ਭਾਰਤ ਦੀ ਐਕਟ ਈਸਟ ਨੀਤੀ ਉੱਪਰ ਮਜਬੂਤ ਪਕੜ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਰੂਸ ਦੇ ਦੋ-ਦਿਨਾ ਦੌਰੇ ਉੱਪਰ ਸਨ, ਉਨ੍ਹਾਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ। ਭਾਰਤ ਦੇ ਜਾਪਾਨ ਨਾਲ ਬਹੁਤ ਗਹਿਰੇ ਸੰਬੰਧ ਹਨ ਤੇ ਦੋਵੇਂ ਪ੍ਰਧਾਨ ਮੰਤਰੀ ਆਪਸ ਵਿਚ ਵੀ ਕਾਫੀ ਨਜ਼ਦੀਕੀ ਦੋਸਤ ਹਨ। ਭਾਰਤ ਦੇ ਬਾਹਰੀ ਮਾਮਲਿਆਂ ਦੇ ਮੰਤਰੀ ਨੇ ਇਸ ਮੁਲਾਕਾਤ ਨੂੰ ਕਾਫੀ ਖੁਸ਼ੀ ਭਰਿਆ ਦੱਸਿਆ ਹੈ।

ਇਸ ਮੁਲਾਕਾਤ ਵਿਚ ਜਿਆਦਾ ਜੋਰ ਭਾਰਤ ਵਿਚ ਹੋਣ ਵਾਲੇ ਸਲਾਨਾ ਸੰਮੇਲਨ ਵਿਚ ਜਾਪਾਨੀ ਪ੍ਰਧਾਨ ਮੰਤਰੀ ਦੀ ਆਮਦ ਉੱਪਰ ਦਿੱਤਾ ਗਿਆ। ਇਹ ਸੰਮੇਲਨ ਦਿਸੰਬਰ ਦੇ ਮਹੀਨੇ ਵਿਚ ਆਯੋਜਿਤ ਹੋਵੇਗਾ।

ਦੋਵੇਂ ਨੇਤਾ ਪਹਿਲੀ 2+2 ਮੰਤਰੀ ਬੈਠਕ ਲਈ ਰਾਜ਼ੀ ਹੋ ਗਏ ਹਨ ਜਿਸ ਦੇ ਤਹਿਤ ਸਲਾਨਾ ਸੰਮੇਲਨ ਤੋਂ ਪਹਿਲਾਂ ਦੋਵੇਂ ਪਾਸਿਆਂ ਦੇ ਵਿਦੇਸ਼ ਮੰਤਰੀ ਤੇ ਸੁਰੱਖਿਆ ਮੰਤਰੀ ਆਪਸ ਵਿਚ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਬੇ ਨੇ ਹਾਲ ਹੀ ਵਿਚ ਭਾਰਤੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੀ ਵੀ ਜਾਪਾਨੀ ਦੌਰੇ ਦਾ ਜ਼ਿਕਰ ਕੀਤਾ ਜਿਸ ਦੇ ਦੌਰਾਨ ਆਪਸੀ ਵਪਾਰ ਤੇ ਰੱਖਿਆ ਦੇ ਖੇਤਰ ਵਿਚ ਸਹਿਯੋਗ ਦੀ ਭਾਵਨਾ ਉੱਪਰ ਚਰਚਾ ਕੀਤੀ ਗਈ ਸੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਹਾਲ ਹੀ ਵਿਚ ਬਿਊਨੋਸ ਏਅਰਸ ਤੇ ਓਸਾਕਾ ਵਿਚ ਸਮਾਪਤ ਹੋਈ ਜੀ-20 ਸੰਮੇਲਨ ਵਿਚ ਆਯੋਜਿਤ ਜਾਪਾਨ, ਅਮਰੀਕਾ ਤੇ ਭਾਰਤ ਦੀ ਤ੍ਰੈ-ਦੇਸ਼ੀ ਮੁਲਾਕਾਤ ਦੇ ਸਕਾਰਾਤਮਕ ਪੱਖ ਉੱਪਰ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਹੀ ਇਸ ਦਾ ਸਕਾਰਾਤਮਕ ਮੁਲਾਂਕਣ ਕੀਤਾ। ਉਨ੍ਹਾਂ ਮਹਿਸੂਸ ਕੀਤਾ ਕਿ ਤਿੰਨ ਦੇਸ਼ਾਂ ਵਿਚ ਹੋਣ ਵਾਲੇ ਸੰਮੇਲਨਾਂ ਦੀ ਪਰੰਪਰਾ ਅੱਗੇ ਵੀ ਤੁਰਦੀ ਰਹਿਣੀ ਚਾਹੀਦੀ ਹੈ।

