ਪਾਕਿਸਤਾਨ ‘ਚ ਆ ਰਹੀ ਨਵੀਂ ਖੜੌਤ
ਪਾਕਿਸਤਾਨ ਨਿੱਤ ਨਵੀਆਂ ਮੁਸ਼ਕਲਾਂ ‘ਚ ਫਸਦਾ ਜਾ ਰਿਹਾ ਹੈ।ਇੱਕ ਸਮੱਸਿਆ ਅਜੇ ਹੱਲ ਨਹੀਂ ਹੁੰਦੀ ਕਿ ਉੱਥੋਂ ਦੀ ਸਿਆਸਤ ਕਿਸੇ ਦੂਜੇ ਮਸਲੇ ਨਾਲ ਭੱਖ ਜਾਂਦੀ ਹੈ।ਰਾਸ਼ਟਰੀ ਜਾਂ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਕਿਸੇ ਨਾ ਕਿਸੇ ਨਵੇਂ ਮਸਲੇ ਨਾਲ ਘਿਰਿਆ ਹੋਇਆ ਹੈ।ਬੀਤੇ ਸ਼ੁੱਕਰਵਾਰ ਸਿੱਖਾਂ ਦੇ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਅਸਥਾਨ ‘ਤੇ ਸਸ਼ੋਬਿਤ ਗੁ.ਨਨਕਾਣਾ ਸਾਹਿਬ ਵਿਖੇ ਸਿੱਖ ਵਿਰੋਧੀ 400 ਤੋਂ ਵੀ ਵੱਧ ਭੀੜ ਦੇ ਰੂਪ ‘ਚ ਸ਼ਰਾਰਤੀ ਅੰਸਰਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਨੇ ਸਿੱਖ ਵਿਰੋਧੀ ਨਾਅਰੇ ਲਗਾਉਂਦਿਆਂ ਇਸ ਸਥਾਨ ਨੂੰ ਤੋੜਨ ਦੀ ਧਮਕੀ ਤੱਕ ਦਿੱਤੀ।ਗੁਰਦੁਵਾਰਾ ਸਾਹਿਬ ਦਾ ਘਿਰਾਓ ਕਰਕੇ ਇਸ ‘ਤੇ ਪੱਥਰਬਾਜ਼ੀ ਕੀਤੀ ਗਈ।ਦੱਸਣਯੋਗ ਹੈ ਕਿ ਇਸ ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਵੱਲੋਂ ਕੀਤੀ ਗਈ।ਮੁਹੰਮਦ ਹਸਨ ਉਹ ਲੜਕਾ ਹੈ ਜਿਸ ਨੇ ਕਥਿਤ ਤੌਰ ‘ਤੇ ਇਕ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਜ਼ਬਰੀ ਧਰਮ ਪਰਿਵਰਤਨ ਕੀਤਾ ਅਤੇ ਬਾਅਦ ‘ਚ ਉਸ ਨਾਲ ਵਿਆਹ ਵੀ ਕੀਤਾ।ਜਗਜੀਤ ਕੌਰ ਗੁਰਦੁਵਾਰਾ ਸਾਹਿਬ ਦੇ ਗ੍ਰੰਥੀ ਦੀ ਧੀ ਹੈ।ਮੁਹੰਮਦ ਵੱਲੋਂ ਕੀਤੇ ਗਏ ਇਸ ਕਾਰੇ ਦਾ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ‘ਤੋਂ ਬਾਅਦ ਹਸਨ ਦੇ ਪਰਿਵਾਰ ਦੀ ਅਗਵਾਈ ‘ਚ ਸੈਂਕੜੇ ਹੀ ਮੁਜ਼ਾਹਰਾਕਾਰੀਆਂ ਨੇ ਇਸ ਇਤਿਹਾਸਿਕ ਗੁ. ਜਨਮ ਅਸਥਾਨ ਸਾਹਿਬ ‘ਤੇ ਪੱਥਰਬਾਜ਼ੀ ਕੀਤੀ।
ਇੱਕ ਵੀਡੀਓ ‘ਚ ਹਜੂਮ ਦੀ ਅਗਵਾਈ ਕਰ ਰਿਹਾ ਇਮਰਾਨ ਚਿਸ਼ਤੀ ਗੁ.ਸਾਹਿਬ ਦੀ ਇੱਥੇ ਮੌਜੂਦਗੀ, ਇਸ ਦਾ ਨਾਂਅ ਬਦਲ ਕੇ ‘ਗ਼ੁਲਾਮ-ਏ-ਮੁਸਤਫਾ’ ਰੱਖਣ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇੱਥੋਂ ਬਾਹਰ ਕੱਢਣ ਬਾਰੇ ਭੜਕਾਓ ਸ਼ਬਦਾਂ ਦੀ ਵਰਤੋਂ ਕਰਕੇ ਭੀੜ੍ਹ ਨੂੰ ਭੜਕਾਉਂਦਾ ਵਿਖਾਈ ਦੇ ਰਿਹਾ ਸੀ।
ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਜਨਾਂ ਹੀ ਸ਼ਰਧਾਲੂ ਪਹੁੰਚੇ ਹੋਏ ਸਨ।ਜਿਸ ਸਮੇਂ ਇਹ ਹਿੰਸਾ ਸ਼ੁਰੂ ਹੋਈ ਤਾਂ ਅੰਦਰ ਦੇ ਸ਼ਰਧਾਲੂ ਅੰਦਰ ਅਤੇ ਬਾਹਰ ਦੇ ਸ਼ਰਧਾਲੂ ਬਾਹਰ ਹੀ ਰਹਿ ਗਏ।ਪੁਲਿਸ ਵੱਲੋਂ ਦਖਲ ਦੇਣ ਤੋਂ ਬਾਅਦ ਜਦੋਂ ਸਥਿਤੀ ‘ਤੇ ਕਾਬੂ ਪਾਇਆ ਗਿਆ, ਉਸ ਤੋਂ ਬਾਅਦ ਸ਼ਰਧਾਲੂਆਂ ਨੂੰ ਬਾਹਰ ਆਉਣ ਦਿੱਤਾ ਗਿਆ।ਪਾਕਿ ਹਕੂਮਤ ਵੱਲੋਂ ਇਸ ਪੂਰੀ ਘਟਨਾ ‘ਤੇ ਤਸੱਲੀਬਖਸ਼ ਜਵਾਬ ਨਾ ਦਿੱਤੇ ਜਾਣ ‘ਤੇ ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਨਾਲ ਨਾਲ ਦੂਜੇ ਘੱਟ ਗਿਣਤੀ ਤਬਕਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਨਨਕਾਣਾ ਸਾਹਿਬ, ਪਾਕਿਸਤਾਨ ਦਾ ਇੱਕ ਜ਼ਿਲ੍ਹਾ ਹੈ, ਜਿਸ ਦਾ ਕਿ ਨਾਂਅ ਸਿੱਖਾਂ ਦੇ ਪਹਿਲੇ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਨਾਂਅ ‘ਤੇ ਪਿਆ ਹੈ।ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ 1469 ਈ. ਨੂੰ ਪਹਿਲੀ ਪਾਤਸ਼ਾਹੀ ਦਾ ਜਨਮ ਹੋਇਆ ਸੀ।ਪਿਛਲੇ ਸਾਲ ਨਵੰਬਰ ਮਹੀਨੇ ਦੇਸ਼ ਦੁਨੀਆ ਭਰ ‘ਚ ਨਾਨਕ ਨਾਮ ਲੇਵਾ ਸੰਗਤਾਂ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਸੀ।
ਇਹ ਬਹੁਤ ਹੀ ਹੈਰਾਨੀ ਵੱਲੀ ਗੱਲ ਹੈ ਕਿ 3 ਜਨਵਰੀ, 2020 ਨੂੰ ਨਨਕਾਣਾ ਸਾਹਿਬ ਵਿਖੇ ਇਹ ਘਟਨਾ ਵਾਪਰੀ ਅਤੇ ਇਸ ਤੋਂ ਇਕ ਦਿਨ ਪਹਿਲਾਂ ਹੀ ਇੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤੇ ਗਏ ਸਨ।
ਭਾਰਤ ਨੇ ਬਿਨ੍ਹਾਂ ਸਮਾਂ ਗਵਾਇਆ ਇਸ ਨਾਪਾਕ ਕਾਰੇ ਦੀ ਨਿਖੇਧੀ ਕੀਤੀ।ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਅਗਸਤ 2019 ਨੂੰ ਇੱਕ ਸਿੱਖ ਕੁੜੀ ਜਗਜੀਤ ਕੌਰ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਜ਼ਬਰੀ ਉਸ ਦਾ ਧਰਮ ਪਰਿਵਰਤਨ ਕਰਕੇ ਇਕ ਮੁਸਲਿਮ ਮੁੰਡੇ ਨਾਲ ਵਿਆਹ ਵੀ ਕੀਤਾ ਗਿਆ।ਜਦੋਂ ਸਿੱਖ ਭਾਈਚਾਰੇ ਨੇ ਇਸ ਕਾਰੇ ਦਾ ਵਿਰੋਧ ਕੀਤਾ ਤਾਂ ਇਹ ਨਿਦਣਯੋਗ ਕਾਰਵਾਈ ਸਾਹਮਣੇ ਆਈ।ਜਿਸ ਤੋਂ ਸਪਸ਼ੱਟ ਹੋ ਗਿਆ ਹੈ ਕਿ ਪਾਕਿਸਤਾਨ ‘ਚ ਘੱਟ-ਗਿਣਤੀ ਲੋਕਾਂ ਨਾਲ ਕਿਸ ਤਰ੍ਹਾਂ ਵਤੀਰਾ ਕੀਤਾ ਜਾਂਦਾ ਹੈ।
