ਭਾਰਤ-ਰੂਸ ਊਰਜਾ ਸਹਿਯੋਗ ਨਵੀਆਂ ਲੀਹਾਂ ‘ਤੇ

ਭਾਰਤ-ਰੂਸ ਸੰਬੰਧ ਖੇਤਰ ਦੇ ਵਿਸ਼ਾਲ ਹਿੱਸੇ ‘ਚ ਮਜ਼ਬੂਤ ਦੋਸਤੀ ਅਤੇ ਸਹਿਯੋਗ ਦੀ ਕਹਾਣੀ ਬਿਆਨ ਕਰਦੇ ਹਨ।ਦੋਵਾਂ ਮੁਲਕਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੀ ਭਾਈਵਾਲੀ ਨੂੰ ਭਵਿੱਖ ‘ਚ ਵਧੇਰੇ ਮਜ਼ਬੂਤ ਕਰਨਗੇ ਅਤੇ ਨਾਲ ਹੀ ਊਰਜਾ ਸਹਿਯੋਗ ਨੂੰ ਵੀ ਅਗਾਂਹ ਲੈ ਕੇ ਜਾਣਗੇ।ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਲਾਦੀਵੋਸਤਕ ‘ਚ ਪੂਰਬੀ ਆਰਥਿਕ ਫੋਰਮ ਦੀ ਬੈਠਕ ਅਤੇ ਭਾਰਤ-ਰੂਸ ਸਲਾਨਾ ਸੰਮੇਲਨ ‘ਚ ਸ਼ਾਮਲ ਹੋਣ ਲਈ ਰੂਸ ਦਾ ਦੌਰਾ ਕੀਤਾ ਜਾਣਾ ਹੈ ਅਤੇ ਇਸ ਤੋਂ ਪਹਿਲਾਂ ਹੀ ਦੋਵਾਂ ਮੁਲਕਾਂ ਨੇ ਆਪਣੀ ਦੋਸਤੀ ਦੀ ਮਜ਼ਬੂਤੀ ਨੂੰ ਪੇਸ਼ ਕੀਤਾ ਹੈ।ਮੋਦੀ-ਵਲਾਦਮੀਰ ਪੁਤਿਨ ਸੰਮੇਲਨ ਮਿਲਣੀ ਦਾ ਮੰਚ ਪਿਛਲੇ ਹਫ਼ਤੇ ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਦੇ ਰੂਸ ਦੇ ਸਫ਼ਲ ਦੌਰੇ ਦੌਰਾਨ ਤਿਆਰ ਕੀਤਾ ਗਿਆ।ਭਾਰਤ-ਰੂਸ ਪਰੰਪਰਾਗਤ ਅਤੇ ਪ੍ਰਮਾਣੂ ਊਰਜਾ ਸਹਿਯੋਗ ਸ਼ੀਤ ਯੁੱਧ ਦੇ ਸਮੇਂ ਤੋਂ ਕਾਇਮ ਹੈ ਅਤੇ ਦੋਵੇਂ ਮੁਲਕਾਂ ਨੇ ਆਪਣੇ ਇੰਨ੍ਹਾਂ ਇਤਿਹਾਸਿਕ ਸਬੰਧਾਂ ਨੂੰ ਨਵੀਆਂ ਲੀਹਾਂ ‘ਤੇ ਤੋਰਨ ਦਾ ਫ਼ੈਸਲਾ ਕੀਤਾ ਹੈ।

