ਭਾਰਤ ਕੋਵਿਡ-19 ਖਿਲਾਫ਼ ਵਿਸ਼ਵਵਿਆਪੀ ਲੜਾਈ ਦੀ ਮਿਸਾਲ ਬਣਿਆ

ਅੱਜ ਦੇ ਮੁਸ਼ਕਲ ਦੌਰ ਵਿਚ ਕੋਵਿਡ -19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਵਿਦੇਸ਼ ਅਧਿਕਾਰੀਆਂ ਦੀ ਸਹਾਇਤਾ ਸਬੰਧੀ ਭਾਰਤ ਨੇ ਆਪਣੀ ਡਾਕਟਰੀ ਸਹਾਇਤਾ ਵਧਾ ਦਿੱਤੀ ਹੈ। ਹੁਣ ਤੱਕ ਭਾਰਤ ਨੇ 125 ਮੁਲਕਾਂ ਨੂੰ ਲੋੜੀਂਦੀ ਸਪਲਾਈ, ਦਵਾਈਆਂ, ਮੈਡੀਕਲ ਮਾਹਿਰਾਂ ਦੀਆਂ ਟੀਮਾਂ ਅਤੇ ਕੁਝ ਮਾਮਲਿਆਂ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰੇਲੂ ਦੇਸ਼ਾਂ ਵਿੱਚ ਭੇਜਣ ਲਈ ਸਹਾਇਤਾ ਕੀਤੀ ਹੈ।

ਨਵੀਂ ਦਿੱਲੀ ਪਹਿਲਾਂ ਹੀ ਦੱਖਣੀ ਏਸ਼ੀਆਈ ਖੇਤਰ, ਹਿੰਦ ਮਹਾਂਸਾਗਰ, ਖਾੜੀ (ਕੁਵੈਤ), ਮੱਧ ਏਸ਼ੀਆ (ਕਜ਼ਾਕਿਸਤਾਨ, ਅਰਮੇਨੀਆ, ਤਾਜ਼ੀਕੀਸਤਾਨ, ਯੂਕਰੇਨ) ਅਤੇ ਇੱਥੋਂ ਤੱਕ ਕਿ ਦੂਰ-ਦੁਰਾਡੇ ਸਥਿਤ ਡੋਮੀਨੀਕਨ ਗਣਰਾਜ ਅਤੇ ਇਕੂਏਟਰ ਵਿੱਚ ਫੈਲਿਆ 29 ਮੁਲਕਾਂ ਵਿੱਚ ਰਾਹਤ-ਸਮੱਗਰੀ ਭੇਜ ਚੁੱਕਾ ਹੈ। ਛੇ ਹੋਰ ਅਫ਼ਰੀਕੀ ਦੇਸ਼ ਵੀ ਹਾਈਡ੍ਰੋਕਸਾਈਕਲੋਰੋਕਿਨ (ਐਚ.ਸੀ.ਕਿਉ.) ਅਤੇ ਪੈਰਾਸੀਟਾਮੋਲ ਪ੍ਰਾਪਤ ਕਰ ਚੁੱਕੇ ਹੈ।

ਇਸ ਡਾਕਟਰੀ ਸਹਾਇਤਾ ਤੋਂ ਇਲਾਵਾ ਭਾਰਤ ਨੇ ਰੈਪਿਡ ਰਿਸਪਾਂਸ ਟੀਮ ਨਾਮਕ ਮੈਡੀਕਲ ਅਮਲੇ ਦੀਆਂ ਟੀਮਾਂ ਵੀ ਕੁਵੈਤ ਅਤੇ ਮਾਲਦੀਵ ਭੇਜੀਆਂ ਹਨ, ਮੋਬਾਈਲ ਸਿਹਤ ਜਾਂਚ ਕੇਂਦਰ ਸਥਾਪਤ ਕੀਤੇ ਹਨ, ਹੋਰ ਮੁਲਕਾਂ ਵਿੱਚ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਵੈਬੀਨਰ ਲਗਾਏ ਅਤੇ ਹੋਰ ਫਾਰਮੈਟਾਂ ਵਿੱਚ ਤਕਨੀਕੀ ਸਹਾਇਤਾ ਕੀਤੀ ਹੈ। ਇਸ ਸਬੰਧੀ ਭਾਰਤ ਨੇ ਦੱਖਣੀ ਏਸ਼ੀਆ ਲਈ 10 ਮਿਲੀਅਨ ਡਾਲਰ ਦਾ ਕੋਵਿਡ -19 ਫੰਡ ਸਥਾਪਤ ਕਰਕੇ ਅਗਵਾਈ ਕੀਤੀ ਹੈ।

