ਤਾਸ਼ਕੰਦ ‘ਚ ਸ਼ੰਘਾਈ ਸਹਿਕਾਰਤਾ ਸੰਗਠਨ ਰਾਸ਼ਟਰ ਮੁੱਖੀਆਂ ਦੀ ਕੌਂਸਲ ਦੀ ਹੋਈ ਬੈਠਕ

ਸ਼ੰਘਾਈ ਸਹਿਕਾਰਤਾ ਸੰਗਠਨ, ਐਸ.ਸੀ.ਓ. ਦੇ ਰਾਜ ਮੁੱਖੀਆਂ ਦੀ ਕੌਂਸਲ (ਸੀ.ਐਚ.ਜੀ) ਦੀ 18ਵੀਂ ਬੈਠਕ ਪਿਛਲੇ ਹਫ਼ਤੇ ਤਾਸ਼ਕੰਦ ਉਜ਼ਬੇਕਿਸਤਾਨ ਵਿਖੇ ਮੁਕੰਮਲ ਹੋਈ।ਭਾਰਤ ਯੂਰੇਸ਼ੀਆ ਕੇਂਦਰਿਤ ਇਸ ਸੰਗਠਨ ‘ਚ ਸਾਲ 2017 ‘ਚ ਸ਼ਾਮਲ ਹੋਇਆ ਸੀ।ਇਹ ਤੀਜੀ ਵਾਰ ਹੈ ਜਦੋਂ ਭਾਰਤ ਨੇ ਰਾਜ ਮੁੱਖੀਆਂ ਦੀ ਬੈਠਕ ‘ਚ ਸ਼ਿਰਕਤ ਕੀਤੀ ਹੈ।ਜ਼ਿਕਰਯੋਗ ਹੈ ਕਿ ਪਹਿਲੀ ਮਿਲਣੀ ਰੂਸ ਦੇ ਸੋਚੀ ਵਿਖੇ ਨਵੰਬਰ-ਦਸੰਬਰ 2017 ਅਤੇ ਦੂਜੀ ਬੈਠਕ ਤਜ਼ਾਕਿਸਤਾਨ ‘ਚ ਦੇਸ਼ਾਂਬੇ ਵਿਖੇ ਸਾਲ 2018 ਨੂੰ ਆਯੋਜਿਤ ਹੋਈ ਸੀ।

