ਮੁਸ਼ਕਿਲਾਂ ਵਿਚ ਘਿਰਿਆ ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਜ ਵਿੱਚ ਆਪਣੀ ਇੱਕ ਮੀਡੀਆ ਗੱਲਬਾਤ ਦੌਰਾਨ ਕਸ਼ਮੀਰ ਪ੍ਰਤੀ ਵਿਸ਼ਵੀ ਭਾਈਚਾਰੇ ਦੇ ਪ੍ਰਤੀਕਰਮ ਬਾਰੇ ਨਾਖੁਸ਼ੀ ਜ਼ਾਹਿਰ ਕੀਤੀ। ਇਸ ਦੇ ਪਿੱਛੇ ਦੋ ਤੱਥ ਹਨ, ਪਹਿਲਾ, ਵਿਸ਼ਵ ਮੀਡੀਆ ਦੁਆਰਾ ''ਹਾਉਡੀ ਮੋਦੀ'' ਪ੍ਰੋਗਰਾਮ ਵਿਚ ਵਧੇਰੇ ਨਿਵੇਸ਼ ਕੀਤਾ ਗਿਆ ਜਿਸ ਨੇ ਰਾਸ਼ਟਰਪਤੀ ਟਰੰਪ ਦੀ ਭਾਗੀਦਾਰੀ ਨਾਲ ਵਧੇਰੇ ਪ੍ਰਭਾਵ ਪ੍ਰਾਪਤ ਕੀਤਾ। ਦੂਜਾ, ਤੁਰਕੀ ਅਤੇ ਮਲੇਸ਼ੀਆ ਦੀ ਉਦਾਸੀਨ ਪ੍ਰਤੀਕ੍ਰਿਆ ਨੂੰ ਛੱਡ ਕੇ, ਕਿਸੇ ਹੋਰ ਮੁਸਲਿਮ ਦੇਸ਼ ਨੇ ਇਮਰਾਨ ਖਾਨ ਦੇ ਭਾਸ਼ਣ ਅਤੇ ਅਪੀਲ 'ਤੇ ਪ੍ਰਤੀਕ੍ਰਿਆ ਨਹੀਂ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸਾਲਾਨਾ ਸੈਸ਼ਨ ਵਿਚ ਖਾਨ ਦੇ ਭਾਸ਼ਣ ਦਾ ਜੁਆਬ ਇੱਕ ਨੌਜਵਾਨ ਸੈਕਟਰੀ ਦੁਆਰਾ ਦੇਣ ਦੇ ਭਾਰਤ ਦੇ ਫ਼ੈਸਲੇ ਨੇ ਪਾਕਿਸਤਾਨ ਦੇ ਮਾਮਲੇ ਨੂੰ ਹੋਰ ਕਮਜ਼ੋਰ ਕਰ ਦਿੱਤਾ। ਪਾਕਿਸਤਾਨ ਦੀ ਭੂਤ ਉਤੇਜਕ ਪ੍ਰਤਿਕ੍ਰਿਆ ਤੋਂ ਬਾਅਦ, ਯੂ.ਐਨ.ਜੀ.ਏ. ਵਿਚ ਇਮਰਾਨ ਖਾਨ ਦੇ ਭਾਸ਼ਣ ਦੀ ਕਾਰਜਕੁਸ਼ਲਤਾ ਅਤੇ ਭਾਰਤ ਨਾਲ ਨਜਿੱਠਣ ਦੀ ਸਮੁੱਚੀ ਰਣਨੀਤੀ, ਖ਼ਾਸਕਰ ਕਸ਼ਮੀਰ ਮੁੱਦੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ, ਅੰਦਰੂਨੀ ਰਾਜਨੀਤੀ ਅਤੇ ਆਰਥਿਕ ਸੰਕਟ ਹੋਣ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਮੁੱਦਿਆਂ ਨੂੰ ਸੰਭਾਲਣ 'ਚ ਅਸਫਲਤਾ ਕਾਰਨ, ਪਾਕਿਸਤਾਨ ਵਿਚ ਆਲੋਚਨਾ ਹਰ ਰੋਜ਼ ਵੱਧ ਰਹੀ ਹੈ। ਕਰੜੀ ਆਲੋਚਨਾ ਇਹ ਹੈ ਕਿ ਸਿਰਫ ਭਾਸ਼ਣ ਹੀ ਕਸ਼ਮੀਰ ਮਸਲੇ ਨੂੰ ਹੱਲ ਨਹੀਂ ਕਰ ਸਕਦੇ, ਉਥੇ ਇਕ ਸਰਬ-ਸੰਧੀਗਤ ਪਹੁੰਚ ਅਤੇ ਨਵੀਂ ਲੰਮੀ ਮਿਆਦ ਦੀ ਨੀਤੀ ਦੀ ਸਖਤ ਜ਼ਰੂਰਤ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਖਾਨ ਦੇ ਭਾਸ਼ਣ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ “ਚੁਣੇ ਹੋਏ ਮੀਡੀਆ ਅਤੇ ਟਿੱਪਣੀਕਾਰ” ਉੱਤੇ ਯੂ.ਐਨ.ਜੀ.ਏ. ਵਿਖੇ ਖਾਨ ਦੇ ਭਾਸ਼ਣ ਦਾ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਨੇ ਕਸ਼ਮੀਰੀਆਂ ਦੀ ਦੁਰਦਸ਼ਾ ‘ਤੇ ਸਖ਼ਤ ਮਾਮਲਾ ਨਹੀਂ ਬਣਾਇਆ। ਇਸ ਦੇ ਨਾਲ ਹੀ, ਟਰੰਪ-ਇਮਰਾਨ ਦੀ ਮੁਲਾਕਾਤ ਅਤੇ ਰਾਸ਼ਟਰਪਤੀ ਟਰੰਪ ਦੀ ਨਾਕਾਬੰਦੀ ਨੂੰ ਪਾਕਿਸਤਾਨ ਵਿੱਚ ਸਾਵਧਾਨੀ ਅਤੇ ਸ਼ੱਕ ਨਾਲ ਵੇਖਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ, ਇਸ ਨੂੰ ਇੱਕ "ਫੋਟੋ-ਓਪ" ਵਜੋਂ ਵੇਖਿਆ ਜਾ ਰਿਹਾ ਹੈ। ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕਾ ਨੂੰ ਬੋਰਡ 'ਤੇ ਲਿਆਉਣ ਦੇ ਮੌਕੇ ਦੀ ਵਰਤੋਂ ਨਾ ਕਰਨ ਲਈ ਇਮਰਾਨ ਖਾਨ ਦੀ ਅਲੋਚਨਾ ਹੋ ਰਹੀ ਹੈ। ਟੀ.ਵੀ. ਬਹਿਸਾਂ ਅਤੇ ਪਾਕਿਸਤਾਨੀ ਅਖਬਾਰਾਂ ਰਾਹੀਂ ਇਹ ਤੱਥ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ (ਯੂ.ਐਨ.ਐਚ.ਆਰ.ਸੀ. ਅਤੇ ਯੂ.ਐਨ.ਜੀ.ਏ.) ਵਿਚ ਕਸ਼ਮੀਰ ਦੇ ਮੁੱਦੇ 'ਤੇ ਕੋਈ ਵੀ ਮਤਾ ਲਿਆਉਣ ਵਿਚ ਅਸਫਲ ਰਿਹਾ ਹੈ ਜੋ ਇਮਰਾਨ ਖਾਨ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ ਮੰਨੀ ਜਾ ਰਹੀ ਹੈ।
