ਪੀਐਮ ਮੋਦੀ ਵੱਲੋਂ ਸੰਯੁਕਤ ਅਰਮ ਅਮੀਰਾਤ ਅਤੇ ਬਹਿਰੇਨ ਦਾ ਦੌਰਾ; ਦੁਵੱਲੇ ਸਬੰਧਾਂ ਨੂੰ ਮਿਲੀ ਮਜ਼ਬੂਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫ਼ਤੇ ਦੇ ਅੰਤ ‘ਚ ਸੰਯੁਕਤ ਅਰਬ ਅਮੀਰਾਤ ਅਤੇ ਬਹਿਰੇਨ ਦਾ ਦੌਰਾ ਮੁਕੰਮਲ ਕੀਤਾ।ਪਿਛਲੇ ਚਾਰ ਸਾਲਾਂ ‘ਚ ਇਹ ਉਨ੍ਹਾਂ ਦਾ ਸੰਯੁਕਤ ਅਰਬ ਅਮੀਰਾਤ ਲਈ ਤੀਜਾ ਅਤੇ ਆਪਣੇ ਦੂਜੇ ਕਾਰਜਕਾਲ ‘ਚ ਬਹਿਰੇਨ ਦਾ ਪਹਿਲਾ ਦੌਰਾ ਹੈ।ਇੰਨ੍ਹਾਂ ਫੇਰੀਆਂ ਨੇ ਭਾਰਤ ਦੀ ਅਰਬ ਖਾੜੀ ਨਾਲ ਵੱਧਦੀ ਨੇੜਤਾ ਨੂੰ ਪ੍ਰਗਟ ਕੀਤਾ ਹੈ।ਅਮੀਰਾਤ ‘ਚ ਪੀਐਮ ਮੋਦੀ ਨੇ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਏਦ ਅਲ-ਨਾਹਾਯਾਨ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤ ਦੇ ਖਾਸ ਦੁਵੱਲੇ , ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਨੂੰ ਵਿਚਾਰਿਆ।ਪੀਐਮ ਮੋਦੀ ਨੂੰ “ ਆਰਡਰ ਆਫ਼ ਜ਼ਾਇਦ” ਨਾਲ ਨਵਾਜਿਆ ਗਿਆ, ਜੋ ਕਿ ਅਮੀਰਾਤ ਦਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਹੈ।
ਪੀਐਮ ਮੋਦੀ ਨੇ ਅਮੀਰਾਤ ‘ਚ ਰੁਪੇ ਕਾਰਡ ਦੀ ਸ਼ੁਰੂਆਤ ਵੀ ਕੀਤੀ। ਅਮੀਰਾਤ ਪੱਛਮੀ ਏਸ਼ੀਆ ਦਾ ਪਹਿਲਾ ਮੁਲਕ ਹੈ ਜਿੱਥੇ ਰੁਪੇ ਕਾਰਡ ਸ਼ੁਰੂ ਕੀਤਾ ਗਿਆ ਹੈ ਅਤੇ ਸਿੰਗਾਪੁਰ ਅਤੇ ਭੂਟਾਨ ਤੋਂ ਬਾਅਦ ਤੀਜਾ ਦੇਸ਼ ਹੈ ਜਿਸ ਨੇ ਸਵਦੇਸ਼ੀ ਭਾਰਤੀ ਕਾਰਡ ਜ਼ਰੀਏ ਭੁਗਤਾਨ ਸਵੀਕਾਰ ਕੀਤਾ ਹੈ।

ਪ੍ਰਧਾਨ ਮੰਥਰੀ ਦੀ ਮੌਜੂਦਗੀ ‘ਚ ਭਾਰਤੀ ਕੌਮੀ ਭੁਗਤਾਨ ਕਾਰਪੋਰੇਸ਼ਨ ਅਤੇ ਅਮੀਰਾਤ ਦੀ ਮਰਕਰੀ ਭੁਗਤਾਨ ਸੇਵਾਵਾਂ ਦਰਮਿਆਨ ਇਕ ਮੰਗ ਪੱਤਰ ਵੀ ਇਸ ਸਬੰਧੀ ਸਹੀਬੱਧ ਕੀਤਾ ਗਿਆ।ਪੀਐਮ ਮੋਦੀ ਨੇ ਬਹਿਰੇਨ ਵਿਖੇ ਸ਼੍ਰੀਨਾਥਜੀ ਮੰਦਿਰ ‘ਚ ਪ੍ਰਸ਼ਾਦ ਦੀ ਖ੍ਰੀਦ ਲਈ ਇਸ ਰੁਪੇ ਕਾਰਡ ਦੀ ਸ਼ੁਰੂਆਤ ਕੀਤੀ।
ਬਹਿਰੇਨ ਵਿਖੇ ਪੀਐਮ ਮੋਦੀ ਦਾ ਬਹੁਤ ਹੀ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ।ਬਾਅਦ ‘ਚ ਉਨ੍ਹਾਂ ਨੂੰ ਬਹਿਰੇਨ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ।ਪੁਰਸਕਾਰ ਮਿਲਣ ‘ਤੇ ਆਪਣੇ ਧੰਨਵਾਦ ਭਾਸ਼ਣ ‘ਚ ਪੀਐਮ ਮੋਦੀ ਨੇ ਕਿਹਾ ਕਿ ਇਹ ਪੁਰਸਕਾਰ ਭਾਰਤ ਅਤੇ ਬਹਿਰੇਨ ਵਿਚਾਲੇ ਹਜ਼ਾਰਾਂ ਸਾਲ ਪੁਰਾਣੇ ਨਜ਼ਦੀਕੀ ਅਤੇ ਦੋਸਤਾਨਾ ਸਬੰਧਾਂ ਦੀ ਗਵਾਹੀ ਭਰਦਾ ਹੈ।
