ਪਾਕਿਸਤਾਨ ਦਾ ਕਸ਼ਮੀਰ ‘ਤੇ ਬੇਬੁਨਿਆਦ ਬਿਆਨ

ਭਾਰਤ ਵੱਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਮਨਸੂਖ ਕੀਤੇ ਜਾਣ ਅਤੇ ਰਾਜ ਦੇ ਪੁਨਰਗਠਨ ਕਰਦਿਆਂ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਤਕਸੀਮ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਹੀ ਪਾਕਿਸਤਾਨੀ ਲੀਡਰਸ਼ਿਪ ਤਿਲਮਿਲਾਈ ਪਈ ਹੈ।ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਭਾਰਤ ਨੂੰ ਧਮਕਾਉਣ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦੇ ਰਹੇ ਹਨ।ਉਨ੍ਹਾਂ ਨੇ ਤਾਂ ਪ੍ਰਮਾਣੂ ਹਮਲੇ ਤੱਕ ਦੀ ਧਮਕੀ ਦੇ ਦਿੱਤੀ ਹੈ।ਆਪਣੇ ਭਾਸ਼ਣਾਂ ਦੌਰਾਣ ਉਹ ਭਾਰਤ ਖਿਲਾਫ ਭੱਦੀ ਭਾਸ਼ਾ ਦਾ ਪ੍ਰਯੋਗ ਕਰਦੇ ਵਿਖਾਈ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰ ਦੇ ਫ਼ੈਸਲੇ ‘ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਕੁੱਝ ਕਦਮ ਨਾ ਚੁੱਕਿਆ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਵ ਜ਼ਰੂਰ ਹੋਵੇਗਾ।ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਜਨਾਬ ਖਾਨ ਦੀ ਹੀ ਜ਼ੁਬਾਨ ਅਲਾਪ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਜੰਗ ਕਤਾ ਵੀ ਨਹੀਂ ਹੈ।ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਨੇ ਇੱਕ ਜਨਤਕ ਬੈਠਕ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਅਗਾਮੀ ਅਕਤੂਬਰ-ਨਵੰਬਰ ‘ਚ ਦੋਵੇਂ ਮੁਲਕ ਸਰਹੱਦਾਂ ‘ਤੇ ਇਕ ਦੂਜੇ ਦੇ ਸਾਹਮਣੇ ਹੋਣਗੇ।ਪਾਕਿ ਦੇ ਹਰ ਮੰਤਰੀ ਦਾ ਆਪਣਾ ਹੀ ਅੰਦਾਜ਼ਾ ਹੈ। ਜਿਸ ਕਰਕੇ ਇਸ ਏਕਤਾ ਦੀ ਘਾਟ ਤੋਂ ਸਪਸ਼ੱਟ ਹੁੰਦਾ ਹੈ ਕਿ ਭਾਰਤ ਦੇ ਇਸ ਤਾਕੜ ਫ਼ੈਸਲੇ ਨੇ ਪਾਕਿ ਹੂਕਮਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹ ਸ਼ਾਇਦ ਡਰ ਜਾਂ ਫਿਰ ਗੁੱਸੇ ਦੇ ਆਲਮ ‘ਚ ਕੁੱਝ ਵੀ ਅਨਾਪ ਛਨਾਪ ਬੋਲੀ ਜਾ ਰਹੇ ਹਨ।

ਕਸ਼ਮੀਰ ਮੁੱਦੇ ‘ਤੇ ਕੌਮਾਂਤਰੀ ਭਾਈਚਾਰੇ ਨੂੰ ਸ਼ਾਮਲ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਾਕਿਸਤਾਨ ਇੱਕਲਾ ਖੜ੍ਹਾ ਹੈ।ਕਿਸੇ ਵੀ ਮੁਲਕ ਨੇ ਅੱਜੇ ਤੱਕ ਉਸ ਨੂੰ ਹੱਥ ਪੱਲਾ ਨਹੀਂ ਫੜਾਇਆ ਹੈ।ਅਮਰੀਕਾ, ਰੂਸ, ਫਰਾਂਸ, ਬਰਤਾਨੀਆ ਨੇ ਸਾਫ਼ ਸ਼ਬਦਾਂ ‘ਚ ਪਾਕਿਸਤਾਨ ਨੂੰ ਕਹਿ ਦਿੱਤਾ ਹੈ ਕਿ ਕਸ਼ਮੀਰ ਮਸਲੇ ‘ਤੇ ਭਾਰਤ ਵੱਲੋਂ ਲਿਆ ਗਿਆ ਫ਼ੈਸਲਾ ਪੂਰੀ ਤਰ੍ਹਾਂ ਨਾਲ ਉਸ ਦਾ ਆਪਣਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਬਾਹਰੀ ਦਖ਼ਲ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ।ਇੱਥੋਂ ਤੱਕ ਕਿਮ ਚੀਨ ਜਿਸ ਨੂੰ ਪਾਕਿਸਤਾਨ ਦਾ ਪਰਮ ਮਿੱਤਰ ਮੁਲਕ ਕਿਹਾ ਜਾਂਦਾ ਹੈ ਉਸ ਨੇ ਵੀ ਇਸ ਮੁੱਦੇ ‘ਤੇ ਪਾਕਿਸਤਾਨ ਦੀ ਖੁੱਲ੍ਹ ਕੇ ਹਿਮਾਇਤ ਨਹੀਂ ਕੀਤੀ ਹੈ।ਇਸ ਸਭ ਦੇ ਬਾਵਜੂਦ ਵੀ ਇਮਰਾਨ ਖ਼ਾਨ ਨੇ ਪਿਛਲੇ ਸ਼ੁੱਕਰਵਾਰ ਨੂੰ ਪਾਕਿਸਤਾਨ ‘ਚ ਇੱਕ ਘੰਟੇ ਲਈ ਖੜਹੇ ਹੋ ਕੇ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ, ਪਰ ਉਸ ਦਾ ਸ਼ੋਅ ਫਲਾਪ ਰਿਹਾ, ਕਿਉਂਕਿ ਬਹੁਤ ਘੱਟ ਤਦਾਦ ‘ਚ ਲੋਕਾਂ ਨੇ ਇਸ ‘ਚ ਸ਼ਿਰਕਤ ਕੀਤੀ।

