ਪ੍ਰਧਾਨ ਮੰਤਰੀ ਨੇ ਵਿਕਾਸ ਏਜੰਡੇ ਨੂੰ ਮੁੜ ਦੁਹਰਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਨਾਲ ਹੀ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਕਿ ਗਰੀਬ ਲੋਕਾਂ ਦੀ ਭਲਾਈ ਅਤੇ ਆਧੁਨਿਕ ਬੁਿਨਆਦੀ ਢਾਂਚੇ ਦਾ ਵਿਕਾਸ ਅਜਿਹੇ ਦੋ ਮੁੱਦੇ ਹਨ ਜੋ ਕਿ ਉਨ੍ਹਾਂ ਦੀ ਸਰਕਾਰ ਦੇ ਏਜੰਡੇ ‘ਚ ਤਰਜੀਹ ਰੱਖਦੇ ਹਨ। ਰਾਸ਼ਟਰਪਤੀ ਭਾਸ਼ਨ ‘ਤੇ ਧੰਨਵਾਦ ਮਤੇ ‘ਤੇ ਬੋਲਦਿਆਂ ਪੀਐਮ ਮੋਦੀ ਨੇ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿੱਤਾਂ ਲਈ ਕੀ ਉੱਚਿਤ ਹੈ ਇਸ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ।
ਕੇਂਦਰੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਭਲਾਈ ਅਤੇ ਕਲਿਆਣ ‘ਚ ਵਿਸ਼ਵਾਸ ਰੱਖਦੀ ਹੈ ਅਤੇ ਨਾਲ ਹੀ ਮੌਜੂਦਾ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਿਕਾਸ ਦੇ ਰਾਹ ਨੂੰ ਤਬਦੀਲ ਕਰਨ ਦੇ ਹੱਕ ‘ਚ ਨਹੀਂ ਹੈ ਅਤੇ ਨਾ ਹੀ ਵਿਕਾਸ ਏਜੰਡੇ ਨੂੰ ਢਿੱਲਾ ਪੈਣ ਦਿੱਤਾ ਜਾਵੇਗਾ।
ਪੀਐਮ ਮੋਦੀ ਨੇ ਕਿਹਾ, “ ਇਹ ਮਹੱਤਵਪੂਰਨ ਹੈ ਕਿ ਦੇਸ਼ ਤਰੱਕੀ ਦੀ ਰਾਹ ‘ਤੇ ਚੱਲੇ , ਹਰ ਵਿਅਕਤੀ ਸਸ਼ਕਤ ਹੋਵੇ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇ।”
ਪਿਛਲੇ ਪੰਜ ਸਾਲਾਂ ‘ਚ ਗੈਰ ਸੰਗਠਿਤ ਸੈਕਟਰ ‘ਚ ਕੰਮਕਾਜੀ ਕਿਸਾਨਾਂ ਅਤੇ ਲੋਕਾਂ ਸਮੇਤ ਹੋਰਾਂ ਲਈ ਅਣਗਿਣਤ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਹਾਲਾਂਕਿ ਸਰਕਾਰ ਨੇ ਭਾਰਤ ਨੂੰ ਆਧੁਨਿਕੀਕਰਨ ਦੀ ਰਾਹ ‘ਤੇ ਵੀ ਤੋਰਿਆ ਹੈ।ਅਗਲੇ ਪੰਜ ਸਾਲਾਂ ‘ਚ ਏਮਜ਼ ਦੀ ਗਿਣਤੀ 6 ਤੋਂ 20 ਹੋ ਜਾਵੇਗੀ ਅਤੇ ਨਾਲ 150 ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੈ।
