ਬਿ੍ਰਕਸ ਨੇ ਕੋਵਿਡ-19 ਨਾਲ ਨਜਿੱਠਣ ਲਈ ਸਮੂਹਿਕ ਕਾਰਵਾਈ ਦੀ ਕੀਤੀ ਮੰਗ
ਕਿਸੇ ਵੀ ਵੱਖਰੀ ਸਥਿਤੀ ‘ਚ ਸਮੂਹਿਕ ਕਾਰਵਾਈ ਸਭ ਤੋਂ ਵੱਧ ਕਾਰਗਰ ਸਿੱਧ ਹੁੰਦੀ ਹੈ ।ਇਸ ਲਈ ਹੀ ਬਿ੍ਰਕਸ ਵਿਦੇਸ਼ ਮੰਤਰੀਆਂ ਦੀ ਪਹਿਲੀ ਵਰਚੁਅਲ ਬੈਠਕ ‘ਚ ਇਸ ਸਬੰਧੀ ਖਾਸ ਚਰਚਾ ਕੀਤੀ ਗਈ।ਵਿਸ਼ਵ ਵਿਆਪੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵੱਧ ਰਹੇ ਕਹਿਰ ‘ਤੇ ਨਕੇਲ ਕੱਸਣ ਲਈ ਹੀ ਉਨ੍ਹਾਂ ਨੇ ਆਲਮੀ ਸਮੂਹਿਕ ਕਾਰਵਾਈ ਦੀ ਮੰਗ ਪੇਸ਼ ਕੀਤੀ ਹੈ।ਇਸ ਬੈਠਕ ‘ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਵਿਦੇਸ਼ ਮੰਤਰੀਆਂ ਨੇ ਕੋਵਿਡ-19 ਨਾਲ ਨਜਿੱਠਣ ਲਈ ਸਮੂਹਿਕ ਕਾਰਵਾਈ ਦੀ ਹਿਮਾਇਤ ਕੀਤੀ।ਦੱਸਣਯੋਗ ਹੈ ਕਿ ਇਸ ਮਹਾਂਮਾਰੀ ਨੇ ਆਰਥਿਕ ਮੰਦੀ ਦਾ ਆਲਮ ਬਹੁਤ ਡੂੰਗਾ ਕਰ ਦਿੱਤਾ ਹੈ।ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗੀਆਂ ਅਲਾਮਤਾਂ ਵੀ ਮੂੰਹ ਅੱਡੀ ਖੜੀਆਂ ਹਨ।
ਭਾਰਤ ਦੇ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਇਸ ਬੈਠਕ ‘ਚ ਦੇਸ਼ ਦੀ ਅਗਵਾਈ ਕੀਤੀ।ਇਸ ਵਰਚੁਅਲ ਬੈਠਕ ਦਾ ਮਕਸਦ ਸਿਹਤ ਅਤੇ ਆਰਥਿਕ ਪੱਧਰ ਨੂੰ ਮੁੜ ਪਹਿਲਾਂ ਵਾਲੇ ਸਥਾਨ ‘ਤੇ ਲਿਆਉਣਾ ਸੀ।ਇਸ ਵਿਚਾਰ ਚਰਚਾ ‘ਚ ਕੋਵਿਡ-19 ਤੋਂ ਬਾਅਦ ਵਿਸ਼ਵ ‘ਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਭਾਰਤੀ ਵਿਦੇਸ਼ ਮੰਤਰੀ ਨੇ ਇਸ ਮੌਕੇ ਬਹੁ-ਪੱਖੀ ਸੰਸਥਾਵਾਂ ‘ਚ ਸੁਧਾਰ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਬੈਠਕ ‘ਚ ਸਭ ਤੋਂ ਅਹਿਮ ਫ਼ੈਸਲਾ ਇਹ ਲਿਆ ਗਿਆ ਕਿ ਮਹਾਂਮਾਰੀ ਦੀ ਮਾਰ ਹੇਠ ਆਈਆਂ ਬਿ੍ਰਕਸ ਅਰਥਵਿਵਸਥਾਵਾਂ ਦੇ ਪੁਨਰ ਨਿਰਮਾਣ ਲਈ 15 ਬਿਲੀਅਨ ਡਾਲਰ ਦਾ ਇਕ ਵਿਸ਼ੇਸ਼ ਕਰਜ਼ਾ ਸੰਸਥਾ ਸਥਾਪਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਬਿ੍ਰਕਸ ਸਿਹਤ ਅਧਿਕਾਰੀਆਂ ਦੀ ਵਰਚੁਅਲ ਬੈਠਕ ਮਈ ਦੇ ਪਹਿਲੇ ਹਫ਼ਤੇ ਆਯਜਿਤ ਕੀਤੇ ਜਾਣ ਬਾਰੇ ਸਹਿਮਤੀ ਪ੍ਰਗਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਪੰਜ ਬਿ੍ਰਕਸ ਮੁਲਕਾਂ ‘ਚੋਂ ਚਾਰ ਦੇਸ਼ ਇਸ ਮਹਾਂਮਾਰੀ ਦਾ ਕਹਿਰ ਝੱਲ ਰਹੇ ਹਨ।
