17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ

ਭਾਰਤ ਦੀ ਸੰਸਦ ਦਾ ਬਜਟ ਸੈਸ਼ਨ ਇਸ ਮਹੀਨੇ ਦੀ 17 ਤਾਰੀਖ ਨੂੰ ਸ਼ੁਰੂ ਹੋਣ ਜਾ ਰਿਹਾ ਹੈ।17ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਇਹ ਸੰਸਦ ਦਾ ਪਹਿਲਾ ਇਜਲਾਸ ਹੈ।ਦੱਸਣਯੋਗ ਹੈ ਕਿ ਪਿਛਲੇ ਮਹੀਨੇ ਆਮ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਵਾਰ ਆਪਣੇ ਅਹੁਦੇ ਦੀ ਸਹੁੰ ਚੁੱਕੀ ਅਤੇ ‘ਸਬ ਕਾ ਸਾਥ-ਸਬ ਕਾ ਵਿਕਾਸ-ਸਬ ਕਾ ਵਿਸ਼ਵਾਸ’ ਦਾ ਨਾਅਰਾ ਪੇਸ਼ ਕੀਤਾ।ਅੱਤ ਦੀ ਗਰਮੀ ‘ਚ ਹੋਈਆਂ ਇੰਨ੍ਹਾਂ ਚੋਣਾਂ ਦੌਰਾਨ ਸਟਾਰ ਪ੍ਰਚਾਰਕ ਪੀਐਮ ਮੋਦੀ ਨੇ ਆਮ ਲੋਕਾਂ ਨੂੰ ਵਧੇਰੇ ਕਲਿਆਣਕਾਰੀ ਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
ਨਵੀਂ ਬਣੀ ਲੋਕ ਸਭਾ 19 ਜੂਨ ਨੂੰ ਆਪਣੇ ਨਵੇਂ ਸਪੀਕਰ ਦੀ ਚੋਣ ਕਰੇਗੀ।ਨਵੇਂ ਸਪੀਕਰ ਦੀ ਚੋਣ ਮੁਕੰਮਲ ਹੋਣ ਤੱਕ ਲੋਕ ਸਭਾ ਦੇ ਪਹਿਲੇ ਸਪੀਕਰ ਸਦਨ ਦੀ ਕਾਰਵਾਈ ਨੂੰ ਸੰਭਾਲਣਗੇ।ਰਾਸ਼ਟਰਪਤੀ ਰਾਮ ਨਾਥ ਕੋਵਿੰਦ 20 ਜੂਨ ਨੂੰ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨਗੇ।ਇਸ ਤੋਂ ਪਹਿਲਾਂ ਚੋਣੇ ਹੋਏ ਮੈਂਬਰ ਰਸਮੀ ਤੌਰ ‘ਤੇ ਹਲਫ਼ ਲੈਣਗੇ।
2019-20 ਦਾ ਕੇਂਦਰੀ ਬਜਟ 5 ਜੁਲਾਈ ਨੂੰ ਲੋਕ ਸਭਾ ‘ਚ ਪੇਸ਼ ਕੀਤਾ ਜਾਵੇਗਾ।ਬਾਅਦ ‘ਚ ਸਦਨ ‘ਚ ਰਾਸ਼ਟਰਪਤੀ ਵੱਲੋਂ ਦੋਵਾਂ ਸਦਨਾਂ ਨੂੰ ਦਿੱਤੇ ਗਏ ਸੰਬੋਧਨ ‘ਤੇ ਧੰਨਵਾਦ ਪੇਸ਼ ਕੀਤਾ ਜਾਵੇਗਾ।ਲਗਭਗ ਪੰਜ ਹਫ਼ਤਿਆਂ ਤੋਂ ਵੀ ਵੱਧ ਸਮਾਂ ਚੱਲਣ ਵਾਲੇ ਇਸ ਬਜਟ ਇਜਲਾਸ ਦਾ ਅੰਤਿਮ ਦਿਨ 26 ਜੁਲਾਈ ਹੋਵੇਗਾ।ਸ੍ਰੀ ਮੋਦੀ ਦੀ ਜਿੱਤ ਦਾ ਇੱਕ ਪ੍ਰਮੁੱਖ ਕਾਰਨ ਗਰੀਬਾਂ ਦੇ ਮਨਾਂ ਨੂੰ ਜਿੱਤਣਾ ਹੈ।ਕਲਿਆਣਕਾਰੀ ਸਕੀਮਾਂ ਦਾ ਉਦੇਸ਼ ਹਰ ਤਬਕੇ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ।