ਜੀ-7 ਸੰਮੇਲਨ ਦੌਰਾਨ ਭਾਰਤੀ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਾਲੇ ਹੋਈ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਦੇ ਸੱਦੇ ‘ਤੇ ਜੀ-7 ਸਿਖਰ ਸੰਮੇਲਨ ‘ਚ ਬਤੌਰ ‘ਖਾਸ ਮਹਿਮਾਨ’ ਵੱਜੋਂ ਸ਼ਾਮਲ ਹੋਏ।ਇਸ ਸੱਦੇ ਪਿੱਛੇ ਕਈ ਕਾਰਨ ਸਨ ਜਿੰਨ੍ਹਾਂ ‘ਚੋਂ ਪ੍ਰਮੁੱਖ ਇਹ ਹੈ ਕਿ ਭਾਰਤ ਅਤੇ ਫਰਾਂਸ ਇਰਾਨ ਪ੍ਰਮਾਣੂ ਸਮਝੌਤੇ ਨੂੰ ਬਰਕਰਾਰ ਰੱਖਣ ਅਤੇ ਜਲਵਾਯੂ ਤਬਦੀਲੀ ਦਾ ਟਾਕਰਾ ਕਰਨ ਵਰਗੇ ਹੋਰ ਕਈ ਮੁੱਦਿਆਂ ‘ਤੇ ਸਾਂਝੀਆਂ ਚਿੰਤਾਵਾਂ ਰੱਖਦੇ ਹਨ।ਸੰਮਲੇਨ ਤੋਂ ਪਰੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ।
ਇਸ ਮਿਲਣੀ ਦੌਰਾਨ ਦੋਵਾਂ ਆਗੂਆਂ ਨੇ ਵਪਾਰ ਅਤੇ ਆਰਥਿਕ ਮੁੱਦਿਆਂ ਨੂੰ ਵਿਚਾਰਿਆ।ਇਹ ਮੁਲਾਕਾਤ ਇਸ ਲਈ ਵੀ ਵਿਸ਼ੇਸ਼ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਵਿਸ਼ਵ ਵਪਾਰ ਸੰਗਠਨ ਵੱਲੋਂ ਹਾਸਿਲ ‘ਵਿਕਾਸਸ਼ੀਲ ਮੁਲਕ’ ਟੈਗ ਦਾ ਫਾਇਦਾ ਚੁੱਕ ਰਹੀ ਹੈ ਅਤੇ ਨਾਲ ਹੀ ਭਾਰਤ ਅਮਰੀਕੀ ਉਤਪਾਦਾਂ ‘ਤੇ ਉੱਚ ਕਰ ਵੀ ਲਗਾ ਰਿਹਾ ਹੈ।ਇਸ ਸਥਿਤੀ ਨਾਲ ਨਜਿੱਠਣ ਲਈ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੇ ਸਟੀਲ ‘ਤੇ ਕਰ ਲਗਾ ਦਿੱਤਾ ਹੈ ਅਤੇ ਨਾਲ ਹੀ ਭਾਰਤੀ ਉਤਪਾਦਾਂ ਲਈ ਤਰਜੀਹੀ ਪਹੁੰਚ ਨੂੰ ਵੀ ਖ਼ਤਮ ਕਰ ਦਿੱਤਾ ਹੈ।
ਭਾਰਤ ਨੇ ਵੀ ਜਵਾਬੀ ਕਾਰਵਾਈ ‘ਚ ਜੂਨ 2019 ‘ਚ ਅਮਰੀਕਾ ਤੋਂ ਬਰਾਮਦ ਹੋਣ ਵਾਲੇ 28 ਉਤਪਾਦਾਂ ‘ਤੇ ਉੱਚ ਦਰਾਂ ਦਾ ਐਲਾਨ ਕੀਤਾ ਹੈ।ਦੋਵਾਂ ਆਗੂਆਂ ਨੇ ਰਣਨੀਤਕ ਸਬੰਧਾਂ ਨੂੰ ਸਕਾਰਾਤਮਕ ਪਹੁੰਚ ਸਦਕਾ ਅੱਗੇ ਤੋਰਨ ਦੇ ਢੰਗ ਤਰੀਕਿਆਂ ਨੂੰ ਵੀ ਵਿਚਾਰਿਆ।ਦੁਵੱਲੀ ਰਣਨੀਤਕ ਭਾਈਵਾਲੀ ਲਈ ਵਪਾਰ ਇਕ ਮਹੱਤਵਪੂਰਣ ਅਧਾਰ ਹੈ।ਪਰ ਹਾਲ ਦੇ ਸਮੇਂ ‘ਚ ਇਕ ਦੂਜੇ ਦੇ ਉਤਪਾਦਾਂ ‘ਤੇ ਲਗਾਏ ਜਾ ਰਹੇ ਵਾਧੂ ਕਰਾਂ ਨੇ ਤਣਾਅ ਦੀ ਸਥਿਤੀ ਬਣਾ ਦਿੱਤੀ ਹੈ।ਇਸ ਪੂਰੀ ਮੁਲਾਕਾਤ ਤੋਂ ਬਾਅਧ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਮਰੀਕਾ ਤੋਂ ਵਧੇਰੇ ਆਯਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਦੋਵੇਂ ਮੁਲਕ ਟੈਰਿਫ ਅਤੇ ਬਾਜ਼ਾਰੀ ਪਹੁੰਚ ‘ਤੇ ਪੈਦਾ ਹੋਏ ਆਪਣੇ ਮਤਭੇਦਾਂ ਨੂੰ ਦੂਰ ਕਰ ਸਕਣ।
ਦੋਵਾਂ ਦੇਸ਼ਾਂ ਦਰਮਿਆਨ ਊਰਜਾ ਅਜਿਹਾ ਖੇਤਰ ਹੈ ਜਿਸ ‘ਚ ਵਧੇਰੇ ਸਹਿਯੋਗ ਦੀ ਸੰਭਾਵਨਾ ਹੈ।ਦੱਸਣਯੋਗ ਹੈ ਕਿ ਪੀਐਮ ਮੋਦੀ ਸਤੰਬਰ ਮਹੀਨੇ ਸੰਯੁਕਤ ਰਾਸ਼ਟਰ ਜਨਰਲ ਮਹਾਂਸਭਾ ਦੀ ਬੈਠਕ ‘ਚ ਸ਼ਿਰਕਤ ਕਰਨ ਲਈ ਅਮਰੀਕਾ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਹਸਟਨ ਵੀ ਜਾਣਗੇ ਅਤੇ ਇੱਥੇ ਉਹ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਅਤੇ ਨਾਲ ਹੀ ਊਰਜਾ ਖੇਤਰ ਦੇ ਕਾਰੋਬਾਰੀ ਆਗੂਆਂ ਨਾਲ ਬੈਠਕ ਵੀ ਕਰਨਗੇ।
ਇਸ ਦਾ ਮਕਸਦ ਇੱਕ ਤਾਂ ਇਹ ਵੇਖਣਾ ਹੈ ਕਿ ਭਾਰਤ ਕਿਵੇਂ ਅਮਰੀਕਾ ਤੋਂ ਵਧੇਰੇ ਊਰਜਾ (ਤੇਲ) ਆਯਾਤ ਕਰਦਾ ਹੈ ਅਤੇ ਦੂਜਾ ਉਦੇਸ਼ ਕਿ ਦੇਸ਼ ਅਮਰੀਕਾ ਦੇ ਊਰਜਾ ਖੇਤਰ ‘ਚ ਕਿਵੇਂ ਨਿਵੇਸ਼ ਕਰਦਦਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਪੀਐਮ ਮੋਦੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਲਈ ਵਾਸ਼ਿਗੰਟਨ ਡੀਸੀ ਦਾ ਵੀ ਦੌਰਾ ਕਰਨਗੇ।ਆਸ਼ਾ ਹੈ ਕਿ ਦੋ ਰਣਨੀਤਕ ਭਾਈਵਾਲਾਂ ਵੱਲੋਂ ਆਪਸੀ ਚਿੰਤਾ ਦੇ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ।