ਅੱਜ ਤੋਂ 11 ਸਾਲ ਪਹਿਲਾਂ ਬਿ੍ਰਕਸ ਦਾ ਪਹਿਲਾ ਸੰਮੇਲਨ ਆਯੋਜਿਤ ਹੋਇਆ ਸੀ ਅਤੇ ਰੂਸ ਨੇ ਇਸ ਦੀ ਪ੍ਰਧਾਨਗੀ ਕੀਤੀ ਸੀ।ਅੱਜ ਵੀ ਇਸ ਬੈਠਕ ਦੀ ਪ੍ਰਧਾਨਗੀ ਰੂਸ ਦੇ ਹੱਥ ਸੀ।ਸਮਾਂ ਆਪਣੇ ਆਪ ਨੂੰ ਮੁੜ ਦੁਹਰਾ ਰਿਹਾ ਹੈ।ਦੁਨੀਆ ਦੀ 42% ਆਬਾਦੀ ਦੀ ਨੁਮਾਇੰਦਗੀ ਕਰਨ ਵਾਲਾ ਬਿ੍ਰਕਸ ਆਪਣੇ ਮੈਂਬਰ ਮੁਲਕਾਂ ਨੂੰ ਆਪਣੇ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਇੱਕ ਮੰਚ ਮੁਹੱਈਆ ਕਰਵਾਉਂਦਾ ਹੈ।
ਹਾਲਾਂਕਿ ਬਹੁਪੱਖੀਵਾਦ ਇਸ ਸੰਕਟ ਦੀ ਘੜੀ ‘ਚ ਬਹਿਸ ਨੂੰ ਹੀ ਵਦਾਵਾ ਦੇਵੇਗਾ।ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਭਰੋਸੇਯੋਗਤਾ ਵੀ ਸਵਾਲ਼ਾਂ ਦੇ ਘੇਰੇ ‘ਚ ਹੈ।ਵਿਸ਼ਵ ਸਿਹਤ ਸੰਗਠਨ ‘ਤੇ ਵੀ ਇਸ ਮਹਾਂਮਾਰੀ ਦੇ ਮਾਮਲੇ ‘ਚ ਚੀਨ ਦੇ ਪੱਖ ‘ਚ ਹੋਣ ਦਾ ਕਥਿਤ ਦੋਸ਼ ਲੱਗ ਰਿਹਾ ਹੈ। ਚੀਨ ਨੇ ਮਹਾਂਮਾਰੀ ਦੇ ਆਗਾਜ਼ ਤੋਂ ਬਾਅਧ ਕਈ ਸਮੀਕਰਣ ਬਦਲੇ ਹਨ।ਹੁਣ ਸਥਿਤੀ ਇਹ ਹੈ ਕਿ ਹਰ ਕੋਈ ਮੁਲਕ ਆਪਣੇ ਦੇਸ਼ ਨੂੰ ਬਚਾਉਣ ‘ਚ ਲੱਗਾ ਹੋਇਆ ਹੈ।ਰਾਸ਼ਟਰਵਾਦ ਦੀ ਭਾਵਨਾ ਵਧੇਰੇ ਪ੍ਰਫੁੱਲਤ ਹੋ ਰਹੀ ਹੈ ਜੋ ਕਿ ਠੀਕ ਨਹੀਂ ਹੈ।
ਇਸ ਸਿਹਤ ਅਤੇ ਆਰਥਿਕ ਸੰਕਟ ਦੀ ਘੜੀ ‘ਚ ਬਿ੍ਰਕਸ ਅਹਿਮ ਭੂਮਿਕਾ ਨਿਭਾ ਸਕਦਾ ਹੈ।ਫਾਰਮਾਕੋਲੋਜੀਕਲ ਨੇ ਸਿੱਧ ਕੀਤਾ ਹੈ ਕਿ ਭਾਰਤ, ਰੂਸ ਅਤੇ ਚੀਨ ਰਿਵਾਇਤੀ ਦਵਾਈਆਂ ਸਮੇਤ ਪ੍ਰਭਾਵੀ ਅਤੇ ਕਿਫਾਇਤੀ ਦਵਾਈਆਂ ਵਿਕਸਤ ਕਰਨ ਦੀ ਪ੍ਰਕ੍ਰਿਆ ‘ਚ ਮਦਦ ਕਰ ਸਕਦੇ ਹਨ।
ਸਿਹਤ ਦੀ ਤੰਦਰੁਸਤੀ ਨੂੰ ਯੋਗਾ ਰਾਹੀਂ ਬਰਕਰਾਰ ਰੱਖਿਆ ਜਾ ਸਕਦਾ ਹੈ।ਇਸ ਲਈ ਬਿ੍ਰਕਸ ਦੀਆਂ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਪ੍ਰਣਾਲੀਆਂ ਦੀ ਮੁੜ ਸੁਰਜੀਤੀ ਭਵਿੱਖ ‘ਚ ਆਉਣ ਵਾਲੀਆਂ ਮੁਸੀਬਤਾਂ ਦਾ ਟਾਕਰਾ ਕਰ ਸਕਦੀ ਹੈ।

Comments
Post a Comment