਣ ਕੀਤੀ ਹੈ।ਵਿਅਤਨਾਮ ਨੇ ਦੱਖਣੀ ਚੀਨ ਸਾਗਰ ਵਿਵਾਦ ‘ਤੇ ਆਪਣੇ ਰੁਖ਼ ‘ਤੇ ਕਾਇਮ ਰਹਿੰਦਿਆਂ ਆਪਣੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਦੀ ਗੱਲ ਕਹੀ ਹੈ।

ਦੱਖਣੀ ਚੀਨ ਸਾਗਰ ਕੁਡਰਤੀ ਸਰੋਤਾਂ ਨਾਲ ਭਰਪੂਰ ਹੈ।ਇੱਥੇ ਘੱਟੋ-ਘੱਟ 11 ਬਿਲੀਅਨ ਬੈਰਲ ਤੇਲ ਅਤੇ 190 ਟ੍ਰਿਲੀਅਨ ਕਿਊਬਿਕ ਫੁੱਟ ‘ਤੇ ਕੁਦਰਤੀ ਗੈਸ, ਸੰਚਾਰ ਦੀ ਮਹੱਤਵਪੂਰਣ ਸਮੁੰਦਰੀ ਲਾਈਨ ਅਤੇ ਚੀਨ ਦੀ 80% ਤੇਲ ਦਰਾਮਦ ਇੱਥੋਂ ਹੀ ਹੋ ਕੇ ਨਿਕਲਦੀ ਹੈ।

ਪਿਛਲੇ ਲੰਮੇ ਸਮੇਂ ਤੋਂ ਸੰਜਮ ਵਰਤਦਿਆਂ ਵਿਅਤਨਾਮ ਨੇ ਮੁੜ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਝੁੱਕਣ ਦੀ ਪਹੁੰਚ ਕੀਤੀ ਹੈ।ਇਸ ਵਾਰ ਇਸ ਮਸਲੇ ‘ਤੇ ਅੰਤਰਰਾਸ਼ਟਰੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਵਿਅਤਨਾਮ ਚੌ-ਪੱਖੀ ਸੁਰੱਖਿਆ ਗੱਲਬਾਤ ਤਹਿਤ ਵਧੇਰੇ ਯਤਨਾਂ ਦੇ ਸਮਰਥਨ ਦੇ ਹੱਕ ‘ਚ ਹੈ।

ਭਾਰਤ ਇਸ ਵਿਵਾਦ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਮਸਲੇ ‘ਤੇ ਕਿਸੇ ਮੁਲਕ ਨਾਲ ਹੈ ਪਰ ਨਵੀਂ ਦਿੱਲੀ ਦੇ ਇਸ ਖੇਤਰ ‘ਚ ਵੱਡੇ ਪੱਧਰ ‘ਤੇ ਹਿੱਸੇਦਾਰੀ ਜ਼ਰੂਰ ਹੈ।ਦੱਖਣੀ ਚੀਨ ਸਾਗਰ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਦੀ ਵਪਾਰਕ ਹਿੱਸੇਦਾਰੀ ਇਸ ‘ਤੇ ਨਿਰਭਰ ਹੈ।ਭਾਰਤ ਦੇ ਅਧਿਕਾਰਤ ਰੁਖ਼ ਅਨੁਸਾਰ ‘ਸੰਯੁਕਤ ਰਾਸ਼ਟਰ ਦੇ ਸਮੁੰਦਰ ਸਬੰਧੀ ਕਾਨੂੰਨ 1982 ਦੇ ਸੰਮੇਲਨ ‘ਚ ਦਰਜ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਕੌਮਾਂਤਰੀ ਪਾਣੀਆਂ ‘ਚ ਨੇਵੀਗੇਸ਼ਨ ਦੀ ਸੁਤੰਰਤਾ, ਓਵਰ ਫਲਾਈਟ ਅਤੇ ਨਿਰਵਿਘਨ ਕਾਨੂਮਨੀ ਵਪਾਰ ਦੀ ਆਜ਼ਾਦੀ ਦੀ ਰੱਖਿਆ ਕਰਨਾ ਹੈ’।