ਭਾਰਤ ਤੇ ਜਾਪਾਨ ਇੰਡੋ-ਪੈਸੀਫਿਕ ਖੇਤਰ ਵਿਚ ਰਲਦੇ ਮਿਲਦੇ ਵਿਚਾਰ ਰੱਖਦੇ ਹਨ। ਪ੍ਰਧਾਨ ਮੰਤਰੀ ਆਬੇ ਨੇ ਇੰਡੋ-ਪੈਸੀਫਿਕ ਖੇਤਰ ਦੇ ਸੁਤੰਤਰ ਤੇ ਜਨਤਕ ਹੋਣ ਦੀ ਇੱਛਾ ਪ੍ਰਗਟਾਈ ਤੇ ਇਸ ਪ੍ਰਸੰਗ ਵਿਚ ਦੁਵੱਲੀ ਗੱਲਬਾਤ ਦੀ ਅਹਿਮੀਅਤ ਨੂੰ ਵੀ ਸਵੀਕਾਰ ਕੀਤਾ ਜੋ ਇੰਡੋ ਪੈਸੀਫਿਕ ਖੇਤਰ ਨੂੰ ਵਧੇਰੇ ਸੁਰੱਖਿਅਤ ਤੇ ਖੁਸ਼ਹਾਲ ਬਣਾਉਣ ਲਈ ਦੋਵਾਂ ਪਾਸਿਆਂ ਦੇ ਆਰਥਿਕ ਤੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਹੈ।

ਇਸ ਦੌਰਾਨ ਆਰ.ਸੀ.ਈ.ਪੀ. (ਖੇਤਰੀ ਆਰਥਿਕ ਸਹਿਯੋਗ ਸਮਝੌਤਾ) ਉੱਪਰ ਵੀ ਸੰਖੇਪ ਚਰਚਾ ਹੋਈ। ਇਸ ਵਿਚ 10 ਏ.ਐਸ.ਈ.ਏ.ਐਨ. ਦੇਸ਼ਾਂ ਸਮੇਤ ਕੁੱਲ 16 ਦੇਸ਼ ਸ਼ਾਮਿਲ ਹਨ। ਦੋਵਾਂ ਧਿਰਾਂ ਨੇ ਇਸ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਵਸਤੂਆਂ ਤੇ ਸੇਵਾਵਾਂ ਦੋਵਾਂ ਦੇ ਵਪਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਕੁਝ ਫਰਕ ਹਨ ਤੇ ਕਿਸੇ ਵੀ ਤਰ੍ਹਾਂ ਦੇ ਖੇਤਰੀ ਵਪਾਰਕ ਸਮਝੌਤਾ ਕਰਦਿਆਂ ਇਹ ਗੱਲ ਧਿਆਨ ਵਿਚ ਰੱਖੀ ਜਾਵੇਗੀ ਤਾਂ ਕਿ ਇਸ ਸਮਝੌਤੇ ਵਿਚ ਕਿਸੇ ਤਰ੍ਹਾਂ ਦੀ ਅੜਚਨ ਪੈਦਾ ਨਾ ਹੋਵੇ।

ਸ਼੍ਰੀ ਮੋਦੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਡਾ. ਮਾਹਾਥੀਰ ਮੁਹੰਮਦ ਨੂੰ ਵੀ ਬੜੇ ਨਿੱਘ ਨਾਲ ਮਿਲੇ। ਭਾਰਤੀ ਪ੍ਰਧਾਨ ਮੰਤਰੀ ਨੇ ਡਾ. ਮਾਹਾਥੀਰ ਦੀ ਚੋਣਾਂ ਵਿਚ ਮਿਲੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਵੀ ਮਲੇਸ਼ੀਆ ਨਾਲ ਕੰਮ ਕਰਨ ਦੀ ਤਾਕ ਵਿਚ ਹੈ।