ਐਸ.ਸੀ.ਓ. ਦੇ ਅੱਠ ਮੈਂਬਰ ਹਨ, ਜਿੰਨ੍ਹਾਂ ‘ਚ ਭਾਰਤ, ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਪਾਕਿਸਤਾਨ,ਰੂਸ,ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।ਇਸ ਤੋਂ ਇਲਾਵਾ ਇਸ ਸੰਗਠਨ ਦੇ ਚਾਰ ਨਿਗਰਾਨ ਅਤੇ 6 ਸੰਵਾਦ ਸਹਿਭਾਗੀ ਮੈਂਬਰ ਮੁਲਕ ਵੀ ਹਨ।ਇਸ ਮੰਚ ਦੀ ਸਰਬਉੱਚ ਫ਼ੈਸਲਾ ਲੈਣ ਵਾਲੀ ਸੰਸਥਾ ਐਚ.ਐਸ.ਸੀ. ਹੈ ਅਤੇ ਸਰਕਾਰਾਂ ਦੇ ਮੁੱਖੀਆਂ ਦੀ ਕੌਂਸਲ, ਐਚ.ਜੀ.ਸੀ. ਇਸ ਦਾ ਦੂਜੀ ਮੁੱਖ ਸੰਸਥਾ ਹੈ।ਐਚ.ਜੀ.ਸੀ. ਦੀ ਸਾਲਾਨਾ ਬੈਠਕ ਹੁੰਦੀ ਹੈ, ਜਿਸ ‘ਚ ਸਾਲਾਨਾ ਬਜਟ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਸੰਗਠਨ ਦੇ ਬਹੁਪੱਖੀ ਸਹਿਯੋਗ ਅਤੇ ਤਰਜੀਹੀ ਖੇਤਰਾਂ ਬਾਰੇ ਰਣਨੀਤੀ ਤਿਆਰ ਕਰਨ ਸਬੰਧੀ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ। ਇਸ ਮੰਚ ‘ਤੇ ਖਾਸ ਆਰਥਿਕ ਅਤੇ ਸਹਿਯੋਗ ਦੇ ਮਸਲਿਆਂ ਨੂੰ ਵੀ ਸੰਬੋਧਿਤ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਦੂਤ ਵੱਜੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਸ਼ਕੰਦ ਵਿਖੇ ਆਯੋਜਿਤ ਇਸ ਬੈਠਕ ‘ਚ ਭਾਰਤ ਦੀ ਨੁਮਾਇੰਦਗੀ ਕੀਤੀ।ਸਾਰੇ ਹੀ ਮੈਂਬਰ ਮੁਲਕਾਂ , ਇੱਥੋਂ ਤੱਕ ਕਿ ਦੁਨੀਆ ਭਰ ਲਈ ਅੱਤਵਾਦ ਅਤੇ ਕੱਟੜਵਾਦ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।ਸ੍ਰੀ ਰਾਜਨਾਥ ਸਿੰਘ ਨੇ ਸੰਗਠਨ ਨੂੰ ਅੱਤਵਾਦ ਅਤੇ ਇਸ ਦੇ ਹਿਮਾਇਤੀਆਂ ਦਾ ਮੁਕਾਬਲਾ ਕਰਨ ਲਈ ਸਾਰੇ ਹੀ ਮੌਜੂਦਾ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ, “ ਅੱਤਵਾਦ ਲਗਾਤਾਰ ਸਾਡੇ ਸਮਾਜ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਨਾਲ ਕਿ ਵਿਕਾਸ ਕਾਰਜ ਕਮਜ਼ੋਰ ਪੈ ਰਹੇ ਹਨ।ਇਸ ਲਈ ਸਾਨੂੰ ਸਾਰਿਆਂ ਨੂੰ ਇਸ ਗੰਭੀਰ ਖ਼ਤਰੇ ਵਿਰੁੱਧ ਇਕਜੁੱਟ ਹੋਣਾ ਹੀ ਸਮੇਂ ਦੀ ਅਸਲ ਮੰਗ ਹੈ।” ਵਿਸ਼ਵ ਪਹਿਲਾਂ ਹੀ ਜਲਵਾਯੂ ਤਬਦੀਲੀ, ਗਰੀਬੀ, ਵਿਕਾਸ ਅਤੇ ਅਸਮਾਨਤਾ ਅਧੀਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਐਸ.ਸੀ.ਓ. ਕੋਲ ਵਿਸ਼ਾਲ ਆਰਥਿਕ ਸੰਭਾਵਨਾ ਮੌਜੂਦ ਹੈ ਕਿਉਂਕਿ ਵਿਸ਼ਵ ਦੀ ਆਬਾਦੀ ਦਾ ਤਕਰੀਬਨ 42%, ਜੀਡੀਪੀ ਦਾ ਲਗਭਗ 20% ਅਤੇ ਜ਼ਮੀਨੀ ਖੇਤਰ ਦੇ 22 % ਹਿੱਸੇ ਨੂੰ ਦਰਸਾਉਂਦਾ ਹੈ।ਭਾਰਤੀ ਰੱਖਿਆ ਮੰਤਰੀ ਨੇ ਦੱਸਿਆ ਕਿ ਭਾਰਤ ‘ਚ ਵਪਾਰਕ ਮਾਹੌਲ ਬਹੁਤ ਢੁਕਵਾਂ ਹੋ ਗਿਆ ਹੈ।ਦੇਸ਼ ਨੇ ਹਾਲ ਦੇ ਸਮੇਂ ‘ਚ ਹੀ ਆਪਣੇ ਵਪਾਰਕ ਮਾਹੌਲ ‘ਚ ਸੌਖ ਸਬੰਧੀ ਦਰਜੇਬੰਦੀ ‘ਚ ਮਹੱਤਵਪੂਰਨ ਸੁਧਾਰ ਕੀਤਾ ਹੈ।ਉਨ੍ਹਾਂ ਨੇ ਐਸ.ਸੀ.ਓ. ਮੁਲਕਾਂ ਨੂੰ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤਹਿਤ ਸਾਂਝੇ ਉੱਦਮਾਂ ਰਾਹੀਂ ਭਾਰਤ ‘ਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ।