ਸਿਹਤ ਬੀਮਾ, ਬੈਂਕ ਖਾਤੇ ਖੋਲ੍ਹਣਾ, ਕਿਸਾਨਾਂ ਦੀ ਵਿੱਤੀ ਮਦਦ ਤੋਂ ਇਲਾਵਾ ਰਸੋਈ ਗੈਸ, ਬਿਜਲੀ ਕੁਨੈਕਸ਼ਨ ਅਤੇ ਹੋਰ ਕਈ ਅਜਿਹੀਆਂ ਯੋਜਨਾਵਾਂ ਕਾਰਨ ਹੀ ਸ੍ਰੀ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਹਾਸਿਲ ਹੋਇਆ ਹੈ।ਬਾਲਾਕੋਟ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਭਾਜਪਾ ਨੇ ਸ੍ਰੀ ਮੋਦੀ ਨੂੰ ਇੱਕ ਨਿਰਣਾਇਕ ਆਗੂ ਵੱਜੋਂ ਪੇਸ਼ ਕੀਤਾ ਹੈ।
ਕੌਮੀ ਪੱਧਰ ‘ਤੇ ਇਹ ਸਪਸ਼ੱਟ ਹੋ ਗਿਆ ਹੈ ਕਿ ਗੱਠਜੋੜ ਹੁਣ ਰੁਝਾਨ ‘ਚ ਨਹੀਂ ਹੈ।ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਅੱਜ ਦਾ ਵੋਟਰ ਇੱਕ ਪਾਰਟੀ ਅਤੇ ਇੱਕ ਆਗੂ ਨੂੰ ਤਰਜੀਹ ਦਿੰਦਾ ਹੈ।
ਕੌਮੀ ਪੱਧਰ ‘ਤੇ ਖੇਤਰੀ ਪਾਰਟੀਆਂ ਦੀ ਭੂਮਿਕਾ ਨੂੰ ਵੀ ਠੇਸ ਲੱਗੀ ਹੈ।ਜਦਕਿ ਰਾਜ ਚੋਣਾਂ ‘ਚ ਉਨ੍ਹਾਂ ਦਾ ਅਹਿਮ ਸਥਾਨ ਰਹਿੰਦਾ ਹੈ।542 ਸੀਟਾਂ ਲਈ 7 ਪੜਾਵਾਂ ‘ਚ ਮਤਦਾਨ ਹੋਇਆ ਸੀ, ਜਿਸ ‘ਚ ਭਾਰਤੀ ਜਨਤਾ ਪਾਰਟੀ ਨੇ 303, ਕਾਂਗਰਸ ਨੇ 52, ਤਾਮਿਲ ਨਾਡੂ ਅਧਾਰਿਤ ਦਰਾਵਿੜ ਮੁਨੇਥਰਾ ਕਜ਼ਾਗਮ, ਡੀਐਮਕੇ ਨੇ 23, ਤ੍ਰਿਣਮੂਲ ਕਾਂਗਰਸ  ਅਤੇ ਵਾਈ.ਐਸ.ਆਰ ਕਾਂਗਰਸ ਨੇ 22 ਸੀਟਾਂ ਹਾਸਿਲ ਕੀਤੀਆਂ।ਭਾਜਪਾ ਨੇ ਸ਼ਿਵ ਸੈਨਾ, ਜਨਤਾ ਦਲ (ਯੂਨਾਈਟਿਡ) , ਲੋਕ ਜਨ ਸ਼ਕਤੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰ ਦੀ ਸਥਾਪਨਾ ਕੀਤੀ।
17ਵੀਂ ਲੋਕ ਸਭਾ ‘ਚ 267 ਨਵੇਂ ਮੈਂਬਰ ਹਨ।ਇਸ ਵਾਰ ਸੰਸਦ ‘ਚ ਮਹਿਲਾ ਮੈਂਬਰਾਂ ਦੀ ਗਿਣਤੀ ‘ਚ ਵੀ ਇਜਾਫਾ ਦਰਜ ਕੀਤਾ ਗਿਆ।ਇਸ ਵਾਰ 78 ਮਹਿਲਾ ਮੈਂਬਰ ਹਨ , ਜਿਨ੍ਹਾਂ ‘ਚ 46 ਪਹਿਲੀ ਵਾਰ ਸੰਸਦ ‘ਚ ਬਤੌਰ ਐਮਪੀ ਸੇਵਾਵਾਂ ਨਿਭਾਉਣਗੀਆਂ।