ਕੋਵਿਡ-19: ਆਲਮੀ ਪੱਧਰ ‘ਤੇ ਭਾਰਤ ਵੱਲੋਂ ਨਿਭਾਈ ਜਾ ਰਹੀ ਹੈ ਅਹਿਮ ਭੂਮਿਕਾ
ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਕਰਕੇ ਭਾਰਤ ‘ਚ ਤੀਜੀ ਵਾਰ ਲੌਕਡਾਊਨ ਦੀ ਮਿਆਦ ਵਧਾ ਕੇ 17 ਮਈ ਕਰ ਦਿੱਤੀ ਗਈ ਹੈ।ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਜਿੱਥੇ ਭਾਰਤ ਘਰੇਲੂ ਪੱਧਰ ‘ਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਰਣਨੀਤੀਆਂ ਬਣਾ ਰਿਹਾ ਹੈ, ਉੱਥੇ ਹੀ ਆਲਮੀ ਪੱਧਰ ‘ਤੇ ਵੀ ਦੂਜੇ ਦੇਸ਼ਾਂ ਦੀ ਮਦਦ ਹਰ ਸੰਭਵ ਮਦਦ ਕਰ ਰਿਹਾ ਹੈ।ਨਵੀਂ ਦਿੱਲੀ ਵਿਸ਼ਵ ਦੀ ਭਲਾਈ ਲਈ ਅਗਾਂਹ ਵੱਧ ਕੇ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਹੈ।
ਭਾਰਤ ਦੇ ਸਭ ਤੋਂ ਨਜ਼ਦੀਕੀ ਗੁਆਂਢੀ ਮੁਲਕਾਂ ਅਤੇ ਹੋਰ ਦੇਸ਼ਾਂ ਤੱਕ ਭਾਰਤ ਸਰਕਾਰ ਨੇ ਆਪਣੀ ਮਦਦ ਪਹੁੰਚਾਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਮੱਦੇਨਜ਼ਰ ਵਿਸ਼ਵ ਦੇ ਕਈ ਦੇਸ਼ਾਂ ਦੇ ਮੁੱਖੀਆਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਹੈ।ਪੀਐਮ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਫੋਨ ‘ਤੇ ਗੱਲਬਾਤ ਕੀਤੀ।ਦੋਵਾਂ ਹੀ ਆਗੂਆਂ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਖੇਤਰੀ ਸਥਿਤੀ ਸਬੰਧੀ ਵਿਚਾਰ ਚਰਚਾ ਕੀਤੀ।ਦੋਵਾਂ ਆਗੂਆਂ ਨੇ ਇਕ ਦੂਜੇ ਨੂੰ ਆਪੋ ਆਪਣੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।
ਪੀਐਮ ਮੋਦੀ ਅਤੇ ਪੀਐਮ ਹਸੀਨਾ ਨੇ ਸਾਰਕ ਆਗੂਆਂ ਦੀ ਮਾਰਚ 2020 ‘ਚ ਹੋਈ ਵੀਡੀਓ ਕਾਨਫਰੰਸ ਦੌਰਾਨ ਸਹਿਮਤ ਹੋਏ ਪ੍ਰਬੰਧਾਂ ਨੂੰ ਲਾਗੂ ਕਰਨ ‘ਚ ਹੋਈ ਤਰੱਕੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਪੀਐਮ ਮੋਦੀ ਨੇ ਬੰਗਲਾਦੇਸ਼ ਵੱਲੋਂ ਸਾਰਕ ਕੋਵਿਡ-19 ਐਨਰਜੈਂਸੀ ਫੰਡ ‘ਚ 1.5 ਮਿਲੀਅਨ ਡਾਲਰ ਦਾ ਯੋਗਦਾਨ ਪਾਉਣ ‘ਤੇ ਬੰਗਲਾਦੇਸ਼ ਸਰਕਾਰ ਦਾ ਧੰਨਵਾਦ ਕੀਤਾ।ਬੰਗਲਾਦੇਸ਼ੀ ਪੀਐਮ ਹਸੀਨਾ ਨੇ ਖੇਤਰ ‘ਚ ਕੋਵਿਡ-19 ਨਾਲ ਨਜਿੱਠਣ ਲਈ ਅਗਾਂਵ ਵੱਧ ਕੇ ਰਣਨੀਤੀ ਤਿਆਰ ਕਰਨ ਅਤੇ ਦੂਜੇ ਦੇਸ਼ਾਂ ਦੀ ਅਗਵਾਈ ਲਈ ਪੀਐਮ ਮੋਦੀ ਦੀ ਸ਼ਲਾਘਾ ਕੀਤੀ।