ਭਾਰਤ ਦੁਆਰਾ ਲਾਤੀਨੀ ਅਮਰੀਕਾ ਅਤੇ ਕੈਰਬੀਅਨ ਖੇਤਰ ਦੇ 28 ਮੁਲਕਾਂ ਅਤੇ ਅਫ਼ਰੀਕਾ ਦੇ 12 ਮੁਲਕਾਂ ਸਮੇਤ ਲਗਭਗ 50 ਵਾਧੂ ਮੁਲਕਾਂ ਨੂੰ ਡਾਕਟਰੀ ਸਹਾਇਤਾ ਦਾ ਇੰਤਜ਼ਾਮ ਅਤੇ ਸਪੁਰਦਗੀ ਕੀਤੀ ਗਈ ਹੈ। ਸੂਚੀ ਵਿੱਚ ਮੈਡਾਗਾਸਕਰ, ਮਿਸਰ, ਸੀਰੀਆ, ਲੇਬਨਾਨ, ਅਰਮੇਨੀਆ, ਜਮਾਇਕਾ, ਉਜ਼ਬੇਕਿਸਤਾਨ, ਮਾਲਟਾ, ਲਾਓ ਪੀਡੀਆਰ ਅਤੇ ਕੋਮੋਰੋਸ ਵਰਗੇ ਹੋਰ ਖੇਤਰਾਂ ਦੇ ਮੁਲਕ ਵੀ ਸ਼ਾਮਿਲ ਹਨ।

ਭਾਰਤ ਨੇ 67 ਮੁਲਕਾਂ ਨੂੰ 10 ਮਿਲੀਅਨ ਐਚ.ਸੀ.ਕਿਉ. ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਹਨ, ਜਿਨ੍ਹਾਂ ਵਿਚੋਂ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵਜਸ, ਮੌਰੀਸ਼ਿਸ, ਨੇਪਾਲ, ਸੇਸ਼ੇਲਸ, ਕੋਮੋਰੋਸ, ਮੈਡਾਗਾਸਕਰ, ਡੋਮੀਨੀਕਨ ਗਣਰਾਜ, ਇਕੂਏਟਰ, ਕਜ਼ਾਕਿਸਤਾਨ, ਯੂਕਰੇਨ, ਜ਼ੈਂਬੀਆ, ਯੂਗਾਂਡਾ, ਬੁਰਕੀਨਾ ਫਾਸੋ, ਨਾਈਜਰ, ਮਾਲੀ, ਡੀਆਰ ਕਾਂਗੋ, ਮਿਆਂਮਾਰ, ਅਰਮੀਨੀਆ ਵਰਗੇ 21 ਮੁਲਕਾਂ ਨੂੰ 2.8 ਮਿਲੀਅਨ ਦੀ ਸਪੁਰਦਗੀ ਕੀਤੀ ਗਈ ਹੈ।

