ਭਾਰਤ ਨੇ ਬਣਾਏ ਬ੍ਰਿਕਸ ਮੈਂਬਰਾਂ ਨਾਲ ਮਜਬੂਤ ਸੰਬੰਧ

ਭਾਰਤ ਦੇ ਬਹੁਪੱਖੀ ਰੁਝੇਵਿਆਂ ਵਿਚ, ਜਦ ਤੋਂ ਚਾਰ ਦੇਸ਼ਾਂ ਦਾ ਸਮੂਹ ਹੋਂਦ ਵਿਚ ਆਇਆ ਹੈ, ਬ੍ਰਿਕਸ ਨੇ ਆਪਣੀ ਵਿਦੇਸ਼ ਨੀਤੀ ‘ਚ ਇੱਕ ਮਹੱਤਵਪੂਰਨ ਰਣਨੀਤਕ ਥਾਂ 'ਤੇ ਕਬਜ਼ਾ ਕਰ ਲਿਆ ਹੈ। ਭੂ-ਰਾਜਨੀਤੀ ਅਤੇ ਭੂ-ਅਰਥ-ਸ਼ਾਸਤਰ ਦੀਆਂ ਬਦਲਦੀਆਂ ਰੇਤਲਾਂ ਵਿਚ, ਬ੍ਰਿਕਸ ਦੇ ਉੱਭਰ ਰਹੇ ਅਰਥਚਾਰੇ ਮਹਤਵਪੂਰਨ ਇੰਦਰਾਜ਼ ਹਨ ਜਿਨ੍ਹਾਂ ਨੂੰ ਦੁਨੀਆਂ ਭਰ ਵਿੱਚ ਵੱਡੇ ਪੈਮਾਨੇ ‘ਤੇ ਰੱਖਿਆ ਜਾਂਦਾ ਹੈ। ਇਸ ਪ੍ਰਸੰਗ ਵਿੱਚ, ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਵਿੱਚ ਹੋਏ 11ਵੇਂ ਬ੍ਰਿਕਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕੀਤੀ। ਸੰਮੇਲਨ ਤੋਂ ਅਗਾਹਾਂ, ਸੰਮੇਲਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਅਤੇ ਹੋਰ ਬ੍ਰਿਕਸ ਦੇਸ਼ ਬ੍ਰਿਕਸ ਦੇ ਢਾਂਚੇ ਦੇ ਅੰਦਰ ਅੱਤਵਾਦ ਦੇ ਖਿਲਾਫ ਸਹਿਯੋਗ ਲਈ ਤੰਤਰ ਦਾ ਨਿਰਮਾਣ ਕਰਨ ਵੱਲ ਦੇਖ ਰਹੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨੇ ਬ੍ਰਿਕਸ ਬਿਜ਼ਨਸ ਕੌਂਸਲ ਨੂੰ ਸੰਬੋਧਿਤ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਦੇਸ਼ ਮਿਲ ਕੇ ਦੁਨੀਆ ਦੇ ਆਰਥਿਕ ਵਿਕਾਸ ਦਾ 50% ਬਣਦੇ ਹਨ। ਉਨ੍ਹਾਂ ਨੇ ਕਿਹਾ, “ਦੁਨੀਆ ਵਿੱਚ ਮੰਦੀ ਦੇ ਬਾਵਜੂਦ, ਬ੍ਰਿਕਸ ਦੇਸ਼ਾਂ ਨੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਂਦਿਆਂ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਤਕਨਾਲੋਜੀ ਅਤੇ ਨਵੀਨਤਾ ਵਿੱਚ ਨਵੀਂਆਂ ਪ੍ਰਾਪਤੀਆਂ ਹਾਸਲ ਕੀਤੀਆਂ… ਸਾਡੀ ਮਾਰਕੀਟ ਦਾ ਆਕਾਰ, ਵਿਭਿੰਨਤਾ ਅਤੇ ਸਾਡੀਆਂ ਪੂਰਕਤਾਵਾਂ ਇਕ ਦੂਜੇ ਲਈ ਬਹੁਤ ਲਾਭਦਾਇਕ ਹਨ।” ਵਿਸ਼ਵ ਵਪਾਰਕ ਭਾਈਚਾਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੀ ਸਭ ਤੋਂ ਖੁੱਲੀ ਅਤੇ ਨਿਵੇਸ਼ ਦੋਸਤਾਨਾ ਆਰਥਿਕਤਾ ਹੈ। ਭਾਰਤ ਨੂੰ ਬੇਅੰਤ ਮੌਕਿਆਂ ਦੀ ਥਾਂ ਦੱਸਦਿਆਂ ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇ ਕਾਰੋਬਾਰੀ ਨੇਤਾਵਾਂ ਨੂੰ ਵਿਸ਼ੇਸ਼ ਤੌਰ 'ਤੇ ਇਸ ਦੇ ਬੁਨਿਆਦੀ ਵਿਕਾਸ ਵਿਚ ਭਾਰਤ ਵਿਚ ਨਿਵੇਸ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਗਲੇ ਬ੍ਰਿਕਸ ਸੰਮੇਲਨ ਦੁਆਰਾ; ਘੱਟੋ ਘੱਟ ਪੰਜ ਖੇਤਰਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਪੂਰਕਤਾ ਦੇ ਅਧਾਰ ਤੇ ਸਾਡੇ ਵਿਚਕਾਰ ਸਾਂਝੇ ਉੱਦਮ ਦਾ ਗਠਨ ਕੀਤਾ ਜਾ ਸਕਦਾ ਹੈ।

