ਓਸਾਕਾ ਵਿੱਚ ਬ੍ਰਿਕਸ ਮੁਲਕਾਂ ਦੀ ਗੈਰ-ਰਸਮੀ ਗੱਲਬਾਤ
ਜਾਪਾਨ ਦੇ ਓਸਾਕਾ ਵਿੱਚ ਚੱਲ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਬ੍ਰਿਕਸ ਮੁਲਕਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਆਗੂਆਂ ਨੇ ਇੱਕ ਵੱਖਰੀ ਬੈਠਕ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਜਾਪਾਨ ਨੂੰ ਜੀ-20 ਦੀ ਪ੍ਰਧਾਨਗੀ ਦੇ ਲਈ ਵਧਾਈ ਦਿੱਤੀ ਅਤੇ ਜਾਪਾਨ ਦੁਆਰਾ ਵਪਾਰ, ਵਿਗਿਆਨ, ਤਕਨੀਕੀ ਅਤੇ ਨਵਾਚਾਰ ਸਮੇਤ ਬੁਨਿਆਦੀ ਢਾਂਚਾ, ਜਲਵਾਯੂ ਤਬਦੀਲੀ, ਸੰਪੂਰਨ ਸਿਹਤ ਦੇਖਭਾਲ, ਜਨ-ਸੰਖਿਆ ਅਤੇ ਟਿਕਾਊ ਵਿਕਾਸ ਵਰਗੇ ਮੁੱਦਿਆਂ ਦੀ ਮੁੱਢਲੇ ਆਧਾਰ ਤੇ ਚੋਣ ਕਰਨ ਲਈ ਉਸ ਦੀ ਸਲਾਹੁਤਾ ਕੀਤੀ।
ਬ੍ਰਿਕਸ ਨੇਤਾਵਾਂ ਦਾ ਮੰਨਣਾ ਹੈ ਕਿ ਵਿਸ਼ਵੀ ਅਰਥਚਾਰੇ ਦੇ ਵਿਕਾਸ ਵਿੱਚ ਛੇਤੀ ਹੀ ਸਥਿਰਤੀ ਆਵੇਗੀ ਅਤੇ ਇਸ ਸਾਲ ਦੇ ਆਖਰ ਤੱਕ ਜਾਂ 2020 ਦੇ ਬਾਅਦ ਇਸ ਦੇ ਰਫ਼ਤਾਰ ਫੜਨ ਦਾ ਅਨੁਮਾਨ ਹੈ। ਹਾਲਾਂਕਿ ਵਿਕਾਸ ਵਿੱਚ ਮਜ਼ਬੂਤੀ ਨੂੰ ਲੈ ਕੇ ਅਨਿਸ਼ਚਿਤਤਾ ਦਾ ਦੌਰ ਵੀ ਲਗਾਤਾਰ ਬਣਿਆ ਹੋਇਆ ਹੈ ਕਿਉਂਕਿ ਵਿਸ਼ਵ ਪੱਧਰ ਤੇ ਸਿਆਸੀ ਤਣਾਅ ਦਾ ਵਧਣਾ, ਉਪਭੋਗਤਾ ਵਸਤਾਂ ਦੀਆਂ ਕੀਮਤਾਂ ਵਿੱਚ ਅਸਥਿਰਤਾ ਅਤੇ ਅਸਮਾਨਤਾ ਤੇ ਸੰਪੂਰਨ ਵਿਕਾਸ ਵਿੱਚ ਨਾ-ਬਰਾਬਰੀ ਦੀ ਸਥਿਤੀ ਵੀ ਬਣੀ ਹੋਈ ਹੈ। ਬ੍ਰਿਕਸ ਆਗੂਆਂ ਨੇ ਅੰਤਰਰਾਸ਼ਟਰੀ ਵਪਾਰ ਦੇ ਲਗਾਤਾਰ ਵਾਧੇ ਲਈ ਇੱਕ ਢੁਕਵਾਂ ਵਿਸ਼ਵ ਪੱਧਰੀ ਆਰਥਿਕ ਮਾਹੌਲ ਬਣਾਉਣ ਤੇ ਜ਼ੋਰ ਦਿੱਤਾ ਹੈ।