ਕਬੀਲੇਗੌਰ ਹੈ ਕਿ ਇਸ ਸਹਾਇਤਾ ਤੋਂ ਬਿਨ੍ਹਾਂ ਵੀ ਅਫ਼ਰੀਕਾ ਦੇ 13 ਹੋਰ ਮੁਲਕਾਂ, ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਖੇਤਰ ਦੇ 7 ਹੋਰ ਮੁਲਕਾਂ ਤੋਂ ਇਲਾਵਾ ਵੀ 16 ਹੋਰ ਮੁਲਕਾਂ ਤੋਂ ਹੋਰ ਮਦਦ ਲਈ ਵਧੇਰੇ ਬੇਨਤੀਆਂ ਆ ਚੁੱਕੀਆਂ ਹਨ। ਭਾਰਤ ਲੋੜ ਦੀ ਇਸ ਘੜੀ ਵਿੱਚ ਆਲਮੀ ਭਾਈਚਾਰੇ ਨੂੰ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਮਹਾਮਾਰੀ ਨਾਲ ਲੜ੍ਹਨ ਸਬੰਧੀ ਰਣਨੀਤੀਆਂ ਤਿਆਰ ਕਰਨ ਲਈ ਦੂਜੇ ਰਾਜਾਂ / ਸਰਕਾਰਾਂ ਨਾਲ ਬਾਕਾਇਦਾ ਸੰਪਰਕ ਵਿੱਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਇਆ ਰਾਜਪਕਸ਼ ਨਾਲ ਕੋਵਿਡ-19 ਮਹਾਮਾਰੀ ਅਤੇ ਇਸ ਦੇ ਖਿੱਤੇ ਵਿਚ ਹੋਣ ਵਾਲੇ ਸੰਭਾਵਤ ਸਿਹਤ ਅਤੇ ਆਰਥਿਕ ਪ੍ਰਭਾਵਾਂ ਬਾਰੇ ਵੀ ਫੋਨ 'ਤੇ ਵਾਰਤਾਲਾਪ ਕੀਤੀ ਹੈ।

ਭਾਰਤੀ ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਨੂੰ ਭਰੋਸਾ ਦਿੱਤਾ ਕਿ ਭਾਰਤ ਮਹਾਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਸ੍ਰੀਲੰਕਾ ਨੂੰ ਹਰ ਸੰਭਵ ਸਹਾਇਤਾ ਦਿੰਦਾ ਰਹੇਗਾ।

ਰਾਸ਼ਟਰਪਤੀ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ਹੈ। ਇਸ ਪ੍ਰਸੰਗ ਵਿੱਚ ਦੋਵੇਂ ਨੇਤਾ ਸ਼੍ਰੀਲੰਕਾ ਵਿੱਚ ਭਾਰਤੀ ਸਹਾਇਤਾ ਪ੍ਰਾਪਤ ਵਿਕਾਸ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੀ ਲੋੜ ‘ਤੇ ਸਹਿਮਤ ਹੋਏ ਹਨ। ਉਨ੍ਹਾਂ ਨੇ ਸ੍ਰੀਲੰਕਾ ਵਿੱਚ ਭਾਰਤੀ ਨਿਜੀ ਸੈਕਟਰ ਵੱਲੋਂ ਨਿਵੇਸ਼ਾਂ ਨੂੰ ਅਤੇ ਮੁੱਲ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਹੈ।

ਸ੍ਰੀ ਮੋਦੀ ਨੇ ਸ੍ਰੀਲੰਕਾ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨਮੰਤਰੀ ਸ਼੍ਰੀ ਪ੍ਰਵਿੰਦ ਜੁਗਨੌਥ ਨਾਲ ਵੀ ਟੈਲੀਫੋਨ 'ਤੇ ਗੱਲਬਾਤ ਕੀਤੀ ਹੈ।

ਪ੍ਰਧਾਨਮੰਤਰੀ ਜੁਗਨੌਥ ਨੇ ਸੁਪਰ ਚੱਕਰਵਾਤੀ ਅੰਫਾਨ ਦੁਆਰਾ ਭਾਰਤ ਵਿਚ ਹੋਏ ਨੁਕਸਾਨ ਲਈ ਫ਼ਿਕਰ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਮੌਰੀਸ਼ਸ ਨੂੰ 'ਆਪ੍ਰੇਸ਼ਨ ਸਾਗਰ' ਦੇ ਹਿੱਸੇ ਵਜੋਂ ਮੌਰੀਸ਼ਸ ਵਿਚ ਭਾਰਤੀ ਜਲ ਸੈਨਾ ਦੇ ਜਹਾਜ਼ 'ਕੇਸਰੀ' ਭੇਜਣ ਲਈ ਭਾਰਤੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ, ਜਿਸ ਵਿਚ ਦਵਾਈਆਂ ਦੀ ਇਕ ਖੇਪ ਅਤੇ 14-ਮੈਂਬਰੀ ਮੈਡੀਕਲ ਟੀਮ ਹੈ, ਜੋ ਮੌਰੀਸ਼ਸ ਦੇ ਸਿਹਤ ਅਧਿਕਾਰੀਆਂ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ਵਿਚ ਸਹਾਇਤਾ ਕਰੇਗੀ।

ਪ੍ਰਧਾਨਮੰਤਰੀ ਮੋਦੀ ਨੇ ਭਾਰਤ ਅਤੇ ਮੌਰੀਸ਼ਸ ਵਿਚਾਲੇ ਖ਼ਾਸ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ ਕਿ ਸੰਕਟ ਦੇ ਇਸ ਮੁਸ਼ਕਲ ਸਮੇਂ ਦੌਰਾਨ ਭਾਰਤ ਆਪਣੇ ਦੋਸਤਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜੁਗਨੌਥ ਦੀ ਅਗਵਾਈ ਹੇਠ ਮੌਰੀਸ਼ਸ ਦੁਆਰਾ ਲਗਾਏ ਗਏ ਪ੍ਰਭਾਵਸ਼ਾਲੀ ਕੋਵਿਡ-19 ਪ੍ਰਤੀਕਰਮ ਲਈ ਸ਼ਲਾਘਾ ਜਾਹਿਰ ਕੀਤੀ, ਜਿਸ ਦੇ ਨਤੀਜੇ ਵਜੋਂ ਕਈ ਹਫ਼ਤਿਆਂ ਤਕ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਸ੍ਰੀ ਮੋਦੀ ਜੀ ਨੇ ਸੁਝਾਅ ਦਿੱਤਾ ਕਿ ਮੌਰੀਸ਼ਸ ਇਸ ਦੇ ਉੱਤਮ ਅਭਿਆਸਾਂ ਦਾ ਦਸਤਾਵੇਜ਼ ਦੇ ਸਕਦੀ ਹੈ, ਜੋ ਦੂਜੇ ਮੁਲਕਾਂ ਖ਼ਾਸਕਰ ਟਾਪੂ ਦੇ ਮੁਲਕਾਂ ਲਈ, ਇਸ ਤਰ੍ਹਾਂ ਦੇ ਸਿਹਤ ਸੰਕਟ ਨਾਲ ਨਜਿੱਠਣ ਸਬੰਧੀ ਮਦਦਗਾਰ ਹੋਵੇਗੀ।

ਦੋਵੇਂ ਨੇਤਾਵਾਂ ਨੇ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਨ੍ਹਾਂ ਵਿੱਚ ਉਦੇਸ਼ਾਂ ਸਮੇਤ ਮੌਰੀਸ਼ਸ ਦੇ ਵਿੱਤੀ ਖੇਤਰ ਵਿੱਚ ਸਹਾਇਤਾ ਕਰਨ ਅਤੇ ਮੌਰੀਸ਼ਸ ਦੇ ਨੌਜਵਾਨਾਂ ਨੂੰ ਆਯੁਰਵੈਦਿਕ ਦਵਾਈ ਦਾ ਅਧਿਐਨ ਕਰਨ ਦੇ ਯੋਗ ਬਣਾਉਣ ਨੂੰ ਵਿਚਾਰਿਆ ਗਿਆ।

ਆਖਿਰ 'ਚ ਪ੍ਰਧਾਨ ਮੰਤਰੀ ਮੋਦੀ ਨੇ ਮੌਰੀਸ਼ਸ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਅਤੇ ਦੋਵਾਂ ਮੁਲਕਾਂ ਦਰਮਿਆਨ ਵਿਲੱਖਣ ਨਿੱਘੇ ਸਬੰਧਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

ਇਸ ਤਰ੍ਹਾਂ ਕੋਵੀਡ -19 ਵਿਰੁੱਧ ਲੜਾਈ ਵਿਚ ਭਾਰਤ ਇਕ ਅਗਵਾਈ ਰਾਜ ਵਜੋਂ ਭੂਮਿਕਾ ਨਿਭਾ ਰਿਹਾ ਹੈ।






ਸਕ੍ਰਿਪਟ: ਕੌਸ਼ਿਕ ਰੋਏ: ਏਆਈਆਰ; ਖ਼ਬਰ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