ਦੱਸਣਯੋਗ ਹੈ ਕਿ ਸ੍ਰੀ ਮੋਦੀ ਵੱਲੋਂ ਆਪਣਾ ਦੂਜੀ ਵਾਰ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨਾਲ ਪਹਿਲੀ ਮੁਲਾਕਾਤ ਹੈ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਹਾਸਿਲ ਖਾਸ ਰੁਤਬੇ ਨੂੰ ਵੀ ਮਨਸੂਖ ਕੀਤੇ ਜਾਣ ਤੋਂ ਬਾਅਦ ਪੀਐਮ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਪਹਿਲੀ ਮੁਲਾਕਾਤ ਹੈ।ਦਰਅਸਲ ਪਾਕਿਸਤਾਨ ਵੱਲੋਂ ਇਸ ਖੇਤਰੀ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਭਾਰਤ ਦੇ ਇਸ ਫ਼ੈਸਲੇ ਖ਼ਿਲਾਫ ਦੁਨੀਆਂ ਦੇ ਦੂਜੇ ਮੁਲਕਾਂ ਨੂੰ ਲਾਮਬੱਧ ਕਰ ਸਕੇ।ਪਰ ਭਾਰਤ ਨੇ ਸਖਤੀ ਨਾਲ ਆਪਣਾ ਪੱਖ ਰੱਖਧਿਆਂ ਕਿਹਾ ਹੈ ਕਿ ਇਹ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ‘ਚ ਦਖਲ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਮਿਲਣੀ ਦੌਰਾਨ ਪੀਐਮ ਮੋਦੀ ਨੇ ਕਿਹਾ ਹੈ ਕਿ ਕਸ਼ਮੀਰ ਦੀ ਸਥਿਤੀ ਕੰਟਰੋਲ ਅਧੀਨ ਹੈ ਅਤੇ ਜਲਦ ਹੀ ਆਮ ਹੋ ਜਾਵੇਗੀ।
ਦੋਵਾਂ ਆਗੂਆਂ ਦਰਮਿਆਨ ਹੋਈ ਇਸ ਬੈਠਕ ਨੂੰ ਸਕਾਰਾਤਮਕ ਦਿਸ਼ਾ ‘ਚ ਵੇਖਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਦੁਵੱਲੇ ਸਬੰਧਾਂ ‘ਚ ਸੁਧਾਰ ਦੇ ਮਕਸਦ ਨਾਲ ਸਹਿਯੋਗ ਦੇ ਖੇਤਰਾਂ ਦਾ ਵਿਸਥਾਰ ਕੀਤੇ ਜਾਣ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਵਾਈਟ ਹਾਊਸ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਹੋਈ ਬੈਠਕ ਭਾਰਤ-ਪਾਕਿ ਦਰਮਿਆਨ ਚੱਲ ਰਹੇ ਤਣਾਅ ਨੂੰ ਘਟਾਉਣ ‘ਚ ਮਦਦਗਾਰ ਹੋਵੇਗੀ।ਜੀ-7 ਸਿਖਰ ਸੰਮੇਲਨ ਦੀ ਮੁਕੰਮਲਤਾ ਦੇ ਨਾਲ –ਨਾਲ ਇਹ ਇਕ ਵੱਡਾ ਪਹਿਲੂ ਸੀ।ਵਾਈਟ ਹਾਊਸ ਦੇ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਆਰਥਿ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਆਪਸੀ ਗੱਲਬਾਤ ਦੀ ਜ਼ਰੂਰਤ ਨੂੰ ਮੁੜ ਦੁਹਰਾਇਆ ਹੈ।
ਸਕ੍ਰਿਪਟ: ਡਾ.ਸਤੂਤੀ ਬੈਨਰਜੀ, ਅਮਰੀਕੀ ਮਾਮਲਿਆਂ ਦੀ ਰਣਨੀਤਕ ਵਿਸ਼ਲੇਸ਼ਕ

Comments
Post a Comment