ਗੌਰਤਲਬ ਹੈ ਕਿ ਬ੍ਰਿਕਸ ਦੇਸ਼ ਪਿਛਲੇ ਦਹਾਕੇ ਵਿੱਚ ਵਿਸ਼ਵੀ ਅਰਥਚਾਰੇ ਦੇ ਮੁੱਖ ਸੰਚਾਲਕ ਰਹੇ ਹਨ ਅਤੇ ਅਜੋਕੇ ਸਮੇਂ ਵਿੱਚ ਵੀ ਕੁੱਲ ਵਿਸ਼ਵੀ ਉਤਪਾਦਨ ਵਿੱਚ ਇਸ ਦੀ ਹਿੱਸੇਦਾਰੀ ਇੱਕ ਤਿਹਾਈ ਦੇ ਕਰੀਬ ਹੈ। ਅੰਦਾਜ਼ਿਆਂ ਤੋਂ ਪਤਾ ਚੱਲਦਾ ਹੈ ਕਿ ਸਾਲ 2030 ਤੱਕ ਵਿਸ਼ਵੀ ਅਰਥਚਾਰੇ ਦੇ ਵਿਕਾਸ ਵਿੱਚ ਬ੍ਰਿਕਸ ਮੁਲਕਾਂ ਦੀ ਹਿੱਸੇਦਾਰੀ ਅੱਧੇ ਤੋਂ ਜ਼ਿਆਦਾ ਹੋਵੀਗੀ। ਸੰਰਚਨਾਤਮਕ ਸੁਧਾਰਾਂ ਦੇ ਲਗਾਤਾਰ ਜਾਰੀ ਰਹਿਣ ਨਾਲ ਬ੍ਰਿਕਸ ਦੀ ਵਿਕਾਸ ਸਮਰੱਥਾ ਵਿੱਚ ਵਾਧਾ ਹੋਵੇਗਾ। ਬ੍ਰਿਕਸ ਦੇ ਮੈਂਬਰ ਮੁਲਕਾਂ ਦਰਮਿਆਨ ਸੰਤੁਲਿਤ ਵਪਾਰ ਵਿਸਥਾਰ ਵੀ ਅੰਤਰਰਾਸ਼ਟਰੀ ਵਪਾਰ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਦੇਵੇਗਾ।
ਬ੍ਰਿਕਸ ਦੇ ਆਗੂਆਂ ਨੇ ਖੁੱਲ੍ਹੇ ਬਾਜ਼ਾਰ, ਮਜ਼ਬੂਤ ਅਰਥ-ਵਿਵਸਥਾ, ਮਾਲੀ ਸਥਿਰਤਾ, ਸੂਖਮ ਅਰਥਚਾਰੇ ਲਈ ਚੰਗੀ ਤਰ੍ਹਾਂ ਨਾਲ ਬਣਾਈਆਂ ਅਤੇ ਕ੍ਰਮਬੱਧ ਵਿਆਪਕ ਆਰਥਿਕ ਨੀਤੀਆਂ ਅਤੇ ਜਨਤਕ-ਨਿੱਜੀ ਭਾਗੀਦਾਰੀ (ਪੀ.ਪੀ.ਪੀ.) ਦੇ ਮਹੱਤਵ ਨੂੰ ਵੀ ਸਵੀਕਾਰ ਕੀਤਾ ਹੈ। ਬ੍ਰਿਕਸ ਪਾਰਦਰਸ਼ੀ, ਗੈਰ-ਭੇਦਭਾਵਪੂਰਣ, ਖੁੱਲ੍ਹੇ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਵਪਾਰ ਲਈ ਪ੍ਰਤੀਬੱਧ ਹੈ। ਸੁਰੱਖਿਅਣ ਅਤੇ ਇਕਪੱਖਤਾਵਾਦ ਵਿਸ਼ਵ ਵਪਾਰ ਸੰਗਠਨ ਦੀ ਮੂਲ ਭਾਵਨਾ ਅਤੇ ਨੇਮਾਂ ਦੇ ਖਿਲਾਫ਼ ਹਨ। ਬ੍ਰਿਕਸ ਨੇਤਾਵਾਂ ਨੇ ਬਹੁਪੱਖਵਾਦ ਅਤੇ ਅੰਤਰਰਾਸ਼ਟਰੀ ਨੇਮਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਦਰਸਾਈ ਅਤੇ ਇਸ ਵਿਸ਼ਵ ਵਪਾਰ ਸੰਗਠਨ ਵਿੱਚ ਨੇਮ-ਆਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਨੂੰ ਪੂਰਾ ਸਹਿਯੋਗ ਦੇਣ ਦੀ ਇੱਛਾ ਜਤਾਈ। ਹਾਲਾਂਕਿ ਡਬਲਿਊ.ਟੀ.ਓ. ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਾਲ ਸੰਗਠਨ ਦੇ ਮੂਲ ਸਿਧਾਤਾਂ ਅਤੇ ਨੇਮਾਂ ਨੂੰ ਕਿਸੇ ਤਰ੍ਹਾਂ ਦੀ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਅਤੇ ਮੂਲ ਸਿਧਾਂਤਾਂ ਨੂੰ ਬਣਾਈ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਰੇ ਪੱਖਾਂ ਵਿੱਚ ਗੱਲਬਾਤ ਦਾ ਏਜੰਡਾ ਸੰਤੁਲਿਤ ਹੋਵੇ ਅਤੇ ਪਾਰਦਰਸ਼ੀ ਅਤੇ ਸਮਾਵੇਸ਼ੀ ਢੰਗ ਨਾਲ ਚਰਚਾ ਹੋਣੀ ਚਾਹੀਦੀ ਹੈ।
ਕਾਬਿਲੇਗੌਰ ਹੈ ਕਿ ਟਿਕਾਊ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਲਈ ਫੰਡ ਮੁਹੱਈਆ ਕਰਾਉਣ ਲਈ ਨਿਊ ਡਿਵੈਲਪਮੈਂਟ ਬੈਂਕ (ਐੱਨ.ਡੀ.ਬੀ.) ਦੀ ਭੂਮਿਕਾ ਦੀ ਬ੍ਰਿਕਸ ਨੇਤਾਵਾਂ ਨੇ ਸ਼ਲਾਘਾ ਕੀਤੀ ਅਤੇ ਮਜ਼ਬੂਤ, ਸੰਤੁਲਿਤ ਅਤੇ ਉੱਚ ਗੁਣਵੱਤਾ ਵਾਲੇ ਪ੍ਰੋਜੈਕਟਾਂ ਦੀ ਉਸਾਰੀ ਲਈ ਲਗਾਤਾਰ ਅਤੇ ਬਿਹਤਰ ਕੋਸ਼ਿਸ਼ਾਂ ਦੀ ਲੋੜ ਉੱਤੇ ਜ਼ੋਰ ਦਿੱਤਾ। ਬ੍ਰਿਕਸ ਸਮੂਹ ਦੇ ਨੇਤਾਵਾਂ ਨੇ ਮੈਂਬਰ ਦੇਸ਼ਾਂ ਵਿੱਚ ਪੁਰਾਣੇ ਉਸਾਰੀ ਪ੍ਰੋਜੈਕਟਾਂ ਨੂੰ ਠੀਕ ਕਰਨ ਲਈ ਕੀਤੇ ਜਾਣ ਵਾਲੇ ਜ਼ਰੂਰੀ ਉਪਰਾਲਿਆਂ ਦੀ ਲੋੜ ਤੇ ਵੀ ਜ਼ੋਰ ਦਿੱਤਾ। ਐੱਨ.ਬੀ.ਡੀ. ਨੂੰ ਹੋਰ ਮਜ਼ਬੂਤ ਕਰਨ ਤੇ ਵੀ ਸਹਿਮਤੀ ਬਣੀ ਅਤੇ ਇਸ ਦੇ ਲਈ ਖੇਤਰੀ ਦਫ਼ਤਰ ਸਥਾਪਿਤ ਕਰਨ ਤੇ ਵੀ ਚਰਚਾ ਕੀਤੀ ਗਈ। ਬ੍ਰਿਕਸ ਨੇ ਮੈਂਬਰ ਮੁਲਕਾਂ ਵਿੱਚ ਘਰੇਲੂ ਮੁਦਰਾ ਵਿੱਚ ਸਰੋਤਾਂ ਦੇ ਪ੍ਰਵਾਹ ਨੂੰ ਵਧਾਉਣ ਦੇ ਲਈ ਐੱਨ.ਡੀ.ਬੀ. ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਗੌਰਤਲਬ ਹੈ ਕਿ ਇਸ ਦੀ ਸ਼ੁਰੂਆਤ ਚੀਨ ਤੋਂ ਹੋਵੇਗੀ ਅਤੇ ਉਸ ਦੇ ਬਾਅਦ ਬਾਂਡ ਪ੍ਰੋਗਰਾਮ ਦੇ ਜ਼ਰੀਏ ਦੱਖਣੀ ਅਫ਼ਰੀਕਾ ਅਤੇ ਰੂਸ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਬ੍ਰਿਕਸ ਦੇ ਨੇਤਾਵਾਂ ਨੇ ਅੱਤਵਾਦੀ ਹਮਲਿਆਂ ਦੀ ਕਰੜੀ ਨਿੰਦਾ ਕੀਤੀ ਚਾਹੇ ਉਹ ਕਿਸੇ ਵੀ ਰੂਪ ਵਿੱਚ ਤੇ ਕਿਸੇ ਵੀ ਦੁਆਰਾ ਕੀਤੇ ਗਏ ਗਏ ਹੋਣ। ਬ੍ਰਿਕਸ ਨੇ ਸੰਯੁਕਤ ਰਾਸ਼ਟਰ ਸੰਘ ਦੀ ਅਗਵਾਈ ਵਿੱਚ ਕਰੜੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਆਧਾਰ ਤੇ ਅੱਤਵਾਦ ਦਾ ਟਾਕਰਾ ਕਰਨ ਲਈ ਠੋਸ ਕੋਸ਼ਿਸ਼ਾਂ ਅਤੇ ਵਿਆਪਕ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਕਿਸੇ ਵੀ ਮੁਲਕ ਦੀ ਜ਼ਮੀਨ ਤੋਂ ਅੱਤਵਾਦੀਆਂ ਜਾਂ ਕਿਸੇ ਵੀ ਦਹਿਸ਼ਤਗਰਦੀ ਗੁੱਟ ਨੂੰ ਮਾਲੀ ਮਦਦ ਰੋਕਣ ਦੀ ਜਵਾਬਦੇਹੀ ਉਸੇ ਮੁਲਕ ਦੀ ਹੁੰਦੀ ਹੈ।
ਬ੍ਰਿਕਸ ਮੁਲਕਾਂ ਨੇ ਸਵੱਛ ਅਤੇ ਨਵਿਆਉਣਯੋਗ ਊਰਜਾ ਦੇ ਲਈ ਕੁਸ਼ਲ ਪ੍ਰਣਾਲੀਆਂ ਦੀ ਦਿਸ਼ਾ ਵਿੱਚ ਸਹਿਯੋਗ ਦੀ ਮਹੱਤਵਪੂਰਣ ਭੂਮਿਕਾ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲ ਜਿੱਥੇ ਇੱਕ ਪਾਸੇ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ ਓਥੇ ਦੂਜੇ ਪਾਸੇ ਗ੍ਰੀਨ-ਹਾਊਸ ਗੈਸਾਂ ਦੇ ਉਤਸਰਜਨ ਵਿੱਚ ਕਮੀ ਆਵੇਗੀ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ। ਬ੍ਰਿਕਸ ਦੇ ਸਾਰੇ ਮੈਂਬਰ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਪ੍ਰਤੀਬੱਧ ਹਨ, ਜਿਸ ਨੂੰ ਯੂ.ਐੱਨ.ਐੱਫ.ਸੀ.ਸੀ.