ਦੁੱਵਲੇ ਮਸਲਿਆਂ ਉੱਪਰ ਵੀ ਗੱਲਬਾਤ ਹੋਈ। ਪ੍ਰਧਾਨ ਮੰਤਰੀ ਮਾਹਾਥੀਰ ਨੇ ਮੰਨਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਿਕਾਸ ਦੀ ਹਾਲਤ ਵਿਚ ਸੀ ਤੇ ਮਲੇਸ਼ੀਆ ਉਸ ਸਥਿਤੀ ਵਿਚ ਫਾਇਦੇ ਵਿਚ ਸੀ। ਉਨ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਾਲ ਵਾਅਦਾ ਕੀਤਾ ਹੈ ਕਿ ਉਹ ਇਸ ਵਪਾਰ ਨੂੰ ਜਾਰੀ ਰੱਖਣਗੇ ਤੇ ਉਨ੍ਹਾਂ ਮੌਕਿਆਂ ਦੀ ਸ਼ੁਰੂਆਤ ਕਰਨਗੇ ਜਿਸ ਨਾਲ ਦੋਵਾਂ ਪਾਸਿਆਂ ਦੇ ਵਪਾਰ ਵਿਚ ਸੰਤੁਲਨ ਬਣਿਆ ਰਹਿ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਮਲੇਸ਼ੀਆ ਹੋਰਾਂ ਨਾਲੋਂ ਭਾਰਤ ਦਾ ਧਿਆਨ ਵੱਧ ਰੱਖੇਗਾ ਜਿਸ ਨਾਲ ਭਾਰਤੀ ਵਸਤਾਂ ਦੇ ਮਲੇਸ਼ੀਆ ਵਿਚ ਨਿਰਯਾਤ ਵਿਚ ਵੀ ਤੇਜ਼ੀ ਆ ਸਕੇ।

ਭਾਰਤ ਰਾਜ ਦੇ ਦੋ ਰਾਜਾਂ ਜੰਮੂ ਤੇ ਕਸ਼ਮੀਰ ਦੀ ਵੱਖਰੀ ਪਛਾਣ ਦੇ ਮਸਲੇ ਨੂੰ ਵੀ ਮਲੇਸ਼ੀਆਈ ਪ੍ਰਧਾਨ ਮੰਤਰੀ ਅੱਗੇ ਰੱਖਿਆ ਗਿਆ ਕਿਉਂਕਿ ਇਹ ਉੱਥੇ ਇਕ ਪ੍ਰਭਾਵੀ ਪ੍ਰਸ਼ਾਸਨ ਲਿਆਉਣ ਤੇ ਉੱਥੋਂ ਦੇ ਲੋਕਾਂ ਨੂੰ ਸਮਾਜਿਕ ਨਿਆਂ ਦੇਣ ਲਈ ਇਹ ਬਹੁਤ ਜਰੂਰੀ ਸੀ। ਦੋਵਾਂ ਧਿਰਾਂ ਨੇ ਆਤੰਕਵਾਦ ਦੇ ਵਧਦੇ ਖਤਰੇ ਤੇ ਉਸ ਤੋਂ ਨਿਜਾਤ ਪਾਉਣ ਲਈ ਦੋਵਾਂ ਪਾਸਿਆਂ ਵਲੋਂ ਕੀਤੇ ਜਾ ਰਹੇ ਜਤਨਾਂ ਉੱਪਰ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮਾਹਾਥੀਰ ਨੇ ਮੰਨਿਆ ਕਿ ਹੁਣ ਇਹ ਕੌਮਾਂਤਰੀ ਸਮੱਸਿਆ ਬਣ ਗਈ ਹੈ ਤੇ ਉਨ੍ਹਾਂ ਕਿਹਾ ਕਿ ਮਲੇਸ਼ੀਆ ਸਪਸ਼ਟ ਰੂਪ ਵਿਚ ਆਤੰਕਵਾਦ ਦੇ ਕਿਸੇ ਵੀ ਰੂਪ ਵਿਚ ਦਾ ਸਖਤ ਵਿਰੋਧੀ ਹੈ।

