ਮਾਲਦੀਵ ‘ਚ ਤੀਜੀ ਬਹੁ-ਪਾਰਟੀ ਸੰਸਦੀ ਚੋਣਾਂ

ਮਾਲਦੀਵ ‘ਚ ਰਾਸ਼ਟਰਪਤੀ ਚੋੋਣਾਂ ਤੋਂ ਛੇ ਮਹੀਨਿਆਂ ਬਾਅਦ ਪਿਛਲੇ ਸ਼ਨੀਵਾਰ ਤੀਜੀ ਬਹੁ-ਪਾਰਟੀ ਸੰਸਦੀ ਚੋਣਾਂ ਆਯੋਜਿਤ ਹੋਈਆਂ।ਮਾਲਦੀਵ ਡੈਮੋਕ੍ਰੇਟਿਕ ਪਾਰਟੀ, ਐਮ.ਪੀ.ਡੀ. ਨੇ ਸੰਸਦ ਦੀਆਂ 87 ਸੀਟਾਂ ‘ਚੋਂ 67 ਸੀਟਾਂ ‘ਤੇ ਜਿੱਤ ਦਰਜ ਕਰਕੇ ਬਹੁਮਤ ਹਾਸਿਲ ਕਰ ਲਿਆ ਹੈ।ਐਮ.ਪੀ.ਡੀ. ਨੇ ਮਾਲੇ ਸ਼ੀਹਰ, ਆਦੂ ਸ਼ਹਿਰ ਅਤੇ ਫੁਵਾਮੁਲਾਹ ‘ਚ ਸਭ ਤੋਂ ਵੱਧ ਸੀਟਾਂ ਹਾਸਿਲ ਕੀਤੀਆਂ ਹਨ। ਸਾਲ 2008 ‘ਚ ਜਮਹੂਰੀ ਪ੍ਰਣਾਲੀ ਨੂੰ ਅਪਣਾਉਣ ਤੋਂ ਬਾਅਦ ਮਾਲਦੀਵ ‘ਚ ਕਿਸੇ ਪਾਰਟੀ ਵੱਲੋਂ ਸਭ ਤੋਂ ਵੱਧ ਸੀਟਾਂ ਹਾਸਿਲ ਕਰਨ ਵਾਲੀ ਐਮ.ਪੀ.ਡੀ. ਪਾਰਟੀ ਹੈ।


ਸਤੰਬਰ 2018 ‘ਚ ਰਾਸ਼ਟਰਪਤੀ ਚੋਣਾਂ ‘ਚ ਐਮ.ਪੀ.ਡੀ., ਅਦਾਲਥ ਪਾਰਟੀ (ਏ.ਪੀ.), ਜਮਹੂਰੀ ਪਾਰਟੀ ਅਤੇ ਮੌਮੂਨ ਸੁਧਾਰ ਅੰਦੋਲਨ (ਐਮ.ਆਰ.ਐਮ.) ਨੇ ਇੱਕ ਚ ਸਾਂਝੇ ਗੱਠਜੋੜ ਦਾ ਗਠਨ ਕੀਤਾ ਸੀ, ਪਰ ਸੰਸਦੀ ਚੋਣਾਂ ‘ਚ ਸੀਟਾਂ ਦੀ ਵੰਡ ‘ਤੇ ਸਹਿਮਤੀ ਨਾ ਬਣਨ ਕਰਕੇ ਇਹ ਪਾਰਟੀਆਂ ਨੇ ਵੱਖੋ-ਵੱਖ ਚੋਣ ਮੈਦਾਨ ‘ਚ ਉਤਰੀਆਂ। ਐਮ.ਆਰ.ਐਮ. ਨੇ 20 ਸੀਟਾਂ ‘ਤੇ ਆਜ਼ਾਦ ਉਮੀਦਵਾਰ ਦਾ ਸਮਰਥਨ ਕੀਤਾ, ਜਿਸ ‘ਚ ਸਿਰਫ ਇੱਕ ਉਮੀਦਵਾਰ ਨੂੰ ਹੀ ਜਿੱਤ ਹਾਸਿਲ ਹੋਈ। ਦੂਜੇ ਪਾਸੇ 9 ਸੀਟਾਂ ਤੋਂ ਚੋਣ ਮੈਦਾਨ ‘ਚ ਉਤਰੀ ਏ.ਪੀ. ਇੱਕ ਵੀ ਸੀਟ ‘ਤੇ ਜਿੱਤ ਦਾ ਝੰਡਾ ਨਾ ਲਹਿਰਾ ਸਕੀ। ਵਿਰੋਧੀ ਧਿਰ ਨਾਲ ਗੱਠਜੋੜ ਕਰਕੇ ਜੇ.ਪੀ. ਨੇ 41 ਸੀਟਾਂ ਤੋਂ ਚੋਣ ਲੜੀ, ਪਰ ਉਸ ਨੂੰ ਸਿਰਫ 5 ਸੀਟਾਂ ‘ਤੇ ਹੀ ਜਿੱਤ ਹਾਸਿਲ ਹੋਈ।


