ਇਸ ਹਫ਼ਤੇ ਰਹੀਆਂ ਸੰਸਦੀ ਗਤੀਵਿਧੀਆਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਜਨਤਾ ਦੀਆਂ ਇੱਛਾਵਾਂ ਦੇ ਅਨੁਕੂਲ ਇਕ ਸੁਰੱਖਿਅਤ, ਮਜ਼ਬੂਤ, ਖੁਸ਼ਹਾਲ ਅਤੇ ਨਵੇਂ ਭਾਰਤ ਦੇ ਨਿਰਮਾਣ ਵੱਲ ਅੱਗੇ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਦੌਰ “ ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ” ਦੀ ਬਾਵਨਾ ਤੋਂ ਪ੍ਰੇਰਿਤ ਹੈ।
ਸੰਸਦ ਦੇ ਦੋਹਾਂ ਸਦਨਾਂ-ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਸਰਕਾਰ ਆਪਣੇ ਪਹਿਲੇ ਦਿਨ ਤੋਂ ਹੀ ਆਮ ਲੋਕਾਂ ਦੇ ਜੀਵਣ ਪੱਧਰ ਨੂੰ ਉੱਚਾ ਚੁੱਕਣ ਲਈ ਵਚਣਬੱਧ ਹੈ।ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸ੍ਰੀ ਕੋਵਿੰਦ ਨੇ ਕਿਹਾ ਕਿ ਪਹਿਲੇ ਕਾਰਜਕਾਲ ਦੌਰਾਨ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਲੋਕ ਸਭਾ ਚੋਣਾਂ ‘ਚ ਦੇਸ਼ਵਾਸੀਆਂ ਵੱਲੋਂ ਇਸ ਸਰਕਾਰ ਨੂੰ ਮੁੜ ਦੂਜੇ ਕਾਰਜਕਾਲ ਲਈ ਚੁਣਿਆ ਗਿਆ ਹੈ।ਉਨ੍ਹਾਂ ਕਿਹਾ ਕਿ ਅੱਧੇ ਤੋਂ ਵੀ ਵੱਧ ਸੰਸਦੀ ਮੈਂਬਰ ਅਜਿਹੇ ਹਨ, ਜੋ ਕਿ ਪਹਿਲੀ ਵਾਰ ਚੁਣੇ ਗਏ ਹਨ। ਇਸ ਵਾਰ ਮਹਿਲਾ ਮੈਂਬਰਾਂ ਦੀ ਗਿਣਤੀ ਵੀ ਵਧੇਰੇ ਹੈ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸਰਕਾਰ ਦਾ ਧਿਆਨ ਦਿਹਾਤੀ ਭਾਰਤ ਨੂੰ ਮਜ਼ਬੂਤ ਕਰਨ ‘ਚ ਹੈ।ਉਨ੍ਹਾਂ ਅੱਗੇ ਕਿਹਾ ਮਹਿਲਾ ਸਸ਼ਕਤੀਕਰਨ ਸਰਕਾਰ ਲਈ ਤਰਜੀਹੀ ਖੇਤਰ ਹੈ।ਸਰਕਾਰ ਦੀਆਂ ਪਹਿਲਕਦਮੀਆਂ ਨੂੰ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਨੂੰ ਦੇਸ਼ ਦੇ ਹਰ ਕਿਸਾਨ ਨੂੰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।2020 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਪਿਛਲੇ ਪੰਜ ਸਾਲਾਂ ‘ਚ ਕਈ ਕਦਮ ਚੁੱਕੇ ਗਏ ਹਨ ਅਤੇ ਅਗਾਂਵ ਵੀ ਜਾਰੀ ਰਹਿਣਗੇ।ਛੋਟੇ ਦੁਕਾਨਦਾਰਾਂ ਅਤੇ ਪ੍ਰਚੂਨ ਵਪਾਰੀਆਂ ਲਈ ਪੈਂਸ਼ਨ ਸਕੀਮ ਲਈ ਉਨ੍ਹਾਂ ਨੇ ਸਰਕਾਰ ਦੀ ਪ੍ਰਸੰਸਾ ਕੀਤੀ।
ਰਾਸ਼ਟਰਪਤੀ ਕੋਵਿੰਦ ਨੇ ਸੰਸਦ ਮੈਂਬਰਾਂ ਨੂੰ ‘ਇਕ ਰਾਜ-ਇਕ ਚੋਣ’ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਲਈ ਕਿਹਾ।ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ‘ਚ ਹਰ ਧੀ, ਭੈਣ ਲਈ ਬਰਾਬਰ ਹੱਕਾਂ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਤਿੰਨ ਤਲਾਕ ਅਤੇ ਨਿਕਾਹ-ਹਲਾਲਾ ਨੂੰ ਖ਼ਤਮ ਕਰਨ ਦੀ ਲੋੜ ‘ਤੇ ਜ਼ੋਰ ਦੇਣ ਲਈ ਕਿਹਾ।