ਬਾਦਸ਼ਾਹ ਹਮਦ ਬਿਨ ਇਸਾ ਅਲ-ਖਲੀਫਾ ਨੇ ਪੀਐਮ ਮੋਦੀ ਦੇ ਸਨਮਾਨ ‘ਚ ਰਾਤ ਦੇ ਭੋਜ ਦਾ ਆਯੋਜਨ ਕੀਤਾ।
ਪੀਐਮ ਮੋਦੀ ਨੇ ਆਪਣੇ ਬਹਿਰੇਨ ਦੇ ਹਮਅਹੁਦਾ ਖਲੀਫਾ ਬਿਨ ਸਲਮਾਨ ਅਲ- ਖਲੀਫਾ ਨਾਲ ਦੁਵੱਲੀ ਗੱਲਬਾਤ ਦੌਰਾਨ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮਾਮਲਿਆਂ ਨੂੰ ਵਿਚਾਰਿਆ।
ਸ੍ਰੀ ਮੋਦੀ ਨੇ ਉਪ ਬਾਦਸ਼ਾਹ ਅਤੇ ਕਰਾਊਨ ਪ੍ਰਿੰਸ ਸਲਮਾਨ ਬਿਨ ਹਮਦ ਬਿਨ ਇਸਾ ਅਲ-ਖਲੀਫਾ ਨਾਲ ਵੀ ਮੁਲਲਾਕਾਤ ਕੀਤੀ।ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਢੰਗ ਤਰੀਕਿਆਂ ਨੂੰ ਵਿਚਾਰਿਆ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਬਹਿਰੇਨ ਨੈਸ਼ਨਲ ਸਟੇਡੀਅਮ ਵਿਖੇ 15,000 ਭਾਰਤੀਆਂ ਨੂੰ ਸੰਬੋਧਨ ਕੀਤਾ ਅਤੇ ਕਿੰਗਡਮ ਦੇ ਆਰਥਿਕ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਣ ਅਤੇ ਭਾਰਤ-ਬਹਿਰੇਨ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ‘ਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ।ਦੱਸਣਯੋਗ ਹੈ ਕਿ ਇੱਥੇ 350,000 ਭਾਰਤੀ ਰਹਿ ਰਹੇ ਹਨ, ਜੋ ਕਿ ਭਾਰਤੀ ਪ੍ਰਵਾਸੀਆਂ ਦੀ ਇੱਕ ਵੱਡੀ ਸੰਖਿਆ ਹੈ।
ਬਹਿਰੇਨ ਦੀ ਰਾਜਧਾਨੀ ਮਨਾਮਾ ਵਿਖੇ ਪੀਐਮ ਮੋਦੀ 200 ਸਾਲ ਪੁਰਾਣੇ ਸ਼੍ਰੀਨਾਥਜੀ ਮੰਦਿਰ ‘ਚ ਨਤਮਸਤਕ ਹੋਏ।ਜ਼ਿਕਰਯੋਗ ਹੈ ਕਿ ਇਹ ਖਾੜੀ ਖੇਤਰ ‘ਚ ਸਭ ਤੋਂ ਪੁਰਾਣਾ ਮੰਦਿਰ ਹੈ।ਪੀਐਮ ਮੋਦੀ ਨੇ 4.2 ਮਿਲੀਅਨ ਡਾਲਰ ਦੀ ਲਾਗਤ ਵਾਲੇ ਮੰਦਿਰ ਦੇ ਨਵੀਨੀਕਰਨ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ।ਇਹ ਮੰਦਿਰ ਬਹਿਰੇਨ ਦੇ ਬਹੁਪੱਖੀ ਅਤੇ ਅਨੁਕੂਲ ਸਭਿਆਚਾਰ ਦਾ ਪ੍ਰਤੀਕ ਹੈ।ਭਾਰਤ ਦੇ ਖੇਤਰੀ ਮੁਲਕਾਂ ਨਾਲ ਵੱਧ ਰਹੇ ਦੁਵੱਲੇ ਸਬੰਧਾਂ ਅਤੇ ਖੇਤਰ ਦੀ ਭੂ-ਰਾਜਨੀਤਿਕ ਸਥਿਤੀ ਦੇ ਕਾਰਨ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਖਾੜੀ ਖੇਤਰ ਦੀ ਤਿੰਨ ਦਿਨਾਂ ਯਾਤਰਾ ਮਹੱਤਵਪੂਰਣ ਰਹੀ ।