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਉਠਾਉਣ ਦਾ ਫੈਸਲਾ ਲੈ ਕੇ, ਇਮਰਾਨ ਖਾਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਪ੍ਰਤੀ ਹਮਦਰਦੀ ਅਤੇ ਭਾਰਤ ਪ੍ਰਤੀ ਦੁਸ਼ਮਣੀ ਦੀ ਉਮੀਦ ਕੀਤੀ ਸੀ। ਪਰ ਇਸ ਦੀ ਬਜਾਏ, ਯੂ.ਐਸ ਨੇ ਅਕਤੂਬਰ ਦੇ ਅਖੀਰ ਤੱਕ ਵਿੱਤੀ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਦੀ ਬਲੈਕਲਿਸਟ ਤੋਂ ਬਚਣ ਲਈ ਪਾਕਿਸਤਾਨ ਨੂੰ ਅੱਤਵਾਦੀ ਗਤੀਵਿਧੀਆਂ 'ਤੇ ਆਪਣਾ ਸ਼ਿਕੰਜਾ ਕੱਸਣ ਦੀ ਚੇਤਾਵਨੀ ਦਿੱਤੀ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਯੂ.ਐਨ.ਜੀ.ਏ. ਭਾਸ਼ਣ ਵਿਚ ਕਸ਼ਮੀਰ ਬਾਰੇ ਗੱਲ ਕਰਨ ਦੀ ਬਜਾਏ ਅੱਤਵਾਦ 'ਤੇ ਭਾਸ਼ਣ ਦੇਣ ਦਾ ਫੈਸਲਾ ਕਰਕੇ ਇਮਰਾਨ ਖਾਨ ਦੇ ਭਾਸ਼ਣ ਨੂੰ ਫਿੱਕਾ ਕਰ ਦਿੱਤਾ। ਇਸ ਲਈ ਇਮਰਾਨ ਖਾਨ ਨੂੰ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਨਤੀਜੇ ਕਿੱਥੇ ਹਨ? ਵਿਸ਼ਲੇਸ਼ਕ ਮੰਨਦੇ ਹਨ ਕਿ ਚੰਗੇ ਨਤੀਜੇ ਸਖ਼ਤ ਪਹਿਲਕਦਮੀਆਂ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਨਾਲ ਮਿਲਦੇ ਹਨ, ਨਾ ਕਿ ਸਿਰਫ਼ ਚੰਗੇ ਭਾਸ਼ਣਾਂ ਨਾਲ ਹੀ ਮਿਲ ਜਾਂਦੇ ਹਨ। ਪਾਕਿਸਤਾਨ ਨੂੰ ਅੰਦਰ ਖਾਤੇ ਇਸ ਗੱਲ ਦਾ ਅਹਿਸਾਸ ਹੈ ਕਿ ਵਿਸ਼ਵ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਦਾ ਪੱਖ ਲੈਣ ਦਾ ਫੈਸਲਾ ਕੀਤਾ ਹੈ। ਇਥੋਂ ਤੱਕ ਕਿ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓ.ਆਈ.ਸੀ.) ਅਤੇ ਇਸ ਮਾਮਲੇ ਲਈ, ਪਾਕਿਸਤਾਨ ਦੇ ਨੇੜਲੇ ਸਹਿਯੋਗੀ ਸਾਊਦੀ ਅਰਬ ਅਤੇ ਯੂ.ਏ.ਈ. ਵੀ ਪਾਕਿਸਤਾਨ ਨਾਲ ਖੜੇ ਹੋਣ ਤੋਂ ਝਿਜਕ ਰਹੇ ਹਨ।