ਵਿਅਤਨਾਮ ਨੇ ਦੱਖਣ-ਪੂਰਬੀ ਏਸ਼ੀਆਈ ਖੇਤਰ ‘ਚ ਭਾਰਤ ਦੀ ਵੱਧਦੀ ਦੀ ਮੌਜੂਦਗੀ ਦਾ ਸਵਾਗਤ ਕੀਤਾ ਹੈ।ਭਾਰਤ ਅਤੇ ਵਿਅਤਨਾਮ ਸਾਂਝੇ ਸਬੰਧਾਂ ਦਾ ਆਨੰਦ ਮਾਣ ਰਹੇ ਹਨ ਅਤੇ ਭਾਰਤ ਵਿਅਤਨਾਮ ਦਾ ਭਰੋਸੇਯੋਗ ਅਤੇ ਕੁਦਰਤੀ ਭਾਈਵਾਲ ਮੰਨਿਆ ਜਾਂਦਾ ਹੈ।ਵਿਅਤਨਾਮ ਨਾਲ ਵਿਆਪਕ ਰਣਨੀਤਕ ਭਾਈਵਾਲੀ ਰੱਖਣ ਵਾਲੇ ਤਿੰਨ ਮੁਲਕਾਂ ‘ਚੋਂ ਭਾਰਤ ਵੀ ਇੱਕ ਹੈ।ਦੋਵਾਂ ਮੁਲਕਾਂ ਦਰਮਿਆਨ ਉੱਚ ਪੱਧਰੀ ਸਿਆਸੀ ਵਿਸ਼ਵਾਸ ਕਾਇਮ ਹੈ।

ਭਾਰਤ ਦੇ ਚੀਨ ਅਤੇ ਵਿਅਤਨਾਮ ਦੋਵਾਂ ਦੇਸ਼ਾਂ ਨਾਲ ਮਜ਼ਬੂਤ ਸਬੰਧ ਹਨ ਅਤੇ ਅਜਿਹੇ ‘ਚ ਵਿਅਤਨਾਮ ਨਵੀਂ ਦਿੱਲੀ ਨੂੰ ਆਪਣੇ ਹੱਕ ‘ਚ ਕਰਨ ਲਈ ਹਰ ਬਣਦਾ ਯਤਨ ਕਰ ਸਕਦਾ ਹੈ।
ਫਿਲਪੀਨਜ਼ ਅਤੇ ਵਿਅਤਨਾਮ ਨੇ ਇਸ ਮਸਲੇ ‘ਤੇ ਚੀਨ ਨਾਲ ਬਹੁ-ਪੱਖੀ ਗੱਲਬਾਤ ਕਰਨ ਦੇ ਆਪਣੇ ਪਹਿਲੇ ਫ਼ੈਸਲੇ ਤੋਂ ਪਿੱਛੇ ਹੱਟਦਿਆਂ ਚੀਨ ਨਾਲ ਦੁਵੱਲੀ ਗੱਲਬਾਤ ਨੂੰ ਤਰਜੀਹ ਦੇਣ ਬਾਰੇ ਸੋਚਿਆ ਹੈ।

ਵੇਖਿਆ ਜਾਵੇ ਤਾਂ ਭਾਰਤ ਅਤੇ ਵਿਅਤਨਾਮ ਰਣਨੀਤਕ ਭਾਈਵਾਲ ਹਨ ਅਤੇ ਭਾਰਤ ਚੀਨ ਨਾਲ ਵੀ ਆਪਣੇ ਸਬੰਧਾਂ ਨੂੰ ਸਕਾਰਾਤਮਕ ਸਥਿਤੀ ‘ਚ ਬਣਾਈ ਰੱਖਣ ਦਾ ਚਾਹਵਾਨ ਹੈ।ਭਾਰਤ ਨੇ ਹਮੇਸ਼ਾਂ ਹੀ ਆਸੀਆਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।ਇਸ ਦੇ ਨਾਲ ਹੀ ਨਵੀਂ ਦਿੱਲੀ ਸਾਰੇ ਮੁਲਕਾਂ ਨੂੰ ਅਪੀਲ ਕਰਦਿਆਂ ਦੱਖਣੀ ਚੀਨ ਸਾਗਰ ‘ਚ ਕੋਡ ਆਫ਼ ਕੰਡਕਟ ਜਲਦੀ ਦਸਤਖਤ ਕੀਤੇ ਜਾਣ ‘ਤੇ ਜ਼ੋਰ ਪਾ ਰਿਹਾ ਹੈ।ਹਾਲਾਂਕਿ ਇਹ ਜ਼ਾਬਤਾ ਕੋਈ ਕਾਨੂੰਨੀ ਦਸਤਵੇਜ਼ ਨਹੀਂ ਹੋਵੇਗਾ ਬਲਕਿ ਚੀਨ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਵਿਚਾਲੇ ਵਿਸ਼ਵਾਸ ਕਾਇਮ ਰੱਖਣ ‘ਚ ਸਹਾਇਕ ਹੋ ਸਕਦਾ ਹੈ।

ਲੇਖਨ: ਸਨਾ ਹਾਸ਼ਮੀ, ਪੂਰਬੀ ਏਸ਼ੀਆਈ ਅਤੇ ਯੂਰੇਸੀਆਈ ਮਾਮਲਿਆਂ ਦੀ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