ਅਮਰੀਕਾ-ਭਾਰਤ ਦਰਮਿਆਨ ਵਪਾਰਕ ਤਣਾਅ
ਹਾਲ ‘ਚ ਹੀ ਅਮਰੀਕਾ ਦੇ ਵਣਜ ਸਕੱਤਰ ਵਿਲਬਰ ਰੋਜ਼ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਧ ਟੈਰਿਫ ਵਾਲਾ ਮੁਲਕ ਕਰਾਰ ਦਿੱਤਾ ਹੈ।ਸ੍ਰੀ ਰੋਜ਼ 11ਵੇਂ “US Trade Winds Indo-Pacific Business Forum and Mission Initiative” ‘ਚ ਸ਼ਿਰਕਤ ਕਰਨ ਲਈ ਨਵੀਂ ਦਿੱਲੀ ਦੇ ਦੌਰੇ ‘ਤੇ ਸਨ।ਦੱਸਣਯੋਗ ਹੈ ਕਿ ਇਹ ਅਮਰੀਕੀ ਸਰਕਾਰ ਦਾ ਸਭ ਤੋਂ ਵੱਡਾ ਸਾਲਾਨਾ ਵਪਾਰਕ ਮਿਸ਼ਨ ਹੈ, ਜੋ ਕਿ ਇਸ ਸਾਲ ਭਾਰਤ ‘ਚ ਆਯੋਜਿਤ ਕੀਤਾ ਗਿਆ ਸੀ। ਚੀਨ ਤੋਂ ਬਾਅਦ ਅਮਰੀਕਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।ਭਾਰਤੀ ਵਣਜ ਮੰਤਰੀ ਨਾਲ ਦੁਵੱਲੀ ਬੈਠਕ ਦੌਰਾਨ ਸ੍ਰੀ ਰੋਜ਼ ਨੇ ਰਾਸ਼ਟਰਪਤੀ ਟਰੰਪ ਦੇ “ ਮੇਕ ਅਮਰੀਕਾ ਗ੍ਰੇਟ ਅਮਰੀਕਾ” ਦੇ ਨਾਅਰੇ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਨੂੰ ਪਹਿਲਾਂ ਤੋਂ ਬਹਿਤਰ ਕਰਕੇ ਅਮਰੀਕਾ ਨੂੰ ਮਹਾਨ ਕੀਤਾ ਜਾਵੇ। ਅਮਰੀਕੀ ਵਣਜ ਸਕੱਤਰ ਨੇ “MAGAWIC” ਨਾਂਅ ਦੇ ਇੱਕ ਨਵੇਂ ਸ਼ਬਦ ਬਾਰੇ ਚਰਚਾ ਕੀਤੀ, ਜਿਸ ਤੋਂ ਭਾਵ ਹੈ- - Make America great again with Indian cooperation” । ਪਰ ਵੇਖਿਆ ਜਾਵੇ ਤਾਂ ਵਪਾਰ ਦੇ ਖੇਤਰ ‘ਚ ਭਾਰਤ-ਅਮਰੀਕਾ ਸਬੰਧ ਲੀਹ ‘ਤੇ ਨਹੀਂ ਹਨ, ਜਿਸ ਕਰਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਭਾਰਤ ਨੇ ਅਮਰੀਕਾ ਅਤੇ ਚੀਨ ਵਿਚਾਲੇ ਬਦਤਰ ਹੋ ਰਹੀ ਵਪਾਰਕ ਜੰਗ, ਅਮਰੀਕਾ ਵੱਲੋਂ ਇਰਾਨ ਤੋਂ ਤੇਲ ਬਰਾਮਦ ਕਰਨ ‘ਤੇ ਪਾਬੰਦੀਆ...