ਪੀਐਮ ਮੋਦੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੁਬਾਰਕਬਾਦ ਵੀ ਦਿੱਤੀ ਅਤੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ ‘ਚ ਅਸੀਂ ਸਭ ਇੱਕਠੇ ਹਾਂ।
ਪੀਐਮ ਮੋਦੀ ਨੇ ਮਿਆਂਮਾਰ ਦੀ ਰਾਜ ਕਾਊਂਸਲਰ ਆਂਗ ਸਾਨ ਸੂ ਕੀ ਨਾਲ ਵੀ ਕੋਵਿਡ019 ਸਬੰਧੀ ਗੱਲਬਾਤ ਕੀਤੀ।ਉਨ੍ਹਾਂ ਨੇ ਮਿਆਂਮਾਰ ਨੂੰ ਹਰ ਸੰਭਵ ਮਦਦ ਦੇਣ ਦੀ ਨਵੀਂ ਦਿੱਲੀ ਦੀ ਵਚਣਬੱਧਤਾ ਨੂੰ ਦੁਹਰਾਇਆ।
ਭਾਰਤ ਦੀ ‘ਗੁਆਂਢ ਪਹਿਲ’ ਨੀਤੀ ਤਹਿਤ ਮਿਆਂਮਾਰ ਦੀ ਮਹੱਤਵਪੂਰਣ ਥੰਮ੍ਹ ਵੱਜੋਂ ਮਹੱਤਤਾ ਪੇਸ਼ ਕਰਦਿਆਂ ਪੀਐਮ ਮੋਦੀ ਨੇ ਮਿਆਂਮਾਰ ਨੂੰ ਕੋਵਿਡ-19 ਨਾਲ ਨਜਿੱਠਣ ‘ਚ ਭਾਰਤ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।ਇਸ ਦੇ ਨਾਲ ਹੀ ਭਾਰਤ ‘ਚ ਰਹਿ ਰਹੇ ਮਿਆਂਮਾਰ ਦੇ ਲੋਕਾਂ ਦੀ ਭਲਾਈ ਦਾ ਖਿਆਲ ਰੱਖਣ ਦੀ ਵੀ ਗੱਲ ਕਹੀ।ਦੋਵਾਂ ਆਗੂਆਂ ਨੇ ਕੋਵਿਡ-19 ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਲੜਾਈ ਲੜਣ ਲਈ ਲਗਾਤਾਰ ਸੰਪਰਕ ਕਾਇਮ ਰੱਖਣ ਅਤੇ ਤਾਲਮੇਲ ਬਰਕਰਾਰ ਰੱਖਣ ਦੀ ਸਹਿਮਤੀ ਪ੍ਰਗਟ ਕੀਤੀ।
ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਜਨਰਲ ਪਰਯਾਤ ਚਾਨ ਓ ਚਾ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ।ਦੱਸਣਯੋਗ ਹੈ ਕਿ ਥਾਈਲੈਂਡ ਭਾਰਤ ਦਾ ਮਹੱਤਵਪੂਰਣ ਸਮੁੰਦਰੀ ਭਾਈਵਾਲ ਹੈ।
ਇਸ ਸਿਹਤ ਅਤੇ ਆਰਥਿਕ ਸੰਕਟ ਦੀ ਘੜੀ ‘ਚ ਭਾਰਤ ਖੇਤਰੀ ਅਤੇ ਗੁਆਂਢੀ ਦੇਸ਼ਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਿਹਾ ਹੈ।ਨਵੀਂ ਦਿੱਲੀ ਨੇ ਕਈ ਦੇਸ਼ਾਂ ‘ਚ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਟੀਮਾਂ ਰਾਹਤ ਕਾਰਜਾਂ ਲਈ ਭੇਜੀਆਂ ਹਨ।ਇਸ ਦੇ ਨਾਲ ਹੀ ਭਾਰਤ ‘ਚ ਫਸੇ ਵਿਦੇਸ਼ੀ ਸੈਲਾਨੀਆਂ ਦੀ ਵਤਨ ਵਾਪਸੀ ‘ਚ ਵੀ ਭਾਰਤ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਮੁਸ਼ਕਲ ਦੀ ਘੜੀ ‘ਚ ਭਾਰਤ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸ਼ਵ ਪੱਧਰ ‘ਤੇ ਸ਼ਲਾਘਾ ਹੋ ਰਹੀ ਹੈ।ਕੋਰੋਨਾ ਤੋਂ ਬਾਅਦ ਦੇ ਸਮਸਾਰ ‘ਚ ਭਾਰਤ ਨੂੰ ਉਸ ਦੇ ਨਿਰਸਵਾਰਥ ਯੋਗਦਾਨ ਲਈ ਜਾਣਿਆ ਜਾਵੇਗਾ।
ਸਕ੍ਰਿਪਟ: ਕੌਸ਼ਿਕ ਰਾਏ, ਏਆਈਆਰ ਨਿਊਜ਼
Comments
Post a Comment