ਭਾਰਤ ਨੇ ਆਪਣਾ ਦੂਜਾ ਚੰਦਰਯਾਨ ਮਿਸ਼ਨ ਸਫਲਤਾਪੂਰਵਕ ਦਾਗਿਆ

ਭਾਰਤ ਨੇ ਚੰਦ ਵੱਲ ਇੱਕ ਵੱਡੀ ਪੁਲਾਂਘ ਪੁੱਟਦਿਆਂ ਆਪਣੇ ਸਭ ਤੋਂ ਗੁਝਲਦਾਰ ਅਤੇ ਮਹੱਤਵਪੂਰਨ ਮਿਸ਼ਨਾਂ ‘ਚੋਂ ਇਕ ਮਿਸ਼ਨ ਨੂੰ ਸੋਮਵਾਰ ਦੁਪਹਿਰ ਨੂੰ ਸਫਲਤਾਪੂਰਵਕ ਦਾਗਿਆ।ਭਾਰਤ ਦੇ ਅਤਿ ਮਹੱਤਵਪੂਰਨ ਚੰਦਰਮਾ ਮਿਸ਼ਂ ਚੰਦਰਯਾਨ-2 ਮਿਸ਼ਨ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਖੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਜੀ.ਐਸ.ਐਲ.ਵੀ. ਐਮ.ਕੇ-3, ਜਿਸ ਨੂੰ ਕਿ ਰਾਕੇਟ ਬਾਹੂਬਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ , ਰਾਹੀਂ ਸੋਮਵਾਰ ਦੁਪਹਿਰ 2.43 ‘ਤੇ ਦਾਗਿਆ ਗਿਆ।17 ਮਿੰਟ ਬਾਅਦ ਹੀ ਚੰਦਰਯਾਨ-2 ਆਪਣੇ ਪਹਿਲਾਂ ਤੋਂ ਨਿਰਧਾਰਿਤ ਗ੍ਰਹਿਪੰਧ ‘ਤੇ ਸਥਾਪਿਤ ਹੋ ਗਿਆ।

ਦੱਸਣਯੋਗ ਹੈ ਕਿ ਪਹਿਲਾਂ ਇਹ ਉਡਾਣ 15 ਜੁਲਾਈ ਨੂੰ ਭਰੀ ਜਾਣੀ ਸੀ ਪਰ ਕੁੱਝ ਤਕਨੀਕੀ ਕਾਰਨਾਂ ਕਰਕੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ।ਭਾਰਤੀ ਪੁਲਾੜ ਵਿਿਗਆਨੀਆਂ ਨੂੰ ਇਸ ਦਾ ਸੇਰਾ ਜਾਂਦਾ ਹੈ ਕਿ ਉਨ੍ਹਾਂ ਨੇ ਇੰਨ੍ਹੇ ਘੱਟ ਸਮੇਂ ‘ਚ ਤਕਨੀਕੀ ਖਰਾਬੀ ਦੀ ਪਛਾਣ ਕਰਕੇ , ਉਸ ਨੂੰ ਸਹੀ ਵੀ ਕੀਤਾ।

ਜ਼ਿਕਰੇਖਾਸ ਹੈ ਕਿ ਇਸ ਮੁਹਿੰਮ ਲਈ ਸਹੀ ਤਰ੍ਹਾਂ ਨਾਲ ਦਾਗੇ ਜਾਣਾ ਬਹੁਤ ਜ਼ਰੂਰੀ ਸੀ, ਕਿਉਂਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਪੂਰਾ ਮਿਸ਼ਨ ਅਸਫਲ ਹੋ ਸਕਦਾ ਸੀ।

ਚੰਦਰਯਾਨ -2 ਨੂੰ ਚੰਦਰਮਾ ਤੱਕ ਪਹੁੰਚਣ ‘ਚ 48 ਦਿਨਾਂ ਦਾ ਸਮਾਂ ਲੱਗੇਗਾ, ਜੋ ਕਿ 7 ਸਤੰਬਰ ਹੈ।ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ‘ਚ ਚੰਦਰਯਾਨ ਕੁੱਲ 3.84 ਲੱਖ ਕਿ.ਮੀ. ਦਾ ਸਫ਼ਰ ਤੈਅ ਕਰੇਗਾ।ਇਸ ਖੇਤਰ ‘ਚ ਪਹਿਲਾਂ ਕੋਈ ਵੀ ਦੇਸ਼ ਨਹੀਂ ਪਹੁੰਚ ਪਾਇਆ ਹੈ।ਕਹਿ ਸਕਦੇ ਹਾਂ ਕਿ ਚੰਦਰਮਾ ਦਾ ਦੱਖਣੀ ਧਰੁਵ ਭਾਰਤ ਵੱਲੋਂ ਹੀ ਫ਼ਤਿਹ ਕੀਤਾ ਜਾਵੇਗਾ।ਇਸ ਨਾਲ ਚੰਦਰਮਾ ਦੇ ਅਣਸੁਲਝੇ ਰਹੱਸ ਜਾਣਨ ‘ਚ ਮਦਦ ਮਿਲੇਗੀ।