ਇਸ ਵੱਡੀ ਜਿੱਤ ਦੇ ਬਾਵਜੂਦ ਰਾਸ਼ਟਰਪਤੀ ਇਬਰਾਹਿਮ ਮੁਹਮੰਦ ਸੋਲਿਹ ਜੋ ਕਿ ਐਮ.ਡੀ.ਪੀ. ਦੇ ਆਗੂ ਹਨ, ਨੇ ਆਪਣੇ ਗੱਠਜੋੜ ਵਾਲੀ ਸਰਕਾਰ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁਸ਼ਕਿਲ ਦੀ ਘੜ੍ਹੀ ‘ਚ ਇੰਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਬਹੁਤ ਮਹਿਨਤ ਨਾਲ ਦੇਸ਼ ਨੂੰ ਗਲਤ ਹੱਥਾਂ ‘ਚੋਂ ਬਾਹਰ ਕੱਢਿਆ ਹੈ।ਸੰਸਦ ਦੇ ਨਵੇਂ ਚੁਣੇ ਮੈਂਬਰ 28 ਮਈ, 2019 ਨੂੰ ਆਪਣੇ ਅਹੁਦੇ ਦਾ ਹਲਫ਼ ਲੈਣਗੇ।ਜ਼ਿਕਰਯੋਗ ਹੈ ਕਿ ਸਾਬਕਾ ਯਾਮੀਨ ਪ੍ਰਸ਼ਾਸਨ ਵੱਲੋਂ ਜੇਲ ‘ਚ ਭੇਜੇ ਗਏ ਸਾਬਕਾ ਰਾਸ਼ਟਰਪਤੀ ਮੁਹੰਮਦ ਮਾਸ਼ੀਦ ਮਾਲੇ ਚੋਣ ਹਲਕੇ ਤੋਂ ਜਿੱਤ ਦਰਜ ਕਰਕੇ ਬਤੌਰ ਸੰਸਦ ਮੈਂਬਰ ਸੰਸਦ ‘ਚ ਦਾਖਲ ਹੋਏ ਹਨ।


ਚੋਣਾਂ ਸ਼ਾਂਤਮਈ ਮਾਹੌਲ’ਚ ਮੁਕੰਮਲ ਹੋਈਆਂ।2,64,442 ਯੋਗ ਵੋਟਰਾਂ ‘ਚੋਂ 2,12,079 ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ। ਇਸ ਤੋਂ ਭਾਵ ਹੈ ਕਿ 80% ਵੋਟਰਾਂ ਨੇ ਮਤਦਾਨ ਕੀਤਾ।ਮਾਲਦੀਵ ਦੇ ਕੌਮੀ ਸ਼ਿਕਾਇਤ ਬਿਊਰੋ ਨੂੰ ਚੋਣਾਂ ਨਾਲ ਸਬੰਧਿਤ 126 ਸ਼ਿਕਾਇਤਾਂ ਪ੍ਰਾਪਤ ਹੋਈਆਂ।ਹਾਲਾਂਕਿ ਮਾਲਦੀਵ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇੰਨ੍ਹਾਂ ਸ਼ਿਕਾਇਤਾਂ ਦਾ ਚੋਣ ਨਤੀਜਿਆਂ ‘ਤੇ ਕੋਈ ਵਧੇਰੇ ਪ੍ਰਭਾਵ ਨਹੀਂ ਪਿਆ।ਪਾਰਦਰਸ਼ਤਾ ਬਾਰੇ ਮਾਲਦੀਵ ਅਤੇ ਦੇਸ਼ ‘ਚ ਮੌਜੂਦ ਹੋਰ ਨਿਗਰਾਨਾਂ ਦਾ ਕਹਿਣਾ ਹੈ ਕਿ ਚੋਣ ਪ੍ਰਕ੍ਰਿਆ ਪੂਰੀ ਤਰ੍ਹਾਂ ਨਾਲ ਨਿਰਪੱਖ, ਸ਼ਾਂਤਮਈ ਅਤੇ ਵਧੀਆ ਕਾਰਗੁਜ਼ਾਰੀ ਨਾਲ ਨੇਪਰੇ ਚੜ੍ਹੀ ਹੈ।
ਰਾਸ਼ਟਰਪਤੀ ਸੋਲਿਹ ਨੇ ਐਤਵਾਰ ਨੂੰ ਜਾਰੀ ਕੀਤੇ ਇਕ ਬਿਆਨ ‘ਚ ਮਾਲਦੀਵ ਨਾਗਰਿਕਾਂ, ਚੋਣ ਕਮਿਸ਼ਨ, ਦੇਸ਼ ਦੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ।