ਇਸੇ ਤਰ੍ਹਾਂ ਹੀ ਦੇਸ਼ ਭਰ ‘ਚ 7 ਨਵੇਂ ਆਈ.ਆਈ.ਟੀ. , 1 ਐਨ.ਆਈ.ਟੀ. ਅਤੇ 4 ਐਨ.ਆਈ.ਡੀ. ਖੋਲ੍ਹਣ ਦੀ ਯੋਜਨਾ ਹੈ।ਇਸ ਤੋਂ ਇਲਾਵਾ 7 ਨਵੇਂ ਆਈ.ਆਈ. ਐਮ ਖੋਲ੍ਹੇ ਜਾ ਚੁੱਕੇ ਹਨ।ਅਜਿਹਾ ਕੋਈ ਵਿਰਲਾ ਹੀ ਸੈਕਟਰ ਹੋਵੇਗਾ ਜਿੱਥੇ ਆਧੁਨਿਕ ਬੁਨਿਆਦੀ ਢਾਂਚੇ ਤਹਿਤ ਵਿਕਾਸ ਨਾ ਹੋਇਆ ਹੋਵੇ।ਸ਼ੁਰੂਆਤੀ ਸੁਨਾਮੀ ਚਿਤਾਵਨੀ ਲਈ ਭਾਰਤ ਦੁਨੀਆ ਭਰ ‘ਚ ਚੌਥਾ ਸਥਾਨ ਰੱਖਦਾ ਸੀ।ਭਾਰਤ ਉਨ੍ਹਾਂ ਪ੍ਰਮੁੱਖ ਮੁਲਕਾਂ ‘ਚੋਂ ਇਕ ਹੈ ਜੋ ਕਿ ਮੌਸਮੀ ਭਵਿੱਖਬਾਣੀ ਕਰਨ ‘ਚ ਸਿਖਰਲੇ ਸਥਾਨ ‘ਤੇ ਹਨ।
ਪੁਲਾੜ ‘ਚ ਵੀ ਭਾਰਤ ਨੇ ਕਈ ਮੱਲਾਂ ਮਾਰੀਆਂ ਹਨ ਅਤੇ 2022 ਤਕ ਇਕ ਮਾਨਵੀ ਪੁਲਾੜ ਵਾਹਨ ਭੇਜਣ ਲਈ ਤਿਆਰੀ ਕਰ ਰਿਹਾ ਹੈ।ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਹੋਵੇਗਾ।
ਭਾਰਤ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਆਧੁਨਿਕ ਕਰਨ ਲਈ ਆਪਣੀ ਪੂਰੀ ਊਰਜਾ ਖਰਚ ਕਰ ਰਿਹਾ ਹੈ।ਪੀਐਮ ਮੋਦੀ ਨੇ ਆਪਣੇ ਸੰਬੋਧਨ ‘ਚ ਬੇਝਿਜਕ ਹੋ ਕੇ ਕਿਹਾ ਕਿ ਦੇਸ਼ ਰਾਜਮਾਰਗਾਂ, ਜਲਮਾਰਗਾਂ, ਰੇਲਵੇ, ਸੜਕਾਂ, ਹਵਾਈ ਉਡਾਣਾਂ ਅਤੇ ਨਵੀਨਤਾ ਨੂੰ ਅਗਾਂਹ ਵਧਾਉਣ ਦੀ ਲੋੜ ‘ਤੇ ਜ਼ੋਰ ਦੇ ਰਿਹਾ ਹੈ।ਇਹ ਸਪੱਸ਼ਟ ਹੈ ਕਿ ਤੇਜ਼ ਅਤੇ ਸੁਰੱਖਿਅਤ ਆਵਾਜਾਈ ਪ੍ਰਣਾਲੀਆਂ ਸਮੇਂ ਦੀ ਅਸਲ ਮੰਗ ਹਨ।ਉਹ ਮੁਲਕ ਜੋ ਸਮੇਂ ਦੀ ਚਾਲ ਨਾਲ ਨਹੀਂ ਚੱਲਦੇ ਹਨ, ਉਹ ਜਾਂ ਤਾਂ ਆਰਥਿਕ ਪੱਖੋਂ ਕੰਮਜ਼ੋਰ ਹੋ ਜਾਂਦੇ ਹਨ ਜਾਂ ਫਿਰ ਆਪਣੇ ਆਪ ਨੂੰ ਨਾਕਾਮਯਾਬ ਮੁਲਕ ਐਲਾਨ ਦਿੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ 2024 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।ਮੌਜੂਦਾ ਸਮੇਂ ‘ਚ ਭਾਰਤ ਦੁਨੀਆ ਭਰ ‘ਚ 6ਵੀਂ ਸਭ ਤੋਂ ਸ਼ਕਤੀਸ਼ਾਲੀ ਅਰਥ ਵਿਵਸਥਾ ਹੈ।