ਦੱਸਣਯੋਗ ਹੈ ਕਿ ਸਾਲ 2008 ‘ਚ ਭਾਰਤ ਨੇ ਆਪਣਾ ਪਹਿਲਾ ਚੰਦਰਯਾਨ ਮਿਸ਼ਨ ਦਾਗਿਆ ਸੀ।ਚੰਦਰਯਾਨ-1 ਨੇ ਚੰਦਰਮਾ ਦੇ 3400 ਤੋਂ ਵੀ ਵੱਧ ਘੇਰੇ ਬਣਾ ਕੇ ਇਤਿਹਾਸ ਦੀ ਸਿਰਜਣਾ ਕੀਤੀ ਸੀ।ਖਾਸ ਗੱਲ ਇਹ ਵੀ ਹੈ ਕਿ ਚੰਦਰਯਾਨ -1 ਚੰਦਰਯਾਨ-2 ਨਾਲੋਂ ਤਿੰਨ ਗੁਣਾ ਹਲਕਾ ਸੀ।

ਚੰਦਰਮਾ ਦਾ ਅਧਿਐਨ ਕਰਨ ਲਈ ਚੰਦਰਯਾਨ-2 ਆਪਣੇ ਨਾਲ 13 ਭਾਰਤੀ ਪੋਲੇਡ ਲੈ ਕੇ ਉੱਡਿਆ ਹੈ , ਜਿਨ੍ਹਾਂ ‘ਚੋਂ 8 ਆਰਬਿਟਰ ‘ਚ, 3 ਲੈਂਡਰ ਵਿਕਰਮ ‘ਚ ਅਤੇ 2 ਰੋਵਰ ਪ੍ਰਗਿਆਨ ‘ਚ ਹਨ।ਲੈਂਡਰ ਵਿਕਰਮ ਦਾ ਨਾਂਅ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਦੇ ਜਨਮਦਾਤੇ ਡਾ.ਵਿਕਰਮ.ਏ.ਸਾਰਾਭਾਈ ਦੇ ਨਾਂਅ ‘ਤੇ ਰੱਖਿਆ ਗਿਆ ਹੈ।ਰੋਵਰ ਪ੍ਰਗਿਆਨ ਦਾ ਮਤਲਬ ਸੰਸਕ੍ਰਿਤ ‘ਚ ਸਿਆਣਪ ਹੁੰਦਾ ਹੈ। ਲੈਂਡਰ ‘ਚ ਨਾਸਾ ਲੇਜ਼ਰ ਰੇਟਰੋ- ਰਿਫਲੈਕਟਰ ਵੀ ਹੈ।

ਆਰਬਿਟਰ 100 ਕਿ.ਮੀ. ਦੀ ਉਚਾਈ ਤੋਂ ਮੈਪਿੰਗ ਕਰੇਗਾ।ਜਦੋਂ ਕਿ ਲੈਂਡਰ ਸੌਫਟ ਲੈਂਡਿੰਗ ਕਰੇਗਾ ਅਤੇ ਚੰਦਰਮਾ ਦੀ ਸਤ੍ਹਾ ਦੀ ਖੋਜ ਕਰਨ ਲਈ ਰੋਵਰ ਸਥਾਪਿਤ ਕਰੇਗਾ।
ਅਸਲ ‘ਚ ਇੱਕ ਸਮਝੌਤੇ ਤਹਿਤ ਰੂਸ ਵੱਲੋਂ ਲੈਂਡਰ ਮੁੱਹਈਆ ਕਰਵਾਇਆ ਜਾਣਾ ਸੀ ਪਰ ਰੂਸ ਵੱਲੋਂ ਇਸ ਵਾਅਦੇ ਤੋਂ ਪਿੱਛੇ ਹੱਟਣ ਤੋਂ ਬਾਅਦ ਇਸਰੋ ਨੇ ਖੁਦ ਲੈਂਡਰ ਡਿਜ਼ਾਈਨ ਅਤੇ ਨਿਰਮਿਤ ਕੀਤਾ।ਇਸ ਲਈ ਚੰਦਰਯਾਨ-2 ਪੂਰੀ ਤਰ੍ਹਾਂ ਨਾਲ ਸਵਦੇਸ਼ੀ ਮਿਸ਼ਨ ਹੈ।
ਚੰਦਰਯਾਨ -2 , 23 ਦਿਨਾਂ ਤੱਕ ਧਰਤੀ ਦੇ ਗ੍ਰਹਿ ਪੰਧ ‘ਚ ਰਹੇਗਾ ਅਤੇ 30 ਵੇਂ ਦਿਨ ਚੰਦਰਮਾ ਦੇ ਗ੍ਰਹਿਪੰਧ ‘ਚ ਸ਼ਾਮਲ ਹੋਵੇਗਾ।48 ਦਿਨਾਂ ਦਾ ਸਫ਼ਰ ਤੈਅ ਕਰਦਿਆਂ 6 ਸਤੰਬਰ ਨੂੰ ਚੰਦਰਮਾ ਦੀ ਸਤ੍ਹਾ ‘ਤੇ ਪਹੁੰਚੇਗਾ।978 ਕਰੋੜ ਦੀ ਲਾਗਤ ਵਾਲੇ ਚੰਦਰਯਾਨ-2 ਦਾ ਭਾਰ 3850 ਕਿਲੋ , ਲੰਬਾਈ 43.43 ਮੀਟਰ ਹੈ।