ਭਾਰਤ ਅਤੇ ਰੂਸ ਦੀਆਂ ਊਰਜਾ ਨੀਤੀਆਂ ਨੂੰ ਦਰਸਾਉਣ ਲਈ ਇੱਕ ਸਾਂਝਾ ਵਾਕ ਹੈ- “ ਵਿਆਪਕ ਅਧਾਰ”, ਕਿਉਂਕਿ ਦੋਵੇਂ ਹੀ ਦੇਸ਼ ਬਾਜ਼ਾਰੀ ਨੈੱਟਵਰਕ ਦੇ ਪ੍ਰਸਾਰ ਅਤੇ ਖ਼ਤਰਿਆਂ ਨੂੰ ਦੂਰ ਕਰਨ ਦੇ ਵਿਕਲਪਾਂ ਦੀ ਭਾਲ ਕਰ ਰਹੇ ਹਨ।ਭਾਰਤ ਪਹਿਲਾਂ ਹੀ ਅਸਥਿਰ ਖਾੜੀ ਖੇਤਰ ਤੋਂ ਆਪਣੀ ਊਰਜਾ ਨਿਰਭਰਤਾ ਨੂੰ ਘਟਾਉਣ ਲਈ ਦੂਜੇ ਵਿਕਲਪਾਂ ਦੀ ਭਾਲ ‘ਚ ਹੈ।ਦੂਜੇ ਪਾਸੇ ਰੂਸ ‘ਸ਼ੈੱਲ ਗੈਸ’ ਕ੍ਰਾਂਤੀ ਤੋਂ ਬਾਅਦ ਦੀਆਂ ਪਾਬੰਦੀਆਂ ਅਤੇ ਹੋਰ ਦਿੱਕਤਾਂ ਨੂੰ ਝੱਲ ਰਿਹਾ ਹੈ।ਪਰ ਫਿਰ ਵੀ ਰੂਸ ਨੇ ਵਿਰੋਧੀ ਪ੍ਰਵ੍ਰਿਤੀਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਅਪਣਾਈ ਹੋਈ ਹੈ।ਜਿਸ ਦੇ ਤਹਿਤ ਉਹ ਏਸ਼ੀਆ ‘ਚ ਵਿਕਲਪਿਕ ਊਰਜਾ ਬਾਜ਼ਾਰਾਂ ਦੀ ਭਾਲ ‘ਚ ਹੈ।ਇਸ ਲਈ ਆਪਸੀ ਸਮਝ ਦੇ ਅਧਾਰ ‘ਤੇ ਇਕ ਦੂਜੇ ‘ਤੇ ਨਿਰਭਰਤਾ ਨੇ ਸ੍ਰੀ ਪ੍ਰਧਾਨ ਦੇ ਰੂਸ ਦੌਰੇ ਦੌਰਾਨ ਊਰਜਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਤਾਲਮੇਲ ਵਧਾਉਣ ਦੀ ਰਾਹ ਤਿਆਰ ਕੀਤੀ।

ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ਼ ਮੰਤਰੀ ਦੇ ਨਾਲ ਰੂਸ ਦੇ ਦੌਰੇ ‘ਤੇ ਇਕ ਉੱਚ ਪੱਧਰੀ ਵਫ਼ਦ ਵੀ ਸੀ, ਜਿਸ ‘ਚ ਸਰਕਾਰੀ ਅਧਿਕਾਰੀ ਅਤੇ ਉਦਯੋਗ ਦੇ ਨੁਮਾਇੰਦੀਆਂ ਨੇ ਸ਼ਿਰਕਤ ਕੀਤੀ।ਉਨ੍ਹਾਂ ਨੇ ਰੂਸੀ ਸਰਕਾਰ ਦੇ ਅਫ਼ਸਰਾਂ ਅਤੇ ਨਿੱਜੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਬੈਠਕਾਂ ਵੀ ਕੀਤੀਆਂ।ਰੂਸ ਦੇ ਉਪ ਪ੍ਰਦਾਨ ਮੰਤਰੀ ਯੂਰੀ ਤਰੂਤਨੇਵ ਅਤੇ ਊਰਜਾ ਮੰਤਰੀ ਅਲੈਗਜ਼ੈਂਡਰ ਨੋਵਾਕ ਨਾਲ ਉਨ੍ਹਾਂ ਦੀ ਬੈਠਕ ‘ਚ ਹਾਈਡਰੋਕਾਰਬਨ ਸੈਕਟਰ ਦੇ ਸਹਿਯੋਗ ਦੀ ਵਿਆਪਕ ਸਮੀਖਿਆ ਕੀਤੀ ਗਈ ਅਤੇ ਨਾਲ ਹੀ ਰੂਸ ਖਾਸ ਕਰਕੇ ਉਸ ਦੇ ਪੂਰਬੀ ਖੇਤਰ ਤੋਂ ਤੇਲ, ਗੈਸ ਅਤੇ ਧਾਤੂ ਕੋਲੇ ਦੇ ਸਰੋਤਾਂ ਨੂੰ ਤੈਅ ਕੀਤਾ ਗਿਆ ਅਤੇ ਨਾਲ ਹੀ ਊਰਜਾ ਖੇਤਰ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੀ ਤੈਅ ਕੀਤੀ ਗਈ।
ਭਾਰਤੀ ਮੰਤਰੀ ਵੱਲੋਂ ਮਾਸਕੋ ਦੀ ਕੀਤੀ ਯਾਤਰਾ ਦੇ ਮਹੱਤਵਪੂਰਣ ਨਤੀਜੇ ਨਿਕਲ ਕੇ ਆਏ ਹਨ।ਭਾਰਤ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਰੂਸ ਜੋ ਕਿ ਓਪੇਕ+ ਦਾ ਮੈਂਬਰ ਹੈ ਉਹ ਕੱਚੇ ਤੇਲ ਦੀ ਸਪਲਾਈ ਦੀ ਗਰੰਟੀ ਦੇਵੇਗਾ ਅਤੇ ਨਾਲ ਹੀ ਤੇਲ ਦੀਆਂ ਕੀਮਤਾਂ ‘ਚ ਆ ਰਹੇ ਉਤਰਾਅ ਚੜਾਅ ਨੂੰ ਵੀ ਘਟਾਵੇਗਾ।ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੈ ਕਿ ਭਾਰਤ ਓਪੇਕ ਤੋਂ ਬਾਹਰ ਆਪਣੇ ਕੱਚੇ ਤੇਲ ਦੇ 4/5 ਹਿੱਸੇ ਨੂੰ ਹਾਸਿਲ ਕਰਦਾ ਹੈ ਅਤੇ ਭੂ-ਰਾਜਨੀਤਿਕ ਅਸਥਿਰਤਾ ਦੇ ਕਾਰਨ ਉਤਪਾਦਨ ‘ਚ ਕਟੌਤੀ ਭਾਰਤ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੀ ਹੈ।

ਭਾਰਤ ਅਤੇ ਰੂਸ ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਵਿਆਪਕ ਊਰਜਾ ਸਹਿਕਾਰਤਾ ਸਮਝੌਤੇ ਦਾ ਨੂੰ ਤਿਆਰ ਕੀਥਾ ਜਿਸ ਨੂੰ ਮਿ ਮੋਦੀ-ਪੁਤਿਨ ਮਿਲਣੀ ਦੌਰਾਨ ਸਹੀਬੱਧ ਕੀਤਾ ਜਾਵੇਗਾ।

ਊਰਜਾ ਗਲਿਆਰੇ ਰੂਸ ਦੇ ਊਰਜਾ ਸੰਪਨ ਪੂਰਬੀ ਖੇਤਰਾਂ ਨੂੰ ਭਾਰਤ ਨਾਲ ਜੋੜਨਗੇ।ਊਰਜਾ ਸੈਕਟਰ ਪ੍ਰਾਜੈਕਟਾਂ ‘ਚ ਨਿਵੇਸ਼ ਵੀ ਵਧੇਗਾ।ਰੂਸ ਭਾਰਤ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਹਾਸਿਲ ਕਰਨ ਦਾ ਪੰਧ ਹੈਭਾਰਤੀ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਜਿੰਨ੍ਹਾਂ ‘ਚ ਓ.ਐਨ.ਜੀ.ਸੀ. ਅਤੇ ਆਈ.ਓ.ਸੀ.ਐਲ ਵੀ ਸ਼ਾਮਲ ਹਨ ਨੇ ਰੂਸ ਦੀਆਂ ਊਰਜਾ ਫਰਮਾਂ ਅਤੇ ਪ੍ਰਾਜੈਕਟਾਂ ‘ਚ ਖਾਸਾ ਨਿਵੇਸ਼ ਕੀਤਾ ਹੈ।