ਭਾਰਤ ਨੇ “ ਧਾਰਮਿਕ ਅਸਥਾਨਾਂ ‘ਤੇ ਅਜਿਹੇ ਗੈਰ ਧਾਰਮਿਕ ਅਤੇ ਹਿੰਸਕ ਕਾਰਿਆਂ ਦਾ ਜ਼ੋਰਦਾਰ ਢੰਗ ਨਾਲ ਖੰਡਨ ਕੀਤਾ ਹੈ।” ਨਵੀਂ ਦਿੱਲੀ ਨੇ ਇਸਲਾਮਾਬਾਦ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ, ਭਲਾਈ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾਵੇ।ਇਸ ਦੇ ਨਾਲ ਹੀ ਨਵੀਂ ਦਿੱਲੀ ਨੇ ਇਸ ਪੂਰੀ ਘਟਨਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਖੇਤਰ ‘ਚ ਪਵਿੱਤਰਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਪਾਕਿ ਹਕੂਮਤ ਦੀ ਹੈ ਅਤੇ ਉਹ ਕਿਸੇ ਵੀ ਗੈਰ ਧਾਰਮਿਕ ਘਟਨਾ ਪ੍ਰਤੀ ਜਵਾਬਦੇਹ ਵੀ ਹੈ।
ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਦੀ ਖ਼ਬਰ ਮਿਲਣ ਤੋਂ ਤੁਰੰਤ ਬਾਅਦ ਹੀ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਹੈ ਕਿ ਉਹ ਫੌਰੀ ਤੌਰ ‘ਤੇ ਇਸ ਮਾਮਲੇ ‘ਚ ਦਖਲ ਦੇਣ ਅਤੇ ਯਕੀਨੀ ਬਣਾਉਣ ਕਿ ਜੋ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਅੰਦਰ ਹਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ ਅਤੇ ਇਤਿਹਾਸਕ ਗੁ.ਸਾਹਿਬ ਨੂੰ ਭੜਕੇ ਹਜੂਮ ਤੋਂ ਬਚਾਇਆ ਜਾਵੇ।
ਭਾਰਤੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਨਨਕਾਣਾ ਸਾਹਿਬ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਨਾਲ ਹੋ ਰਹੇ ਅੱਤਿਆਚਾਰ ਦੀ ਇਹ ਮੂੰਹ ਬੋਲਦੀ ਘਟਨਾ ਹੈ।ਇਸ ਹਕੀਕਤ ਤੋਂ ਪਾਕਿ ਹਕੂਮਤ ਵੀ ਮੁਨਕਰ ਨਹੀਂ ਹੋ ਸਕਦੀ ਹੈ।ਇਸ ਹਮਲੇ ਨੇ ਪਾਕਿਸਤਾਨ ਦੀ ਅਸਲ ਤਸਵੀਰ ਨੂੰ ਪੇਸ਼ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰਨਾਂ ਰਾਜਸੀ ਆਗੂਆਂ ਅਤੇ ਨਾਲ ਹੀ ਭਾਰਤ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।ਨਵੀਂ ਦਿੱਲੀ ‘ਚ ਪਾਕਿ ਹਾਈ ਕਮਿਸ਼ਨ ਦੇ ਬਾਹਰ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ।
ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਦੋ ਦਿਨ ਤਾਂ ਇਸ ਘਟਨਾ ‘ਤੇ ਚੁੱਪੀ ਹੀ ਧਾਰੀ ਰੱਖੀ ਅਤੇ ਬਾਅਧ ‘ਚ ਇਸ ਹਮਲੇ ਦੀ ਨਿੰਦਾ ਕੀਤੀ।ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੇ ਖ਼ਿਲਾਫ਼ ਹੈ ਅਤੇ ਜੋ ਲੋਕ ਇਸ ਹਮਲੇ ‘ਚ ਸ਼ਾਮਲ ਹਨ, ਉਨ੍ਹਾਂ ਦੀ ਹਕੂਮਤ ਦੋਸ਼ੀਆਂ ਵਿਰੁੱਧ ਬਿਨ੍ਹਾਂ ਕਿਸੇ ਸਹਿਣਸ਼ੀਲਤਾ ਦੇ ਕਾਰਵਾਈ ਨੂੰ ਅੰਜਾਮ ਦੇਵੇਗੀ।ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਭਾਰਤ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਨਨਕਾਣਾ ਸਾਹਿਬ ਘਟਨਾ ਅਤੇ ਭਾਰਤ ‘ਚ ਘੱਟ ਗਿਣਤੀ ਲੋਕਾਂ ਦੀ ਸਥਿਤੀ ਦੋਵਾਂ ‘ਚ ਬਹੁਤ ਅੰਤਰ ਹੈ।ਇਹ ਸਪੱਸ਼ਟ ਤੌਰ ‘ਤੇ ਨਿੰਦਣਯੋਗ ਹੈ। ਇਸ ਤੋਂ ਇਹ ਵੀ ਸਾਫ ਹੈ ਕਿ ਪਾਕਿ ਲੀਡਰਸ਼ਿਪ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਦੀ ਕੋਸ਼ਿਸ਼ ਕਰਨ ਵਾਲੇ ਹਜੂਮ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ ਹੈ।
ਇਮਰਾਨ ਖ਼ਾਨ ਦੀ ਟਿੱਪਣੀ ਤੋਂ ਪਹਿਲਾਂ, ਪਾਕਿਸਤਾਨ ਵਿਦੇਸ਼ ਦਫ਼ਤਰ ਨੇ ਕਿਹਾ ਕਿ ਨਨਕਾਣਾ ਸਾਹਿਬ ਵਿਖੇ ਹਮਲੇ ਦੀਆਂ ਖ਼ਬਰਾਂ ਝੂਠੀਆਂ ਹਨ ਅਤੇ ਇਹ ਸਿਰਫ ਇੱਕ ਚਾਹ ਦੀ ਦੁਕਾਨ ‘ਤੇ ਦੋ ਧੜਿਆਂ ਦਰਮਿਆਨ ਹੋਇਆ ਮਾਮੂਲੀ ਝਗੜਾ ਸੀ।
ਕਹਿ ਸਕਦੇ ਹਾਂ ਕਿ ਇਸ ਘਟਨਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਦੋਗਲੇ ਚਿਹਰੇ ਦਾ ਪਰਦਾਫਾਸ਼ ਕੀਤਾ ਹੈ।ਦਰਅਸਲ ਨਵੰਬਰ 2019 ਨੂੰ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕਰਕੇ ਪਾਕਿਸਤਾਨ ਨੇ ਜੋ ਪ੍ਰਸੰਸਾ ਬਟੋਰਨੀ ਚਾਹੀ ਸੀ, ਅਸਲ ‘ਚ ਉਹ ਝੂਠੀ ਸੀ, ਕਿਉਂਕਿ ਅੱਜ ਵੀ ਪਾਸਿਕਤਾਨ ‘ਚ ਸਿੱਖ ਭਾਈਚਾਰੇ ਨਾਲ ਬੇਰਹਿਮੀ ਅਤੇ ਬੇਇਜ਼ਤੀ ਭਰਪੂਰ ਵਤੀਰਾ ਅਪਣਾਇਆ ਜਾਂਦਾ ਹੈ। ਪਾਕਿਸਤਾਨ ਜੋ ਤਸਵੀਰ ਜਗ ਸਾਹਮਣੇ ਵਿਖਾਉਂਦਾ ਹੈ, ਉਸ ਪਿੱਛੇ ਦਾ ਸੱਚ ਕੁੱਝ ਹੋਰ ਹੀ ਹੈ।
ਭਾਰਤ ਅਤੇ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ‘ਤੇ ਦਬਾਅ ਲਗਾਤਾਰ ਕਾਇਮ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਪਾਕਿਸਤਾਨ ‘ਚ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਸਕ੍ਰਿਪਟ: ਅੰਬ. ਅਸ਼ੋਕ ਸੱਜਣਹਾਰ, ਸਾਬਕਾ ਭਾਰਤੀ ਰਾਜਦੂਤ,ਗਲੋਬਲ ਅਧਿਐਨ ਸੰਸਥਾ ਦੇ ਪ੍ਰਧਾਨ

Comments
Post a Comment