ਜੇਕਰ ਸਾਰੀ ਪ੍ਰਕ੍ਰਿਆ ਤੈਅ ਸਮੇਂ ਅਨੁਸਾਰ ਹੁਮਦੀ ਹੈ ਤਾਂ ਚੰਦਰਯਾਨ-2 ਦੇ ਸਫਲਤਾਪੂਰਵਕ ਪ੍ਰੀਖਣ ਨਾਲ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲਾ ਚੌਥਾ ਮੁਲਕ ਬਣ ਜਾਵੇਗਾ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਨੇ ਇਹ ਤਰੱਕੀ ਹਾਸਿਲ ਕੀਤੀ ਹੈ।

ਚੰਦਰਮਾ ‘ਤੇ ਉਤਰਨ ਤੋਂ ਬਾਅਧ ਰੋਵਰ ਲੈਂਡਰ ਤੋਂ ਵੱਖ ਹੋ ਜਾਵੇਗਾ ਅਤੇ ਚੰਦਰਮਾ ਦੀ ਸਤ੍ਹਾ ‘ਤੇ ਤਜ਼ਰਬਿਆਂ ਨੂੰ ਅੰਜਾਮ ਦੇਵੇਗਾ।ਰੋਵਰ ਚੰਦਰਮਾ ਦੇ ਇਕ ਦਿਨ ਭਾਵ ਧਰਤੀ ਦੇ 14 ਦਿਨਾਂ ਤੱਕ ਆਪਣੀ ਕਾਰਵਾਈ ਜਾਰੀ ਰੱਖੇਗਾ॥ਆਰਬਿਟਰ 1 ਸਾਲ ਤੱਕ ਆਪਣਾ ਕਾਰਜ ਜਾਰੀ ਰੱਖੇਗਾ।ਇਸ ਦਾ ਮੁੱਖ ਉਦੇਸ਼ ਧਰਤੀ ਅਤੇ ਲੈਂਡਰ ਦਰਮਿਆਨ ਸੰਪਰਕ ਕਾਇਮ ਰੱਖਣਾ ਹੈ।

ਇਕ ਪਾਸੇ ਅਸੀਂ ਚੰਰਯਾਨ-2 ਦੇ ਸਫਲਤਾਪੂਰਵਕ ਪ੍ਰੀਖਣ ‘ਤੇ ਖੁਸ਼ੀ ਮਨਾ ਰਹੇ ਹਾਂ ਉੱਥੇ ਹੀ ਇਸਰੋ ਨੇ ਇਸ਼ਾਰਾ ਕੀਤਾ ਹੈ ਕਿ ਚੰਦਰਮਾ ‘ਤੇ ਉਤਰਨ ਵਾਲੇ ਮਿਸ਼ਨਾਂ ਦੀ ਸਫਲਤਾ ਦਰ 50% ਤੋਂ ਵੀ ਘੱਟ ਹੈ।ਪਰ ਇਸਰੋ ਦੇ ਜੇਕਰ ਟ੍ਰੈਕ ਰਿਕਾਰਡ ‘ਤੇ ਝਾਤ ਮਾਰੀ ਜਾਵੇ ਤਾਂ ਉਮੀਦ ਹੈ ਕਿ ਚੰਦਰਯਾਨ-2 ਦੀ ਸਫਲਤਾ ਵੀ ਉਸ ਦੇ ਹਿੱਸੇ ਜ਼ਰੂਰ ਆਵੇਗੀ।

ਸਕ੍ਰਿਪਟ: ਬਿਮਨ ਬਾਸੂ, ਸੀਨੀਅਰ ਸਾਇੰਸ ਲੇਖਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