ਅੰਦਰੂਨੀ ਤੌਰ 'ਤੇ, ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਕਸ਼ਮੀਰ ਮੁੱਦੇ ਨੂੰ ਸੰਭਾਲਣ ਵਿਚ ਸਰਕਾਰ ਦੀਆਂ ਨਾਕਾਮੀਆਂ ਅਤੇ ਦੂਸਰਾ ਦੇਸ਼ ਦੀ ਅਸਫਲ ਆਰਥਿਕ ਸਥਿਤੀ ਨੂੰ ਉਜਾਗਰ ਕਰਨ ਲਈ ਇਕ ਸਾਂਝੀ ਵਿਰੋਧ ਰਣਨੀਤੀ ਬਣਾਉਣ ਵਾਸਤੇ ਇਕੱਠੇ ਹੋਣ ਲਈ ਤਿਆਰ ਹਨ। ਜਮੈਤ-ਉਲੇਮਾ-ਏ-ਇਸਲਾਮ (ਫਜ਼ਲ) ਦੇ ਮੌਲਾਨਾ ਫਜ਼ਲ-ਉਰ-ਰਹਿਮਾਨ ਇਸ ਮਹੀਨੇ ਦੇ ਅੰਤ ਤੱਕ ਸਰਕਾਰ ਵਿਰੁੱਧ ਵੱਡਾ ਜਲੂਸ (ਅਜ਼ਾਦੀ ਜਲੂਸ) ਕੱਢਣ ਦੀ ਯੋਜਨਾ ਬਣਾ ਰਹੇ ਹਨ। ਇਹ ਪੀ.ਟੀ.ਆਈ. ਸਰਕਾਰ ਲਈ ਸਿਰਦਰਦੀ ਦਾ ਕਾਰਨ ਬਣ ਸਕਦੀ ਹੈ। ਬਿਲਾਵਲ ਭੁੱਟੋ ਜ਼ਰਦਾਰੀ ਪਾਕਿਸਤਾਨ ਦੇ ਲੋਕਾਂ ਨੂੰ ਸਰਕਾਰ ਵਿਰੁੱਧ ਲੋਕਾਂ ਦੇ ਅੰਦੋਲਨ ਦੀ ਸ਼ੁਰੂਆਤ ਕਰਨ ਲਈ ਪੀ.ਟੀ.ਆਈ. ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾਉਣ ਲਈ ਦੇਸ਼ ਵਿਆਪੀ ਦੌਰੇ ਦੀ ਯੋਜਨਾ ਵੀ ਬਣਾ ਰਹੇ ਹਨ।
ਇਮਰਾਨ ਖਾਨ ਦੀ ਸਰਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰਾਂ 'ਤੇ ਬੜਾ ਸਖਤ ਪੈਂਡਾ ਤੈਅ ਕਰ ਰਹੀ ਹੈ। ਜੇ ਪਾਕਿਸਤਾਨ ਨੇ ਇਕ ਵਾਰ ਫਿਰ ਅੱਤਵਾਦੀ ਗਤੀਵਿਧੀਆਂ ਨੂੰ ਸਰਗਰਮ ਕਰਨ ਦਾ ਫੈਸਲਾ ਕੀਤਾ; ਤਾਂ ਇਸਲਾਮਾਬਾਦ ਐਫ.ਏ.ਟੀ.ਐਫ. ਬਲੈਕਲਿਸਟ ਵਿਚ ਸ਼ਾਮਿਲ ਹੋ ਸਕਦਾ ਹੈ। ਦੂਜੇ ਪਾਸੇ, ਜੇਕਰ ਮੌਜੂਦਾ ਪਾਕਿਸਤਾਨ ਸਰਕਾਰ ਦੇਸ਼ ਦੀ ਆਮ ਜਨਤਾ ਲਈ ਮਹਿੰਗਾਈ ਵਰਗੇ ਅੰਦਰੂਨੀ ਮਸਲਿਆਂ ਦਾ ਹੱਲ ਨਹੀਂ ਕਰਦੀ ਹੈ, ਤਾਂ ਇਸ ਨੂੰ ਜਲਦੀ ਹੀ ਆਮ ਲੋਕਾਂ ਅਤੇ ਇੱਕ-ਜੁੱਟ ਹੋਏ ਵਿਰੋਧੀ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਕ੍ਰਿਪਟ: ਡਾ. ਜ਼ੈਨਬ ਅਖ਼ਤਰ, ਵਿਸ਼ਲੇਸ਼ਕ
ਅਨੁਵਾਦਕ: ਨਿਤੇਸ਼
Comments
Post a Comment