ਭਾਰਤ ਨੇ ਸਾਰੇ ਖੇਤਰੀ ਵਿਵਾਦਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਸਮਰਥਨ ਪੇਸ਼ ਕੀਤਾ।ਅਮਰੀਕਾ ਅਤੇ ਇਰਾਨ ਵਿਚਾਲੇ ਵੱਧ ਰਹੇ ਤਣਾਅ ਦੇ ਕਾਰਨ ਭਾਰਤ ਖਾੜੀ ਖੇਤਰ ‘ਚ ਵਾਪਰ ਰਹੀਆਂ ਘਟਨਾਵਾਂ ਨੂੰ ਧਿਆਨ ਨਾਲ ਵੇਖ ਰਿਹਾ ਹੈ।ਦਰਅਸਲ ਖਾੜੀ ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਵੱਡੀ ਸਮੱਸਿਆ ਸਿੱਧੇ ਤੌਰ ‘ਤੇ ਭਾਰਤ ਦੀ ਊਰਜਾ ਸੁਰੱਖਿਆ ਅਤੇ ਨਾਲ ਹੀ ਇਸ ਖੇਤਰ ‘ਚ 8.5 ਮਿਲੀਅਨ ਭਾਰਤੀ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗੀ।ਭਾਰਤ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ , ਦੱਖਣੀ ਏਸ਼ੀਆ ‘ਚ ਹਾਲ ‘ਚ ਵਾਪਰੇ ਘਟਨਾਕ੍ਰਮ ਕਰਕੇ ਵੀ ਇਹ ਦੌਰਾ ਖਾਸ ਰਿਹਾ ।ਨਵੀਂ ਦਿੱਲੀ ਵੱਲੋਂ ਜੰਮੂ-ਕਸ਼ਮੀਰ ਦੇ ਖਾਸ ਰੁਤਬੇ ਨੂੰ ਮਨਸੂਖ ਕੀਤੇ ਜਾਣ ਅਤੇ ਇਸ ਖੇਤਰ ਨੂੰ ਦੋ ਕੇਂਦਰ ਸਾਸ਼ਤ ਪ੍ਰਦੇਸ਼ਾਂ ‘ਚ ਵੰਡੇ ਜਾਣ ਦੇ ਫ਼ੈਸਲੇ ਦਾ ਇਸਲਾਮਾਬਾਦ ਵੱਲੋਂ ਆਲੋਚਨਾ ਕੀਤੀ ਗਈ ਜਦਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।ਹਾਲਾਂਕਿ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇਸ ਮਸਲੇ ‘ਤੇ ਖਾਸ ਸਮਰਥਨ ਹਾਸਿਲ ਹੋਇਆ।ਭਾਰਤ ਦੇ ਅਹਿਮ ਖਾੜੀ ਅਰਬ ਸਾਂਝੀਦਾਰਾਂ ਅਮੀਰਾਤ, ਬਹਿਰੇਨ ਅਤੇ ਸਾਊਦੀ ਅਰਬ ਸਮੇਤ ਦੂਜੇ ਅਰਬ ਮੁਲਕਾਂ ਨੇ ਵੀ ਭਾਰਤ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ।
ਪੀਐਮ ਮੋਦੀ ਇਹ ਯਾਤਰਾ ਭਾਰਤ ਅਤੇ ਖਾੜੀ ਖੇਤਰ ਦੇ ਮੁਲਕਾਂ ਦਰਮਿਆਨ ਸਿਆਸੀ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ । ਖਾਸ ਕਰਕੇ ਸੰਯੁਕਤ ਅਰਮ ਅਮੀਰਾਤ ਨਾਲ ਨਵੀਂ ਦਿੱਲੀ ਦੇ ਸਬੰਧ ਵਧੇਰੇ ਉਤਸ਼ਾਹਿਤ ਹੋਣਗੇ।
ਸਕ੍ਰਿਪਟ: ਡਾ.ਮੁਹੰਮਦ ਮੁਦਾਸੀਰ ਕਿਆਮਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment