5ਜੀ ਤਕਨੀਕ ਨੂੰ ਵਰਤੋਂ 'ਚ ਲਿਆਵੇਗਾ ਭਾਰਤ

 ਭਾਰਤ ਅਗਲੇ 100 ਦਿਨਾਂ ਦੇ ਅੰਦਰ ਪੰਜਵੀਂ ਪੀੜ੍ਹੀ ਜਾਂ 5ਜੀ ਮੋਬਾਈਲ ਸੰਚਾਰ ਤਕਨਾਲੋਜੀ ਦੇ ਟਰਾਇਲਾਂ ਨੂੰ ਲਾਗੂ ਕਰਨ ਲਈ ਤਿਆਰ ਹੈ ਇਸ ਅਗਲੀ ਪੀੜ੍ਹੀ ਦੇ ਮੋਬਾਈਲ ਫੋਨ ਨੈਟਵਰਕ ਨੇ ਕੁਨੈਕਸ਼ਨ ਦੀ ਬਹੁਤ ਜ਼ਿਆਦਾ ਸਪੀਡਘੱਟ ਵਿਲੰਬਤਾ ਅਤੇ ਮੌਜੂਦਾ 4ਜੀ ਨੈਟਵਰਕਾਂ ਨਾਲੋਂ ਭਰੋਸੇਯੋਗਤਾ ਦਾ ਵਾਅਦਾ ਕੀਤਾ ਹੈ
ਨਵ-ਉਮਰ 5ਜੀ ਤਕਨਾਲੋਜੀ ਵਿਕਾਸਗਤ ਅਤੇ ਇਨਕਲਾਬੀ ਸੇਵਾਵਾਂ ਸ਼ਾਮਿਲ ਕਰੇਗੀ ਜਿਹੜੀਆਂ ਦੇਸ਼ 'ਤੇ ਡੂੰਘੇ ਪ੍ਰਭਾਵ ਪਾ ਸਕਦੀਆਂ ਹਨ 5ਜੀ ਕੋਲ ਮੌਜੂਦਾ ਤੌਰ 'ਤੇ ਅਨੁਬੰਧ 2ਜੀ, 3ਜੀ ਅਤੇ 4ਜੀ ਮੋਬਾਈਲ ਨੈੱਟਵਰਕ ਦੀ ਪੂਰਤੀ ਕਰਨ ਦੀ ਉਮੀਦ ਹੈ ਸੁਪਰਫਾਸਟ 5ਜੀ ਡਿਜੀਟਲ ਸਮਾਵੇਸ਼ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ ਇਸ ਨਾਲ ਭਾਰਤ ਵਿਚ ਇਕ ਵੱਡੀ ਸਮਾਜਕ ਤਬਦੀਲੀ ਦੀ ਸੰਭਾਵਨਾ ਹੈ
 3 ਜੂਨ ਨੂੰ ਭਾਰਤ ਸਰਕਾਰ ਦੇ ਟੈਲੀਕਾਮ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ਸਾਡਾ ਇਹ ਯਤਨ ਹੈ ਕਿ 5ਜੀ ਤਕਨੀਕ ਨੂੰ ਵਰਗਾਂਸਮਾਜਿਕ ਕਾਰਨਾਂਸਿੱਖਿਆ ਅਤੇ ਸਿਹਤ ਲਈ ਅਤੇ ਪੇਂਡੂ ਲੋਕਾਂ ਨੂੰ ਤਕਨੀਕ ਲਿਆਉਣ ਲਈ ਵੀ ਵਰਤਿਆ ਜਾਵੇਗਾ
ਅਜ਼ਮਾਇਸ਼ਾਂ ਘੱਟੋ ਘੱਟ ਛੇ ਮਹੀਨਿਆਂ ਅਤੇ ਇਸ ਤੋਂ ਅੱਗੇ ਤੱਕ ਲਈ ਚਲਦੀਆਂ ਹਨ ਅਗਲੇ ਸਾਲ ਦੀ ਸ਼ੁਰੂਆਤ ਤੋਂ, 5ਜੀ ਤਕਨਾਲੋਜੀਆਂ ਦੇ ਹੌਲੀ ਹੌਲੀ ਸੇਵਾ ਵਿੱਚ ਦਾਖਲ ਹੋਣ ਦੀ ਉਮੀਦ ਹੈ ਅਤੇ 2024 ਤੱਕ ਸੇਵਾਵਾਂ ਦੀ ਪੂਰੀ ਸ਼੍ਰੇਣੀ ਵਿੱਚ ਇਸ ਦੇ ਅੱਗੇ ਵਧਣ ਦੀ ਸੰਭਾਵਨਾ ਹੈ ਵਰਲਡ ਵਾਈਡ ਵਾਇਰਲੈੱਸ ਵੈਬ (WWWW) ਦੀ ਪਰਿਭਾਸ਼ਾ 5ਜੀ ਲਈ ਤਿਆਰ ਕੀਤੀ ਗਈ ਹੈ