ਭਾਰਤ ਚੀਨ ਤੋਂ ਬਾਅਦ ਐਸ.ਸੀ.ਓ. ਖੇਤਰ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ।ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸਮਰੱਥਾ ਵਧਾਉਣ ਅਤੇ ਹੁਨਰ ਵਿਕਾਸ ‘ਚ ਆਪਣੇ ਤਜ਼ਰਬੇ ਸਾਂਝੇ ਕਰਨ ਨੂੰ ਤਿਆਰ ਹੈ।ਉਨ੍ਹਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵੀਕਰਨ ਨੇ ਐਸ.ਸੀ.ਓ. ਮੈਂਬਰ ਮੁਲਕਾਂ ਦੇ ਵਿਕਾਸ ਲਈ ਬਹੁਤ ਮੌਕੇ ਪੈਦਾ ਕੀਤੇ ਹਨ।ਹਾਲਾਂਕਿ ਇਸ ਦੌਰਾਨ ਕਈ ਚੁਣੌਤੀਆਂ ਨੇ ਵੀ ਆਪਣਾ ਮੂੰਹ ਖੋਲ੍ਹਿਆ ਹੈ।ਅਜਿਹੇ ‘ਚ ਮੈਨਬਰ ਮੁਲਕਾਂ ਲਈ ਆਪਸੀ ਸਹਿਯੋਗ ਦੀ ਤਾਰ ‘ਚ ਬੱਝੇ ਰਹਿਣਾ ਬਹੁਤ ਲਾਜ਼ਮੀ ਹੈ।ਅਲੱਗਵਾਦ ਅਤੇ ਸੁਰੱਖਿਆਵਾਦ ਦਾ ਰੁਝਾਨ ਵੱਧ ਰਿਹਾ ਹੈ, ਖਾਸ ਕਰਕੇ ਵਿਕਸਿਤ ਅਰਥਚਾਰਿਆਂ ‘ਚ ਇਹ ਸਥਿਤੀ ਵਧੇਰੇ ਮਜ਼ਬੂਤ ਹੈ।

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਲੱਗਵਾਦ ਅਤੇ ਸੁਰੱਖਿਆਵਾਦ ਨੇ ਕਿਸੇ ਵੀ ਭਲਾਈ ਨਹੀਂ ਕੀਤੀ ਹੈ।ਉਨ੍ਹਾਂ ਕਿਹਾ ਕਿ ਆਰਥਿਕ ਸਹਿਯੋਗ ਲੋਕਾਂ ਦੇ ਭਵਿੱਖ ‘ਚ ਨਿਖਾਰ ਪੈਦਾ ਕਰਨ ਅਤੇ ਬਿਹਤਰ ਜੀਵਨ ਨੂੰ ਯਕੀਨੀ ਬਣਾਉਣ ਦੀ ਮਿਆਦ ਹੈ।ਸ੍ਰੀ ਰਾਜਨਾਥ ਸਿੰਘ ਨੇ ਕਿਹਾ, “ ਆਰਥਿਕ ਵਿਕਾਸ ਰਾਹੀਂ ਲੋਕਾਂ ਦੀ ਭਲਾਈ ਯਕੀਨੀ ਬਣਾਈ ਜਾਣੀ ਲਾਜ਼ਮੀ ਹੈ ਅਤੇ ਇਸ ਲਈ ਸਾਡੀਆਂ ਨੀਤੀਆਂ ਦੇ ਕੇਂਦਰ ‘ਚ ਇਸ ਸਥਿਤੀ ਨੂੰ ਰੱਖਿਆ ਜਾਣਾ ਚਾਹੀਦਾ ਹੈ।”