ਇਮਰਾਨ ਖ਼ਾਨ ਨੇ ਇਸ ਮੁੱਦੇ ਨੂੰ ਸਮਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਨਿਆਂ ਅਦਾਲਤ ‘ਚ ਚੁੱਕਣ ਦਾ ਐਲਾਨ ਵੀ ਕੀਤਾ ਪਰ ਉਹ ਇਹ ਗੱਲ ਭੁੱਲ ਰਹੇ ਹਨ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਮੁਲਕ ਪਹਿਲਾਂ ਹੀ ਇਸ ਮੁੱਦੇ ‘ਤੇ ਭਾਰਤ ਦੇ ਹੱਕ ‘ਚ ਆਪਣਾ ਰੁਖ਼ ਸਪੱਸ਼ਟ ਕਰ ਚੁੱਕੇ ਹਨ।
ਇਸ ਪੂਰੇ ਆਲਮ ਤੋਂ ਪਾਕਿਸਤਾਨੀ ਲੀਡਰਸ਼ਿਪ ਬੁਰੀ ਤਰ੍ਹਾਂ ਭੜਕੀ ਪਈ ਹੈ ਅਤੇ ਨਾਲ ਹੀ ਭਾਰਤ ਨਾਲ ਇਸ ਮਸਲੇ ‘ਤੇ ਗੱਲਬਾਤ ਕਰਨ ‘ਤੇ ਵੀ ਉਹ ਇਕਮਤ ਨਹੀਂ ਹਨ।ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਕਸ਼ਮੀਰ ਮੁੱਦੇ ‘ਤੇ ਭਾਰਤ ਨਾਲ ਗੱਲਬਾਤ ਕਰਨ ਪਿੱਛੇ ਕੋਈ ਫਾਇਦਾ ਨਹੀਂ ਦੱਸ ਰਹੇ ਉੱਥੇ ਹੀ ਵਿਦੇਸ਼ ਮੰਤਰੀ ਕੁਰੈਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਗੱਲਬਾਤ ਕਰਨ ਲਈ ਤਿਆਰ ਹੈ।

ਦੂਜੇ ਪਾਸੇ ਭਾਰਤ ਆਪਣੇ ਬਿਆਨ ‘ਤੇ ਅੜਿਆ ਹੋਇਆ ਹੈ ਕਿ ਜਦੋਂ ਤੱਕ ਅੱਤਵਾਦ ਪਾਕਿਸਤਾਨ ਦੀਸਰਜ਼ਮੀਨ ‘ਤੇ ਪਲਦਾ ਰਹੇਗਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦਾ ਕੋਈ ਸਵਾਹ ਹੀ ਨਹੀਂ।ਭਾਰਤ ਦੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨੇ ਦੁਹਰਾਇਆ ਹੈ ਕਿ ਭਾਰਤ ਅੱਤਵਾਦ ਅਤੇ ਹਿੰਸਾ ਮੁਕਤ ਮਾਹੌਲ ‘ਚ ਜੰਮੂ-ਕਸ਼ਮੀਰ ਦੇ ਮਸਲੇ ਨੂੰ ਛੱਡ ਕੇ ਬਾਕੀ ਸਾਰੇ ਮੁੱਦਿਆਂ ਨੂੰ ਵਿਚਾਰਨ ਲਈ ਤਿਆਰ ਹੈ।