ਬ੍ਰਿਕਸ ਫੋਰਮ ਮੈਂਬਰ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੂੰ ਚਿੰਤਾ ਅਤੇ ਆਪਸੀ ਹਿੱਤਾਂ ਦੇ ਵਿਸ਼ਵਵਿਆਪੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਬ੍ਰਿਕਸ ਪਲੇਟਫਾਰਮ ਦੀਆਂ ਸਾਈਡ ਲਾਈਨਾਂ ਨੂੰ ਨੇਤਾਵਾਂ ਨੇ ਇਕ ਦੂਜੇ ਤੱਕ ਪਹੁੰਚਣ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਨ ਅਤੇ ਦੁਵੱਲੇ, ਖੇਤਰੀ ਅਤੇ ਬਹੁਪੱਖੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਸੋਚ-ਸਮਝ ਵਰਤੀ ਹੈ। ਇਸ ਪਿਛੋਕੜ ਵਿਚ ਹੀ ਪ੍ਰਧਾਨ ਮੰਤਰੀ ਮੋਦੀ ਨੇ ਸੰਮੇਲਨ ਦੀਆਂ ਸਾਈਡ ਲਾਈਨਾਂ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਪੁਤਿਨ ਨਾਲ ਆਪਣੀ ਮੁਲਾਕਾਤ ਦਾ ਅਹਿਸਾਸ ਦੱਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਰਾਸ਼ਟਰਪਤੀ ਪੁਤਿਨ ਨਾਲ ਇਕ ਸ਼ਾਨਦਾਰ ਮੁਲਾਕਾਤ ਹੋਈ ਸੀ। ਅਸੀਂ ਭਾਰਤ-ਰੂਸ ਸੰਬੰਧਾਂ ਦੀ ਪੂਰੀ ਸ਼੍ਰੇਣੀ ਦੀ ਸਮੀਖਿਆ ਕੀਤੀ। ਭਾਰਤ ਅਤੇ ਰੂਸ ਵਪਾਰ, ਸੁਰੱਖਿਆ ਅਤੇ ਸਭਿਆਚਾਰ ਵਰਗੇ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਸਹਿਯੋਗ ਕਰ ਰਹੇ ਹਨ। ਦੁਵੱਲੇ ਸੰਬੰਧਾਂ ਕਾਰਨ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ।” ਪੁਤਿਨ ਨੇ ਕਿਹਾ ਕਿ ਰੂਸ ਅਤੇ ਭਾਰਤ ਦਰਮਿਆਨ ਦੁਵੱਲੇ ਵਪਾਰ ਵਿੱਚ 17% ਦਾ ਵਾਧਾ ਦਰਜ ਕੀਤਾ ਗਿਆ ਹੈ। ਰਾਸ਼ਟਰਪਤੀ ਪੁਤਿਨ ਨੇ ਸ੍ਰੀ ਮੋਦੀ ਨੂੰ ਅਗਲੇ ਸਾਲ ਮਈ ਵਿੱਚ ਰੂਸ ਵਿੱਚ ਵਿਕਟੋਰੀ ਡੇਅ ਦਾ ਜਸ਼ਨ ਮਨਾਉਣ ਲਈ ਸੱਦਾ ਦਿੱਤਾ ਸੀ।