ਪਿਛਲੀ ਪੀੜ੍ਹੀ ਦੇ ਮੋਬਾਈਲ ਨੈਟਵਰਕ ਸਿਰਫ਼ ਨਿੱਜੀ ਫੋਨ ਪਲੇਟਫਾਰਮ 'ਤੇ ਸੇਵਾਵਾਂ ਪ੍ਰਦਾਨ ਕਰਦੇ ਹਨ ਪਹਿਲੀ ਪੀੜ੍ਹੀ ਵਿਚ, 1ਜੀਫੋਨ ਅਨੌਲਾਗ ਸਨਅਤੇ ਇਹ ਪਹਿਲੇ ਮੋਬਾਈਲ ਜਾਂ ਸੈਲੂਲਰ ਫੋਨ ਸਨ ਭਾਵੇਂ ਕਿ ਉਹ ਆਪਣੇ ਸਮੇਂ ਵਿਚ ਇਨਕਲਾਬੀ ਸਨਉਨ੍ਹਾਂ ਨੇ ਸਪੈਕਟਰਮ ਦੀ ਕੁਸ਼ਲਤਾ ਅਤੇ ਸੁਰੱਖਿਆ ਦੇ ਬਹੁਤ ਘੱਟ ਪੱਧਰ ਦੀ ਪੇਸ਼ਕਸ਼ ਕੀਤੀ
ਦੂਜੀ ਪੀੜ੍ਹੀ ਜਾਂ 2ਜੀ ਡਿਜੀਟਲ ਤਕਨਾਲੋਜੀ ਦੇ ਆਲੇ ਦੁਆਲੇ ਸੀ ਇਹ ਵਧੀਆ ਸਪੈਕਟ੍ਰਮ ਦੀ ਕੁਸ਼ਲਤਾਸੁਰੱਖਿਆ ਅਤੇ ਨਵੇਂ ਫੀਚਰ ਜਿਵੇਂ ਕਿ ਸੁਨੇਹੇ (ਟੈਕਸਟ ਮੈਸੇਜ) ਅਤੇ ਘੱਟ ਡਾਟਾ ਦਰ ਸੰਚਾਰ ਪੇਸ਼ ਕਰਦਾ ਹੈ। ਤੀਜੀ ਪੀੜ੍ਹੀ ਦਾ ਉਦੇਸ਼3ਜੀਤਕਨਾਲੋਜੀ ਹਾਈ ਸਪੀਡ ਡਾਟਾ ਮੁਹੱਈਆ ਕਰਨਾ ਸੀ ਚੌਥੀ ਪੀੜ੍ਹੀ4ਜੀ, (ਇੰਟਰਨੈਟ ਪ੍ਰੋਟੋਕੋਲ) ਡਾਟਾ ਦਰ ਨੂੰ 1 (ਇੱਕ) ਜੀ.ਬੀ.ਪੀ.ਐਸ. ਪ੍ਰਦਾਨ ਕਰਨਾ ਸੀ, ਆਲ-ਆਈ.ਪੀ. ਅਧਾਰਿਤ ਤਕਨਾਲੋਜੀ 5ਜੀ ਸੇਵਾਵਾਂ ਇਨ੍ਹਾਂ ਤੋਂ ਅੱਗੇ ਜਾਣਗੀਆਂ
5ਜੀ ਵੱਖ-ਵੱਖ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੀ ਸਹਾਇਤਾ ਲਈ ਕਈ ਨਵੇਂ ਯੰਤਰਾਂ ਜਿਵੇਂ ਕਿ ਮਸ਼ੀਨਾਂਸੈਂਸਰਵਾਹਨਰੋਬੋਟ ਅਤੇ ਡਰੋਨਸ ਨਾਲ ਜੁੜੇ ਹੋਣਗੇ ਇਹ ਸਾਰੇ ਨਵੇਂ ਆਰਥਿਕ ਮੌਕੇ ਪੈਦਾ ਕਰ ਸਕਦੇ ਹਨ5ਜੀ ਨੂੰ ਭਾਰਤੀ ਸਮਾਜ ਲਈ ਇੱਕ ਪਰਿਵਰਤਨਸ਼ੀਲ ਸ਼ਕਤੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਦੇਸ਼ ਨੂੰ ਵਿਕਾਸ ਲਈ ਰਵਾਇਤੀ ਰੁਕਾਵਟਾਂ ਨੂੰ ਛੱਡਣ ਦੇ ਯੋਗ ਬਣਾਵੇਗਾ 5ਜੀ 'ਡਿਜ਼ੀਟਲ ਇੰਡੀਆਅਤੇ ਸਹਾਇਕ ਮੁਹਿੰਮ ਦੀ ਪਹੁੰਚ ਅਤੇ ਉਪਯੋਗਤਾ ਨੂੰ ਅੱਗੇ ਵਧਾਏਗਾ ਇੰਟਰਨੈਟ ਆਫ਼ ਥਿੰਗਸ (ਐਲ.ਓ.ਟੀ.) ਤਕਨਾਲੋਜੀ ਵਿਚ ਨੈਟਵਰਕ ਵੱਡੀ ਪੱਧਰ 'ਤੇ ਬਿਜਲੀ ਦੀ ਮੱਦਦ ਕਰੇਗੀਜਿਸ ਨਾਲ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਨ ਲਈ ਬੁਨਿਆਦੀ ਢਾਂਚਾ ਮੁਹੱਈਆ ਕੀਤਾ ਜਾ ਸਕੇਗਾਜਿਸ ਨਾਲ ਸੰਸਾਰ ਨਾਲ ਹੋਰ ਸੰਪਰਕ ਕਾਇਮ ਕੀਤਾ ਜਾ ਸਕੇਗਾ।
5ਜੀ ਕੋਲ ਭਾਰਤ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਐਪਲੀਕੇਸ਼ਨਾਂ ਦਾ ਸਮਰਥਨ ਕਰਨ ਵਾਲਾ ਲਚਕੀਲਾਪਣ ਹੈ ਭੌਤਿਕ ਬੁਨਿਆਦੀ ਢਾਂਚੇ ਵਿਚ ਨਿਵੇਸ਼ ਦੇ ਹੇਠਲੇ ਪੱਧਰ ਦੇ ਕਾਰਨ ਭਾਰਤ ਵਿਚ ਇਹ ਮੁੱਲ ਵਿਕਸਿਤ ਦੇਸ਼ਾਂ ਨਾਲੋਂ ਵੀ ਵੱਧ ਹੋ ਸਕਦਾ ਹੈ
ਇੱਕ ਵਧੀਆ ਉਦਾਹਰਨ ਟੈਲੀਫੋਨੀ ਦੀ ਹੈ 1990 ਦੇ ਅੰਤ ਤੱਕ ਭਾਰਤ ਦੀ ਟੈਲੀਫੋਨ ਘਣਤਾ ਉੱਚ ਕੀਮਤ ਫਿਕਸਡ ਲਾਇਨ ਟੈਲੀਫੋਨੀ ਕਾਰਨ ਬਹੁਤ ਘੱਟ ਰਹੀ ਹੈ ਹਾਲਾਂਕਿ, 21 ਮੋਬਾਈਲ ਨੈਟਵਰਕ ਦੇ ਪਹੁੰਚਣ ਨਾਲ ਸੇਵਾਵਾਂ ਦੀ ਸਪੁਰਦਗੀ ਦੀ ਕੀਮਤ ਬਹੁਤ ਘੱਟ ਗਈ ਸੀ 1995 ਵਿਚ ਦੇਸ਼ ਦੇ ਟੈਲੀਫੋਨ ਸੰਚਾਰ ਦੀ ਵਰਤੋਂ 5% ਤੋਂ ਘੱਟ ਕੇ 2010 ਵਿਚ 95% ਹੋ ਗਈ ਸੀ ਜਿਸ ਨਾਲ ਭਾਰਤੀ ਅਰਥ-ਵਿਵਸਥਾ ਵਿਚ ਸ਼ਾਨਦਾਰ ਲਾਭ ਹੋਏ ਸਨ ਲੀਪਫ੍ਰੌਗ ਪ੍ਰਭਾਵ ਦਾ ਇੱਕ ਤਾਜ਼ਾ ਉਦਾਹਰਨ 4ਜੀ ਸਮਾਰਟ ਫੋਨਾਂ 'ਤੇ ਵਾਇਰਲੈੱਸ ਇੰਟਰਨੈੱਟ ਐਕਸੈਸ ਦੁਆਰਾ ਸੰਭਵ ਹਿੱਸਾ ਸਾਂਝਾ ਕਰਨਾ ਹੈ ਹਾਲਾਂਕਿ, ਹਾਲੇ ਵੀ ਇਸ ਦੇ ਵਿਕਾਸ ਦੇ ਸ਼ੁਰੂ ਵਿੱਚਵਾਹਨ ਦੀ ਸਾਂਝੇਦਾਰੀ ਨੇ ਬੁਨਿਆਦੀ ਢਾਂਚਾ ਮੁੱਲ ਦਾ ਵਾਅਦਾ ਕੀਤਾ ਹੈ