ਸੰਸਦੀ ਚੋਣਾਂ ਦੇ ਨਤੀਜਿਆਂ ਨੇ ਇਹ ਸਪਸ਼ੱਟ ਕਰ ਦਿੱਤਾ ਹੈ ਕਿ ਮਾਲਦੀਵ ਦੇ ਲੋਕ ਐਮ.ਡੀ.ਪੀ. ਦੀ ਅਗਵਾਈ ਵਾਲੇ ਗੱਠਜੋੜ ਦੇ ਏਜੰਡੇ ਦੇ ਸਮਰਨ ‘ਚ ਹਨ।ਹਾਲਾਂਕਿ ਗੱਠਜੋੜ ਦੀਆਂ ਸਾਰੀਆਂ ਧਿਰਾਂ ਨੇ ਇੱਕਜੁੱਟ ਰਹਿਣ ਅਤੇ ਸੋਲਿਹ ਪ੍ਰਸ਼ਾਸਨ ਦਾ ਸਮਰਥਨ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ, ਪਰ ਫਿਰ ਵੀ ਕਈ ਵਾਰ ਕਾਨੂੰਨ ਪਾਸ ਕਰਨ ਲੱਗਿਆ ਕਈ ਸਾਂਝੇਦਾਰਾਂ ਨੇ ਆਪਣਾ ਸਮਰਥਨ ਨਹੀਂ ਦਿੱਤਾ।ਕੌਮੀ ਹਿੱਤਾਂ ਦੇ ਮੁੱਦਿਆਂ ‘ਤੇ ਗੱਠਜੋੜ ਭਾਈਵਾਲਾਂ ‘ਚ ਪੈਦਾ ਮਤਭੇਦ ਨੇ ਸੋਲਿਹ ਨਿਜ਼ਾਮ ਦਾ ਕਾਰਜਕਾਲ ਪੂਰਾ ਕਰਨ ‘ਚ ਸ਼ੱਕ ਦਾ ਬੀਜ ਬੀਜਿਆ ਸੀ।
ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਐਮ.ਡੀ.ਪੀ. ਨੂੰ ਸੰਸਦ ‘ਚ ਮਿਲੇ ਸਪੱਸ਼ਟ ਬਹੁਮਤ ਨਾਲ ਦੇਸ਼ ‘ਚ ਸਥਿਰ ਸਰਕਾਰ ਦਾ ਗਠਨ ਹੋਵੇਗਾ ਅਤੇ ਨਾਲ ਹੀ ਸੋਲਿਹ ਪ੍ਰਸ਼ਾਸਨ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਵੀ ਮੌਕਾ ਹੈ।


ਭਾਰਤ ਹਿੰਦ ਮਹਾਂਸਾਗਰ ਦੇ ਟਾਪੂ ਮੁਲਕ ਮਾਲਦੀਵ ਦਾ ਸਭ ਤੋਂ ਵੱਡਾ ਗੁਆਂਢੀ ਮੁਲਕ ਹੋਣ ਦੇ ਨਾਤੇ ਮਾਲਦੀਵ ‘ਚ ਸ਼ਾਂਤੀ ਅਤੇ ਸਥਿਰਤਾ ਦਾ ਚਾਹਵਾਨ ਹੈ। ਰਾਸ਼ਟਰਪਤੀ ਸੋਲਿਹ ਦੀ ਚੋਣ ਤੋਂ ਬਾਅਧ ਹੀ ਭਾਰਤ-ਮਾਲਦੀਵ ਦੁਵੱਲੇ ਸਬੰਧਾਂ ‘ਚ ਮਜ਼ਬੂਤੀ ਵੇਖਣ ਨੂੰ ਮਿਲ ਰਹੀ ਹੈ। ਇੱਥੋਂ ਤੱਕ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਸਹੁੰ ਚੁੱਕ ਸਮਾਗਮ ‘ਚ ਮੁੱਖ ਮਹਿਮਾਨ ਸਨ।ਫਿਰ ਜਦੋਂ ਰਾਸ਼ਟਰਪਤੀ ਸੋਲਿਹ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਭਾਰਤ ਦਾ ਦੌਰਾ ਕੀਤਾ ਤਾਂ ਉਸ ਸਮੇਂ ਦੋਵਾਂ ਦੇਸ਼ਾਂ ਵਿਚਲੇ ਦੁਵੱਲੇ ਸਬੰਧ ਹੋਰ ਵੀ ਮਜ਼ਬੂਤ ਹੋਏ।


ਹਾਲ ‘ਚ ਹੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਾਲਦੀਵ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਕਈ ਆਗੂਆਂ ਨਾਲ ਮੁਲਾਕਾਤ ਵੀ ਕੀਤੀ। ਦੋਵੇਂ ਧਿਰਾਂ ਨੇ ਦੂਤਾਘਰ ਸਬੰਧੀ ਮੁੱਦਿਆਂ, ਸਮਰੱਥਾ ਵਿਕਾਸ, ਸਿਹਤ, ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਿਆਪਕ ਗੱਲਬਾਤ ਕੀਤੀ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