ਐਸ.ਸੀ.ਓ. ਦੇਸ਼ ਕੁਦਰਤੀ ਆਫਤਾਂ ਅਤੇ ਵਾਤਾਵਰਣ ਦੇ ਪ੍ਰਭਾਵਾਂ ਨੂੰ ਝੇਲ ਰਹੇ ਹਨ।ਪੀਐਮ ਮੋਦੀ ਨੇ 23 ਸਤੰਬਰ 2019 ਨੂੰ ਅਮਰੀਕਾ ਦੇ ਨਿਊਯਾਰਕ ਵਿਖੇ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਕਾਰਜ ਸੰਮੇਲਨ ਦੌਰਾਨ global Coalition for Disaster Resilient Infrastructure ਸੀ.ਡੀ.ਆਰ.ਆਈ. ਦਾ ਐਲਾਨ ਕੀਤਾ।ਇਸ ਗੱਠਜੋੜ ਦਾ ਉਦੇਸ਼ ਮੈਂਬਰ ਮੁਲਕਾਂ ਨੂਮ ਆਪਣੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣੀਆਂ ਸਮਰੱਥਾਵਾਂ ਨੂੰ ਅਪਗ੍ਰੇਡ ਕਰਨ ‘ਚ ਮਦਦ ਪ੍ਰਦਾਨ ਕਰਨੀ ਹੈ।ਸ੍ਰੀ ਰਾਜਨਾਥ ਸਿੰਘ ਨੇ ਐਸ.ਸੀ.ਓ. ਦੇਸ਼ਾਂ ਨੂੰ ਇਸ ਗੱਠਜੋੜ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਅੁਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ ਅਬਦੁੱਲਾ ਨਿਗਮਤੋਵਿਚ ਅਰੀਪੋਵ , ਐਸ.ਸੀ.ਓ. ਮੈਂਬਰ ਮੁਲਕਾਂ ਦੇ ਆਗੂਆਂ ਅਤੇ ਵਫ਼ਦਾਂ ਦੇ ਮੁੱਖੀਆਂ, ਐਸਸੀਓ ਦੇ ਸਕੱਤਰ ਜਨਰਲ ਵਲਾਦਮੀਰ ਨੋਰੋਵ ਅਤੇ ਖੇਤਰੀ ਅੱਤਵਾਦ ਵਿਰੋਧੀ ਢਾਂਚੇ ਦੇ ਕਾਰਜਕਾਰੀ ਨਿਦੇਸ਼ਕ ਜੁਮਾਖੋਨ ਜਿਓਸੋਵ ਨੇ ਵੀ ਇਸ ਬੈਠਕ ‘ਚ ਸ਼ਿਰਕਤ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਸ਼ਕੰਦ ਦੀ ਸ਼ਾਸਤਰੀ ਸਟ੍ਰੀਟ ਵਿਖੇ ਸਥਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਬੁੱਤ ‘ਤੇ ਸ਼ਰਧਾਂਜਲੀ ਵੀ ਭੇਟ ਕੀਤੀ।ਦੱਸਣਯੋਗ ਹੈ ਕਿ ਪੀਐਮ ਸ਼ਾਸਤਰੀ ਦਾ 11 ਜਨਵਰੀ 1966 ‘ਚ ਇੱਥੇ ਹੀ ਦੇਹਾਂਤ ਹੋਇਆ ਸੀ।

ਐਸ.ਸੀ.ਓ. ਦੀ ਅਗਲੀ ਬੈਠਕ 2020 ‘ਚ ਭਾਰਤ ਵਿਖੇ ਆਯੋਜਿਤ ਕੀਤੀ ਜਾਵੇਗੀ।

ਸਕ੍ਰਿਪਟ: ਡਾ.ਅਥਰ ਜ਼ਫਰ, ਕੇਂਦਰੀ ਏਸ਼ੀਆ ਅਤੇ ਸੀਆਈਐਸ ਦੇ ਰਣਨੀਤਕ ਵਿਸ਼ਲੇਸ਼ਕ


Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