ਪੰਜ ਹਫ਼ਤਿਆਂ ਤੋਂ ਵੀ ਲੰਬੇ ਸਮੇਂ ਤੱਕ ਚੱਲਣ ਵਾਲੇ ਇਸ ਪਹਿਲੇ ਸੰਸਦੀ ਇਜਲਾਸ ‘ਚ ਸਰਕਾਰ ਵੱਲੋਂ ਬਜਟ ਇਜਲਾਸ ਦੀ ਸ਼ੁਰੂਆਤ ਕੀਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨਾਲ ਸ਼ੁਰੂ ਹੋਇਆ। ਪੀਐਮ ਮੋਦੀ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ 17ਵੀਂ ਲੋਕ ਸਭਾ ‘ਚ ੳਤੁਹ ਆਪਣੀ ਘੱਟ ਮੌਜੂਦਗੀ ਪ੍ਰਤੀ ਚਿੰਤਤ ਨਾ ਹੋਣ।ਵਿਰੋਧੀ ਧਿਰਾਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਰਗਰਮ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਰਹਿੰਦੀ ਹੈ।ਪੀਐਮ ਮੋਦੀ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ‘ਚ ਕਈ ਨਵੀਆਂ ਵਿਸ਼ੇਸ਼ਤਾਵਾਂ ਰਹੀਆਂ ।ਜਿਵੇਂ ਕਿ ਇਸ ਵਾਰ ਵਧੇਰੇ ਵੋਟਰਾਂ ਵੱਲੋਂ ਮਤਦਾਨ ਕੀਤਾ ਗਿਆ, ਮਹਿਲਾ ਵੋਟਰਾਂ ਦੀ ਗਿਣਤੀ ‘ਚ ਵਾਧਾ ਅਤੇ ਸੰਸਦ ‘ਚ ਵੀ ਮਹਿਲਾ ਪ੍ਰਤੀਨਿਧੀਆਂ ਦੀ ਸੰਖਿਆ ‘ਚ ਬਹੁਤਾਤ ਵੇਖਣ ਨੂੰ ਮਿਲੀ ਹੈ।ਉਨ੍ਹਾਂ ਨੇ ਨਵੇਂ ਚੁਣੇ ਗਏ ਸੰਸਦੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਸ਼ਿੱਧਤ ਨਾਲ ਕਰਨ ਦੀ ਗੁਜ਼ਾਰਿਸ਼ ਵੀ ਕੀਤੀ।

ਜਿਵੇਂ ਹੀ ਸੰਸਦ ਦੀ ਕਾਰਵਾਈ ਸੁਰੂ ਹੋਈ ਸਭ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਡਾ. ਵਿਰੇਂਦਰ ਕੁਮਾਰ ਨੇ ਚੁਣੇ ਗਏ ਸੰਸਦੀ ਮੈਂਬਰਾਂ ਨੂੰ ਸਹੁੰ ਚੁਕਾਈ।ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਹਲਫ ਲਿਆ।

ਬੁੱਧਵਾਰ ਨੂੰ ਸੰਸਦ ਨੇ ਸਰਬਸੰਮਤੀ ਨਾਲ ਸ੍ਰੀ ਓਮ ਬਿਰਲਾ ਨੂੰ 17ਵੀਂ ਲੋਕ ਸਭਾ ਦਾ ਸਪੀਕਰ ਚੁਣਿਆ।ਦੱਸਣਯੋਗ ਹੈ ਕਿ ਸਪੀਕਰ ਬਿਰਲਾ ਰਾਜਸਥਾਨ ਦੇ ਕੋਟਾ-ਬੁੰਦੀ ਤੋਂ ਦੂਜੀ ਵਾਰ ਭਾਜਪਾ ਦੇ ਸੰਸਦ ਮੈਂਬਰ ਹਨ।
ਪੀਐਮ ਮੋਦੀ ਨੇ ਗੁਜਰਾਤ ਅਤੇ ਉਤਰਾਖੰਡ ‘ਚ ਭੂਚਾਲ ਦੌਰਾਨ ਸਪੀਕਰ ਬਿਰਲਾ ਵੱਲੋਂ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।ਬਾਅਦ ‘ਚ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੇ ਵੀ ਮਾਣਯੋਗ ਸਪੀਕਰ ਨੂੰ ਵਧਾਈ ਦਿੱਤੀ।

ਇਸ ਮਾਣ ਨੂੰ ਹਾਸਿਲ ਕਰਨ ਤੋਂ ਬਾਅਦ ਸਪੀਕਰ ਬਿਰਲਾ ਨੇ ਸੰਸਦ ਨੂੰ ਯਕੀਨ ਦਵਾਉਂਦਿਆਂ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਣਗੇ ਅਤੇ ਦੋਵਾਂ ਧਿਰਾਂ ਦੀ ਗੱਲ ਸੁਣਨਗੇ।ਉਨ੍ਹਾਂ ਨੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਤਾਂ ਜੋ ਸੰਸਦ ਦੀ ਕਾਰਵਾਈ ਸਹੀ ਢੰਗ ਨਾਲ ਚੱਲ ਸਕੇ।

ਬਾਅਧ ‘ਚ ਪੀਐਮ ਮੋਦੀ ਨੇ ਸਪੀਕਰ ਬਿਰਲਾ ਨੂੰ ਉਨ੍ਹਾਂ ਦੀ ਸੀਟ ਤੱਕ ਪਹੁੰਚਿਆਂ ਅਤੇ ਸਦਨ ‘ਚ ਆਪਣੀ ਵਜ਼ਾਰਤ ਦੇ ਮੋਹਰਿਆਂ ਦੀ ਜਾਣ-ਪਛਾਣ ਕਰਵਾਈ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