2024 ਦੇ ਟੀਚੇ ਨੂੰ ਹਾਸਿਲ ਕਰਨ ਲਈ ਭਾਰਤ ਨੂੰ ਅਗਲੇ ਪੰਜ ਸਾਲਾਂ ਦੌਰਾਨ ਮੌਜੂਦਾ 6.7% ਵਿਕਾਸ ਦਰ ਨੂੰ 10-11% ਵਿਕਾਸ ਦਰ ‘ਚ ਤਬਦੀਲ ਕਰਨਾ ਹੋਵੇਗਾ।ਇਸ ਟੀਚੇ ਨੂੰ ਹਾਸਿਲ ਕਰਨ ਦੀ ਰਾਹ ‘ਚ ਬਹੁਤ ਚੁਣੌਤੀਆਂ ਹਨ, ਪਰ ਭਾਰਤ ਉਨ੍ਹਾਂ ‘ਤੇ ਫ਼ਤਿਹ ਕਰਨ ਦੀ ਹਿੰਮਤ ਰੱਖਦਾ ਹੈ।
ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਨੂੰ ਸਫਲ ਕਰਨ ਲਈ ਪੀਐਮ ਮੋਦੀ ਨੇ ਸਾਰਿਆਂ ਨੂੰ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਹੀ ਆਪਣੀ ਸਰਗਰਮ ਭੂਮਿਕਾ ਨਾਲ ਆਪਣੇ ਮੁਲਕ ਨੂੰ ਮਜ਼ਬੂਤ ਬਣਾ ਸਕਦੇ ਹਨ।ਸਾਡੇ ਆਜ਼ਾਦੀ ਘੁਲਾਟੀਆਂ ਨੇ ਵੀ ਦੇਸ਼ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਕਾਰਜਭਾਰ ਸੰਭਾਲਦਿਆਂ ਹੀ ਇੱਕ ਹਫ਼ਤੇ ਦੇ ਅੰਦਰ-ਅੰਦਰ ਕਈ ਲੋਕ-ਪੱਖੀ ਫ਼ੈਸਲੇ ਲਏ ਹਨ।ਇੰਨ੍ਹਾਂ ਫ਼ੈਸਲਿਆਂ ਦਾ ਕਿਸਾਨਾਂ, ਕਾਰੋਬਾਰੀਆਂ, ਨੌਜਵਾਨਾਂ ਅਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਲਾਭ ਹਾਸਿਲ ਹੋਵੇਗਾ।
ਪੀਐਮ ਮੋਦੀ ਨੇ ਲੋਕਾਂ ਨੂੰ ਪਾਣੀ ਦੀ ਸਭਾਲ ਕਰਨ ਲਈ ਸੱਦਾ ਦਿੱਤਾ ਹੈ ਕਿਉਂਕਿ ਮੌਜੂਦਾ ਸਮੇਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਜਲ ਸੰਕਟ ਦੀ ਸਥਿਤੀ ਬਣੀ ਹੋਈ ਹੈ।ਸਰਕਾਰ ਵੱਲੋਂ ‘ਜਲ ਸ਼ਕਤੀ’ ਮੰਤਰਾਲੇ ਦੀ ਸਥਾਪਨਾ ਇਹ ਦਰਸਾਉਂਦੀ ਹੈ ਕਿ ਸਰਕਾਰ ਹਰ ਘਰ ‘ਚ ਪਾਣੀ ਦੀ ਪਹੁੰਚ ਸੰਭਵ ਕਰਨ ਲਈ ਵਚਨਬੱਧ ਹੈ।
ਅੰਤ ‘ਚ ਕਹਿ ਸਕਦੇ ਹਾਂ ਕਿ ਦੋਵਾਂ ਸਦਨਾਂ ‘ਚ ਪ੍ਰਧਾਨ ਮੰਤਰੀ ਦੇ ਭਾਸ਼ਨ ਦਾ ਅਧਾਰ ਇਹ ਹੀ ਸੀ ਕਿ ਸਾਰੀਆਂ ਸਿਆਸੀ ਪਾਰਟੀਆਂ 2022 ਤੱਕ ‘ਨਵੇਂ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਆਪਣਾ ਯੋਗਦਾਨ ਦੇਣ।

Comments
Post a Comment