ਨਿਰਮਾਣ ਵਿਚ, 5ਜੀ ਸ਼ੁਧਤਾ ਨਿਰਮਾਣ ਲਈ ਰੋਬੋਟਿਕਸ ਦੀ ਵਰਤੋਂ ਵਿਚ ਸਮਰੱਥ ਹੋਵੇਗਾਖ਼ਾਸ ਕਰਕੇ ਜਿੱਥੇ ਮਨੁੱਖ ਇਨ੍ਹਾਂ ਫੰਕਸ਼ਨਾਂ ਨੂੰ ਸੁਰੱਖਿਅਤ ਢੰਗ ਨਾਲ ਜਾਂ ਲੋੜੀਂਦੀ ਸ਼ੁੱਧਤਾ ਨਾਲ ਨਹੀਂ ਨਿਭਾ ਸਕਦੇ 5ਜੀ ਦੇਸ਼ ਭਰ ਵਿਚ ਕੱਚੇ ਮਾਲ ਤੋਂ ਉਤਪਾਦ ਡਲਿਵਰੀ ਤਕ ਮਾਲ ਨੂੰ ਟਰੈਕ ਕਰਨ ਅਤੇ ਮਹਿੰਗੇ ਡਿਜ਼ਾਈਨ ਅਤੇ ਨਿਰਮਾਣ ਸ੍ਰੋਤਾਂ ਦੀ ਬਿਹਤਰ ਸਾਂਝੇਦਾਰੀ ਨੂੰ ਬਿਹਤਰ ਢੰਗ ਤੇ ਅਸਾਨੀ ਨਾਲ ਪ੍ਰਦਾਨ ਕਰਨ ਦੇ ਸਮਰੱਥ ਬਣਾ ਸਕਦਾ ਹੈ।
ਖੇਤੀ ਵਿਚ, 5 ਜੀ ਪੂਰੇ ਮੁੱਲ-ਚੇਨ ਵਿਚਸ਼ੁੱਧ ਖੇਤੀ ਤੋਂਸਮਾਰਟ ਸਿੰਚਾਈਸੁਧਰੀ ਮਿੱਟੀ ਅਤੇ ਫਸਲ ਨਿਗਰਾਨੀਪਸ਼ੂ ਪ੍ਰਬੰਧਨ ਲਈ ਸੁਧਾਰ ਕਰ ਸਕਦਾ ਹੈ

ਊਰਜਾ ਦੇ ਖੇਤਰ ਵਿਚ, 'ਸਮਾਰਟ ਗ੍ਰੀਡਜ਼ਅਤੇ 'ਸਮਾਰਟ ਮੀਟਰਿੰਗਨੂੰ ਕੁਦਰਤੀ ਤੌਰ 'ਤੇ ਸਮਰਥਤ ਕੀਤਾ ਜਾ ਸਕਦਾ ਹੈ ਤਾਂ ਜੋ ਵਿਕਲਪਕ ਊਰਜਾ ਤਕਨਾਲੋਜੀਆਂ ਦੇ ਵਿਕਾਸ ਨੂੰ ਸਮਰੱਥ ਬਣਾਇਆ ਜਾ ਸਕੇ ਸਿਹਤ ਦੇਖ-ਰੇਖ ਵਿਚ5ਜੀ ਜ਼ਿਆਦਾ ਅਸਰਦਾਰ ਟੈਲੀ-ਮੈਡੀਸਨ ਡਿਲੀਵਰੀਸਰਜੀਕਲ ਰੋਬੋਟਿਕਾਂ ਦੇ ਟੈਲੀ ਕੰਟਰੋਲ ਅਤੇ ਮਹੱਤਵਪੂਰਣ ਅੰਕੜੇ ਦੇ ਵਾਇਰਲੈਸ ਨਿਗਰਾਨੀ ਨੂੰ ਸਮਰੱਥ ਬਣਾ ਸਕਦੇ ਹਨ
ਸਕ੍ਰਿਪਟਕੇ ਵੀ ਵੇਂਕਤਾਸੁਬ੍ਰਮਨੀਅਮਸੀਨੀਅਰ ਪੱਤਰਕਾਰ                  
ਅਨੁਵਾਦਕ: ਨਿਤੇਸ਼


Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