ਰੂਸ ਦੇ ਦ੍ਰਿਸ਼ਟੀਕੋਣ ਤੋਂ ਚੀਨ ਵੱਲੋਂ ਸਾਈਬੇਰੀਆ ਵਰਗੇ ਖੇਤਰਾਂ ‘ਚ ਆਪਣੇ ਊਰਜਾ ਨਿਵੇਸ਼ ਦੇ ਵਿਸਥਾਰ ਲਈ ਇਹ ਇੱਕ ਸੰਤੁਲਨ ਸਥਾਪਿਤ ਕਰਨ ਵਾਲਾ ਕਦਮ ਹੈ।ਭਾਰਤ ਦੀ ਪ੍ਰਮੁੱਖ ਰਾਜ ਮਾਲਕੀ ਵਾਲੀ ਗੈਸ ਕੰਪਨੀ ਗੇਲ ਇੰਡੀਆ ਸਾਲ 2018 ‘ਚ ਰੂਸ ਦੇ ਗਜ਼ਪਰੋਮ ਸਮੂਹ ਦੇ ਨਾਲ ਇੱਕ ਲੰਮੇ ਸਮੇਂ ਦੇ ਐਲ.ਐਨ.ਜੀ ਸਮਝੌਤੇ ‘ਤੇ ਵਿਚਾਰ ਚਰਚਾ ਕੀਤੀ।ਇਹ ਵਰਣਨਯੋਗ ਹੈ ਕਿ ਰੋਸਨੇਫਟ ਵਰਗੀਆਂ ਰੂਸੀ ਕੰਪਨੀਆਂ ਨੇ ਏਸਾਰ ਤੇਲ ਵਰਗੀਆਂ ਕੰਪਨੀਆਂ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਹੋਇਆ ਹੈ।ਭਾਰਤ ਨੇ ਵੀ ਰੂਸੀ ਫਰਮਾਂ ਨੂੰ ਆਪਣੇ ਸ਼ਹਿਰਾਂ ‘ਚ ਗੈਸ ਦੀ ਵੰਡ ਕਰਨ ਅਤੇ ਐਲ.ਐਨ.ਜੀ ਪ੍ਰਾਜੈਕਟਾਂ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।

ਸ੍ਰੀ ਪ੍ਰਧਾਨ ਦੀ ਰੂਸ ਦੀ ਇਹ ਫੇਰੀ ਸੰਮੇਲਨ ਪੱਧਰੀ ਬੈਠਕ ਤੋਂ ਤੁਰੰਤ ਪਹਿਲਾਂ ਆਯੋਜਿਤ ਹੋਈ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਦੋਵੇਂ ਮੁਲਕ ਊਰਜਾ ਸਹਿਯੋਗ ਲਈ ਅਗਾਂਹ ਵੱਧ ਰਹੇ ਹਨ।20ਵਾਂ ਸਲਾਨਾ ਸਿਖਰ ਸੰਮੇਲਨ ਦੁਵੱਲੇ ਊਰਜਾ ਕੂਟਨੀਤੀ ‘ਚ ਇੱਕ ਵਿਲੱਖਣ ਮਿਸਾਲ ਕਾਇਮ ਕਰੇਗਾ।


ਸਕ੍ਰਿਪਟ: ਸੱਤਿਆਜੀਤ ਮੋਹੰਤੀ, ਆਈ.ਆਰ.ਐਸ. ਸੀਨੀਅਰ ਆਰਥਿਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