ਪ੍ਰਧਾਨ ਮੰਤਰੀ ਨੇ ਮਮੱਲਪੁਰਮ ਵਿਚ ਉਨ੍ਹਾਂ ਦੇ ਦੂਜੇ ਗੈਰ ਰਸਮੀ ਸੰਮੇਲਨ ਤੋਂ ਇਕ ਮਹੀਨੇ ਬਾਅਦ ਹੀ ਦੂਜੀ ਵਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ-ਚੀਨ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਸਾਈਡ ਲਾਈਨ ਦੀ ਬੈਠਕ ਭਾਰਤ ਦੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਆਰ.ਸੀ.ਈ.ਪੀ. ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕਰਨ ਦੇ ਕੁਝ ਦਿਨਾਂ ਬਾਅਦ ਹੋਈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸੰਦਰਭ ਵਿਚ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਚੀਨ ਉਤਸੁਕ ਹੈ ਕਿ ਭਾਰਤ ਆਰ.ਸੀ.ਈ.ਪੀ. ਵਿਚ ਸ਼ਾਮਲ ਹੋਵੇ। ਚੀਨੀ ਨੇਤਾਵਾਂ ਨੇ ਇਸ ਸੰਬੰਧ ਵਿੱਚ ਆਪਣੀ ਆਸ਼ਾਵਾਦੀਤਾ ਜ਼ਾਹਰ ਕੀਤੀ ਹੈ। ਬੈਠਕ ਦੌਰਾਨ ਰਾਸ਼ਟਰਪਤੀ ਸ਼ੀ ਨੇ ਦੂਜੇ ਗੈਰ ਰਸਮੀ ਸੰਮੇਲਨ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਗਲੇ ਸਾਲ ਚੀਨ ਵੱਲੋਂ ਮੇਜ਼ਬਾਨੀ ਕਰਨ ਵਾਲੇ ਤੀਜੇ ਗੈਰ ਰਸਮੀ ਸੰਮੇਲਨ ਲਈ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ। ਸ੍ਰੀ ਮੋਦੀ ਅਤੇ ਸ੍ਰੀ ਸ਼ੀ ਨੇ ਇਹ ਵੀ ਨੋਟ ਕੀਤਾ ਕਿ ਨਵੀਂ ‘ਵਪਾਰ ਅਤੇ ਆਰਥਿਕਤਾ ਬਾਰੇ ਉੱਚ ਪੱਧਰੀ ਕਾਰਜਵਿਧੀ’ ਨੂੰ ਛੇਤੀ ਹੀ ਮਿਲਣਾ ਚਾਹੀਦਾ ਹੈ। ਦੋਵਾਂ ਨੇਤਾਵਾਂ ਨੇ ਇੱਛਾ ਜਤਾਈ ਕਿ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਨੁਮਾਇੰਦਿਆਂ ਦੀ ਸੀਮਾ ਪ੍ਰਸ਼ਨ ਨਾਲ ਜੁੜੇ ਮਾਮਲਿਆਂ ‘ਤੇ ਇਕ ਹੋਰ ਬੈਠਕ ਹੋਵੇਗੀ ਅਤੇ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਬ੍ਰਿਕਸ, ਡਬਲਿਊ.ਟੀ.ਓ. ਅਤੇ ਆਰ.ਸੀ.ਈ.ਪੀ ਵਰਗੇ ਆਪਸੀ ਹਿੱਤਾਂ ਦੇ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ।

ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਨੇ ਅਗਲੇ ਸਾਲ ਦੋਵਾਂ ਦੇਸ਼ਾਂ ‘ਚ ਕੂਟਨੀਤਕ ਸੰਬੰਧ ਸਥਾਪਤ ਕਰਨ ਲਈ 70ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਦੋਵਾਂ ਨੇਤਾਵਾਂ ਨੇ ਸਹਿਮਤੀ ਦਿੱਤੀ ਕਿ ਇਹ ਲੋਕਾਂ ਨਾਲ ਲੋਕਾਂ ਦੇ ਸੰਬੰਧਾਂ ਨੂੰ ਵਧਾਏਗਾ।





ਸਕ੍ਰਿਪਟ: ਡਾ. ਰੂਪਾ ਨਾਰਾਇਣ ਦਾਸ, ਰਣਨੀਤਕ ਵਿਸ਼ਲੇਸ਼ਕ

ਅਨੁਵਾਦਕ- ਨਿਤੇਸ਼

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