ਭਾਰਤੀ ਪ੍ਰਧਾਨ ਮੰਤਰੀ ਨੇ ਮੰਗੋਲਿਆਈ ਰਾਸ਼ਟਰਪਤੀ ਖਲਤਮਾਗਿਨ ਬਤੁਲਗਾ ਨਾਲ ਵੀ ਮੁਲਾਕਾਤ ਕੀਤੀ। ਇਹ ਮੁਲਾਕਾਤ ਕਾਫੀ ਸੁਖਦ ਰਹੀ। ਰਾਸ਼ਟਰਪਤੀ ਬਤੁਲਗਾ ਦੀ ਇਸ ਮਹੀਨੇ ਦੇ ਅਖੀਰ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ। ਕਈ ਸੰਭਾਵਿਤ ਨੁਕਤਿਆਂ ਉੱਪਰ ਚਰਚਾ ਕੀਤੀ ਗਈ। ਕੁਝ ਹੋਰ ਵੀ ਚਲੰਤ ਪ੍ਰਾਜੈਕਟ ਜਿਵੇਂ ਮੰਗੋਲੀਆ ਵਿਚ ਇਕ ਤੇਲ ਰਿਫਾਇਨਰੀ ਬਣਾਉਣ ਲਈ ਭਾਰਤ ਉਸ ਦੀ ਮਦਦ ਕਰ ਰਿਹਾ ਹੈ, ਇਸ ਤਰ੍ਹਾਂ ਦੇ ਮੁੱਦਿਆਂ ਉੱਪਰ ਚਰਚਾ ਕੀਤੀ ਗਈ।

ਲੋਕਾਂ ਦੇ ਆਪਸੀ ਮਸਲਿਆਂ ਜਿਵੇਂ ਸਭਿਆਚਾਰ ਤੇ ਆਧਿਆਤਮਕ ਸੰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੰਗੋਲਿਆਈ ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ ਉੱਤੇ ਇਹ ਕਿਹਾ ਕਿ ਉਹ ਬੋਧਗਯਾ ਦੇ ਨਾਲ ਨਾਲ ਦਿੱਲੀ ਤੇ ਬੰਗਲੁਰੁ ਵੀ ਦੇਖਣਾ ਚਾਹੁੰਦੇ ਹਨ। ਉਲਾਂਤਬਾਰ ਵਿਚ ਵਧਦੇ ਪ੍ਰਦੂਸ਼ਣ ਦੇ ਮੁੱਦੇ ਨੂੰ ਘੱਟ ਕਰਨ ਲਈ ਵੀ ਚਰਚਾ ਕੀਤੀ ਗਈ। ਰਾਸ਼ਟਰਪਤੀ ਨੇ ਭਾਰਤ ਦੀ ਪ੍ਰਦੂਸ਼ਣ ਉੱਪਰ ਸਫਲਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਰਤ ਨੇ ਸਿਆਲ ਦੀ ਰੁੱਤੇ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਨੂੰ ਠੱਲ੍ਹ ਪਾ ਲਈ ਹੈ।

ਭਾਰਤ ਨੇ ਇਨ੍ਹਾਂ ਤਿੰਨੋ ਮੁਲਾਕਾਤਾਂ ਨੂੰ ਬਹੁਤ ਹੀ ਫਾਇਦੇਮੰਦ. ਚੰਗੀਆਂ ਤੇ ਉਸ ਦੀ ‘ਐਕਟ ਈਸਟ ਪਾਲਸੀ’ ਦੀ ਪੁਨਰ ਪੁਸ਼ਟੀ ਕਰਨ ਵਾਲੀਆਂ ਦੱਸਿਆ ਹੈ।

(ਮੂਲ. ਪਦਮ ਸਿੰਘ, ਅਨੁ. ਗੌਰਵ)

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