ਇਹ ਆਪਣੇ ਆਪ ‘ਚ ਹੀ ਇਕ ਰਿਕਾਰਡ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹਾਲ ‘ਚ ਹੀ ਸ੍ਰੀਲੰਕਾ ਦਾ ਦੌਰਾ ਕੀਤਾ।ਇਸ ਫੇਰੀ ਦੌਰਾਨ ਇਕ ਜਨਤਕ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ‘ਚ ਵੱਡੇ ਪੱਧਰ ‘ਤੇ ਮਹਿਲਾ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਪ੍ਰਯੋਗ ਕੀਤਾ, ਜੋ ਕਿ ਲੋਕ ਸਭਾ ਦੀ ਕੁੱਲ ਗਿਣਤੀ ਦਾ 14% ਹੈ। 
25 ਸਾਲਾ ਚੰਦਰਾਨੀ ਮੁਰਮਾ ਜੋ ਕਿ ਬਿਜੂ ਜਨਤਾ ਦਲ ਦੀ ਆਗੂ ਹੈ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਹੈ।ਉਨ੍ਹਾਂ ਦੀ ਚੋਣ ਕਿਓਂਝਰ (ਐਸ.ਟੀ) ਹਲਕੇ ਤੋਂ ਹੋਈ ਹੈ।ਉਸ ਤੋਂ ਬਾਅਦ 28 ਸਾਲਾ ਤੇਜਸਵੀ ਜੋ ਕਿ ਦੱਖਣੀ ਬੰਗਲੂਰੂ ਤੋਂ ਭਾਜਪਾ ਦੀ ਨੌਜਵਾਨ ਸੰਸਦ ਮੈਂਬਰ ਹੈ।
ਪੀਐਮ ਮੋਦੀ ਨੇ ਐਸ.ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਚੁਣ ਕੇ ਸਿਆਸੀ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ।ਦੱਸਣਯੋਗ ਹੈ ਕਿ ਸ੍ਰੀ ਜੈਸ਼ੰਕਰ ਨੇ ਜਨਵਰੀ 2015 ਤੋਂ ਜਨਵਰੀ 2018 ਤੱਕ ਬਤੌਰ ਵਿਦੇਸ਼ ਸਕੱਤਰ ਸੇਵਾਂਵਾ ਨਿਭਾਈਆਂ ਹਨ। ਉਨ੍ਹਾਂ ਦੀ ਨਿਯੁਕਤੀ ਨੇ ਉਨ੍ਹਾਂ ਟੈਕਨੋਕਰੇਟਸ ਲਈ ਸਰਕਾਰਾਂ ‘ਚ ਨਿਯੁਕਤੀ ਦਾ ਰਾਹ ਖੋਲ੍ਹ ਦਿੱਤਾ ਹੈ ਜੋ ਕਿ ਮੰਤਰੀ ਪੱਧਰ ਦੀਆਂ ਭੂਮਿਕਾਵਾਂ ਨਿਭਾਉਂਦੇ ਹਨ।ਮੋਦੀ ਦੀ ਟੀਮ ਨੇ ਇੱਕ ਨਵੇਂ ਪ੍ਰਸ਼ਾਸਨ ਨੂੰ ਕਾਇਮ ਕੀਤਾ ਹੈ।
ਰਾਜ ਸਭਾ ‘ਚ ਦੋ ਨਵੇਂ ਮੈਂਬਰਾਂ ਦੀ ਹਾਲ ‘ਚ ਹੋਈਆਂ ਚੋਣਾਂ ਦੌਰਾਨ ਚੋਣ ਹੋਈ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਸਦਨ ਦੇ ਸਾਂਝੇ ਇਜਲਾਸ ਤੋਂ ਬਾਅਦ 20 ਜੂਨ ਨੂੰ ਹੀ ਇਹ ਨਵੇਂ ਮੈਂਬਰ ਸਹੁੰ ਚੁੱਕ ਸਕਦੇ ਹਨ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