ਸੀ. ਦੇ ਸਿੱਧਾਂਤਾਂ ਦੇ ਤਹਿਤ ਅਪਣਾਇਆ ਗਿਆ ਹੈ, ਜੋ ਕਿ ਵੱਖਰੀਆਂ ਰਾਸ਼ਟਰੀ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਮਾਨਤਾ ਦੇ ਸਿਧਾਂਤ ਤੇ ਵਰਗੀਕ੍ਰਿਤ ਸਮਰੱਥਾਵਾਂ ਦੇ ਆਧਾਰ ਤੇ ਜ਼ਿੰਮੇਵਾਰੀਆਂ ਵੀ ਲਾਗੂ ਕਰਦਾ ਹੈ। ਬ੍ਰਿਕਸ ਸਮੂਹ ਨੇ ਕਿਹਾ ਕਿ ਉਨ੍ਹਾਂ ਨੂੰ ਸਤੰਬਰ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਸਿਖਰ ਸੰਮੇਲਨ ਵਿੱਚ ਕਿਸੇ ਸਕਾਰਾਤਮਕ ਸਿੱਟੇ ਤੇ ਪੁੱਜਣ ਦੀ ਉਮੀਦ ਹੈ।
ਗੌਰਤਲਬ ਹੈ ਕਿ ਬ੍ਰਾਜ਼ੀਲ ਇਸ ਸਾਲ ਦੀ ਸਾਲਾਨਾ ਬ੍ਰਿਕਸ ਬੈਠਕ ਦੀ ਮੇਜ਼ਬਾਨੀ ਬ੍ਰਾਸੀਲੀਆ ਵਿਖੇ ਕਰੇਗਾ ਅਤੇ ਸੰਮੇਲਨ ਦਾ ਵਿਸ਼ਾ ਹੋਵੇਗਾ- ਬਿਹਤਰ ਭਵਿੱਖ ਲਈ ਆਰਥਿਕ ਵਿਕਾਸ। ਸਮੂਹ ਦਾ ਮੰਨਣਾ ਹੈ ਕਿ ਨਵਾਚਾਰ, ਵਿਕਾਸ ਦੇ ਪਿੱਛੇ ਇੱਕ ਪ੍ਰਮੁੱਖ ਪ੍ਰੇਰਨਾ ਸ਼ਕਤੀ ਹੈ। ਇਸ ਦੇ ਨਾਲ ਹੀ ਬ੍ਰਿਕਸ ਨੇਤਾਵਾਂ ਨੇ ਡਿਜੀਟਲੀਕਰਣ ਅਤੇ ਤਕਨਾਲੋਜੀ ਦੇ ਲਾਭਾਂ ਨੂੰ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਵੀ ਆਪਣੀ ਪ੍ਰਤੀਬੱਧਤਾ ਦਰਸਾਈ। ਬ੍ਰਿਕਸ ਮੁਲਕਾਂ ਵਿੱਚ ਗਰੀਬੀ ਹਟਾਉਣ ਅਤੇ ਉਦਯੋਗਿਕ ਖੇਤਰ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਲਈ ਕੀਤੇ ਜਾਣ ਵਾਲੇ ਚੰਗੇ ਯਤਨਾਂ ਨੂੰ ਉਤਸਾਹਿਤ ਅਤੇ ਸਾਂਝਾ ਕੀਤਾ ਜਾਵੇਗਾ। ਬ੍ਰਿਕਸ ਨੇਤਾਵਾਂ ਨੇ ਨਵੀਂ ਉਦਯੋਗਿਕ ਕ੍ਰਾਂਤੀ, ਆਈ.ਬ੍ਰਿਕਸ ਨੈੱਟਵਰਕ, ਬ੍ਰਿਕਸ ਇੰਸਟੀਚਿਊਟ ਆਫ ਫਿਊਚਰ ਨੈੱਟਵਰਕਸ ਅਤੇ ਯੁਵਾ ਵਿਗਿਆਨਕ ਮੰਚ ਸਮੇਤ ਮੈਂਬਰ ਮੁਲਕਾਂ ਵਿੱਚ ਵਿਗਿਆਨ, ਤਕਨੀਕ, ਨਵਾਚਾਰ ਅਤੇ ਉੱਦਮਤਾ ਤੇ ਸਹਿਯੋਗ ਜਾਰੀ ਰੱਖਣ ਉੱਤੇ ਜ਼ੋਰ ਦਿੱਤਾ।
ਸਕ੍ਰਿਪਟ – ਪਦਮ ਸਿੰਘ, ਸਮਾਚਾਰ ਵਿਸ਼ਲੇਸ਼ਕ, ਆਕਾਸ਼ਵਾਣੀ

Comments
Post a Comment