ਪਾਕਿਸਤਾਨ ਲਗਾਤਾਰ ਕਸ਼ਮੀਰ ਮੁੱਦੇ ‘ਤੇ ਆਪਣੇ ਹੱਕ ‘ਚ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਗੁਹਾਰ ਲਗਾ ਰਿਹਾ ਹੈ। ਇਸਲਾਮਿਕ ਮੁਲਕਾਂ ਸਮੇਤ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਉਹ ਦੱਸਣ ਦੇ ਯਤਨ ਕਰ ਰਿਹਾ ਹੈ ਕਿ ਭਾਰਤ ਦਾ ਇਹ ਫ਼ੈਸਲਾ ਨਾ ਮੰਨਣਯੋਗ ਹੈ।ਕਸ਼ਮੀਰ ‘ਚ ਕਥਿਤ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਂਅ ‘ਤੇ ਪਾਕਿਸਤਾਨ ਨੇ ਹਾਲ ‘ਚ ਹੀ ਸਾਊਦੀ ਅਰਬ ਅਤੇ ਕੁਵੈਤ ਤੱਕ ਪਹੁੰਚ ਵੀ ਕੀਤੀ।ਪਰ ਹਕੀਕਤ ਇਹ ਹੈ ਕਿ ਕੁੱਝ ਪ੍ਰਭਾਵਸ਼ਾਲੀ ਇਸਲਾਮਿਕ ਮੁਲਕਾਂ ਨੇ ਕਸ਼ਮੀਰ ਸਬੰਧੀ ਭਾਰਤ ਦੇ ਫ਼ੈਸਲੇ ਤੋਂ ਬਾਅਧ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੁਲਕ ਦੇ ਸਰਬੋਤਮ ਪੁਰਸਕਾਰਾਂ ਨਾਲ ਨਵਾਜਿਆ।ਸ੍ਰੀ ਮੋਦੀ ਨੂੰ ਕੁੱਝ ਦਿਨ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।ਅਮੀਰਾਤ ਨੇ ਆਪਣੇ ਇਸ ਕਦਮ ਨਾਲ ਪਾਕਿਸਤਾਨ ਨੂੰ ਸਿੱਧਾ ਸੰਦੇਸ਼ ਦਿੱਤਾ ਹੈ ਕਿ ਉਸ ਲਈ ਭਾਰਤ ਨਾਲ ਸਬੰਧ ਵਧੇਰੇ ਅਹਿਮੀਅਤ ਰੱਖਦੇ ਹਨ।

ਪਾਕਿਸਤਾਨ ਦੇ ਇਕ ਸੀਨੀਅਰ ਕਾਨੂੰਨਘਾੜੇ ਨੇ ਟਿੱਪਣੀ ਕੀਤੀ ਹੈ ਕਿ ਕਸ਼ਮੀਰ ‘ਤੇ ਭਾਰਤ ਦੀ ਕਾਰਵਾਈ ‘ਤੇ ਚੁੱਪ ਧਾਰੀ ਬੈਠੇ ਇਸਲਾਮਿਕ ਮੁਲਕਾਂ ਦੇ ਸੰਗਠਨ ‘ਤੇ ਇਸਲਾਮਿਕ ਉਮਾਹ ਦਾ ਕਹਿਰ ਬਰਸੇਗਾ।

ਪਾਕਿਸਤਾਨ ਨੂੰ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸਾਰ ਲੈਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ।ਅਸਲ ‘ਚ ਇਸਲਾਮਾਬਾਦ ਆਪਣੇ ਹੀ ਖੇਤਰ ਬਲੋਚਿਸਤਾਨ ਅਤੇ ਖੈਬਰ-ਪਖਤੂਨਖਵਾ ਅਤੇ ਮਕਬੂਜਾ ਕਸ਼ਮੀਰ ‘ਚ ਬਹੁਤ ਹੀ ਕਰੂਰਤਾ ਵਿਖਾ ਰਿਹਾ ਹੈ।ਮਨੁੱਖੀ ਅਧਿਕਾਰਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ।ਪਾਕਿਸਤਾਨ ਨੂੰ ਜਮੀਨੀ ਹਕੀਕਤ ਨੂੰ ਜਾਣਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਸਮੇਂ ਦੀ ਅਸਲ ਮੰਗ ਹੈ।

ਭਾਰਤ ਵਿਰੋਧੀ ਬਿਆਨਬਾਜ਼ੀ ‘ਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਆਪਣੇ ਦੇਸ਼ ਅੰਦਰ ਦੀ ਸਥਿਤੀ ਨੂੰ ਸੁਧਾਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ।ਪਾਕਿਸਤਾਨ ਚਾਹੇ ਤਾਂ ਉਹ ਆਪਣੀਆਂ ਹਰਕਤਾਂ ‘ਚ ਸੁਧਾਰ ਕਰਕੇ ਅਤੇ ਬੇਬੁਨਿਆਦ ਬਿਆਨਾਂ ‘ਤੇ ਰੋਕ ਲਗਾ ਕੇ ਦੋਵਾਂ ਮੁਲਕਾਂ ਵਿਚਾਲੇ ਮਤਭੇਦ ਵਾਲੇ ਬਕਾਇਆ ਮੁੱਦਿਆਂ ਨੂੰ ਸੁਲਝਾ ਕੇ ਸ਼ਾਂਤੀ ਅਤੇ ਦੋਸਤੀ ਦੇ ਸਬੰਧਾਂ ਨੂੰ ਕਾਇਮ ਕਰ ਸਕਦਾ ਹੈ।


ਸਕ੍ਰਿਪਟ: ਅਸ਼ੋਕ ਹਾਂਡੂ, ਸਿਆਸੀ ਟਿੱਪਣੀਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